ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥੬॥ ਜੋ ਸਦੀਵ ਹੀ ਰੈਣ ਤੇ ਦਿਹੁੰ ਪ੍ਰਭੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ, ਆਪਣੀ ਮਿਹਰ ਧਾਰ ਕੇ ਸੁਆਮੀ ਉਸ ਨੂੰ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ। ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥ ਆਤਮਾ ਦੇ ਇਸ ਮਹਿਲ ਅੰਦਰ ਮਨ ਭਟਕਦਾ ਫਿਰਦਾ ਹੈ। ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥ ਫੂਸ ਦੀ ਤਰ੍ਹਾਂ ਆਰਾਮ ਨੂੰ ਛੱਡ ਕੇ ਇਹ ਪਰਮ ਕਸ਼ਟ ਉਠਾਉਂਦਾ ਹੈ। ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥੭॥ ਸੱਚੇ ਗੁਰਾਂ ਨਾਲ ਮਿਲਣ ਦੇ ਬਗ਼ੈਰ ਇਸ ਨੂੰ ਕੋਈ ਪਨਾਹ ਨਹੀਂ ਮਿਲਦੀ। ਸੁਆਮੀ ਨੇ ਖ਼ੁਦ ਹੀ ਇਹ ਖੇਡ ਰਚੀ ਹੈ। ਆਪਿ ਅਪਰੰਪਰੁ ਆਪਿ ਵੀਚਾਰੀ ॥ ਬੇਅੰਤ ਹੈ ਪ੍ਰਭੂ। ਖ਼ੁਦ ਹੀ ਉਹ ਆਪਣੇ ਆਪ ਦਾ ਚਿੰਤਨ ਕਰਦਾ ਹੈ। ਆਪੇ ਮੇਲੇ ਕਰਣੀ ਸਾਰੀ ॥ ਉਹ ਖ਼ੁਦ ਹੀ ਸ਼੍ਰੇਸ਼ਟ ਅਮਲ ਕਮਾਉਣ ਦਾ ਮੌਕਾ ਬਖ਼ਸ਼ਦਾ ਹੈ। ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥੮॥ ਗਰੀਬਾ, ਜੀਵ ਕੀ ਘਾਲ ਕਮਾ ਸਕਦਾ ਹੈ?ਮੁਆਫ਼ੀ ਬਖ਼ਸ਼ ਕੇ ਸਾਈਂ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਸਤਿਗੁਰੁ ਮੇਲੇ ਪੂਰਾ ॥ ਪੂਰਨ ਪੁਰਖ ਆਪ ਹੀ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਸਚੈ ਸਬਦਿ ਮਹਾਬਲ ਸੂਰਾ ॥ ਅਤੇ ਆਪਣੇ ਸੱਚੇ ਉਪਦੇਸ਼ ਦੁਆਰਾ ਉਹ ਉਸ ਨੂੰ ਪਰਮ ਬਲਵਾਨ ਯੋਧਾ ਬਣਾ ਦਿੰਦੇ ਹਨ। ਆਪੇ ਮੇਲੇ ਦੇ ਵਡਿਆਈ ਸਚੇ ਸਿਉ ਚਿਤੁ ਲਾਇਦਾ ॥੯॥ ਗੁਰੂ ਜੀ ਬੰਦੇ ਦ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ, ਜੇ ਉਸ ਨੂੰ ਮਾਨਪ੍ਰਤਿਸ਼ਟਾ ਖ਼ਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਘਰ ਹੀ ਅੰਦਰਿ ਸਾਚਾ ਸੋਈ ॥ ਸਾਡੇ ਆਪਣੇ ਗ੍ਰਹਿ ਅੰਦਰ ਹੀ ਉਹ ਸੱਚਾ ਸੁਆਮੀ ਹੈ। ਗੁਰਮੁਖਿ ਵਿਰਲਾ ਬੂਝੈ ਕੋਈ ॥ ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ। ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਨਾਮੁ ਧਿਆਇਦਾ ॥੧੦॥ ਜਿਸ ਦੇ ਹਿਰਦੇ ਅੰਦਰ ਨਾਮ ਦਾ ਖ਼ਜਾਨਾ ਵਸਦਾ ਹੈ, ਉਸ ਆਪਣੀ ਜੀਭ੍ਹਾ ਨਾਲ ਨਾਮ ਦਾ ਉਚਾਰਨ ਕਰਦਾ ਹੈ। ਦਿਸੰਤਰੁ ਭਵੈ ਅੰਤਰੁ ਨਹੀ ਭਾਲੇ ॥ ਇਨਸਾਨ ਪਰਦੇਸ਼ਾਂ ਵਿੱਚ ਭਟਕਦਾ ਫਿਰਦਾ ਹੈ; ਪ੍ਰੰਤੂ, ਆਪਣੇ ਅੰਦਰਵਾਰ ਦੀ ਖੋਜ਼ ਭਾਲ ਨਹੀਂ ਕਰਦਾ। ਮਾਇਆ ਮੋਹਿ ਬਧਾ ਜਮਕਾਲੇ ॥ ਉਸ, ਸੰਸਾਰੀ ਪਦਾਰਥਾਂ ਦੇ ਮੋਹਿਤ ਕੀਤੇ ਹੋਏ ਨੂੰ, ਮੌਤ ਦਾ ਫ਼ਰੇਸ਼ਤਾ ਬੰਨ੍ਹ ਲੈਂਦਾ ਏ। ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥੧੧॥ ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਦਵੈਤ-ਭਾਵ ਰਾਹੀਂ ਉਹ ਜੂਨੀਆਂ ਭਟਕਦਾ ਹੈ। ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਦ ਤਾਈਂ ਅਦਾਮੀ ਗੁਰਾਂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ, ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਕੋਈ ਸੱਚੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਨਹੀਂ ਹੋ ਸਕਦਾ। ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ, ਬੰਦਾ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚ ਦੇ ਰਾਹੀਂ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ। ਕਾਮ ਕਰੋਧੁ ਸਬਲ ਸੰਸਾਰਾ ॥ ਬਹੁਤ ਬਲਵਾਨ ਹਨ ਵਿਸ਼ੇ ਭੋਗ ਅਤੇ ਗੁੱਸਾ ਇਸ ਜਹਾਨ ਅੰਦਰ। ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥ ਉਨ੍ਹਾਂ ਦੇ ਰਾਹੀਂ ਪ੍ਰਾਣੀ ਘਣੇਰੇ ਕੰਮ ਕਰਦਾ ਹੈ ਅਤੇ ਉਹ ਸਾਰੇ ਉਸ ਦੀਆਂ ਮੁਸੀਬਤਾਂ ਨੂੰ ਵਧੇਰਾ ਕਰਦੇ ਹਨ। ਸਤਿਗੁਰ ਸੇਵਹਿ ਸੇ ਸੁਖੁ ਪਾਵਹਿ ਸਚੈ ਸਬਦਿ ਮਿਲਾਇਦਾ ॥੧੩॥ ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਆਰਾਮ ਪਾਉਂਦੇ ਹਨ ਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸੁਆਮੀ ਨਾਲ ਮਿਲਾ ਦੇਂਦੇ ਹਨ। ਪਉਣੁ ਪਾਣੀ ਹੈ ਬੈਸੰਤਰੁ ॥ ਹਵਾ, ਜਲ ਅਤੇ ਅੱਗ ਦੇਹ ਨੂੰ ਬਣਾਉਂਦੇ ਹਨ। ਮਾਇਆ ਮੋਹੁ ਵਰਤੈ ਸਭ ਅੰਤਰਿ ॥ ਧਨ-ਦੌਲਤ ਦਾ ਪਿਆਰ, ਸਾਰੀਆਂ ਦੇਹਾਂ ਵਿੱਚ ਰਮ ਰਿਹਾ ਹੈ। ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥੧੪॥ ਜਦ ਬੰਦੇ ਉਸ ਨੂੰ ਜਾਣ ਲੈਂਦੇ ਹਨ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਤਦ ਉਹ ਧਨ-ਦੌਲਤ ਦੇ ਪਿਆਰ ਤੋਂ ਖ਼ਲਾਸੀ ਪਾ ਜਾਂਦੇ ਹਨ। ਇਕਿ ਮਾਇਆ ਮੋਹਿ ਗਰਬਿ ਵਿਆਪੇ ॥ ਕਈ ਧਨ-ਦੋਲਤ ਦਾ ਪਿਆਰ ਅਤੇ ਸਵੈ-ਹੰਗਤਾ ਅੰਦਰ ਗ਼ਲਤਾਨ ਹੋਏ ਹੋਏ ਹਨ। ਹਉਮੈ ਹੋਇ ਰਹੇ ਹੈ ਆਪੇ ॥ ਹੰਕਾਰ ਦੇ ਰਾਹੀਂ ਆਪਣੇ ਆਪ ਨੂੰ ਹੀ ਉਹ ਸਾਰਾ ਕੁੱਛ ਸਮਝਦੇ ਹਲ। ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥੧੫॥ ਉਹ ਮੌਤ ਦੇ ਦੂਤ ਦਾ ਖ਼ਿਆਲ ਹੀ ਨਹੀਂ ਕਰਦੇ ਅਤ ਅਖੀਰ ਨੂੰ ਝੂਰਦੇ ਹੋਏ ਦੁਨੀਆਂ ਨੂੰ ਛੱਡ ਜਾਂਦੇ ਹਨ। ਜਿਨਿ ਉਪਾਏ ਸੋ ਬਿਧਿ ਜਾਣੈ ॥ ਕੇਵਲ ਉਹ ਹੀ ਜੁਗਤੀ ਨੂੰ ਜਾਣਦਾ ਹੈ, ਜਿਸ ਨੇ ਜੀਵ ਪੈਂਦਾ ਕੀਤੇ ਹਨ। ਗੁਰਮੁਖਿ ਦੇਵੈ ਸਬਦੁ ਪਛਾਣੈ ॥ ਜਿਸ ਨੂੰ ਮੁਖੀ ਗੁਰੂ, ਪ੍ਰਭੂ ਦਾ ਨਾਮ ਬਖਸ਼ਦੇ ਹਨ, ਉਹ ਉਸ ਨੂੰ ਅਨੰਭਵ ਕਰ ਲੈਂਦਾ ਹੈ। ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥੧੬॥੨॥੧੬॥ ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਅਤੇ ਆਪਣੇ ਮਨ ਨੂੰ ਸੁਆਮੀ ਦੇ ਸੱਚੇ ਨਾਮ ਨਾਲ ਜੋੜ ਲੈਂਦਾ ਹੇ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਆਦਿ ਜੁਗਾਦਿ ਦਇਆਪਤਿ ਦਾਤਾ ॥ ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਰਹਿਮਤ ਦਾ ਸੁਆਮੀ ਜੀਵਾਂ ਦਾ ਦਾਤਾਰ ਹੈ। ਪੂਰੇ ਗੁਰ ਕੈ ਸਬਦਿ ਪਛਾਤਾ ॥ ਉਹ ਪੂਰਨ ਗੁਰਾਂ ਦੀ ਬਾਣੀ ਰਾਹੀਂ ਅਨੁਭਵ ਕੀਤਾ ਜਾਂਦਾ ਹੈ। ਤੁਧੁਨੋ ਸੇਵਹਿ ਸੇ ਤੁਝਹਿ ਸਮਾਵਹਿ ਤੂ ਆਪੇ ਮੇਲਿ ਮਿਲਾਇਦਾ ॥੧॥ ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ! ਤੂੰ ਆਪ ਹੀ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ। ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਹੇ ਮੇਰੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ! ਤੇਰੇ ਮੁਲ ਪਾਇਆ ਨਹੀਂ ਜਾ ਸਕਦਾ। ਜੀਅ ਜੰਤ ਤੇਰੀ ਸਰਣਾਈ ॥ ਸਮੂਹ ਜੀਵ ਤੇਰੀ ਪਨਾਹ ਲੋੜਦੇ ਹਨ। ਜਿਉ ਤੁਧੁ ਭਾਵੈ ਤਿਵੈ ਚਲਾਵਹਿ ਤੂ ਆਪੇ ਮਾਰਗਿ ਪਾਇਦਾ ॥੨॥ ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ। ਤੂੰ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਰਾਹੇ ਪਾਉਂਦਾ ਹੈਂ। ਹੈ ਭੀ ਸਾਚਾ ਹੋਸੀ ਸੋਈ ॥ ਸੱਚਾ ਸੁਆਮੀ ਹੈ ਅਤੇ ਉਹ ਹੋਵੇਗਾ ਭੀ। ਆਪੇ ਸਾਜੇ ਅਵਰੁ ਨ ਕੋਈ ॥ ਉਹ ਆਪ ਹੀ ਰਚਦਾ ਹੈ। ਹੋਰ ਕੋਈ ਹੈ ਹੀ ਨਹੀਂ। ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥੩॥ ਆਰਾਮ-ਬਖਸ਼ਣਹਾਰ ਸੁਆਮੀ ਸਾਰਿਆਂ ਦੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ। ਅਗਮ ਅਗੋਚਰੁ ਅਲਖ ਅਪਾਰਾ ॥ ਹੇ ਅਥਾਹ, ਨਾਂ ਜਾਣੇ ਜਾਣ ਵਾਲੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਕੋਇ ਨ ਜਾਣੈ ਤੇਰਾ ਪਰਵਾਰਾ ॥ ਕੋਈ ਭੀ ਤੇਰੇ ਹਦਬੰਨੇ ਨੂੰ ਨਹੀਂ ਜਾਣਦਾ। ਆਪਣਾ ਆਪੁ ਪਛਾਣਹਿ ਆਪੇ ਗੁਰਮਤੀ ਆਪਿ ਬੁਝਾਇਦਾ ॥੪॥ ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ਗੁਰਾਂ ਦੀ ਸਿਖਮਤ ਰਾਹੀਂ ਤੂੰ ਆਪਣੇ ਆਪ ਨੂੰ ਦਰਸਾਉਂਦਾ ਹੈ। ਪਾਤਾਲ ਪੁਰੀਆ ਲੋਅ ਆਕਾਰਾ ॥ ਪਾਤਾਲਾਂ, ਆਲਮਾਂ, ਮੁਲਕਾਂ ਅਤੇ ਸਰੂਪਾਂ ਰਾਹੀਂ, copyright GurbaniShare.com all right reserved. Email |