ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ ਨਾਨਕ, ਉਹ ਕੋਈ ਹੋਰ ਹੀ ਨੇਤ੍ਰ ਹਨ, ਜਿਨ੍ਹਾਂ ਨਾਲ ਮੇਰਾ ਪਿਆਰਾ ਪਤੀ ਵੇਖਿਆ ਜਾਂਦਾ ਹੈ। ਪਉੜੀ ॥ ਪਉੜੀ। ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥ ਜਿਹੜਾ ਪੁਰਸ਼, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਈਂ ਦੀ ਘਾਲ ਕਮਾਉਂਦਾ ਹੈ; ਉਹ ਸਾਰੇ ਸੁੱਖ ਪਾ ਲੈਂਦਾ ਹੈ। ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥ ਆਪਣੇ ਟੱਬਰ ਕਬੀਲੇ ਸਮੇਤ ਉਹ ਖ਼ੁਦ ਬੱਚ ਜਾਂਦਾ ਹੈ ਅਤੇ ਸਾਰੇ ਸੰਸਾਰ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ। ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ ਉਹ ਰੱਬ ਦੇ ਨਾਮ ਦੀ ਦੌਲਤ ਨੂੰ ਇਕੱਤਰ ਕਰਦਾ ਹੈ ਅਤੇ ਉਸ ਦੀ ਸਾਰੀ ਤ੍ਰੇਹ ਬੁਝ ਜਾਂਦੀ ਹੈ। ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥ ਉਹ ਸੰਸਾਰ ਦੇ ਲੋਭਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੇ ਮਨ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ। ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥ ਹਮੇਸ਼ਾ, ਹਮੇਸ਼ਾਂ ਹੀ ਉਸ ਦੀ ਗ੍ਰਹਿ ਅੰਦਰ ਖੁਸ਼ੀ ਹੈ ਅਤੇ ਵਾਹਿਗੁਰੂ ਉਸ ਦਾ ਸਾਥੀ ਅਤੇ ਸਹਾਇਕ ਹੈ। ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ ਉਹ ਦੁਸ਼ਮਨ ਤੇ ਦੋਸਤ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸਾਰਿਆਂ ਦਾ ਭਲਾ ਲੋਚਦਾ ਹੈ। ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹੁੰਦਾ ਹੈ, ਜਿਸ ਨੂੰ ਗੁਰਾਂ ਦੀ ਸਿਆਣਪ ਤੇ ਰੱਬ ਦੀ ਬੰਦਗੀ ਦੀ ਦਾਤ ਮਿਲੀ ਹੋਈ ਹੈ। ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥ ਜੋ ਕੁੱਛ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ, ਉਸ ਨੂੰ ਉਹ ਪਾ ਲੈਂਦਾ ਹੈ ਤੇ ਪ੍ਰਭੂ ਉਸ ਨਾਲ ਪ੍ਰਸੰਨ ਥੀ ਵੰਝਦਾ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ਸੱਚਾ ਪੁਰਸ਼ ਸੁੰਦਰ ਆਖਿਆ ਜਾਂਦਾ ਹੈ ਅਤੇ ਝੂਠੀ ਹੈ ਸ਼ੁਹਰਤ ਝੂਠੇ ਇਨਸਾਨ ਦੀ। ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥ ਨਾਨਕ ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥ ਲਾਸਾਨੀ ਸੁੰਦਰਤਾ ਹੈ ਮੇਰੇ ਮਿੱਤ੍ਰ ਦੇ ਦੁਖੜੇ ਦੀ ਅੱਠੇ ਪਹਿਰ ਹੀ ਮੈਂ ਉਸ ਨੂੰ ਵੇਖਦੀ ਰਹਾਂਗੀ। ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥ ਨੀਂਦ੍ਰ ਅੰਦਰ ਮੈਂ ਉਸ ਆਪਣੇ ਪਤੀ ਨੂੰ ਵੇਖਿਆ ਹੈ। ਉਸ ਸੁਫਨੇ ਉਤੋਂ ਮੈਂ ਕੁਰਬਾਨ ਵੰਝਦੀ ਹਾਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ ਤੂੰ ਆਪਣੇ ਸੱਚੇ ਮਿੱਤ੍ਰ ਨੂੰ ਅਨੁਭਵ ਕਰ ਬੇਫ਼ਾਇਦਾ ਹੈ ਮੂੰਹੋਂ ਕੇਵਲ ਲਫ਼ਜਾਂ ਦਾ ਉਚਾਰਨ ਕਰਨਾ। ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥ ਉਸ ਨੂੰ ਤੂੰ ਆਪਣੇ ਚਿੱਤ ਅੰਦਰ ਵੇਖ ਉਹ ਪ੍ਰੀਤਮ ਤੇਰੇ ਕੋਲੋਂ ਦੁਰੇਡੇ ਨਹੀਂ। ਪਉੜੀ ॥ ਪਉੜੀ। ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਜ਼ਮੀਨ, ਅਸਮਾਨ, ਪਾਤਾਲ, ਚੰਦਰਮਾ ਅਤੇ ਸੂਰਜ ਨਾਸ ਹੋ ਜਾਣਗੇ। ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਪਾਤਿਸ਼ਾਹ ਸ਼ਾਹੂਕਾਰ, ਨਵਾਬ ਅਤੇ ਸਰਦਾਰ ਟੁਰ ਵੰਝਣਗੇ ਅਤੇ ਉਨ੍ਹਾਂ ਦੇ ਨਿਵਾਸ ਅਸਥਾਨ ਢਹਿ ਢੇਰੀ ਹੋ ਜਾਣਗੇ। ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ ਕੰਗਾਲ, ਅਮੀਰ, ਠਸਕੀਨ ਅਤੇ ਮਤਵਾਲੇ। ਇਹ ਸਾਰੇ ਪੁਰਸ਼ ਟੁਰ ਵੰਝਣਗੇ। ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਕਾਜ਼ੀ, ਪ੍ਰਚਾਰਕ ਅਤੇ ਤਪੱਸਵੀ ਸਾਰੇ ਖੜੇ ਹੋ ਤੁਰ ਜਾਣਗੇ। ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ ਰੂਹਾਨੀ ਰਹਿਬਰ, ਪੈਗੰਬਰ ਅਤੇ ਸਾਈਂ ਦੇ ਸਜਣ, ਕੋਈ ਭੀ ਅਸਥਿਰ ਨਹੀਂ ਰਹੇਗਾ। ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਵਰਤ, ਨਿਮਾਜ਼ ਦਾ ਸੱਦਾ, ਨਮਾਜ਼ ਅਤੇ ਮੁਸਲਮਾਨੀ ਈਸਾਈ ਤੇ ਮੂਸਾਈ ਮਜ਼ਹਬੀ ਗ਼ੰਥ; ਵਾਹਿਗੁਰੂ ਨੂੰ ਜਾਣਨ ਦੇ ਬਗ਼ੈਰ ਸਾਰੇ ਅਲੋਪ ਹੋ ਜਾਣਗੇ। ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਧਰਤੀ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਆਉਂਦੀਆਂ ਅਤੇ ਜਾਂਦੀਆਂ ਰਹਿਣਗੀਆਂ। ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥ ਅਹਿੱਲ ਹੈ ਇਕ ਸੱਚਾ ਸੁਆਮੀ, ਸੁਆਮੀ ਦਾ ਗੋਲਾ ਭੀ ਸਦੀਵੀ ਸਥਿਰ ਹੈ। ਡਖਣੇ ਮਃ ੫ ॥ ਡਖਣੇ ਪੰਜਵੀਂ ਪਾਤਿਸ਼ਾਹੀ। ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥ ਮੈਂ ਸਾਰਿਆਂ ਨੂੰ ਵੇਖ ਭਾਲ ਲਿਆ ਹੈ। ਇਕ ਸਾਹਿਬ ਦੇ ਬਗ਼ੈਰ, ਹੋਰ ਕੋਈ ਨਹੀਂ। ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥ ਆ ਕੇ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ, ਹੇ ਮੇਰੇ ਮਿੱਤ੍ਰ! ਤਾਂ ਜੋ ਮੇਰੀ ਦੇਹੀ ਤੇ ਆਤਮਾ ਸੀਤਲ ਹੋ ਵੰਝਣ। ਮਃ ੫ ॥ ਪੰਜੀਵੀਂ ਪਾਤਿਸ਼ਾਹੀ। ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥ ਪ੍ਰੇਮੀ ਉਮੈਦ ਦੇ ਬਗੈਰ ਹੈ, ਪ੍ਰੰਤੂ ਮੇਰੇ ਚਿੱਤ ਅੰਦਰ ਭਾਰੀ ਉਮੈਦ ਹੈ। ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥ ਖ਼ਾਹਿਸ਼ਾਂ ਅੰਦਰ ਕੇਵਲ ਤੂੰ ਹੀ, ਹੇ ਸੁਆਮੀ! ਖ਼ਾਹਿਸ਼-ਰਹਿਤ ਰਹਿੰਦਾ ਹੈਂ। ਕੁਰਬਾਨ, ਕੁਰਬਾਨ, ਕੁਰਬਾਨ ਹਾਂ ਮੈਂ ਤੇਰੇ ਉਤੋਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ ਜੇਕਰ ਮੈਂ ਤੇਰੇ ਨਾਲੋਂ ਵਿਛੜਨ ਬਾਰੇ ਸੁਣ ਭੀ ਲਵਾਂ, ਤਾਂ ਮੈਨੂੰ ਦੁਖ ਹੁੰਦਾ ਹੈ, ਹੇ ਮੇਰੇ ਸੁਆਮੀ! ਪ੍ਰੰਤੂ ਜੰਫ਼ੇਕਰ ਮੈਂ ਤੈਨੂੰ ਨਾਂ ਵੇਖਾਂ ਤਾਂ ਮੈਂ ਮਰ ਵੰਝਦਾ ਹਾਂ। ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥ ਆਪਣੇ ਪ੍ਰੀਤਮ ਦੇ ਬਗ਼ੈਰ, ਵਿਛੁੜਿਆ ਹੋਇਆ ਪ੍ਰੇਮੀ ਧੀਰਜ ਨਹੀਂ ਕਰ ਸਕਦਾ। ਪਉੜੀ ॥ ਪਉੜੀ। ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥ ਨਦੀਆਂ ਦੇ ਕਿਨਾਰੇ, ਯਾਤ੍ਰਾ ਅਸਥਾਨ, ਦੇਵਤੇ, ਠਾਕੁਰ-ਦੁਆਰੇ, ਕਿਦਾਰਨਾਥ, ਮਾਥਰਾ, ਬਨਾਰਸ। ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ ਅਤੇ ਤੇਤੀ ਕ੍ਰੋੜ ਦੇਵ, ਸਮੇਤ ਇੰਦਰ ਦੇ ਟੁਰ ਵੰਝਣਗੇ। ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ ਸਿਮ੍ਰਤੀਆਂ, ਸ਼ਾਸਤ੍ਰ, ਚਾਰੇ ਵੇਦ ਅਤੇ ਛੇ ਭੇਖ ਅਲੋਪ ਥੀ ਵੰਝਣਗੇ। ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥ ਪੁਸਤਕਾਂ, ਵਿਦਵਾਨ, ਗੀਤ, ਕਵਿਤਾਵਾਂ ਅਤੇ ਕਵੀਸ਼ਰ ਭੀ ਚਾਲੇ ਪਾ ਜਾਣਗੇ। ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥ ਪ੍ਰਹੇਜ਼ਗਾਰ, ਦਾਨੀ ਅਤੇ ਇਕਾਂਤੀ-ਸਾਰੇ ਮੌਤ ਦੇ ਅਧੀਨ ਹਨ। ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥ ਚੁੱਪ-ਧਾਰੀ-ਸਾਧੂ, ਯੌਗੀ ਅਤੇ ਨਾਗੇ ਮੌਤ ਦੇ ਦੂਤਾਂ ਸਮੇਤ ਕੂਚ ਕਰ ਜਾਣਗੇ। ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਜੋ ਕੁੱਛ ਭੀ ਦਿਸਦਾ ਹੈ, ਉਹ ਨਾਸ ਹੋ ਜਾਊਗਾ। ਸਾਰੇ ਹੀ ਟੁੱਟ ਭੱਜ ਕੇ ਅਲੋਪ ਹੋ ਜਾਣਗੇ। ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥ ਸਦੀਵੀ ਸਥਿਰ ਹੈ ਸ੍ਰੋਮਣੀ ਮਾਲਕ। ਉਸ ਦਾ ਗੋਲਾ ਭੀ ਸਥਿਰ ਹੋ ਜਾਂਦਾਹੈ। ਸਲੋਕ ਡਖਣੇ ਮਃ ੫ ॥ ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ। ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥ ਸੈਂਕੜੇ ਹੀ ਨੰਗੇਜੇ ਐਸੇ ਇਨਸਾਨ ਨੂੰ ਨੰਗਧੜੰਗ ਨਹੀਂ ਕਰਦੇ ਤੇ ਲਖਾਂ ਹੀ ਭੁਖਾਂ ਉਸ ਨੂੰ ਖੁਧਿਆਵੰਤ ਨਹੀਂ ਬਦਾਉਂਦੀਆਂ, ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥ ਅਤੇ ਕ੍ਰੋੜਾਂ ਹੀ ਪੀੜਾਂ ਉਸ ਨੂੰ ਦੁਖੀ ਨਹੀਂ ਕਰਦੀਆਂ, ਜਿਸ ਉਤੇ ਪਤੀ ਆਪਣੇ ਭਲਾ ਚਿਤਵਣ ਵਾਲੇ ਨੇਤ੍ਰਾਂ ਨਾਲ ਵੇਖਦਾ ਹੈ, ਹੇ ਨਾਨਕ! copyright GurbaniShare.com all right reserved. Email |