Page 1336

ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥
ਦੋਨੋ ਗਾਉਣ ਵਾਲਾ ਤੇ ਸੁਨਣ ਵਾਲਾ ਜੋ ਗੁਰਾਂ ਦੀ ਦਇਆ ਦੁਆਰਾ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੇ ਨਾਮ-ਅੰਮ੍ਰਿਤ ਨੂੰ ਪਾਨ ਕਰਦੇ ਹਨ, ਮੋਖਸ਼ ਹੋ ਜਾਂਦੇ ਹਨ।

ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ ॥
ਮੇਰੇ ਹਿਰਦੇ ਅੰਦਰ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਟਿਕਿਆ ਹੋਇਆ ਹੈ।

ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦਾ ਸੁਖਾਵਾ ਅੰਮ੍ਰਿਤ ਪਰਾਪਤ ਹੋ ਗਿਆ ਹੈ। ਸੁਆਮੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੋਣ ਮੈਂ ਡੀਕ ਲਾ ਕੇ ਪਾਨ ਕਰਦਾ ਹਾਂ। ਠਹਿਰਾਉ।

ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ ॥
ਜਿਨ੍ਹਾਂ ਦੇ ਮਨ ਦਾ ਵਾਹਿਗੁਰੂ ਨਾਲ ਪਿਆਰ ਪਿਆ ਹੋਇਆ ਹੈ ਉਨ੍ਹਾਂ ਦੇ ਮੱਥੇ ਉਤੇ ਪਵਿੱਤ੍ਰ ਟਿੱਕਾ ਲਗਦਾ ਹੈ।

ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥
ਸੁਆਮੀ ਦੇ ਗੋਲੇ ਦੀ ਵਡਿਆਈ ਸਾਰੇ ਸੰਸਾਰ ਉਤੇ ਪ੍ਰਗਟ ਹੈ, ਜਿਸ ਤਰ੍ਹਾਂ ਦੀ ਹੈ ਚੰਦਰਮੇ ਦੀ ਤਾਰਿਆ ਅੰਦਰ।

ਜਿਨ ਹਰਿ ਹਿਰਦੈ ਨਾਮੁ ਨ ਵਸਿਓ ਤਿਨ ਸਭਿ ਕਾਰਜ ਫੀਕ ॥
ਜਿਨ੍ਹਾਂ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਵਸਦਾ ਫਿਕਲੇ ਹਨ, ਉਨ੍ਹਾਂ ਦੇ ਸਾਰੇ ਕੰਮ।

ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥
ਨਾਮ ਦੇ ਬਗੈਰ ਮਨੁਸ਼ਾ ਦੀ ਕਾਇਆ ਦੇ ਹਾਰਸ਼ਿੰਗਾਰ ਐਸ ਤਰ੍ਹਾਂ ਦੇ ਵਿਅਰਥ ਹਨ, ਜਿਸ ਤਰ੍ਹਾਂ ਦੇ ਕਿ ਇਕ ਨੱਕ-ਵਢੇ ਦੇ, ਜਿਸ ਨੂੰ ਸਾਈਂ ਨੇ ਨੱਕ ਦੇ ਬਗੈਰ ਪੈਦਾ ਕੀਤਾ ਹੈ।

ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥
ਸਾਰਿਆਂ ਦਿਲਾਂ ਤੇ ਹੋਰ ਸਾਰਿਆਂ ਜੀਵਾਂ ਅੰਦਰ ਇਕੋ ਸਰਵ ਵਿਆਪਕ ਸੁਆਮੀ ਮਾਲਕ, ਪਾਤਿਸ਼ਾਹ ਪਰਵਿਰਤ ਹੋ ਰਿਹਾ ਹੈ।

ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥
ਗੋਲੇ ਨਾਨਕ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਹੁਣ ਹਰ ਮੁਹਤ ਆਪਣੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ।

ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੌਥੀ ਪਾਤਿਸ਼ਾਹੀ।

ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥
ਮੇਰੇ ਪਹੁੰਚ ਤੋਂ ਪਰੇ ਅਤੇ ਮਿਹਰਬਾਨ ਵਾਹਿਗੁਰੂ ਸੁਆਮੀ ਮਾਲਕ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਆਪਣੇ ਮੂੰਹ ਨਾਲ ਹੁਣ ਮੈਂ ਉਸ ਦੇ ਨਾਮ ਨੂੰ ਉਚਾਰਦਾ ਹਾਂ।

ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥੧॥
ਮੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹਰੀ ਦੇ ਨਾਮ ਨੂੰ ਸਿਮਰਦਾ ਹਾਂ, ਅਤੇ ਮੇਰੇ ਸਾਰੇ ਕੁਕਰਮ ਤੇ ਗੁਨਾਹ ਦੂਰ ਹੋ ਗਏ ਹਨ।

