ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥੩॥੧॥ ਜੇਕਰ ਸੁਆਮੀ ਨਾਮੇ ਤੇ ਖੁਸ਼ ਹੋ ਜਾਏ, ਕੇਵਲ ਤਦ ਹੀ ਉਹ ਉਸ ਦਾ ਸੱਚਾ ਗੋਲਾ ਬਣੇਗਾ। ਲੋਭ ਲਹਰਿ ਅਤਿ ਨੀਝਰ ਬਾਜੈ ॥ ਲਾਲਚ ਦੇ ਵੱਡੇ ਤ੍ਰੰਗ ਇਕਰਸ ਗੂੰਜ ਰਹੇ ਹਨ। ਕਾਇਆ ਡੂਬੈ ਕੇਸਵਾ ॥੧॥ ਮੇਰੀ ਦੇਹਿ ਉਹਨਾਂ ਅੰਦਰ ਡੁਬ ਰਹੀ ਹੈ, ਹੇ ਮੇਰੇ ਸੁਆਮੀ! ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥ ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੇ ਜਗਤ ਦੇ ਸੁਆਮੀ! ਤਾਰਿ ਲੈ ਬਾਪ ਬੀਠੁਲਾ ॥੧॥ ਰਹਾਉ ॥ ਮੈਨੂੰ ਜਗਤ ਸਮੁੰਦਰਾਂ ਤੋਂ ਪਾਰ ਕਰ ਦੇ ਹੈ ਮੇਰੇ ਪਿਆਰੇ ਪਿਤਾ! ਠਹਿਰਾਉ। ਅਨਿਲ ਬੇੜਾ ਹਉ ਖੇਵਿ ਨ ਸਾਕਉ ॥ ਇਸ ਸਝੱਖੜ ਵਿੱਚ, ਮੈਂ ਜਹਾਜ਼ ਨੂੰ ਚਲਾ ਨਹੀਂ ਸਕਦਾ। ਤੇਰਾ ਪਾਰੁ ਨ ਪਾਇਆ ਬੀਠੁਲਾ ॥੨॥ ਮੇਰਾ ਪਰਲਾ ਕਿਨਾਰਾ, ਮੈਂ ਪਾ ਨਹੀਂ ਸਕਦਾ, ਹੇ ਮੇਰੇ ਪਿਆਰਿਆ! ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥ ਤੂੰ ਮਇਆਵਾਨ ਹੋ ਜਾ ਤੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਪਾਰਿ ਉਤਾਰੇ ਕੇਸਵਾ ॥੩॥ ਅਤੇ ਮੇਰਾ ਪਾਰ ਉਤਾਰਾ ਕਰ ਦੇ, ਹੇ ਸੁੰਦਰ ਕੇਸਾਂ ਵਾਲੇ ਸੁਆਮੀ! ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥ ਨਾਮਾ ਆਖਦਾ ਹੈ, ਮੈਨੂੰ ਤਰਨਾ ਵੀ ਨਹੀਂ ਆਉਂਦਾ, ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥੪॥੨॥ ਤੂੰ ਮੈਨੂੰ ਆਪਣੀ ਬਾਂਹ ਫੜਾ, ਤੂੰ ਮੈਨੂੰ ਆਪਣੀ ਬਾਂਹ ਫੜਾ, ਹੇ ਪ੍ਰੀਤਮ! ਸਹਜ ਅਵਲਿ ਧੂੜਿ ਮਣੀ ਗਾਡੀ ਚਾਲਤੀ ॥ ਪਹਿਲਾਂ ਘੱਟੇ ਮਿੱਟੀ ਦੀ ਲੱਦੀ ਹੋਈ ਦੇਹਿ ਦੀ ਗੱਡੀ ਹੌਲੀ ਹੌਲੀ ਚਲਦੀ ਹੈ। ਪੀਛੈ ਤਿਨਕਾ ਲੈ ਕਰਿ ਹਾਂਕਤੀ ॥੧॥ ਮਗਰੋਂ, ਜਦ ਨਾਮ ਦੀ ਸੋਟੀ ਲੈ ਕੇ ਇਹ ਅਗਾਂਹ ਨੂੰ ਹੱਕੀ ਜਾਂਦੀ ਹੈ, ਜੈਸੇ ਪਨਕਤ ਥ੍ਰੂਟਿਟਿ ਹਾਂਕਤੀ ॥ ਤਾਂ ਇਹ ਟਿੱਡੀ ਦੀ ਧੱਕੀ ਹੋਈ ਗੋਹੇ ਦੀ ਗੋਲੀ ਦੀ ਤਰ੍ਹਾਂ ਦੌੜਦੀ ਹੈ। ਸਰਿ ਧੋਵਨ ਚਾਲੀ ਲਾਡੁਲੀ ॥੧॥ ਰਹਾਉ ॥ ਪਿਆਰੀ ਆਤਮਾ ਨ੍ਹਾਉਣ ਨਹੀਂ ਸਰੋਵਰ ਨੂੰ ਜਾਂਦਾ ਹੈ। ਠਹਿਰਾਉ। ਧੋਬੀ ਧੋਵੈ ਬਿਰਹ ਬਿਰਾਤਾ ॥ ਓਥੇ ਗੁਰੂ ਜੀ ਧੋਬੀ, ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਆਤਮਾ ਨੂੰ ਧੋਦੇ ਹਨ। ਹਰਿ ਚਰਨ ਮੇਰਾ ਮਨੁ ਰਾਤਾ ॥੨॥ ਮੇਰਾ ਚਿੱਤ ਵਾਹਿਗੁਰੂ ਦੇ ਪੈਰਾਂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਭਣਤਿ ਨਾਮਦੇਉ ਰਮਿ ਰਹਿਆ ॥ ਨਾਮਦੇਵ ਜੀ ਆਖਦੇ ਹਨ, "ਹੇ ਪ੍ਰਭੂ ਤੂੰ ਹਰ ਥਾਂ ਵਿਆਪਕ ਹੋ ਰਿਹਾ ਹੈ। ਅਪਨੇ ਭਗਤ ਪਰ ਕਰਿ ਦਇਆ ॥੩॥੩॥ ਤੂੰ ਆਪਣੇ ਸਾਧੂ ਉਤੇ ਰਹਿਮਤ ਧਾਰ। ਬਸੰਤੁ ਬਾਣੀ ਰਵਿਦਾਸ ਜੀ ਕੀ ਬਸੰਤ। ਸ਼ਬਦ ਰਵਿਦਾਸ ਜੀ ਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤੁਝਹਿ ਸੁਝੰਤਾ ਕਛੂ ਨਾਹਿ ॥ ਤੂੰ ਕੁਝ ਭੀ ਨਹੀਂ ਜਾਣਦਾ, ਹੇ ਇਨਸਾਨ! ਪਹਿਰਾਵਾ ਦੇਖੇ ਊਭਿ ਜਾਹਿ ॥ ਆਪਣੀ ਪੁਸ਼ਾਕ ਨੂੰ ਵੇਖ, ਤੂੰ ਆਪਣੇ ਆਪ ਤੇ ਹੰਕਾਰ ਕਰਦਾ ਹੈਂ। ਗਰਬਵਤੀ ਕਾ ਨਾਹੀ ਠਾਉ ॥ ਹੰਕਾਰੀ ਹੋਈ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਕੋਈ ਥਾਂ ਨਹੀਂ ਮਿਲਦੀ। ਤੇਰੀ ਗਰਦਨਿ ਊਪਰਿ ਲਵੈ ਕਾਉ ॥੧॥ ਤੇਰੀ ਧੋਣ ਉਤੇ ਮੌਤ ਦਾ ਕਾਂ ਕੁਰਲਾਉਂਦਾ ਹੈ। ਤੂ ਕਾਂਇ ਗਰਬਹਿ ਬਾਵਲੀ ॥ ਤੂੰ ਕਿਉਂ ਹੰਕਾਰ ਕਰਦੀ ਹੈ, ਨੀ ਕਮਲੀਏ ਮਹੇਲੀਏ? ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥੧॥ ਰਹਾਉ ॥ ਭਾਦੋ ਦੇ ਮਹੀਨੇ ਦੀ ਵਡੀ ਖੁੰਬ ਦੀ ਮਾਨੰਦ, ਤੂੰ ਉਸ ਨਾਲੋ ਭੀ ਬਹੁਤਾ ਛੇਤੀ ਉਡ ਪੁਡ ਜਾਣ ਵਾਲੀ ਹੈ। ਠਹਿਰਾਉ। ਜੈਸੇ ਕੁਰੰਕ ਨਹੀ ਪਾਇਓ ਭੇਦੁ ॥ ਜਿਸ ਤਰ੍ਹਾਂ ਹਰਣ ਇਸ ਭੇਤ ਨੂੰ ਨਹੀਂ ਜਾਣਦਾ, ਤਨਿ ਸੁਗੰਧ ਢੂਢੈ ਪ੍ਰਦੇਸੁ ॥ ਕਿ ਕਸਤੂਰੀ ਦੀ ਖੁਸ਼ਬੂ ਉਸ ਦੇ ਸਰੀਰ ਵਿੱਚ ਹੀ ਹੈ ਅਤੇ ਉਹ ਇਸ ਨੂੰ ਬਾਹਰਵਾਰ ਭਾਲਦਾ ਹੈ, ਏਸੇ ਤਰ੍ਹਾਂ ਹੀ ਪ੍ਰਭੂ ਪ੍ਰਾਣੀ ਦੇ ਅੰਦਰ ਹੀ ਹੈ। ਅਪ ਤਨ ਕਾ ਜੋ ਕਰੇ ਬੀਚਾਰੁ ॥ ਜੋ ਕੋਈ ਆਪਣੀ ਦੇਹਿ ਨੂੰ ਸਮਝਦਾ ਹੈ, ਤਿਸੁ ਨਹੀ ਜਮਕੰਕਰੁ ਕਰੇ ਖੁਆਰੁ ॥੨॥ ਉਸ ਨੂੰ ਮੌਤ ਦਾ ਦੂਤ ਖੱਜਲ-ਖੁਆਰ ਨਹੀਂ ਕਰਦਾ। ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥ ਬੰਦਾ ਆਪਣੇ ਲੜਕਿਆਂ ਅਤੇ ਪਤਨੀ ਦਾ ਹੰਕਾਰ ਕਰਦਾ ਹੈ, ਠਾਕੁਰੁ ਲੇਖਾ ਮਗਨਹਾਰੁ ॥ ਪ੍ਰੰਤੂ ਪ੍ਰਭੂ ਉਸ ਪਾਸੋਂ ਹੀ ਹਿਸਾਬ ਕਿਤਾਬ ਲਵੇਗਾ। ਫੇੜੇ ਕਾ ਦੁਖੁ ਸਹੈ ਜੀਉ ॥ ਬੰਦਾ ਕੀਤੇ ਹੋਏ ਕਰਮਾਂ ਦੇ ਬਦਲੇ ਤਕਲੀਫ ਉਠਾਉਂਦਾ ਹੈ। ਪਾਛੇ ਕਿਸਹਿ ਪੁਕਾਰਹਿ ਪੀਉ ਪੀਉ ॥੩॥ ਮਗਰੋਂ ਤੂੰ ਹੇ ਬੰਦੇ! ਕਿਸ ਨੂੰ ਕਹੇਗਾਂ ਹੇ ਪ੍ਰੀਤਮ ਪ੍ਰਭੂ! ਪ੍ਰੀਤਮ ਪ੍ਰਭੂ, ਤੂੰ ਮੇਰੀ ਰੱਖਿਆ ਕਰ? ਸਾਧੂ ਕੀ ਜਉ ਲੇਹਿ ਓਟ ॥ ਜੇਕਰ ਤੂੰ ਸੰਤ ਦੀ ਪਨਾਹ ਲੈ ਲਵੇ ਤਾਂ, ਤੇਰੇ ਮਿਟਹਿ ਪਾਪ ਸਭ ਕੋਟਿ ਕੋਟਿ ॥ ਤੇਰੇ ਕ੍ਰੋੜਾਂ ਉਤੇ ਕ੍ਰੋੜਾਂ ਕਸਮਲ ਸਮੂਹ ਹੀ ਮਿਟ ਜਾਣਗੇ। ਕਹਿ ਰਵਿਦਾਸ ਜੋੁ ਜਪੈ ਨਾਮੁ ॥ ਰਵਿਦਾਸ ਜੀ ਆਖਦੇ ਹਨ, ਜੋ ਕੋਈ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ, ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥੪॥