Page 1101

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥
ਜੇਕਰ ਪ੍ਰਾਣੀ ਸਾਰੀਆਂ ਖ਼ੁਸ਼ੀਆਂ ਮਾਣੇ ਅਤੇ ਸਾਰੀ ਧਰਤੀ ਦਾ ਮਾਲਕ ਹੋਵੇ;

ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥
ਹੇ ਨਾਨਕ! ਉਹ ਸਮੂਹ ਬੀਮਾਰੀ ਹੀ ਹੈ। ਸੁਆਮੀ ਦੇ ਨਾਮ ਬਗ਼ੈਰ, ਉਹ ਮੁਕੰਮਲ ਮੁਰਦਾ ਹੀ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥
ਤੂੰ ਇਕ ਸੁਆਮੀ ਦੀ ਹੀ ਚਾਹਣਾ ਕਰ ਅਤੇ ਕੇਵਲ ਉਸ ਨੂੰ ਹੀ ਆਪਣਾ ਮਿੱਤ੍ਰ ਬਣਾ।

ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥
ਕੇਵਲ ਉਹ ਹੀ ਤੇਰੀਆਂ ਆਸਾਂ ਪੂਰੀਆਂ ਕਰਦਾ ਹੈ, ਹੇ ਬੰਦੇ! ਹੋਰਨਾਂ ਥਾਵਾਂ ਤੇ ਜਾ ਕੇ ਤੂੰ ਬੇਸ਼ਰਮ ਥੀਵੇਗਾਂ।

ਪਉੜੀ ॥
ਪਉੜੀ।

ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥
ਕੇਵਲ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਵਾਹਿਗੁਰੂ ਸੁਆਮੀ ਹੀ ਸਦੀਵ ਰਹਿਣ ਵਾਲਾ ਹੈ।

ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥
ਸਦੀਵੀ ਸਥਿਰ ਹੈ ਨਾਮ ਦਾ ਖ਼ਜ਼ਾਨਾ, ਜਿਸ ਦਾ ਆਰਾਧਨ ਕਰਨ ਦੁਆਰਾ ਸਾਈਂ ਪ੍ਰਾਪਤ ਹੋ ਜਾਂਦਾ ਹੈ।

ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥
ਅਹਿੱਲ ਹੈ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਤੇ ਕੀਰਤੀ ਜਿਸ ਨੂੰ ਕਿ ਪਵਿੱਤ੍ਰ ਪੁਰਸ਼ ਗਾਇਨ ਕਰਦੇ ਹਨ।

ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥
ਸਦੀਵੀ-ਕਾਇਮ ਹਨ ਸੱਚ, ਧਰਮ ਅਤੇ ਕਰੜੀ ਘਾਲ, ਇਸ ਲਈ ਦਿਹੁੰ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।

ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥
ਰਹਿਮ, ਸਚਾਈ ਅਤੇ ਸੁਆਮੀ ਦੀ ਸੇਵਾ ਕਾਲਸਥਾਈ ਹਨ। ਕੇਵਲ ਉਹ ਹੀ ਇਨ੍ਹਾਂ ਨੂੰ ਪਾਉਂਦਾ ਹੈ ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ।

ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥
ਮੁਸਤਕਿਲ ਹੈ ਮੱਥੇ ਉੱਤੇ ਲਿਖੀ ਹੋਈ ਲਿਖਤਾਕਾਰ। ਮੋਟਨ ਦੁਆਰਾ, ਉਹ ਮੇਟੀ ਨਹੀਂ ਜਾ ਸਕਦੀ।

ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥
ਸਦੀਵੀ-ਸੱਚਾ ਹੈ ਪਵਿੱਤ੍ਰ ਪੁਰਸ਼ਾਂ ਦਾ ਮੇਲ ਮਿਲਾਪ ਅਤੇ ਸਦੀਵੀ ਸੱਚਾ ਹੈ ਗੁਰੂ-ਸੰਤਾਂ ਦਾ ਕਥਨ।

ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥
ਜਿਨ੍ਹਾਂ ਦਾ ਭਾਵੀ ਵਿੰਚ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ; ਸਦੀਵ ਹੀ ਉਹ ਆਪਣੇ ਸਾਈਂ ਨੂੰ ਸਿਮਰਦੇ ਹਨ।

ਸਲੋਕ ਡਖਣੇ ਮਃ ੫ ॥
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।

ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ ॥
ਜੋ ਖ਼ੁਦ ਡੁੱਬ ਗਿਆ ਹੈ, ਉਹ ਹੋਰ ਕਿਸੇ ਨੂੰ ਕੀ ਪਾਰ ਕਰ ਸਕਦਾ ਹੈ।