ਜਪਿ ਮਨ ਰਾਮ ਨਾਮੁ ਰਵਿ ਰਹੇ ॥
ਹੇ ਮੇਰੀ ਜਿੰਦੇ! ਤੂੰ ਸਰਬ ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਦੀਨ ਦਇਆਲੁ ਦੁਖ ਭੰਜਨੁ ਗਾਇਓ ਗੁਰਮਤਿ ਨਾਮੁ ਪਦਾਰਥੁ ਲਹੇ ॥੧॥ ਰਹਾਉ ॥
ਮੈ, ਮਸਕੀਨਾਂ ਤੇ ਮਿਹਰਬਾਨ ਅਤੇ ਕਸ਼ਟ ਨਾਸ ਕਰਨਹਾਰ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਨਾਮ ਦੀ ਦੌਲਤ ਨੂੰ ਪਰਾਪਤ ਕਰਦਾ ਹਾਂ। ਠਹਿਰਾਉ।

ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥
ਦੇਹ ਦੇ ਪਿੰਡ ਯਾ ਗ੍ਰਾਮ ਵਿੱਚ ਸੁਆਮੀ ਵਸਦਾ ਹੈ ਅਤੇ ਉਪਦੇਸ਼ ਗੁਰਾਂ ਦੇ ਉਪਦੇਸ਼ ਰਾਹੀਂ ਸਾਈਂ ਹਰੀ ਪਰਗਟ ਹੋ ਜਾਂਦਾ ਹੈ।

ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥੨॥
ਦੇਹ ਦੇ ਤਾਲਾਬ ਅੰਦਰ ਰੱਬ ਦਾ ਨਾਮ ਪਰਤਖ ਹੋ ਗਿਆ ਹੈ ਅਤੇ ਆਪਣੇ ਧਾਮ ਤੇ ਮਹਿਲ ਅੰਦਰ ਮੈਂ ਹੁਣ ਹਰੀ ਸਾਈਂ ਨੂੰ ਪਾ ਲਿਆ ਹੈ।

ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥
ਜਿਹੜੇ ਪੁਰਸ਼ ਸੰਦੇਹ ਦੇ ਬੀਆਂਬਾਨ ਅੰਦਰ ਭਟਕਦੇ ਹਨ, ਉਹ ਪ੍ਰਤੀਕੂਲ ਅਤੇ ਮੂਰਖ ਜਣੇ ਲੁੱਟੇ ਪਏ ਜਾਂਦੇ ਹਨ।

ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ ਭ੍ਰਮਿ ਭ੍ਰਮਿਓ ਝਾਰ ਗਹੇ ॥੩॥
ਉਹ ਉਸ ਹਰਨ ਦੀ ਮਾਨੰਦ ਹਨ, ਜਿਸ ਦੀ ਧੁੰਨੀ ਅੰਦਰ ਸੁਗੰਧਤ ਨਾਫਾ ਵਸਦਾ ਹੈ ਅਤੇ ਉਹ ਸੰਦੇਹ ਦੇ ਰਾਹੀਂ ਭਟਕਦਾ ਤੇ ਝਾੜੀਆਂ ਗਾਹੁੰਦਾ ਫਿਰਦਾ ਹੈ।

ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥
ਤੂੰ ਹੇ ਹਰੀ ਸਾਈਂ ਮਾਲਕ! ਵਿਸ਼ਾਲ ਤੇ ਪਹੁੰਚ ਤੋਂ ਪਰੇ ਹੈ, ਅਤੇ ਤੇਰੀ ਗਿਆਤ ਅਥਾਹ ਹੈ। ਮੈਨੂੰ ਸਿਆਣਪ ਬਖਸ਼ ਤਾਂ ਜੋ ਮੈਂ ਤੈਨੂੰ ਪਰਾਪਤ ਕਰ ਲਵਾਂ।

ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥੪॥੪॥
ਗੁਰਾਂ ਨੇ ਆਪਣਾ ਹੱਥ ਨਫਰ ਨਾਨਕ ਦੇ ਸੀਸ ਉਤੇ ਰਖਿਆ ਹੈ ਅਤੇ ਉਹ ਹੁਣ ਸਦੀਵ ਹੀ ਆਪਣੇ ਹਰੀ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।

ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੌਥੀ ਪਾਤਿਸ਼ਾਹੀ।

ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥
ਮੇਰੇ ਮਨੂਏ ਦਾ ਸਾਈਂ ਦੇ ਨਾਮ ਨਾਲ ਪਿਆਰ ਹੈ ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਹਾਂ, ਵਿਸ਼ਾਲ ਅਕਾਲ ਪੁਰਖ ਸੁਆਮੀ ਨੂੰ ਸਿਮਰਦਾ ਹਾਂ।