੧॥ ਉਸ ਦਾ ਜਾਤੀ, ਪੈਦਾਇਸ਼ ਅਤੇ ਜੂਨੀਆਂ ਨਾਲ ਕੋਈ ਵਾਸਤਾ ਨਹੀਂ। ਬਸੰਤੁ ਕਬੀਰ ਜੀਉ ਬਸੰਤ ਕਬੀਰ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਸੁਰਹ ਕੀ ਜੈਸੀ ਤੇਰੀ ਚਾਲ ॥ ਤੇਰੀ ਟੋਰ ਗਾਂ ਵਰਗੀ ਹੈ, ਹੇ ਬੰਦੇ! ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥ ਤੇਰੀ ਪੂਛ ਉਪਰ ਦੇ ਵਾਲ ਚਮਕੀਲੇ ਹਨ। ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਜੋ ਕੁਛ ਇਸ ਝੁੱਗੇ ਵਿੱਚ ਹੈ, ਉਸ ਨੂੰ ਤੂੰ ਲੱਭ ਕੇ ਖਾ ਲੈ। ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥ ਕਿਸੇ ਹੋਰਸ ਝੁੱਗੇ ਵਿੱਚ ਤੂੰ ਨਾਂ ਜਾ। ਠਹਿਰਾਉ। ਚਾਕੀ ਚਾਟਹਿ ਚੂਨੁ ਖਾਹਿ ॥ ਤੂੰ ਚੱਕੀ ਨੂੰ ਚੱਟਦਾ ਅਤੇ ਆਟੇ ਨੂੰ ਖਾਂਦਾ ਹੈ। ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥ ਤੂੰ ਚੱਕੀ ਦੇ ਪਰੋਲੇ ਨੂੰ ਕਿਥੇ ਲੈ ਚਲਿਆ ਹੈ? ਛੀਕੇ ਪਰ ਤੇਰੀ ਬਹੁਤੁ ਡੀਠਿ ॥ ਲਟਕਦੀ ਹੋਈ ਟੋਕਰੀ ਉਤੇ ਤੂੰ ਘਣੇਰੀ ਨਿਗ੍ਹਾ ਗੱਡੀ ਹੋਈ ਹੈ। ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥ ਖ਼ਬਰਦਾਰ ਹੋ, ਕਿ ਕਿਤੇ ਲਾਠੀ ਜਾ ਡੰਡਾ ਤੇਰੀ ਕੰਡ ਤੇ ਨਾਂ ਠੁੱਕੇ। ਕਹਿ ਕਬੀਰ ਭੋਗ ਭਲੇ ਕੀਨ ॥ ਕਬੀਰ ਜੀ ਆਖਦੇ ਹਨ, ਹੇ ਬੰਦੇ! ਤੂੰ ਬਹੁਤ ਜਿਆਦਾ ਭੋਗ-ਬਿਲਾਸ ਕੀਤੇ ਹਨ। ਮਤਿ ਕੋਊ ਮਾਰੈ ਈਂਟ ਢੇਮ ॥੪॥੧॥ ਧਿਆਨ ਕਰ, ਮਤੇ ਕੋਈ ਜਣਾ, ਤੈਨੂੰ ਇੱਟ ਜਾਂ ਡਲਾ ਕੱਢ ਮਾਰੇ। copyright GurbaniShare.com all right reserved. Email |