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥
ਜੋ ਆਪਣੇ ਪਤੀ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ; ਉਹ ਖ਼ੁਦ ਤਰ ਜਾਂਦਾ ਹੇ ਅਤੇ ਹੋਰਨਾਂ ਨੂੰ ਭੀ ਤਾਰ ਲੈਂਦਾ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥
ਜਿੱਥੇ ਕਿਤੇ ਭੀ ਕੋਈ ਮੇਰੇ ਪ੍ਰੀਤਮ ਦੇ ਨਾਮ ਨੂੰ ਉਚਾਰਨ ਅਤੇ ਸ੍ਰਵਣ ਕਰਦਾ ਹੈ,

ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥
ਉਥੇ ਹੀ ਮੈਂ ਜਾਂਦਾ ਹਾਂ, ਆਪਣੇ ਪਿਆਰੇ ਨੂੰ ਵੇਖ ਕੇ, ਹੇ ਨਾਲਕ! ਮੈਂ ਪ੍ਰਫੱਲਤ ਥੀ ਵੰਝਦਾ ਹਾਂ।

ਮਃ ੫ ॥
ਪੰਜੀਵੀਂ ਪਾਤਿਸ਼ਾਹੀ।

ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥
ਆਪਣੇ ਪੁੱਤ੍ਰਾਂ ਤੇ ਵਹੁਟੀ ਦੇ ਪਿਆਰ ਅੰਦਰ ਜੁੜ, ਤੂੰ ਕਿਊਂ ਉਨ੍ਹਾਂ ਨੂੰ ਆਪਣੇ ਨਿਜ ਦੇ ਆਖਦਾ ਹੈਂ?

ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥
ਨਾਨਕ ਪ੍ਰਭੂ ਦੇ ਨਾਮ ਤੋਂ ਸੱਖਣੀ, ਮਨੁੱਖੀ ਕਾਇਆ ਬਗ਼ੈਰ ਨਹੀਂ ਦੇ ਹੈ।

ਪਉੜੀ ॥
ਪਉੜੀ।

ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥
ਆਪਣੀਆਂ ਅੱਖਾਂ ਨਾਲ ਮੈਂ ਗੁਰਾਂ ਦਾ ਦੀਦਾਰ ਵੇਖਦਾ ਹਾਂ ਅਤੇ ਗੁਰਾਂ ਦੇ ਪੈਰਾਂ ਉਤ ਮੈਂ ਆਪਣਾ ਮਸਤਕ ਰਖਦਾ ਹਾਂ।

ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥
ਆਪਣਿਆਂ ਪੈਰਾਂ ਨਾਲ ਮੈਂ ਗੁਰਾਂ ਦੇ ਰਾਹੇ ਟੁਰਦਾ ਹਾਂ ਅਤੇ ਅਪਣਿਆਂ ਹੱਥਾਂ ਨਾਲ ਮੈਂ ਉਨ੍ਹਾਂ ਨੂੰ ਪੱਖੀ ਝਲਦਾ ਹਾਂ।

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥
ਆਪਣੇ ਮਨ ਅੰਦਰ ਮੈਂ ਅਮਰ ਸਰੂਪ (ਵਾਹਿਗੁਰੂ) ਨੂੰ ਸਿਮਰਦਾ ਹਾਂ ਅਤੇ ਦਿਹੁੰ ਰਾਤ ਉਸ ਦਾ ਆਰਾਧਨ ਕਰਦਾ ਹਾਂ।

ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥
ਸਰਬ-ਸ਼ਕਤੀਵਾਨ ਗੁਰਾਂ ਵਿੱਚ ਯਕੀਨ ਧਾਰ ਕੇ ਮੈਂ ਆਪਣੀ ਸਾਰੀ ਅਪੱਣਤ ਤਿਆਗ ਦਿੱਤੀ ਹੈ।

ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥
ਗੁਰਾਂ ਨੇ ਮੈਨੂੰ ਨਾਮ ਦਾ ਖ਼ਜ਼ਾਨਾ ਪਰਦਾਨ ਕੀਤਾ ਹੈ ਅਤੇ ਮੈਂ ਸਾਰਿਆਂ ਦੁਖੜਿਆਂ ਤੋਂ ਖ਼ਲਾਸੀ ਪਾ ਗਿਆ ਹਾਂ।

ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥
ਮੇਰੀ ਝੋਲੀ ਵਿੱਚ ਅਕਥਨੀਯ ਸੁਆਮੀ ਦਾ ਨਾਮ ਹੈ। ਇਸ ਨੂੰ ਖਾਓ ਅਤੇ ਮਾਣੋ, ਹੇ ਵੀਰਨੋ!

ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥
ਤੂੰ ਆਪਣੇ ਆਪ ਨੂੰ ਨਾਮ, ਦਾਨਪੁੰਨ ਅਤੇ ਆਪਣਾ ਮਨ ਧੋਣ ਦੀ ਕਮਾਈ ਅੰਦਰ ਜੋੜ ਅਤੇ ਸਦੀਵ ਹੀ ਗੁਰਾਂ ਦੀ ਕਥਾ ਵਾਰਤਾ ਦਾ ਉਚਾਰਨ ਕਰ।

ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥
ਮੈਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ, ਮੈਂ ਸਾਈਂ ਨੂੰ ਪਾ ਲਿਆ ਹੈ ਅਤੇ ਮੌਤ ਦੇ ਦੂਤ ਦੇ ਡਰ ਤੋਂ ਮੈਂ ਖ਼ਲਾਸੀ ਪਾਗਿਆ ਹਾਂ।

ਸਲੋਕ ਡਖਣੇ ਮਃ ੫ ॥
ਸਲੋਕ ਡਖਣੇ ਪਾਤਿਸ਼ਾਹੀ ਪੰਜਵੀਂ।

ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥
ਮੇਰੀਆ ਅੱਖਾਂ ਮੇਰੇ ਪ੍ਰੀਤਮ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਦੇਖਦੀਆਂ ਰੱਜਦੀਆਂ ਨਹੀਂ।

ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥
ਉਹ ਮਾਲਕ, ਸਾਰਿਆਂ ਦੇ ਅੰਦਰ ਹੈ। ਮੈਂ ਕਿਸੇ ਹੋਰਸ ਨੂੰ ਨਹੀਂ ਵੇਖਦਾ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
ਸੰਤਾਂ ਦੇ ਕਥਨ, ਆਰਾਮ ਦੇ ਰਸਤੇ ਹਨ।

ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥
ਨਾਨਕ, ਕੇਵਲ ਉਹ ਹੀ ਉਨ੍ਹਾਂ ਨੂੰ ਪਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
ਪਹਾੜਾਂ, ਸਮੁੰਦਰਾਂ, ਮਾਰੂਥਲਾਂ, ਜ਼ਮੀਨਾਂ, ਜੰਗਲਾਂ, ਫਲਾਂ ਫੁੱਲਾਂ,

ਪਾਤਾਲਾ ਆਕਾਸ ਪੂਰਨੁ ਹਭ ਘਟਾ ॥
ਗੁਫਾਵਾਂ ਪਾਤਾਲਾਂ, ਅਸਮਾਨਾਂ ਅਤੇ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਹੈ ਉਹ ਸੁਆਮੀ।

ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
ਨਾਨਕ ਉਨ੍ਹਾਂ ਸਾਰੀਆਂ ਨੂੰ ਇਕੋ ਹੀ ਧਾਗੇ ਅੰਦਰ ਪਰੋਇਆ ਵੇਖਦਾ ਹੈ।

ਪਉੜੀ ॥
ਪਉੜੀ।

ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
ਪੂਜਯ ਪ੍ਰਭੂ ਮੇਰੀ ਅੰਮੜੀ ਹੈ, ਪੂਜਯ ਪ੍ਰਭੂ ਮੇਰਾ ਪਿਤਾ ਅਤੇ ਪੂਜਯ ਪ੍ਰਭੂ ਹੀ ਮੇਰਾ ਪਾਲਣ-ਪੋਸਣਹਾਰ ਹੈ।

ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
ਪੂਜਯ ਵਾਹਿਗੁਰੂ ਮੇਰੀ ਸੰਭਾਲ ਕਰਦਾ ਹੈ ਅਤੇ ਮੈਂ ਵਾਹਿਗੁਰੂ ਦਾ ਬੱਚਾ ਹਾਂ।

ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
ਧੀਰੇ ਧੀਰੇ ਉਹ ਮੈਨੂੰ ਖ਼ਆਉਂਦਾ ਪਿਆਉਂਦਾ ਹੈ ਅਤੇ ਸੁਸਤੀ ਨਹੀਂ ਕਰਦਾ।

ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥
ਉਹ ਮੇਰੀਆਂ ਬੱਦੀਆਂ ਮੈਨੂੰ ਚੇਤੇ ਨਹੀਂ ਕਰਾਉਂਦਾ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥
ਜਿਹੜਾ ਕੁੱਛ ਮੈਂ ਆਪਣੇ ਮੂੰਹੋਂ ਮੰਗਦਾ ਹਾਂ, ਉਹ ਮੈਨੂੰ ਓਹੀ ਕੁੱਛ ਬਖ਼ਸ਼ਦਾ ਹੈ। ਹਰੀ ਮੇਰਾ ਸੁਖ ਅਨੰਦ ਬਖ਼ਸ਼ਣਹਾਰ ਬਾਪੂ ਹੈ।

copyright GurbaniShare.com all right reserved. Email