ਸਤਿਗੁਰ ਬਚਨ ਸੁਖਾਨੇ ਹੀਅਰੈ ਹਰਿ ਧਾਰੀ ਹਰਿ ਪ੍ਰਭ ਕ੍ਰਿਪਫਾ ॥੧॥
ਵਾਹਿਗੁਰੂ ਹਾਂ, ਵਾਹਿਗੁਰੂ ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਸਚੇ ਗੁਰਾਂ ਦੀ ਬਾਦੀ ਮੇਰੇ ਚਿੱਤ ਨੂੰ ਚੰਗੀ ਲਗਣ ਲਗ ਗਈ ਹੈ।

ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥
ਹੇ ਮੇਰੀ ਜਿੰਦੜੀਏ! ਹਰ ਇਕ ਮੁਹਤ ਤੂੰ ਆਪਣੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ।

ਹਰਿ ਹਰਿ ਦਾਨੁ ਦੀਓ ਗੁਰਿ ਪੂਰੈ ਹਰਿ ਨਾਮਾ ਮਨਿ ਤਨਿ ਬਸਫਾ ॥੧॥ ਰਹਾਉ ॥
ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਪ੍ਰਭੂ ਦਾ ਨਾਮ ਮੇਰੇ ਹਿਰਦੇ ਅਤੇ ਸਰੀਰ ਅੰਦਰ ਵਸਦਾ ਹੈ। ਠਹਿਰਾਉ।

ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥
ਵਾਹਿਗੁਰੂ ਦੇਹ ਪਿੰਡ ਦੇ ਧਾਮ ਤੇ ਮਹਿਲ ਅੰਦਰ ਵਸਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ ਮੈਂ ਉਸ ਦੀ ਬੰਦਗੀ ਤੇ ਕੀਰਤੀ ਕਰਦਾ ਹਾਂ।

ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਇਸ ਲੋਕ ਅਤੇ ਪ੍ਰਲੋਕ ਵਿੱਚ ਰੱਬ ਦੇ ਗੋਲੇ ਸ਼ਸ਼ੋਭਤ ਹੁੰਦੇ ਹਨ, ਉਨ੍ਹਾਂ ਦੇ ਚਿਹਰੇ ਰੋਸ਼ਨ ਹੁੰਦੇ ਹਨ ਅਤੇ ਗੁਰਾਂ ਦੀ ਦਇਆ ਦੁਆਰਾ ਉਹ ਤਰ ਜਾਂਦੇ ਹਨ।

ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥
ਮੇਰਾ ਪਿਆਰ, ਮੈਡੇ ਅਕਾਲ ਪੁਰਖ ਸੁਆਮੀ, ਡਰ ਰਹਿਮ ਵਾਹਿਗੁਰੂ ਨਾਲ ਪੈ ਗਿਆ ਹੈ ਅਤੇ ਗੁਰਾਂ ਦੇ ਰਾਹੀਂ, ਇਕ ਮੁਹਤ ਵਿੱਚ ਮੈਂ ਸਾਈਂ ਨੂੰ ਆਪਣੇ ਮਨ ਵਿੱਚ ਟਿਕਾ ਲਿਆ ਹੈ।

ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥੩॥
ਆਪਣੇ ਸਾਧੂ ਦੇ ਕ੍ਰੋੜਾਂ ਅਤੇ ਕ੍ਰੋੜਾਂ ਹੀ ਜਨਮਾਂ ਦੇ ਸਮੂਹ ਪਾਪ, ਪ੍ਰਭੂ ਇਕ ਪਲ ਵਿੱਚ ਧੋ ਸੁਟਦਾ ਹੈ।

ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥
ਤੇਰੇ ਸਾਧੂ, ਹੇ ਸੁਆਮੀ! ਤੇਰੇ ਰਾਹੀਂ ਹੀ ਜਾਣੇ ਜਾਂਦੇ ਹਨ ਕਿਉਂਕਿ ਜਦ ਉਹ ਆਪਣੇ ਸਾਹਿਬ ਨੂੰ ਅਨੁਭਵ ਕਰਦੇ ਹਨ, ਉਹ ਮਨੁਸ਼ਾ ਅੰਦਰ ਮੁਖੀ ਹੋ ਜਾਂਦੇ ਹਨ।

ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਫਾ ॥੪॥੫॥
ਵਾਹਿਗੁਰੂ, ਸੁਆਮੀ ਵਾਹਿਗੁਰੂ ਨੇ ਆਪਣੇ ਆਪ ਨੂੰ ਆਪਣੇ ਗੋਲੇ ਅੰਦਰ ਰਖਿਆ ਹੈ। ਇਸ ਲਈ ਉਸ ਦਾ ਗੋਲਾ ਅਤੇ ਸੁਆਮੀ ਵਾਹਿਗੁਰੂ ਐਨ ਇਕ ਰੂਪ ਹੀ ਹਨ, ਹੇ ਨਾਨਕ।

copyright GurbaniShare.com all right reserved. Email