ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ। ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਅਪੁਨੇ ਠਾਕੁਰ ਕੀ ਹਉ ਚੇਰੀ ॥ ਮੈਂ ਆਪਣੇ ਸੁਆਮੀ ਦੀ ਟਹਿਲਣ ਹਾਂ। ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥ ਮੈਂ ਜਗਤ ਦੀ ਜਿੰਦ-ਜਾਨ, ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਜਿਸਨੇ ਮੇਰੀ ਸਵੈ-ਹੰਗਤਾ ਨੂੰ ਮਾਰ ਮੁਕਾ ਦਿੱਤਾ ਹੈ। ਠਹਿਰਾਉ। ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥ ਸਰਬ-ਵਿਆਪਕ ਮਹਾਨ ਪ੍ਰਕਾਸ਼ ਸਰੂਪ ਅਤੇ ਪਿਆਰਾ ਪਾਰਬ੍ਰਹਮ, ਮੇਰੀ ਜਿੰਦ-ਜਾਨ ਹੈ। ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥ ਮੋਹਤ ਕਰ ਲੈਣ ਵਾਲੇ ਮਾਲਕ ਨੇ ਮੇਰੀ ਮਨੂਏ ਨੂੰ ਮੋਹਤ ਕਰ ਲਿਆ ਹੈ ਅਤੇ ਗੁਰਾਂ ਦੀ ਬਾਣੀ ਦੀ ਸੋਚ-ਵਿਚਾਰ ਕਰਨ ਦੁਆਰਾ, ਇਸ ਨੂੰ ਆਪਣੇ ਮਾਲਕ ਦੀ ਸਮਝ ਪੈਦੀ ਹੈ। ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥ ਸ਼ੁਹਦੀ ਅਤੇ ਕੂੜੀ ਹੈ ਸਮਝ ਨਿਕੰਮੇ ਆਪ-ਹੁਦਰੇ ਪੁਰਸ਼ ਦੀ। ਉਸ ਦੇ ਚਿੱਤ ਅਤੇ ਦੇਹਿ ਦੇ ਢਾਂਚੇ ਨੂੰ ਪੀੜ ਨੇ ਪਕੜਿਆ ਹੋਇਆ ਹੈ। ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥ ਜਿਸ ਵੇਲੇ ਦੀ ਮੈਂ ਸੁੰਦਰ ਸੁਆਮੀ ਦੀ ਪ੍ਰੀਤ ਨਾਲ ਰੰਗੀਜੀ ਹਾਂ, ਆਪਣੇ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰਾ ਚਿੱਤ ਸੁਖੀ ਹੋ ਗਿਆ ਹੈ। ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥ ਹੰਗਤਾ ਨੂੰ ਤਿਆਗ, ਜਦ ਇਸਤਰੀ ਨਿਰਲੇਪ ਹੋ ਜਾਂਦੀ ਹੈ, ਤਦ ਉਸ ਦੇ ਮਨ ਵਿੱਚ ਸੱਚੀ ਸਮਝ ਪ੍ਰਵੇਸ਼ ਕਰ ਜਾਂਦੀ ਹੈ। ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋੁਕਾਨੀ ॥੩॥ ਉਸ ਦੀ ਆਤਮਾ ਵਰਨ-ਰਹਿਤ ਪਵਿੱਤ੍ਰ ਪ੍ਰਭੂ ਨਾਲ ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਲੋਕ-ਲਾਜ ਨੂੰ ਛੱਡ ਦਿੰਦੀ ਹੈ। ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥ ਭੂਤ ਅਤੇ ਭਵਿੱਖਤ ਕਾਲ ਵਿੱਚ ਤੇਰੇ ਵਰਗਾ ਕੋਈ ਨਹੀਂ, ਹੇ ਮੇਰੀ ਜਿੰਦ-ਜਾਨ ਦੇ ਆਸਰੇ ਪਿਆਰੇ ਪ੍ਰਭੂ। ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥ ਨਾਨਕ, ਕੇਵਲ ਉਹ ਹੀ ਸੱਚੀ ਪਤਨੀ ਹੈ ਜਿਸ ਦਾ ਕੰਤ, ਵਾਹਿਗੁਰੂ ਸੁਆਮੀ ਹੈ ਅਤੇ ਜੋ ਉਸ ਦੇ ਨਾਮ ਨਾਲ ਰੰਗੀ ਹੋਈ ਹੈ। ਸਾਰਗ ਮਹਲਾ ੧ ॥ ਸਾਰੰਗ ਪਹਿਲੀ ਪਾਤਿਸ਼ਾਹੀ। ਹਰਿ ਬਿਨੁ ਕਿਉ ਰਹੀਐ ਦੁਖੁ ਬਿਆਪੈ ॥ ਮੈਂ ਆਪਣੇ ਵਾਹਿਗੁਰੂ ਦੇ ਬਗੈਰ ਕਿਸ ਤਰ੍ਹਾਂ ਰਹਿ ਸਕਦਾ ਹਾਂ? ਉਸ ਦੇ ਬਗੈਰ ਮੈਨੂੰ ਪੀੜ ਪੈ ਜਾਂਦੀ ਹੈ। ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥੧॥ ਰਹਾਉ ॥ ਜੀਭ ਬੇ-ਸੁਆਦੀ ਹੈ। ਸ਼ੁਹਦੀ ਹੈ ਇਹ ਬਗੈਰ ਸੁਆਮੀ ਦੇ ਅੰਮ੍ਰਿਤ ਦੇ। ਸੁਆਮੀ ਦੇ ਬਾਝੋਂ ਮੌਤ ਪ੍ਰਾਣੀ ਨੂੰ ਦੁੱਖ ਦਿੰਦੀ ਹੈ। ਠਹਿਰਾਉ। ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥ ਜਦ ਤਾਂਈ ਮੈਨੂੰ ਆਪਣੇ ਪਿਆਰੇ ਦਾ ਦੀਦਾਰ ਪਰਾਪਤ ਨਹੀਂ ਹੁੰਦਾ, ਉਦੋਂ ਤਾਂਈ ਮੈਂ ਭੁੱਖੀ ਤੇ ਤਿਹਾਈ ਰਹਿੰਦੀ ਹਾਂ। ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ ॥੧॥ ਆਪਣੇ ਦਿਲਬਰ ਦਾ ਦੀਦਾਰ ਵੇਖ ਕੇ, ਮੇਰਾ ਚਿੱਤ ਕੰਵਲ ਦੇ ਪਾਣੀ ਵਿੱਚ ਖੁਸ਼ੀ ਨਾਲ ਖਿੜਨ ਦੀ ਮਾਨੰਦ ਪ੍ਰਸੰਨ ਹੋ ਜਾਂਦਾ ਹੈ। ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥ ਜਦ ਨੀਵੇ ਬੱਦਲ ਗੱਜਦੇ ਅਤੇ ਵਸਦੇ ਹਨ, ਤਾਂ ਕੋਇਲਾ, ਸਿਖਾਧਾਰ, ਦਰਖਤ, ਬਲਦ ਪੰਛੀ ਅਤੇ ਸਰਪ ਪਿਆਰ ਨਾਲ ਪੂਰਿਤ ਹੋ ਜਾਂਦੇ ਹਨ। ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰੁ ਧਨ ਸੋਹਾਗੈ ॥੨॥ ਏਸੇ ਤਰ੍ਹਾਂ ਹੀ ਪਿਆਰ ਨਾਲ ਪੂਰਿਤ ਹੋ ਜਾਂਦੀ ਹੈ ਸਤਿਵੰਤੀ ਪਤਨੀ, ਜਦ ਉਸ ਦਾ ਕੰਤ ਘਰ ਮੁੜ ਆਉਂਦਾ ਹੈ! ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥ ਅਪਵਿੱਤ੍ਰ, ਬਦ-ਸੂਰਤ, ਅਤ੍ਰੀਮਤ ਅਤੇ ਬਦਚਲਨ ਹੈ ਉਹ ਵਹੁਟੀ, ਜੋ ਆਪਣੇ ਖਸਮ ਦੇ ਸੁਭਾਅ ਨੂੰ ਨਹੀਂ ਸਮਝਦੀ। ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥੩॥ ਮੰਦੀ-ਅਕਲ ਵਾਲੀ ਪਤਨੀ, ਜਿਸ ਦੀ ਜੀਭ ਆਪਣੇ ਵਾਹਿਗੁਰੂ ਦੇ ਅੰਮ੍ਰਿਤ ਦੀ ਪ੍ਰੀਤ ਨਾਲ ਸੰਤੁਸ਼ਟ ਨਹੀਂ ਹੋਈ, ਉਹ ਬਿਪਤਾ ਅੰਦਰਹੀ ਗ੍ਰਸੀ ਰਹਿੰਦੀ ਹੈ। ਆਇ ਨ ਜਾਵੈ ਨਾ ਦੁਖੁ ਪਾਵੈ ਨਾ ਦੁਖ ਦਰਦੁ ਸਰੀਰੇ ॥ ਸਤਿਵੰਤੀ ਪਤਨੀ ਆਉਂਦੀ ਤੇ ਜਾਂਦੀ ਨਹੀਂ, ਨਾਂ ਉਸ ਨੂੰ ਰੰਜ ਗਮ ਵਾਪਰਦਾ ਹੈ, ਨਾਂ ਹੀ ਕੋਈ ਬੀਮਾਰੀ ਉਸ ਦੀ ਦੇਹਿ ਨੂੰ ਸਤਾਉਂਦੀ ਹੈ। ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥੪॥੨॥ ਨਾਨਕ, ਉਸ ਦਾ ਸੁਆਮੀ ਉਸ ਨੂੰ ਸੁਭਾਵਿਕ ਹੀ ਸ਼ਸ਼ੋਭਤ ਕਰ ਦਿੰਦਾ ਹੈ ਅਤੇ ਆਪਣੇ ਸੁਆਮੀ ਨੂੰ ਵੇਖ ਉਸ ਦਾ ਚਿੱਤ ਸੁਖੀ ਹੋ ਜਾਂਦਾ ਹੈ। ਸਾਰਗ ਮਹਲਾ ੧ ॥ ਸਾਰੰਗ ਪਹਿਲੀ ਪਾਤਿਸ਼ਾਹੀ। ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥ ਮੇਰਾ ਪ੍ਰੀਤਮ ਪ੍ਰਭੂ ਦੁਰੇਡੇ ਨਹੀਂ। ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥ ਸੱਚੇ ਗੁਰਾਂ ਦੀ ਬਾਣੀ ਨਾਲ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ ਅਤੇ ਮੈਂ ਆਪਣੀ ਜਿੰਦ-ਜਾਨ ਦੇ ਆਸਰੇ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ। copyright GurbaniShare.com all right reserved. Email |