Page 1335

ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥
ਜੇਕਰ ਪੂਰਨ ਪਰਾਲਭਧ ਤੇਰੇ ਚਿਹਰੇ ਅਤੇ ਮਥੇ ਤੇ ਲਿਖੀ ਹੋਈ ਹੈ, ਤਾਂ ਤੂੰ ਵਾਹਿਗੁਰੂ ਦੀ ਸਦੀਵੀ ਹੀ ਉਸਤਤੀ ਗਾਇਨ ਕਰ। ਠਹਿਰਾਉ।

ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥
ਕੇਵਲ ਵਾਹਿਗੁਰੂ ਹੀ ਨਾਮ-ਸੁਧਾਰਸ ਦਾ ਖਾਣਾ ਦਿੰਦਾ ਹੈ।

ਕੋਟਿ ਮਧੇ ਕੋਈ ਵਿਰਲਾ ਲੇਇ ॥
ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਇਸ ਨੂੰ ਪਰਾਪਤ ਕਰਦਾ ਹੈ,

ਜਿਸ ਨੋ ਅਪਣੀ ਨਦਰਿ ਕਰੇਇ ॥੧॥
ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ।

ਗੁਰ ਕੇ ਚਰਣ ਮਨ ਮਾਹਿ ਵਸਾਇ ॥
ਜੋ ਕੋਈ ਗੁਰਾਂ ਦੇ ਚਰਨਾ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ,

ਦੁਖੁ ਅਨ੍ਹ੍ਹੇਰਾ ਅੰਦਰਹੁ ਜਾਇ ॥
ਉਹ ਪੀੜ ਅਤੇ ਅੰਤ੍ਰੀਵੀ ਅਨ੍ਹੇਰੇ ਤੋਂ ਖਲਾਸੀ ਪਾ ਜਾਂਦਾ ਹੈ,

ਆਪੇ ਸਾਚਾ ਲਏ ਮਿਲਾਇ ॥੨॥
ਅਤੇ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਗੁਰ ਕੀ ਬਾਣੀ ਸਿਉ ਲਾਇ ਪਿਆਰੁ ॥
ਤੂੰ ਗੁਰਾਂ ਦੀ ਬਾਣੀ ਨਾਲ ਪਿਰਹੜੀ ਪਾ।

ਐਥੈ ਓਥੈ ਏਹੁ ਅਧਾਰੁ ॥
ਏਥੇ ਤੇ ਓਥੇ, ਕੇਵਲ ਇਹ ਹੀ ਤੇਰਾ ਆਸਰਾ ਹੈ।

ਆਪੇ ਦੇਵੈ ਸਿਰਜਨਹਾਰੁ ॥੩॥
ਕਰਤਾਰ, ਖੁਦ ਹੀ ਬੰਦੇ ਨੂੰ ਗੁਰਬਾਣੀ ਦਾ ਪਿਆਰ ਪਰਦਾਨ ਕਰਦਾ ਹੈ।

ਸਚਾ ਮਨਾਏ ਅਪਣਾ ਭਾਣਾ ॥
ਜਿਸ ਪਾਸੋ ਸੱਚਾ ਸੁਆਮੀ ਆਪਣੀ ਰਜਾ ਨੂੰ ਮਨਵਾਉਂਦਾ ਹੈ,

ਸੋਈ ਭਗਤੁ ਸੁਘੜੁ ਸੋੁਜਾਣਾ ॥
ਕੇਵਲ ਉਹ ਹੀ ਕਾਮਲ ਅਤੇ ਸਿਆਣਾ ਹੈ ਸੰਤ ਹੈ।

ਨਾਨਕੁ ਤਿਸ ਕੈ ਸਦ ਕੁਰਬਾਣਾ ॥੪॥੭॥੧੭॥੭॥੨੪॥
ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।

ਪ੍ਰਭਾਤੀ ਮਹਲਾ ੪ ਬਿਭਾਸ
ਪਰਭਾਤੀ ਚੋਥੀ ਪਾਤਿਸ਼ਾਹੀ ਬਿਭਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਿਆਰ ਤੇ ਸੁਆਦ ਨਾਲ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੇ ਚਿੱਤ ਦੀ ਪਰਮ ਉਤਕ੍ਰਿਸ਼ਟ ਨਾਮ ਨਾਲ ਪਿਰਹੜੀ ਪੈ ਗਈ ਹੈ।

ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥੧॥
ਗੁਰਾਂ ਦੀ ਬਾਣੀ ਰਾਹੀਂ, ਮੈਂ ਸੁਰਜੀਤ ਕਰ ਦੇਣ ਵਾਲੇ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ। ਸੁਆਮੀ ਦੇ ਨਾਮ ਉਤੋਂ, ਮੈਂ ਸਦਕੇ ੰਞਦਾ ਹਾਂ।

ਹਮਰੇ ਜਗਜੀਵਨ ਹਰਿ ਪ੍ਰਾਨ ॥
ਜਗਤ ਦੀ ਜਿੰਦਗੀ, ਵਾਹਿਗੁਰੂ ਮੇਰੀ ਜਿੰਦ-ਜਾਨ ਹੈ!

ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥
ਜਦ ਗੁਰਾਂ ਨੇ ਮੇਰੇ ਕੰਨਾਂ ਵਿੱਚ ਨਾਮ ਪਾ ਦਿਤਾ ਤਾਂ ਸ੍ਰੇਸ਼ਟ ਸੁਆਮੀ ਮੇਰੇ ਮਨ ਨੂੰ ਚੰਗਾ ਲਗਣ ਲੱਗ ਗਿਆ। ਠਹਿਰਾਉ।

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥
ਹੇ ਵੀਰ ਸਾਧੂਉ! ਤੁਸੀਂ ਆ ਕੇ ਮੈਨੂੰ ਮਿਲੋ, ਤਾਂ ਜੋ ਇਕੱਠੇ ਹੋ ਆਪਾਂ ਸਾਈਂ ਹਰੀ ਦੇ ਨਾਮ ਦਾ ਉਚਾਰਣ ਕਰੀਏ।

ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥
ਤੁਸੀਂ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੋ ਅਤੇ ਮੈਨੂੰ ਸਿਖਮਤ ਦਿਉ ਕਿ ਕਿਸ ਤਰੀਕੇ ਨਾਲ ਅਤੇ ਕਿਸ ਤਰ੍ਹਾਂ ਮੈਂ ਆਪਣੇ ਪ੍ਰਭੂ ਨੂੰ ਪਰਾਪਤ ਹੋ ਸਕਦਾ ਹਾਂ?

ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥
ਸੁਆਮੀ ਵਾਹਿਗੁਰੂ ਸਾਧ ਸੰਗਤ ਅੰਦਰ ਵਸਦਾ ਹੈ। ਉਨ੍ਹਾਂ ਦੇ ਮੇਲ ਮਿਲਾਪ ਨਾਲ ਜੁੜਨ ਦੁਆਰਾ ਵਾਹਿਗੁਰੂ ਦੀਆਂ ਨੇਕੀਆਂ ਜਾਣੀਆਂ ਜਾਂਦੀਆਂ ਹਨ।

ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥
ਵਡੀ ਚੰਗੀ ਕਿਸਮਤ ਦੁਆਰਾ, ਜੀਵ ਨੂੰ ਸਾਧ ਸੰਗਤ ਪਰਾਪਤ ਹੁੰਦੀ ਹੈ ਅਤੇ ਵਿਸ਼ਾਲ ਸਚੇ ਗੁਰਾਂ ਦੇ ਰਾਹੀਂ ਉਹ ਆਪਣੇ ਮਾਲਕ ਨੂੰ ਮਿਲ ਪੈਦਾ ਹੈ।

ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥
ਮੈਂ ਆਪਣੇ ਬੇਥਾਹ ਸੁਆਮੀ ਮਾਲਕ ਦੀ ਮਹਿਮਾ ਗਾਇਨ ਕਰਦਾ ਹਾਂ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਂ ਅਦਭੁਤ ਹੋ ਗਿਆ ਹਾਂ।

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥੪॥੧॥
ਗੋਲੇ ਨਾਨਕ ਉਤੇ ਗੁਰਾਂ ਨੇ ਮਿਹਰ ਕੀਤੀ ਹੈ ਅਤੇ ਇਕ ਨਿਮਖੁ ਅੰਦਰ ਉਸ ਨੂੰ ਸੁਆਮੀ ਦੇ ਨਾਮ ਦੀ ਦਾਤ ਬਖਸ਼ ਦਿਤੀ ਹੈ।

ਪ੍ਰਭਾਤੀ ਮਹਲਾ ੪ ॥
ਪਰਭਾਤੀ ਚੋਥੀ ਪਾਤਿਸ਼ਾਹੀ।

ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ ਸਭ ਰੈਨਿ ਸਮ੍ਹ੍ਹਾਲਹਿ ਹਰਿ ਗਾਲ ॥
ਸੂਰਜ ਦੇ ਚੜ੍ਹਨ ਨਾਲ ਗੁਰੂ ਅਨੁਸਾਰੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਾਰੀ ਰਾਤ ਹੀ ਰੱਬੀ ਵਾਰਤਾ ਨੂੰ ਯਾਦ ਕਰਦਾ ਹੈ।

ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥੧॥
ਮੇਰੇ ਸੁਆਮੀ ਨੇ ਮੇਰੇ ਅੰਦਰ ਚਾਹਨਾ ਪੈਦਾ ਕਰ ਦਿਤੀ ਹੈ ਅਤੇ ਮੈਂ ਨਿਤ ਹੀ ਆਪਣੇ ਸਾਈਂ ਹਰੀ ਦੀ ਖੋਜ ਭਾਲ ਕਰਦਾ ਹਾਂ।

