ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥ ਪ੍ਰਭੂ ਦੇ ਡਰ ਦੇ ਬਗੇਰ ਕਿਸੇ ਨੂੰ ਭੀ ਉਸ ਦਾ ਪਿਆਰ ਪਰਦਾਨ ਨਹੀਂ ਹੁੰਦਾ ਅਤੇ ਪ੍ਰਭੂ ਤੋਂ ਡਰਨ ਦੇ ਬਾਝੋਂ ਕਿਸੇ ਦਾ ਭੀ ਪਾਰ ਉਤਾਰਾ ਨਹੀਂ ਹੁੰਦਾ। ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥ ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਭੂ! ਕੇਵਲ ਉਸ ਨੂੰ ਹੀ ਤੇਰੇ ਡਰ, ਪਿਆਰ ਅਤੇ ਪ੍ਰੇਮ ਦੀ ਦਾਤ ਮਿਲਦੀ ਹੈ, ਜਿਸ ਉਤੇ ਤੇਰੀ ਰਹਿਮਤ ਹੈ। ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥ ਅਣਗਿਣਤ ਹਨ ਤੇਰੀ ਪ੍ਰੇਮ-ਮਈ ਸੇਵਾ ਦੇ ਖਜਾਨੇ, ਹੈ ਮੇਰੇ ਸਾਹਿਬ! ਕੇਵਲ ਉਸ ਨੂੰ ਹੀ ਉਹਨਾਂ ਦੀ ਦਾਤ ਮਿਲਦੀ ਹੈ, ਜਿਸ ਨੂੰ ਤੂੰ ਦਿੰਦਾ ਹੈ। ਤੁਖਾਰੀ ਮਹਲਾ ੪ ॥ ਤੁਖਾਰੀ ਚੋਥੀ ਪਾਤਿਸ਼ਾਹੀ। ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ ਵਡੇ ਸੱਚੇ ਗੁਰਾਂ ਦਾ ਦਰਸ਼ਨ ਦੇਖਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ। ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥ ਮੰਦੀਆਂ ਰੁਚੀਆਂ ਦੀ ਗੰਦਗੀ ਧੋਤੀ ਗਹੀ ਹੈ। ਅਤੇ ਦੂਰ ਹੋ ਗਿਆ ਹੈ ਅਨ੍ਹੇਰਾ ਬੇ-ਸਮਝੀ ਦਾ। ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥ ਗੁਰਾਂ ਦਾ ਦੀਦਾਰ ਪਾਉਣ ਦੁਆਰਾ, ਆਤਮਕ ਬੇਸਮਝੀ ਦੂਰ ਹੋ ਜਾਂਦੀ ਹੈ ਅਤੇ ਮਨ ਅੰਦਰ ਪ੍ਰਕਾਸ਼ ਪਰਗਟ ਹੋ ਜਾਂਦਾ ਹੈ। ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥ ਜੰਮਣ ਅਤੇ ਮਰਣ ਦੀ ਪੀੜ ਇਕ ਮੁਹਤ ਵਿੱਚ ਨਵਿਰਤ ਹੋ ਜਾਂਦੀ ਹੈ ਅਤੇ ਕਾਲ-ਰਹਿਤ ਵਾਹਿਗੁਰੂ ਸੁਆਮੀ ਪਰਾਪਤ ਹੋ ਜਾਂਦਾ ਹੈ। ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥ ਸਿਰਜਣਹਾਰ-ਸੁਆਮੀ ਨੇ ਖੁਦ ਹੀ ਸੁਭਾਗ ਅਵਸਰ ਰਚਿਆ ਜਦ ਸੱਚੇ ਗੁਰੂ ਜੀ ਨ੍ਹਾਉਣ ਦੇ ਮੇਲੇ ਸਮੇ ਕੁਰਖੇਤਰ ਗਏ। ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥ ਵਡੇ ਸੱਚੇ ਗੁਰਾਂ ਦਾ ਦਰਸ਼ਨ ਪਾਉਣਾ ਹੀ ਅਭੈਜੀਤ ਦੇ ਤਿਉਹਾਰ ਦਾ ਅਸਲੀ ਇਸ਼ਨਾਨ ਹੈ। ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥ ਸਿੱਖ ਵੱਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ। ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥ ਰਾਤ ਦਿਨ, ਹਰ ਮੁਹਤ ਤੇ ਹਰ ਘੜੀ ਹਰ ਇਕ ਕਦਮ ਤੇ ਪ੍ਰਭੂ ਦੀ ਉਪਾਸ਼ਨਾ ਹੁੰਦੀ ਸੀ। ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥ ਸੁਆਮੀ ਮਾਲਕ ਵਾਹਿਗੁਰੂ ਦੀ ਇਲਾਹੀ ਉਪਾਸ਼ਨਾ ਹੁੰਦੀ ਸੀ ਅਤੇ ਸਾਰੇ ਜਣੇ ਗੁਰਾਂ ਨੂੰ ਵੇਖਣ ਲਹੀ ਆਏ। ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥ ਜਿਸ ਕਿਸੇ ਨੇ ਗੁਰਾਂ, ਸੱਚੇ ਗੁਰਾਂ ਦਾ ਦਰਸ਼ਨ ਪਾ ਲਿਆ, ਉਸ ਨੂੰ ਸੁਆਮੀ ਨੇ ਆਪਦੇ ਆਪ ਨਾਲ ਅਭੇਦ ਕਰ ਲਿਆ। ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ ਸਾਰੇ ਜੀਵਾਂ ਦਾ ਪਾਰ ਉਤਾਰਾ ਕਰਨ ਦੀ ਖਾਤਰ ਸੱਚੇ ਗੁਰਾਂ ਨੇ ਯਾਤ੍ਰਾ ਅਸਥਾਨ ਤੇ ਪੁਜਣ ਦਾ ਉਪਰਾਲਾ ਕੀਤਾ। ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥ ਸਿੱਖ ਵਡੇ ਸੱਚੇ ਗੁਰਾਂ ਦੇ ਨਾਲ ਰਾਹੇ ਰਾਹ ਟੁਰ ਪਏ! ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥ ਉਹ ਸੁਲੱਖਣਾ ਸਮਾਂ ਸੀ, ਜਦ ਵਡੇ ਸੱਚੇ ਗੁਰੂ ਜੀ ਪਹਿਲੇ ਪਹਿਲ ਕੁਰਖੇਤਰ ਪੁਜੇ। ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ ਕਣਸੋ ਜਗਤ ਵਿੱਚ ਫੈਲ ਗਈ ਅਤੇ ਤਿੰਨਾਂ ਜਹਾਨਾਂ ਦੇ ਜੀਵ ਗੁਰਾਂ ਨੂੰ ਵੇਖਣ ਲਈ ਆਏ। ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥ ਤਿੰਨੇ ਜਹਾਨ ਦੇ ਦੇਵਤੇ ਮਨੁੱਖ, ਖਾਮੋਸ਼ ਰਿਸੀ ਅਤੇ ਸਾਰੇ ਉਨ੍ਹਾਂ ਨੂੰ ਵੇਖਣ ਲਈ ਆਏ। ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥ ਜਿਨ੍ਹਾਂ ਨੂੰ ਪੁਰਨ ਗੁਰਾਂ, ਸੱਚੇ ਗੁਰਾਂ ਦੀ ਛੋਹ ਪਰਾਪਤ ਹੋ ਗਈ, ਉਨ੍ਹਾਂ ਦੇ ਪਾਪ ਨਸ਼ਟ ਅਤੇ ਦੂਰ ਹੋ ਗਏ। ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥ ਯੋਗੀਆਂ, ਨਾਗਿਆਂ, ਇਕਾਂਤੀਆਂ ਅਤੇ ਛਿਆਂ ਭੇਖਾਂ ਦਿਆਂ ਬੰਦਿਆਂ ਨੇ ਗੁਰਾਂ ਨਾਲ ਗਿਆਨ ਚਰਚਾ ਕੀਤੀ ਅਤੇ ਨਮਸ਼ਕਾਰ ਕਰ ਕੇ ਚਲੇ ਗਏ। ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥ ਉਹ ਸੁਲੱਖਣਾ ਸਮਾਂ ਸੀ, ਜਦ ਵਿਸ਼ਾਲ ਸੱਚੇ ਗੁਰੂ ਜੀ ਪਹਿਲੋ ਪਹਿਲ ਕੁਰਖੇਤਰ ਪੁਜੇ। ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ ਦੁਸਰੇ ਗੁਰੂ ਜੀ ਜਮਨਾ ਗਹੇ, ਜਿਥੇ ਉਨ੍ਹਾਂ ਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ। ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥ ਮਸੂਲੀਏ ਭੇਟਾ ਲੈ ਕੇ ਗੁਰਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਮੁਰੀਦਾਂ ਨੂੰ ਾਪਰ ਕਰ ਦਿਤਾ। ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥ ਉਹ ਸਾਰੇ ਜੋ ਸੱਚੇ ਗੁਰਾਂ ਦੇ ਮਗਰ ਸਨ ਤੇ ਸਾਈਂ ਹਰੀ ਦੇ ਨਾਮ ਨੂੰ ਸਿਮਰਦੇ ਸਨ ਮਸੂਲ ਦੇਣੋ ਬਚ ਗਏ। ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥ ਜੋ ਗੁਰਾਂ ਦੀ ਬਾਣੀ ਦੇ ਰਾਹੇ ਅਤੇ ਰਸਤੇ ਤੁਰਦੇ ਹਨ, ਮੌਤ ਦਾ ਦੂਤ ਮਸੂਲੀਆ, ਉਨ੍ਹਾਂ ਦੇ ਨੇੜੇ ਨਹੀਂ ਆਉਂਦਾ। ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥ ਸਾਰਾ ਜਗ "ਗੁਰੂ, ਗੁਰੂ" ਉਚਾਰਨ ਕਰਦਾ ਸੀ ਅਤੇ ਗੁਰਾਂ ਦਾ ਨਾਮ ਲੈਣ ਦੁਆਰਾ ਉਹ ਸਾਰੇ ਹੀ ਮੁਕਤ ਹੋ ਗਏ। ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥ ਦੂਜੀ ਥਾਂ ਤੇ ਗੁਰੂ ਜੀ ਜਮਨਾ ਗਏ, ਜਿਥੇ ਉਨ੍ਰਾਂ ਲੇ ਸਾਈਂ ਹਰੀ ਦੇ ਨਾਮ ਦਾ ਉਚਾਰਨ ਕੀਤਾ। ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥ ਤੀਸਰੇ ਗੁਰੂ ਜੀ ਗੰਗਾ ਗਹੈ ਅਤੇ ਓਥੇ ਇਕ ਅਦਭੁਤ ਨਜ਼ਾਰਾ ਹੋਇਆ। ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥ ਸਾਰੇ ਸਾਧ ਸਰੂਪ ਗੁਰਾਂ ਦਾ ਦੀਦਾਰ ਦੇਖ ਕੇ ਫਰੇਫਤਾ ਹੋ ਗਏ ਅਤੇ ਕਿਸੇ ਨੇ ਅੱਧੀ ਕੌਡੀ ਭੀ ਮਸੂਲ ਵਜੋ ਕਿਸੇ ਕੋਲੋ ਨਾਂ ਲਈ। ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ ਅੱਧੀ ਦਮੜੀ ਭੀ ਗੋਲਕ ਵਿੱਚ ਨਾਂ ਪਈ, ਅਤੇ ਮਸੂਲ ਇਕੱਤਰ ਕਰਨ ਵਾਲਿਆਂ ਦਾ ਮੂੰਹ ਬੰਦ ਹੋ ਗਿਆ। ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥ ਉਨ੍ਹਾਂ ਆਖਿਆ, "ਭਰਾਵੋ! ਅਸੀਂ ਕੀ ਕਰੀਏ? ਕੀਹਦੇ ਕੋਲੋਂ ਕੁਛ ਮੰਗੀਏ? ਹਰ ਜਣਾ ਸੱਚੇ ਗੁਰਾਂ ਦੇ ਮਗਰ ਨੱਸ ਕੇ ਲੰਘ ਰਿਹਾ ਹੈ। copyright GurbaniShare.com all right reserved. Email |