ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥ ਫਲਦਾਇਕ ਬਣਾ ਦਿੰਦਾ ਹੈ, ਸਿਰਜਣਹਾਰ ਜੀਵਨ ਉਹਨਾਂ ਦਾ, ਜੋ ਗੁਰਾਂ ਦੇ ਸ਼ਬਦ ਰਾਹੀਂ ਸੱਚੇ ਨਾਮ ਦਾ ਉਚਾਰਨ ਕਰਦੇ ਹਨ। ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥ ਮੁਬਾਰਕ ਹਨ ਉਹ ਇਨਸਾਨ ਅਤੇ ਵਡੇ ਤੇ ਪੂਰਨ ਉਹ ਪੁਰਸ਼ ਜੋ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਸਿਮਰ ਕੇ ਭਿਆਨਕ ਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ। ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥ ਦਾਸਰੇ ਜੋ ਹਰੀ ਦੀ ਸੇਵਾ ਕਰਦੇ ਹਨ ਅਤੇ ਜੋ ਗੁਰਾਂ ਦੀ ਸਿੱਖਿਆ ਅਨੁਸਾਰ ਸੇਵਾ ਕਰਦੇ ਹਨ ਉਹ ਕਬੂਲ ਪੈ ਜਾਂਦੇ ਹਨ। ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥ ਤੂੰ ਆਪੇ ਹੀ ਹੇ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੇਨੂੰ ਟੋਰਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ। ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥ ਮੈਰੇ ਹੱਥ ਵਸ ਕੁਝ ਭੀ ਨਹੀਂ। ਜਦ ਤੂੰ ਮਿਲਾਉਂਦਾ ਹੈ, ਤਦ ਮੈਂ ਆ ਕੇ ਤੇਰੇ ਨਾਲ ਮਿਲ ਜਾਂਦਾ ਹਾਂ। ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ, ਹੈ ਪ੍ਰਭੂ ਪ੍ਰਮੇਸ਼ਰ, ਉਹਨਾਂ ਦਾ ਸਾਰਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ। ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥ ਕੋਈ ਜਣਾ, ਹੇ ਭਰਾਵਾ, ਉਸ ਦਾ ਲੇਖਾ ਪੱਤਾ ਨਾਂ ਕਰੇ ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਰਾਹੀਂ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਹੈ। ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥ ਪ੍ਰਭੂ ਉਹਨਾਂ ਉਤੇ ਮਾਇਆਵਾਨ ਹੋ ਜਾਂਦਾ ਹੈ, ਜੋ ਗੁਰਾਂ ਦੀ ਰਜਾ ਨੂੰ ਚੰਗਾ ਜਾਣ ਕਬੂਲ ਕਰਦੇ ਹਨ, ਹੇ ਨਾਨਕ! ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥ ਤੂੰ ਆਪੇ ਹੀ, ਹੈ ਮੇਰੇ ਪ੍ਰੀਤਮ ਵਾਹਿਗੁਰੂ! ਦਿਲਾਂ ਦੀਆਂ ਜਾਣਨਹਾਰ ਹੈ। ਜਿਸ ਤਰ੍ਹਾਂ ਤੂੰ ਮੈਨੂੰ ਟੋਰਦਾ ਹੈ ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ। ਤੁਖਾਰੀ ਮਹਲਾ ੪ ॥ ਭੁਖਾਰੀ ਚੋਥੀ ਪਾਤਿਸ਼ਾਹੀ। ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥ ਤੂੰ ਹੇ ਵਾਹਿਗੁਰੂ! ਜਗਤ ਦੀ ਜਿੰਦ ਜਾਨ ਸੰਸਾਰ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ ਸੁਆਮੀ ਹੈ। ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥ ਕੇਵਲ ਉਹ ਹੀ ਤੇਰਾ ਸਿਮਰਨ ਕਰਦੇ ਹਨ, ਹੇ ਮੇਰੇ ਮਾਲਕ ਜਿਨ੍ਰਾਂ ਦੇ ਮਥੇ ਉਤੇ ਇਹੋ ਜਹੀ ਆਦੀ ਲਿਖਤਾਕਾਰ ਹੈ। ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥ ਜਿਨ੍ਹਾਂ ਲਈ ਵਾਹਿਗੁਰੂ ਸਾਈਂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ, ਕੇਵਲ ਉਹ ਹੀ ਸੁਆਮੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ। ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥ ਜੋ ਗੁਰਾਂ ਦੀ ਬਾਣੀ ਦੁਆਰਾ ਆਪਦੇ ਹਰੀ ਨੂੰ ਸਿਮਰਦੇ ਹਨ, ਉਨ੍ਹਾਂ ਦੇ ਸਾਰੇ ਗੁਨਾਹ ਇਕ ਮੁਹਤ ਵਿੱਚ ਨਸ਼ਟ ਹੋ ਜਾਂਦੇ ਹਨ! ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥ ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਪ੍ਰਭੂ ਦੇ ਨਾਮ ਦਾ ਅਰਾਧਨ ਕਰਦੇ ਹਨ। ਉਨ੍ਹਾਂ ਨੂੰ ਵੇਖ ਕੇ ਮੈਂ ਕਿਰਤਾਰਥ ਹੋ ਗਿਆ ਹਾਂ। ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥ ਤੂੰ ਹੇ ਵਾਹਿਗੁਰੂ ਜਗਤ ਦੀ ਜਿੰਦ ਜਾਨ, ਆਲਮ ਦਾ ਮਾਲਕ ਅਤੇ ਸਾਰੀ ਰਚਨਾ ਦਾ ਸਿਰਜਣਹਾਰ-ਸੁਆਮੀ ਹੈ। ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ ਤੂੰ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਪਰੀਪੁਰਨ ਹੈ। ਤੂੰ ਹੈ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ। ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥ ਅਨੇਕਾਂ ਹੀ ਜੋ ਆਪਣੇ ਹਿਰਦੇ ਅਤੇ ਦਿਲ ਨਾਲ ਸੁਆਮੀ ਮਾਲਕ ਨੂੰ ਸਿਮਰਦੇ ਹਨ ਅਤੇ ਜੋ ਉਸ ਨੂੰ ਯਾਦ ਤੇ ਚੇਤੇ ਕਰਦੇ ਹਨ, ਮੁਕਤ ਹੋ ਜਾਂਦੇ ਹਨ। ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥ ਜੀਵ ਜੋ ਹਰੀ ਨੂੰ ਯਾਦ ਕਰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਰੱਬ ਦੇ ਦਰਬਾਰ ਅੰਦਰ ਉਨ੍ਹਾਂ ਦੇ ਚਿਹਰੇ ਚਮਕਦੇ ਹਨ। ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥ ਉਹ ਪੁਰਸ਼ ਇਸ ਲੋਕ ਅਤੇ ਪ੍ਰਲੋਕ ਦੋਨਾ ਵਿੱਚ ਕੀਰਤੀਮਾਨ ਹੋ ਜਾਂਦੇ ਹਨ। ਰੱਖਿਆ ਕਰਨ ਵਾਲਾ ਸਾਈਂ ਉਹਨਾਂ ਦੀ ਰੱਖਿਆ ਕਰਦਾ ਹੈ। ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥ ਹੇ ਪੁਰਸ਼ੋ! ਮੇਰੇ ਭਰਾਓ! ਤੁਸੀਂ ਸਾਧ ਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਸ੍ਰਵਣ ਕਰੋ। ਗੁਰਾਂ ਦੀ ਦਇਆ ਦੁਆਰਾ ਫਲਦਾਇਕ ਹੋ ਜਾਂਦੀ ਹੈ ਪ੍ਰਭੂ ਦੀ ਘਾਲ। ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥ ਤੂੰ ਸਮੁੰਦਰ, ਧਰਤੀ ਅਤੇ ਆਕਾਸ਼ ਅੰਦਰ ਪਰੀਪੂਰਨ ਹੋ ਰਿਹਾ ਹੈ। ਤੂੰ ਹੇ ਸੱਚੇ ਮਾਲਕ! ਸਾਰਿਆਂ ਦਾ ਸ਼ਰੋਮਣੀ ਸਾਹਿਬ ਹੈ। ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ ਤੂੰ ਹੈ ਅਦੁੱਤੀ ਪ੍ਰਭੂ! ਕੇਵਲ ਕਲਮਕੱਲੇ ਪ੍ਰਭੂ ਥਾਵਾਂ ਤੇ ਵਿਚਕਾਰਲੀਆਂ ਵਿੱਥਾਂ ਵਿੱਚ ਵਿਆਪਕ ਹੋ ਰਿਹਾ ਹੈ। ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ ਜੰਗਲ, ਬਨਾਸਪਤੀ, ਤਿੰਨੇ ਜਹਾਨ ਅਤੇ ਸਮੂਹ ਰਚਨਾ, ਆਪਦੇ ਮੂੰਹ ਨਾਲ ਵਾਹਿਗੁਰੂ ਸਾਈਂ ਦੇ ਨਾਮ ਦਾ ਉਚਾਰਨ ਕਰਦੇ ਹਨ। ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥ ਹਰ ਵਸਤੂ ਸਿਰਜਣਹਾਰ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੀ ਹੈ। ਕ੍ਰੋੜਾਂ ਹੀ ਅਤੇ ਅਣਗਿਣਤ ਜੀਵ ਵਾਹਿਗੁਰੂ ਨੂੰ ਆਰਾਧਦੇ ਹਨ। ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥ ਮੁਬਾਰਕ, ਮੁਬਾਰਕ ਹਨ ਰਬ ਦੇ ਉਹ ਧਰਮਾਤਮਾ ਅਤੇ ਨੇਕ ਬੰਦੇ ਜੋ ਸਿਰਜਣਹਾਰ-ਸੁਆਮੀ ਮਾਲਕ ਨੂੰ ਚੰਗੇ ਲਗਦੇ ਹਨ। ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥ ਹੈ ਮੇਰੇ ਕਰਤਾਰ, ਤੂੰ ਮੈਨੂੰ ਉਸ ਦਾ ਫਲਦਾਇਕ ਦੀਦਾਰ ਪਰਦਾਨ ਕਰ ਜੋ ਆਪਦੇ ਮਨ ਅੰਦਰ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦਾ ਹੈ। ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥ ਤੂੰ ਹੈ ਅਦੁੱਤੀ ਪ੍ਰਭੂ! ਨਿਰੋਲ ਅਦੁੱਤੀ ਪ੍ਰਭੂ, ਥਾਵਾਂ ਤੇ ਵਿਚਕਾਰਲੀਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ। ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥ ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ। ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥ ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਅੰਦਰ ਵਸਦੀਆਂ ਹਨ, ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ। ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥ ਵਾਹਿਗੁਰੂ ਦੀਆਂ ਨੇਕੀਆਂ ਉਸ ਦੇ ਮਨ ਵਿੱਚ ਵਸਦੀਆਂ ਹਨ, ਜਿਸ ਦੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਹੈ। copyright GurbaniShare.com all right reserved. Email |