Page 1199

ਸਾਰਗ ਮਹਲਾ ੪ ॥
ਸਾਰੰਗ ਚੌਥੀ ਪਾਤਿਸ਼ਾਹੀ।

ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
ਹੇ ਸੁਆਮੀ ਵਾਹਿਗੁਰੂ, ਮੇਰੇ ਪ੍ਰੀਤਮ! ਤੂੰ ਮੈਨੂੰ ਆਪਣਾ ਸੁਧਾਸਰੂਪ-ਨਾਮ ਪਰਦਾਨ ਕਰ।

ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
ਜਿਨ੍ਹਾਂ ਦੇ ਨਾਲ ਮੁਖੀ ਗੁਰਦੇਵ ਜੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਕਾਰਜ ਸੌਰ ਜਾਂਦੇ ਹਨ। ਠਹਿਰਾਉ।

ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥
ਜਿਹੜੇ ਪੁਰਸ਼, ਗੁਰਾਂ ਮੂਹਰੇ ਨਿਮਾਣੇ ਹੋ ਜਾਂਦੇ ਹਨ, ਉਨ੍ਹਾਂ ਦੇ ਦੁਖੜੇ, ਗੁਰੂ ਜੀ ਦੂਰ ਕਰ ਦਿੰਦੇ ਹਨ।

ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥
ਰੈਣ ਅਤੇ ਦਿਨ ਉਹ ਗੁਰਾਂ ਦੇ ਮੂਹਰੇ ਸੇਵਾ ਕਮਾਉਂਦੇ ਹਨ ਅਤੇ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੁੰਦੇ ਹਨ।

ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥
ਉਨ੍ਹਾਂ ਦੇ ਅੰਤਰ ਆਤਮੇ ਸੁਰਜੀਤ ਕਰਨ ਵਾਲਾ ਅੰਮ੍ਰਿਤਮਈ ਨਾਮ ਹੈ। ਆਪਣੀ ਜੀਹਭਾ ਨਾਲ ਉਹ ਅੰਮ੍ਰਿਤਮਈ ਨਾਮ ਦੀ ਉਸਤਤੀ ਗਾਇਨ ਕਰਦੇ ਹਨ ਅਤੇ ਅੰਮ੍ਰਿਤਮਈ ਨਾਮ ਦਾ ਹੀ ਚਿੰਤਨ ਕਰਦੇ ਹਨ।

ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹ੍ਹਿਆ ਓਇ ਪਾਵਹਿ ਮੋਖ ਦੁਆਰੇ ॥੨॥
ਗੁਰਾਂ ਦੀ ਦਇਆ ਦੁਆਰਾ, ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਅਨੁਭਵ ਕਰਕੇ ਉਹ ਮੁਕਤੀ ਦੇ ਦਰ ਨੂੰ ਪਾ ਲੈਂਦੇ ਹਨ।

ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥
ਅਹਿੱਲ ਹਨ ਰੱਬ ਰੂਪ ਸੱਚੇ ਗੁਰੂ ਜੀ, ਪ੍ਰਭੂ ਦੇ ਨਾਮ ਦਾ ਆਸਰਾ ਲੈ, ਜਿਨ੍ਹਾਂ ਦਾ ਮਨ ਸਥਿਰ ਅਤੇ ਅਸਥਿਤ ਹੋ ਗਿਆ ਹੈ।

ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥
ਉਨ੍ਹਾਂ ਦੇ ਮੂਹਰੇ ਮੈਂ ਆਪਣੀ ਜਿੰਦੜੀ ਭੇਟਾ ਰੱਖਦਾ ਹਾਂ। ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥
ਸੰਦੇਹ ਦੇ ਬਹਿਕਾਏ ਹੋਏ ਮਨ ਮਤੀਏ ਦਵੈਤ-ਭਾਵ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ।

ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥
ਦਾਤਾਰ ਸੱਚੇ ਗੁਰਾਂ ਨੂੰ ਉਹ ਨਹੀਂ ਵੇਖਦੇ। ਉਹ ਲਦੀ ਦੇ ਵਿਚਕਾਰ ਰਹਿੰਦੇ ਹਨ, ਨਾਂ ਇਸ ਕਿਨਾਰੇ ਤੇ ਨਾਂ ਹੀ ਪਰਲੇ ਤੇ।

ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥
ਸਰਬ-ਸ਼ਕਤੀਵਾਨ ਸਾਹਿਬ ਆਪਣੀ ਸ਼ਕਤੀ ਵਰਤ ਰਿਹਾ ਹੈ। ਉਹ ਸਾਰੇ ਅਤੇ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ।

ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥
ਸਾਹਿਬ ਦੇ ਗੋਲਿਆਂ ਦਾ ਗੋਲਾ, ਨਾਨਕ ਆਖਦਾ ਹੈ "ਮਿਹਰ ਧਾਰ ਕੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਸਾਹਿਬ!

ਸਾਰਗ ਮਹਲਾ ੪ ॥
ਸਾਰੰਗ ਚੌਥੀ ਪਾਤਿਸ਼ਾਹੀ।

ਗੋਬਿਦ ਕੀ ਐਸੀ ਕਾਰ ਕਮਾਇ ॥
ਤੂੰ ਆਪਣੇ ਪ੍ਰਭੂ ਦੀ ਇਸ ਤਰ੍ਹਾਂ ਘਾਲ ਕਮਾ,

ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
ਕਿ ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਸੱਚ ਕਰ ਕੇ ਸਵੀਕਾਰ ਕਰ ਅਤੇ ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਦੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੁ। ਠਹਿਰਾਉ।

ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥
ਪ੍ਰਮ ਮਿੱਠੜੀ ਹੈ ਸ਼੍ਰਿਸ਼ਟੀ ਦੇ ਸੁਆਮੀ ਦੀ ਪਿਰਹੜੀ, ਕਿ ਬੰਦਾ ਹੋਰ ਸਾਰੀਆਂ ਮੁਹੱਬਤਾਂ ਨੂੰ ਭੁਲ ਜਾਂਦਾ ਹੈ।

ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥
ਰੈਣ ਅਤੇ ਦਿਨ ਉਹ ਖੁਸ਼ੀ ਅੰਦਰ ਵਸਦਾ ਹੈ, ਉਸ ਦੀ ਆਤਮਾ ਪਤੀਜ ਜਾਂਦੀ ਹੈ ਅਤੇ ਉਸ ਦਾ ਨੂਰ ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।

ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥
ਜਦ ਜੀਵ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਤਾਂ ਉਸ ਦੀ ਆਤਮਾ ਰੱਜ ਜਾਂਦੀ ਹੈ ਅਤੇ ਠੰਡ ਚੈਨ ਆ ਕੇ ਉਸ ਦਾ ਚਿੱਤ ਵਿੱਚ ਟਿਕ ਜਾਂਦੀ ਹੈ।

ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥
ਜਦ ਗੁਰੂ ਜੀ ਦਇਆਲ ਹੋ ਜਾਂਦੇ ਹਨ, ਕੇਵਲ ਤਾਂ ਹੀ ਬੰਦਾ ਨਾਮ ਨੂੰ ਪਾਉਂਦਾ ਤੇ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜਦਾ ਹੈ।

ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਆਦਮੀ ਦੀ ਅਕਲ ਰੋਸ਼ਨ ਹੋ ਜਾਂਦੀ ਹੈ ਅਤੇ ਬ੍ਰਹਮ ਗਿਆਤ ਦੇ ਜੋਹਰ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।

ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥
ਜਦ ਈਸ਼ਵਰੀ ਨੂਰ ਪ੍ਰਾਣੀ ਦੇ ਅੰਦਰ ਪ੍ਰਕਾਸ਼ਦਾ ਹੈ, ਤਦ ਉਸ ਦੀ ਜਿੰਦੜੀ ਸੁਖੀ ਹੋ ਜਾਂਦੀ ਹੈ, ਤੇ ਉਹ ਰੱਬੀ ਅਡੋਲਤਾ ਦੀ ਤਾੜੀ ਅੰਦਰ ਟਿਕ ਜਾਂਦਾ ਹੈ।

ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥
ਜਿਸ ਦੇ ਮਨ ਅੰਦਰ ਛਲ ਫਰੇਬ ਹੈ, ਉਹ ਆਪਣੇ ਮੂੰਹ ਨਾਲ ਹਰੀ ਦੇ ਨਾਮ ਦਾ ਉਪਦੇਸ਼ ਕਰਨ ਦੇ ਬਾਵਜੂਦ ਸਦਾ ਛਲ ਫਰੇਬ ਹੀ ਕਰਦਾ ਹੈ।

ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥
ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ ਅਤੇ ਪਰਾਲੀ ਨੂੰ ਕੱਟ ਕੇ ਉਹ ਤਕਲੀਫ ਉਠਾਉਂਦਾ ਹੈ।

ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥
ਜਦ ਮੇਰਾ ਮਾਲਕ ਬਹੁਤ ਖੁਸ਼ ਹੋ ਜਾਂਦਾ ਹੈ ਤਾਂ ਪ੍ਰਾਣੀ ਦਾ ਮੁਖੀ ਗੁਰਾਂ ਨਾਲ ਪ੍ਰੇਮ ਪੈ ਜਾਂਦਾ ਹੈ।

ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥
ਨਾਨਕ ਨੇ ਪਵਿੱਤਰ ਪ੍ਰਪੂ ਦਾ ਨਾਮ ਪਾ ਲਿਆ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਸ ਨੂੰ ਠੰਢ-ਚੈਨ ਦੀ ਦਾਤ ਪਰਾਪਤ ਹੋ ਗਈ ਹੈ।

ਸਾਰਗ ਮਹਲਾ ੪ ॥
ਸਾਰੰਗ ਚੌਥੀ ਪਾਤਿਸ਼ਾਹੀ।

ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥
ਮੇਰਾ ਚਿੱਤ ਅਤੇ ਦਿਲ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਏ ਹਨ।

ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
ਸੱਚੇ ਗੁਰਾਂ ਨੇ ਮੇਰੇ ਮਨ ਨੂੰ ਪ੍ਰਭੂ ਦੇ ਪਿਆਰ ਨਾਲ ਰੰਗ ਦਿੱਤਾ ਹੈ ਅਤੇ ਮੇਰੀ ਜਿੰਦੜੀ ਨੂੰ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਚੰਗੀ ਲਗਦੀ ਹੈ। ਠਹਿਰਾਉ।

ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥
ਹੇ ਸੁਆਮੀ! ਤੂੰ ਮੈਂ ਗਰੀਬ ਬੰਦਾ ਤੇ ਮਿਹਰਬਾਨ ਹੈ ਅਤੇ ਆਪਣੇ ਗੋਲੇ ਨੂੰ ਆਪਣੀ ਅਕਹਿ ਈਸ਼ਵਰੀ ਕਥਾ ਵਾਰਤਾ ਪਰਦਾਨ ਕਰ।

ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥
ਪਵਿੱਤਰ ਪੁਰਸ਼ਾ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾ ਲਿਆ ਹੈ ਅਤੇ ਹੁਣ ਵਾਹਿਗੁਰੂ ਮੇਰੇ ਚਿੱਤ ਅਤੇ ਦੇਹਿ ਨੂੰ ਮਿੱਠਾ ਲਗਦਾ ਹੈ।

ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ ॥
ਕੇਵਲ ਉਹ ਹੀ ਨਿਰਲੇਪ ਰਹਿੰਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਅਨੁਭਵ ਕਰ ਲੈਂਦੇ ਹਨ।

ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥
ਪ੍ਰਭੂ ਨਾਲ ਮਿਲਣ ਦੁਆਰਾ, ਇਨਸਾਨ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣੇ ਸਾਰੇ ਮੁਕ ਜਾਂਦੇ ਹਨ।

ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥
ਆਪਣੀਆਂ ਅੱਖਾਂ ਨਾਲ ਮੈਂ ਸਾਈਂ ਮਾਲਕ ਨੂੰ ਪਿਆਰ ਨਾਲ ਵੇਖਦਾ ਹਾਂ ਅਤੇ ਆਪਣੀ ਜੀਭ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ।

copyright GurbaniShare.com all right reserved. Email