ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ ਤੈਡਾਂ ਸਰਬ-ਸ਼ਕਤੀਵਾਨ ਅਮਰ ਉਨ੍ਹਾਂ ਸਾਰਿਆਂ ਤੇ ਜਾਂ ਉਨ੍ਹਾਂ ਅੰਦਰ ਵਰਤ ਰਿਹਾ ਹੈ। ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥ ਆਪਣੀ ਰਜ਼ਾ ਅੰਦਰ ਉਚ ਰਚਦਾ ਹੈ, ਆਪਦੀ ਰਜ਼ਾ ਅੰਦਰ ਉਹ ਨਾਸ ਕਰਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥ ਜੋ ਤੇਰੇ ਅਮਰ ਨੂੰ ਜਾਣਦਾ ਹੈ, ਉਹ ਤੇਰੇ ਅਮਰ ਦੀ ਤਾਰਫ਼ਿ ਕਰਦਾ ਹੈ। ਅਗਮ ਅਗੋਚਰ ਵੇਪਰਵਾਹੇ ॥ ਹੇ ਪਹੁੰਚ ਤੋਂ ਪਰੇ, ਅਗਾਧ ਤੇ ਮੁਛੰਦਗੀ-ਰਹਿਤ ਸੁਆਮੀ! ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥ ਜੇਹੋ ਜੇਹੀ ਸਮਝ ਤੂੰ ਬਖ਼ਸ਼ਦਾ ਹੈਂ ਉਹੋ ਜੇਹਾ ਹੀ ਮੈਂ ਹੋ ਵੰਝਦਾ ਹਾਂ। ਤੂੰ ਆਪ ਹੀ ਮੈਨੂੰ ਆਪਦਾ ਨਾਮ ਦਰਸਾਉਂਦਾ ਹੈ। ਅਨਦਿਨੁ ਆਰਜਾ ਛਿਜਦੀ ਜਾਏ ॥ ਰੈਣ ਤੇ ਦਿਹੁੰ ਉਮਰ ਘਟਦੀ ਜਾ ਰਹੀ ਹੈ। ਰੈਣਿ ਦਿਨਸੁ ਦੁਇ ਸਾਖੀ ਆਏ ॥ ਦੋਨੋਂ, ਰਾਤ ਅਤੇ ਦਿਨ, ਘਾਟੇ ਦੇ ਗਵਾਹ ਹਨ। ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥ ਅੰਨ੍ਹਾ ਅਤੇ ਮੂਰਖ, ਆਪ-ਹੁਦਰਾ ਬੰਦਾ ਆਪਦੇ ਸੁਆਮੀ ਨੂੰ ਨਹੀਂ ਸਿਮਰਦਾ ਅਤੇ ਮੌਤ ਉਸ ਦੇ ਸਿਰ ਤੇ ਗੱਜਦੀ ਹੈ। ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥ ਗੁਰਾਂ ਦੇ ਪੈਰਾਂ ਨਾਲ ਜੁੜ ਕੇ ਬੰਦੇ ਦਾ ਚਿੱਤ ਅਤੇ ਸਰੀਰ ਠੰਢੇ ਠਾਰ ਹੋ ਜਾਂਦੇ ਹਨ। ਅੰਤਰਿ ਭਰਮੁ ਗਇਆ ਭਉ ਭਾਗਾ ॥ ਉਸ ਦੇ ਦਿਲ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਭੱਜ ਜਾਂਦਾ ਹੈ ਉਸ ਦਾ ਡਰ। ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥ ਉਹ ਸਦੀਵ ਹੀ ਖ਼ੁਸ਼ ਰਹਿੰਦਾ ਹੈ, ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ ਤੇ ਸੱਚੀ ਗੁਰਬਾਣੀ ਨੂੰ ਉਚਾਰਦਾ ਹੈ। ਜਿਨਿ ਤੂ ਜਾਤਾ ਕਰਮ ਬਿਧਾਤਾ ॥ ਜੋ ਤੈਨੂੰ ਪ੍ਰਾਲਭਧ ਦੇ ਬਣਾਉਣ ਵਾਲਾ ਕਰਕੇ ਜਾਣਦਾ ਹੈ; ਪੂਰੈ ਭਾਗਿ ਗੁਰ ਸਬਦਿ ਪਛਾਤਾ ॥ ਉਹ ਪੂਰਨ ਭਾਗਾਂ ਵਾਲਾ, ਗੁਰਾਂ ਦੀ ਬਾਣੀ ਰਾਹੀਂ, ਤੈਨੂੰ ਸਿੰਝਾਣ ਲੈਂਦਾ ਹੈ। ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥ ਨਿਸਚਿਤ ਹੀ ਉਹ, ਸੱਚਿਆਂ ਦਾ ਪਰਮ ਸੱਚ ਸੁਆਮੀ, ਉਸ ਦੀ ਜਾਤੀ ਤੇ ਇੱਜ਼ਤ ਹੈ ਉਸ ਦੀ ਹੰਗਤਾ ਨੂੰ ਮੇਟ ਕੇ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਨੁ ਕਠੋਰੁ ਦੂਜੈ ਭਾਇ ਲਾਗਾ ॥ ਨਿਰਦਈ ਹੈ ਉਹ ਮਨੁਸ਼ ਜੋ ਦਵੈਤ-ਭਾਵ ਨਾਲ ਜੁੜਿਆ ਹੋਇਆ ਹੈ। ਭਰਮੇ ਭੂਲਾ ਫਿਰੈ ਅਭਾਗਾ ॥ ਭਰਮ ਅੰਦਰ ਭੁਲਿਆ ਹੋਇਆ ਉਹ ਨਿਕਰਮਣ ਭਟਕਦਾ ਫਿਰਦਾ ਹੈ। ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥ ਜੇਕਰ ਰੱਬ ਦੀ ਮਿਹਰ ਉਸ ਉਤੇ ਹੋਵੇ, ਤਦ ਉਹ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ ਤੇ ਸੁਖੈਨ ਹੀ ਆਰਾਮ ਪਾ ਲੈਂਦਾ ਹੈ। ਲਖ ਚਉਰਾਸੀਹ ਆਪਿ ਉਪਾਏ ॥ ਸਾਹਿਬ ਨੇ ਆਪੇ ਹੀ ਚੁਰਾਸੀ ਲੱਖ ਜੂਨੀਆਂ ਰੱਚੀਆਂ ਹਨ। ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥ ਕੇਵਲ ਮਨੁੱਖੀ ਜਨਮ ਵਿੱਚ ਹੀ ਜੀਵ ਵਿਸ਼ਾਲ ਵਾਹਿਗੁਰੂ ਦੀ ਬੰਦਗੀ ਧਾਰਨ ਕਰ ਸਕਦਾ ਹੈ। ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥ ਸੁਆਮੀ ਦੇ ਸਿਮਰਨ ਦੇ ਬਾਝੋਂ ਉਹ ਗੰਦਗੀ ਅੰਦਰ ਵਸਦਾ ਹੈ ਅਤੇ ਗੰਦਗੀ ਵਿੱਚ ਹੀ ਮੁੜ ਮੁੜ ਕੇ ਡਿਗਦਾ ਹੈ। ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥ ਜਦ ਵਾਹਿਗੁਰੂ ਦੀ ਮਿਹਰ ਬੰਦੇ ਤੇ ਹੁੰਦੀ ਹੈ ਤਦ ਹੀ ਗੁਰਾਂ ਦਾ ਅਨੁਰਾਗ ਉਸ ਦੇ ਅੰਦਰ ਪੱਕਾ ਹੁੰਦਾ ਹੈ। ਵਿਣੁ ਕਰਮਾ ਕਿਉ ਪਾਇਆ ਜਾਏ ॥ ਰੱਬ ਦੀ ਰਹਿਮਤ ਦੇ ਬਾਝੋਂ ਉਹ ਕਿਸ ਤਰ੍ਹਾਂ ਗੁਰਾਂ ਨੂੰ ਪਾ ਸਕਦਾ ਹੈ? ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥ ਸਿਰਜਣਹਾਰ ਸੁਆਮੀ ਆਪ ਹੀ ਸਾਰਾ ਕੁੱਛ ਕਰਦਾ ਅਤੇ ਕਰਵਾਉਂਦਾ ਹੈ। ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਹੀ ਉਹ ਪ੍ਰਾਨੀਆਂ ਨੂੰ ਤੋਰਦਾ ਹੈ। ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥ ਸਿਮਰਤੀਆਂ ਅਤੇ ਸ਼ਾਸਤਰ ਉਸ ਦੇ ਓੜਕ ਨੂੰ ਨਹੀਂ ਜਾਣਦੇ। ਮੂਰਖੁ ਅੰਧਾ ਤਤੁ ਨ ਪਛਾਣੈ ॥ ਅੰਨ੍ਹਾ, ਬੇਵਕੂਫ ਅਸਲੀਅਤ ਨੂੰ ਨਹੀਂ ਸਿੰਝਾਣਦਾ। ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥ ਸਿਰਜਣਹਾਰ ਸੁਆਮੀ ਆਪੇ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ ਅਤੇ ਆਪ ਹੀ ਉਹ ਬੰਦੇ ਨੂੰ ਸੰਦੇਹ ਵਿੱਚ ਗੁਮਰਾਹ ਕਰਦਾ ਹੈ। ਸਭੁ ਕਿਛੁ ਆਪੇ ਆਪਿ ਕਰਾਏ ॥ ਖ਼ੁਦ ਹੀ ਪ੍ਰਭੂ ਸਾਰਾ ਕੁੱਛ ਕਰਾਉਂਦਾ ਹੈ, ਆਪੇ ਸਿਰਿ ਸਿਰਿ ਧੰਧੈ ਲਾਏ ॥ ਅਤੇ ਖ਼ੁਦ ਹੀ ਉਹ ਹਰ ਇਕਸ ਨੂੰ ਆਪਣੇ ਕੰਮ ਲਾਉਂਦਾ ਹੈ। ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥ ਉਹ ਆਪ ਹੀ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ। ਗੁਰਾਂ ਦੀ ਦਇਆ ਦੁਆਰਾ ਉਹ ਆਪਦੇ ਆਪ ਨੂੰ ਬੰਦੇ ਉੱਤੇ ਜ਼ਾਹਰ ਕਰ ਦਿੰਦਾ ਹੈ। ਸਚਾ ਸਾਹਿਬੁ ਗਹਿਰ ਗੰਭੀਰਾ ॥ ਸੱਚਾ ਸੁਆਮੀ ਬੇਥਾਹ ਅਤੇ ਡੂੰਘਾ ਹੈ। ਸਦਾ ਸਲਾਹੀ ਤਾ ਮਨੁ ਧੀਰਾ ॥ ਜ਼ੇਕਰ ਮੈਂ ਹਮੇਸ਼ਾਂ ਹੀ ਉਸ ਦੀ ਕੀਰਤੀ ਗਾਇਨ ਕਰਾਂ, ਕੇਵਲ ਤਦ ਹੀ ਮੇਰੀ ਆਤਮਾ ਦਾ ਧੀਰਜ ਬਠਦਾ ਹੈ। ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥ ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰੇ ਪ੍ਰਭੂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਗੁਰਾਂ ਦੀ ਦਇਆ ਦੁਆਰਾ ਉਹ ਚਿੱਤ ਅੰਦਰ ਵਸਦਾ ਹੈ। ਆਪਿ ਨਿਰਾਲਮੁ ਹੋਰ ਧੰਧੈ ਲੋਈ ॥ ਖ਼ੁਦ ਪ੍ਰਭੂ ਨਿਰਲੇਪ ਹੈ। ਹੋਰ ਲੋਕ ਕਾਰਵਿਹਾਰਾਂ ਅੰਦਰ ਰੁੱਝੇ ਹੋਏ ਹਨ। ਗੁਰ ਪਰਸਾਦੀ ਬੂਝੈ ਕੋਈ ॥ ਗੁਰਾਂ ਦੀ ਦਇਆ ਦੁਆਰਾ, ਬਹੁਤ ਹੀ ਥੋੜੇ ਉਸ ਨੂੰ ਸਮਝਦੇ ਹਨ। ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥ ਨਾਨਕ, ਗੁਰਾਂ ਦੀ ਸਿੱਖਮਤ ਰਾਹੀਂ ਨਾਮ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਦੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਮਾਰੂ ਮਹਲਾ ੩ ॥ ਮਾਰੂ ਤੀਜੀ ਪਾਤਿਸ਼ਾਹੀ। ਜੁਗ ਛਤੀਹ ਕੀਓ ਗੁਬਾਰਾ ॥ ਛੱਤੀ ਯੁੱਗ ਤੂੰ ਕਾਲਾਬੋਲਾ ਅਨ੍ਹੇਰਾ ਵਰਤਾਇਆ ਹੋਇਆ ਸੀ। ਤੂ ਆਪੇ ਜਾਣਹਿ ਸਿਰਜਣਹਾਰਾ ॥ ਹੇ ਕਰਤੇ ਪੁਰਖ! ਤੂੰ ਆਪ ਹੀ ਉਸ ਅਵਸਥਾਂ ਨੂੰ ਜਾਣਦਾ ਹੈਂ। ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥ ਹੋਰ ਕੋਈ ਜਣਾ ਕੀ ਆਖ ਸਕਦਾ ਅਤੇ ਕੀ ਵਿਆਖਿਆ ਕਰ ਸਕਦਾ ਹੈ? ਆਪਣਾ ਮੁੱਲ ਕੇਵਲ ਤੂੰ ਆਪ ਹੀ ਪਾ ਸਕਦਾ ਹੈ। ਓਅੰਕਾਰਿ ਸਭ ਸ੍ਰਿਸਟਿ ਉਪਾਈ ॥ ਇਕ ਸੁਆਮੀ ਨੇ ਹੀ ਸਾਰਾ ਸੰਸਾਰ ਰਚਿਆ ਹੈ। ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥ ਸਮੂਹ ਖੇਡ ਅਤੇ ਲੀਲ੍ਹਾ ਤੇਰੀ ਪ੍ਰਭਤਾ ਦਾ ਪ੍ਰਕਾਸ਼ ਹਨ, ਹੇ ਵਾਹਿਗੁਰੂ! ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥ ਸੱਚਾ ਸੁਆਮੀ ਆਪ ਹੀ ਸਾਰੇ ਵਿਤਕਰੇ ਰਚਦਾ ਹੈ ਅਤੇ ਆਪ ਹੀ ਤੋੜਦਾ ਅਤੇ ਬਦਾਉਂਦਾ ਹੈ। ਬਾਜੀਗਰਿ ਇਕ ਬਾਜੀ ਪਾਈ ॥ ਮਦਾਰੀ ਨੇ ਇੱਕ ਖੇਡ ਰਚੀ ਹੈ। ਪੂਰੇ ਗੁਰ ਤੇ ਨਦਰੀ ਆਈ ॥ ਪੂਰਨ ਗੁਰਾਂ ਦੇ ਰਾਹੀਂ ਬੰਦਾ ਇਸ ਖੇਡ ਨੂੰ ਵੇਖ ਲੈਂਦਾ ਹੈ। ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥ ਗੁਰਾਂ ਦੇ ਉਪਦੇਸ਼ ਦੁਆਰਾ, ਜੋ ਸਦੀਵ ਹੀ ਨਿਰਲੇਪ ਵਿਚਰਦਾ ਹੈ, ਉਸ ਦਾ ਮਨ ਸੱਚੇ ਸੁਆਮੀ ਨਾਲ ਇਕ ਸੁਰਤਾਲ ਵਿੱਚ ਹੋ ਜਾਂਦਾ ਹੈ। ਬਾਜਹਿ ਬਾਜੇ ਧੁਨਿ ਆਕਾਰਾ ॥ ਦੇਹ ਦੇ ਸੰਗੀਤਕ ਸਾਜ਼ ਵੱਜਦੇ ਹਨ। ਆਪਿ ਵਜਾਏ ਵਜਾਵਣਹਾਰਾ ॥ ਵਜਾਉਣ ਵਾਲਾ, ਵਾਹਿਗੁਰੂ ਖ਼ੁਦ ਉਨ੍ਹਾਂ ਨੂੰ ਵਜਾਉਂਦਾ ਹੈ। ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥ ਹਰ ਜੀਵ ਅੰਦਰ ਸੁਆਸ ਇਕਰਸ ਚਲ ਰਿਹਾ ਹੈ ਅਤੇ ਸੁਆਸ ਨੂੰ ਪਾ ਕੇ, ਸਾਰੇ ਸਾਜ਼ ਵੱਜ ਰਹੇ ਹਨ। copyright GurbaniShare.com all right reserved. Email |