ਮੇਰਾ ਮਨੁ ਸਾਧੂ ਧੂਰਿ ਰਵਾਲ ॥
ਮੇਰੀ ਜਿੰਦੜੀ ਸੰਤਾ ਦੇ ਪੈਰਾ ਦੀ ਧੂੜ ਹੈ। ਹਾਂ ਉਨ੍ਹਾਂ ਦੀ ਧੂੜ।

ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥
ਗੁਰਦੇਵ ਜੀ ਨੇ ਸਾਈਂ ਹਰੀ ਦਾ ਮਿੱਠਾ ਨਾਮ ਮੇਰੇ ਅੰਦਰ ਪੱਕਾ ਕਰ ਦਿਤਾ ਹੈ ਅਤੇ ਮੈਂ ਗੁਰਦੇਵ ਜੀ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਹਾਂ। ਠਹਿਰਾਉ।

ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥
ਅਨ੍ਹੇਰੇ ਹਨ ਦਿਹਾੜੇ ਅਤੇ ਰਾਤ੍ਰੀਆਂ ਮਾਇਆ ਦੇ ਉਪਾਸ਼ਕਾ ਲਈ। ਉਹ ਧਨ-ਦੌਲਤ ਦੇ ਪਿਆਰ ਦੀ ਫਾਹੀ ਅੰਦਰ ਫਸੇ ਹੋਏ ਹਨ।

ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥੨॥
ਸਾਈਂ ਵਾਹਿਗੁਰੂ ਇਕ ਮੁਹਤ ਤੇ ਨਿਮਖ ਭਰ ਲਈ ਭੀ ਉਨ੍ਹਾਂ ਦੇ ਹਿਰਦੇ ਅੰਦਰ ਨਹੀਂ ਵਸਦਾ। ਉਨ੍ਹਾਂ ਦਾ ਹਰ ਇਕ ਵਾਲ ਵਾਹਿਗੁਰੂ ਦੇ ਕਰਜੇ ਨਾਲ ਅਨੇਕਾਂ ਤਰੀਕਿਆਂ ਨਾਲ ਬੱਝਾ ਹੋਇਆ ਹੈ।

ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥
ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਚੰਗੀ ਸਮਝ ਅਤੇ ਅਕਲ ਪਰਰਾਪਤ ਹੋ ਜਾਂਦੀਆਂ ਹਨ ਅਤੇ ਉਹ ਹੰਕਾਰ ਅਤੇ ਲਗਨ ਦੇ ਫੰਧੇ ਵਿਚੋਂ ਖਲਾਸੀ ਪਾ ਜਾਂਦਾ ਹੈ।

ਹਰਿ ਨਾਮਾ ਹਰਿ ਮੀਠ ਲਗਾਨਾ ਗੁਰਿ ਕੀਏ ਸਬਦਿ ਨਿਹਾਲ ॥੩॥
ਹਰੀ ਦਾ ਨਾਮ ਅਤੇ ਹਰੀ ਮੈਨੂੰ ਮਿੱਠੜਾ ਲਗਦਾ ਹੈ ਅਤੇ ਆਪਣੀ ਬਾਣੀ ਰਾਹੀਂ ਗੁਰਾਂ ਨੇ ਮੈਨੂੰ ਪ੍ਰਸੰਨ ਕਰ ਦਿਤਾ ਹੈ।

ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥
ਗੁਰੂ ਜੀ ਮੇਰੇ ਬੇਥਾਹ ਸੁਆਮੀ ਹਨ ਤੇ ਮੈਂ ਉਨ੍ਹਾਂ ਦਾ ਬੱਚਾ ਹਾਂ। ਆਪਣੀ ਮਿਹਰ ਸਦਕਾ ਗੁਰੂ ਜੀ ਮੇਰੀ ਪਰਵਰਸ਼ ਕਰਦੇ ਹਨ।

ਬਿਖੁ ਭਉਜਲ ਡੁਬਦੇ ਕਾਢਿ ਲੇਹੁ ਪ੍ਰਭ ਗੁਰ ਨਾਨਕ ਬਾਲ ਗੁਪਾਲ ॥੪॥੨॥
ਹੇ ਸੰਸਾਰ ਦੇ ਪਾਲਣਹਾਰ ਵਿਸ਼ਾਲ ਸੁਆਮੀ! ਨਾਨਕ ਤੇਰਾ ਬੱਚਾ ਜ਼ਹਿਰ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਿਹਾ ਹੈ। ਕਿਰਪਾ ਕਰਕੇ ਤੂੰ ਉਸ ਨੂੰ ਬਾਹਰ ਕੱਢ ਲੈ।

ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੌਥੀ ਪਾਤਿਸ਼ਾਹੀ।

ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥
ਜਦ ਸਾਈਂ ਹਰੀ ਇਕ ਨਿਮਖ ਭਰ ਲਈ ਭੀ ਮੇਰੇ ਤੇ ਮਿਹਰ ਕਰਦਾ ਹੈ, ਮੈਂ ਪਰਮ ਪ੍ਰਸੰਨਤਾ ਨਾਲ ਉਸ ਦਾ ਜੱਸ ਗਾਇਨ ਕਰਦਾ ਹਾਂ।

copyright GurbaniShare.com all right reserved. Email