ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ ਛਿਆਂ ਸ਼ਾਸਤ੍ਰਾਂ ਅੰਦਰ ਭਟਕਣ ਤੇ ਰਟਨ ਕਰਨ ਅਤੇ ਮਜ਼ਰਬੀ ਬਾਦੇ ਪਹਿਰਨ ਦੁਆਰਾ ਵਾਹਿਗੁਰੂ ਮਿਲਦਾਂ ਨਹੀਂ। ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥ ਜੋ ਚੰਦ ਸੰਬੰਧੀ ਵਰਤ ਰਖਦੇ ਹਨ, ਉਹ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ। ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥ ਜੋ ਵੇਦਾਂ ਨੂੰ ਪੂਰਨ ਤੌਰ ਤੇ ਵਾਚਦੇ ਹਨ; ਉਹ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਵੇਖਦੇ। ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ ਜੋ ਨ੍ਹਾ ਧੋ ਕੇ ਆਪਣੇ ਮੱਥੇ ਉਤੇ ਟਿੱਕੇ ਲਾਉਂਦੇ ਹਨ; ਉਨ੍ਹਾਂ ਦੇ ਅੰਦਰ ਪਾਪਾਂ ਦੀ ਕਾਲਖ ਹੈ। ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥ ਜੋ ਧਾਰਮਕ ਲਿਬਾਸ ਪਹਿਨਦਾ ਹੈ, ਸੱਚੀ ਸਿੱਖਮਤ ਦੇ ਬਾਝੌਂ ਉਸ ਨੂੰ ਸੁਆਮੀ ਨਹੀਂ ਲੱਗਦਾ। ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥ ਭੁੱਲਿਆ ਹੋਇਆ ਜੀਵ, ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਭਦ ਮੁੱਢ ਤੋਂ ਲਿਖੀ ਹੋਈ ਹੈ; ਉਹ ਠੀਕ ਰਸਤੇ ਪੈ ਜਾਂਦਾ ਹੈ। ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥ ਕੇਵਲ ਉਹ ਹੀ ਆਪਣੇ ਮਨੁਖੀ ਜੀਵਨ ਨੂੰ ਸ਼ਸ਼ੋਭਤ ਕਰਦਾ ਹੈ, ਜੋ ਆਪਣੇ ਨੰਤ੍ਰਾਂ ਨਾਲ ਗੁਰਾਂ ਨੂੰ ਵੇਖਦਾ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ ਆਪਣੇ ਮਨ ਅੰਦਰ ਤੂੰ ਉਸ ਪੱਖੀ ਨੂੰ ਇਸਥਿਤ ਕਰ ਜੋ ਚਲਾਇਮਾਨ ਨਹੀਂ ਹੈ। ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥ ਤੂੰ ਆਪਣੇ ਝੂਠੇ ਕਾਰਾਂ ਵਿਹਾਰਾਂ ਨੂੰ ਤਿਆਗ ਦੇ ਅਤੇ ਸੱਚੇ ਮਾਲਕ ਦਾ ਆਰਾਧਨ ਕਰ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ ਘੜਿਆਂ ਦੇ ਪਾਣੀਆਂ ਵਿੱਚ ਚੰਦ ਦੀ ਮਾਨੰਦ ਪ੍ਰਭੂ ਦਾ ਪ੍ਰਕਾਸ਼ ਸਾਰੇ ਰਮ ਰਿਹਾ ਹੈ। ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥ ਸੁਆਮੀ ਖ਼ੁਦ ਹੀ ਉਸ ਤੇ ਜ਼ਾਹਰ ਹੋ ਵੰਝਦਾ ਹੈ, ਜਿਸ ਦੇ ਮੱਥੇ ਤੇ ਐਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਿਸ਼ਾਹੀ। ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ ਅੱਠੇ ਪਹਿਰ ਹੀ ਨਾਮ ਦਾ ਉਚਾਰਨ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਸ਼ੁਦਰ ਥੀ ਵੰਝਦਾ ਹੈ, ਬੰਦੇ ਦਾ ਚਿਹਰਾ। ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥ ਹੇ ਨਾਨਕ! ਇਸ ਤਰ੍ਹਾਂ ਉਹ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਤੇ ਬੇ-ਟਿਕਾਣੇ ਨੂੰ ਭੀ ਟਿਕਾਣਾ ਮਿਲ ਜਾਂਦਾ ਹੈ। ਪਉੜੀ ॥ ਪਉੜੀ। ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਬਾਹਰਲੇ ਧਾਰਮਕ ਲਿਬਾਸ ਰਾਹੀਂ, ਦਿਲਾਂ ਦੀਆਂ ਜਾਣਨਹਾਰ ਸੁਆਮੀ ਪਾਇਆ ਨਹੀਂ ਜਾਂਦਾ। ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਇੱਕ ਮਹਾਰਾਜ, ਮਾਲਕ ਦੇ ਬਗੈਰ, ਸਾਰੇ ਨਿਕੰਮ ਤੁਰਦੇ ਫਿਰਦੇ ਹਨ। ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਬੰਦੇ ਦਾ ਚਿੱਤ ਉਸ ਦੇ ਟੱਬਰ ਕਬੀਲੇ ਨਾਲ ਰੰਗਿਆ ਹੋਇਆ ਹੈ ਅਤੇ ਉਹ ਸਦਾ ਹੀ ਹੰਕਾਰਿਆ ਹੋਇਆ ਫਿਰਦਾ ਹੈ। ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਮਗ਼ਰੂਰ ਮਨੁਸ਼ ਜਹਾਨ ਅੰਦਰ ਭਟਕਦੇ ਫਿਰਦੇ ਹਨ। ਵੁਹ ਆਪਣੇ ਧਨ-ਦੌਲਤ ਦਾ ਕਿਊਂ ਹੰਕਾਰ ਕਰਦੇ ਹਨ? ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਜਦ ਬੰਦਾ ਤੁਰਦਾ ਹੈ, ਦੌਲਤ ਉਸ ਦੇ ਨਾਲ ਨਹੀਂ ਜਾਂਦੀ। ਕਿਸੇ ਦੇਰੀ ਦੇ ਬਗ਼ੈਰ, ਇਹ ਇੱਕ ਛਿੱਨ ਵਿੱਚ ਅਲੋਪ ਹੋ ਜਾਂਦੀ ਹੈ। ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਪੂਜਯ ਪ੍ਰਭੂ ਦੀ ਰਜ਼ਾ ਅੰਦਰ ਪ੍ਰਾਣੀ ਜਗਤ ਅੰਦਰ ਭਟਕਦੇ ਫਿਰਦੇ ਹਨ। ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜਦ ਕਿਸਮਤ ਜਾਗ ਉਠੱਦੀ ਹੈ, ਜੀਵ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਸੁਆਮੀ ਮਾਲਕ ਨਾਲ ਮਿਲ ਜਾਂਦਾ ਹੈ। ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥ ਜਿਹੜਾ ਇਨਸਾਨ ਪ੍ਰਭੂ ਦਾ ਦਾਸ ਹੈ, ਉਸ ਦੇ ਕੰਮ ਪ੍ਰਭੂ ਰਾਸ ਕਰ ਦਿੰਦਾ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥ ਆਪਣੇ ਮੂੰਹ ਨਾਲ ਹਰ ਕੋਈ ਗੱਲਾਂ ਕਰਦਾ ਹੈ; ਪ੍ਰੰਤੂ ਕੋਈ ਵਿਰਲਾ ਹੀ ਮੌਤ ਨੂੰ ਅਨੁਭਵ ਕਰਦਾ ਹੈ। ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥ ਨਾਨਕ ਉਨ੍ਹਾਂ ਦੇ ਪੈਰਾਂ ਦੀ ਧੂੜ ਹੈ, ਜਿਨ੍ਹਾਂ ਦਾ ਭਰੋਸਾ ਇੱਕ ਪ੍ਰਭੂ ਦੇ ਉੱਤੇ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ ਤੂੰ ਜਾਣ ਲੈ ਕਿ ਸੁਆਮੀ ਸਾਰਿਆਂ ਦੇ ਅੰਦਰ ਵਸਦਾ ਹੈ, ਪ੍ਰੰਤੂ ਕੋਈ ਵਿਰਲਾ ਜਣਾ ਹੀ ਵੁਸ ਦਾ ਪਾਰਖੂ ਹੈ। ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥ ਉਸ ਦੀ ਦੇਹ ਦੇ ਅੰਦਰ ਆਤਮਕ ਅਨ੍ਹੇਰੇ ਦਾ ਕੋਈ ਪਰਦਾ ਨਹੀਂ, ਜਿਸ ਨੂੰ ਗੁਰੂ ਜੀ ਮਿਲ ਪੈਂਦੇ ਹਨ, ਹੇ ਨਾਨਕ! ਮਃ ੫ ॥ ਪੰਜਵੀਂ ਪਾਤਿਸਾਹੀ। ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥ ਮੈਂ ਉਨ੍ਹਾਂ ਦੇ ਪੈਰਾਂ ਦਾ ਧੋਣ ਪੀਂਦਾ ਹਾਂ, ਜੋ ਆਪਣੀ ਖੋਟੀ ਮੱਤ ਨੂੰ ਬਾਹਰ ਕੱਢ ਦਿੰਦੇ ਹਨ। ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥ ਮੇਰੀ ਦੇਹ ਅੰਦਰ ਆਪਣੇ ਸੱਚੇ ਮਾਲਕ ਨੂੰ ਵੇਖਣ ਦਾ ਬੇਅੰਤ ਪਿਆਰ ਹੈ। ਪਉੜੀ ॥ ਪਉੜੀ। ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਦਮੀ ਭੈ-ਰਹਿਤ ਸੁਆਮੀ ਦੇ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਧਨ-ਦੌਲਤ ਨਾਲ ਜੁੜਿਆ ਹੋਇਆ ਹੈ। ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਉਹ ਆਉਂਦਾ, ਜਾਂਦਾ ਤੇ ਭਟਕਦਾ ਹੈ ਅਤੇ ਘਣੇਰੀਆਂ ਜੂਨੀਆਂ ਅੰਦਰ ਨੱਚਦਾ ਹੈ। ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਉਹ ਵਾਇਦਾ ਕਰਦਾ ਹੈ ਅਤੇ ਮੁੱਕਰ ਜਾਂਦਾ ਹੈ। ਸਾਰਾ ਕੁੱਛ ਜੋ ਉਹ ਆਖਦਾ ਹੈ, ਉਹ ਝੂਠ ਹੈ। ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਉਹ ਝੂਠਾ ਇਨਸਾਨ ਅੰਦਰੋਂ ਖ਼ਾਲੀ ਹੈ, ਉਹ ਸਮੂਹ ਝੂਠ ਅੰਦਰ ਹੀ ਖੱਚਤ ਹੋਇਆ ਹੋਇਆ ਹੈ। ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਉਹ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦਾ ਹੈ ਅਤੇ ਕੂੜੇ ਲੋਭ ਅੰਦਰ ਫਾਥਾ ਹੋਇਆ ਹੈ। ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਉਸ ਦੇ ਅਮਲ ਦੇਖ ਕੇ ਆਦਿ ਪੁਰਖ ਸੱਚਾ ਸੁਲਤਾਨ, ਉਸ ਨੂੰ ਨਸ਼ਅ ਕਰ ਦਿੰਦਾ ਹੈ। ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਮੌਤ ਦੇ ਫ਼ਰੇਸ਼ਤੇ ਉਸ ਨੂੰ ਤਕਾਉਂਦੇ ਹਨ ਅਤੇ ਦੁੱਖ ਅੰਦਰ ਹੀ ਉਹ ਗਲ ਸੜ ਜਾਂਦਾ ਹੈ। ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥ ਸੱਚੇ ਦਰਬਾਰ ਅੰਦਰ, ਹੇ ਨਾਨਕ! ਸੱਚੇ ਸੱਚ ਨਿਆਇ ਹੁੰਦਾ ਹੈ। ਡਖਣੇ ਮਃ ੫ ॥ ਡਖਦੇ ਪੰਜਵੀਂ ਪਾਤਿਸ਼ਾਹੀ। ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥ ਸੁਬ੍ਹਾ ਸਵੇਰੇ ਤੂੰ ਸੁਆਮੀ ਦੇ ਨਾਂਮ ਦਾ ਉਚਾਰਨ ਕਰ ਅਤੇ ਗੁਰਾਂ ਦੇ ਪੈਰਾਂ ਦਾ ਆਰਾਧਨ ਕਰ। ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥ ਸੱਚੇ ਸਾਈਂ ਦੀ ਮਹਿਮਾ ਗਾਇਨ ਕਰਨ ਦੁਆਰਾ, ਜੰਮਣ ਤੇ ਮਰਨ ਦੀ ਗੰਦਗੀ ਧੋਤੀ ਜਾਂਦੀ ਹੈ। ਮਃ ੫ ॥ ਪੰਜਵੀਂ ਪਾਤਿਸਾਹੀ। ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥ ਸਿਆਹ, ਅੰਨ੍ਹੀ ਅਤੇ ਸੱਖਣੀ ਹੈ ਕਾਂਇਆ ਪ੍ਰਭੂ ਦੇ ਨਾਮ ਦੇ ਬਗ਼ੈਰ। ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥ ਨਾਨਕ, ਫਲਾਦਾਇਕ ਹੈ ਉਸ ਦਾ ਜੰਮਣਾ, ਜਿਸ ਦੇ ਮਨ ਅੰਦਰ ਉਹ ਸੱਚਾ ਮਾਲਕ ਵਸਦਾ ਹੈ। ਮਃ ੫ ॥ ਪਜੰਵੀਂ ਪਾਤਿਸ਼ਾਹੀ। ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲਿਆ ਹੈ ਅਤੇ ਉਸ ਲਈ ਮੇਰੀ ਬਹੁਤੀ ਤ੍ਰੇਹ ਬੁਝਦੀ ਨਹੀਂ। copyright GurbaniShare.com all right reserved. Email |