Page 1337

ਪ੍ਰਭਾਤੀ ਮਹਲਾ ੪ ॥
ਪ੍ਰਭਾਤੀ ਚੋਥੀ ਪਾਤਿਸ਼ਾਹੀ।

ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥
ਵਡੇ ਸਚੇ ਗੁਰਾਂ ਨੇ ਮੇਰੇ ਅੰਦਰ ਸਾਈਂ ਹਰੀ ਦਾ ਨਾਮ ਪੱਕਾ ਕਰ ਦਿਤਾ ਹੈ। ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਮੁਰਦਾ, ਸੁਰਜੀਤ ਹੋ ਗਿਆ ਹਾਂ।

ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥
ਸੁਬਹਾਨ, ਸੁਬਹਾਨ ਹਨ, ਵਡੇ ਗੁਰੂ, ਪੂਰਨ ਸੱਚੇ ਗੁਰੂ ਜੀ ਜਿਨ੍ਹਾਂ ਨੇ ਆਪਣੀ ਭੁਜਾ ਦੇ ਕੇ, ਮੈਂ ਡੁਬਦੇ ਹੋਏ ਨੂੰ ਜ਼ਹਿਰ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ।

ਜਪਿ ਮਨ ਰਾਮ ਨਾਮੁ ਅਰਧਾਂਭਾ ॥
ਹੇ ਮੇਰੀ ਜਿੰਦੇ! ਤੂੰ ਆਰਾਧਨ-ਯੋਗ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ।

ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥
ਨਿਤ-ਨਵੇਂ ਉਪਰਾਲਿਆਂ ਦੁਆਰਾ ਹਰੀ ਕਦੇ ਭੀ ਨਹੀਂ ਲਭਦਾ। ਕੇਵਲ ਪੂਰਨ ਗੁਰਾਂ ਦੇ ਰਾਹੀਂ, ਹਰੀ ਸਾਈਂ ਪਰਾਪਤ ਹੁੰਦਾ ਹੈ। ਠਹਿਰਾਉ।

ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥
ਸੁਆਮੀ ਮਾਲਕ ਦਾ ਨਾਮ-ਅੰਮ੍ਰਿਤ, ਖੁਸ਼ੀ ਦਾ ਘਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਕੇ ਮੈਂ ਪ੍ਰਸੰਨ ਹੋ ਗਿਆ ਹਾਂ।

ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥
ਸਾਧ ਸੰਗਤ ਨਾਲ ਮਿਲ ਕੇ ਲੋਹੇ ਦੀ ਮੈਲ ਵੀ ਸੋਨਾ ਹੋ ਜਾਂਦਾ ਹੈ। ਗੁਰਾਂ ਦੇ ਰਾਹੀਂ ਹਰੀ ਦੀ ਜੋਤ ਬੰਦੇ ਦੇ ਹਿਰਦੇ ਅੰਦਰ ਟਿੱਕ ਜਾਂਦੀ ਹੈ।

ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥
ਜੋ ਹੰਕਾਰ, ਪਾਪਾਂ ਅਤੇ ਲਾਲਚ ਅੰਦਰ ਸਦਾ ਭੁਨੇ ਹੋਏ ਹਨ ਅਤੇ ਜਿਨ੍ਹਾਂ ਨੂੰ ਪੁਤ੍ਰਾਂ ਤੇ ਵਹੁਟੀ ਦੇ ਪਿਆਰ ਨੇ ਲੁਭਾਇਮਾਨ ਕਰ ਲਿਆ ਹੈ,

ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
ਉਹ ਕਦੇ ਭੀ ਸਾਧੂਆਂ ਦੇ ਪੈਰਾਂ ਦੀ ਟਹਿਲ ਨਹੀਂ ਕਮਾਉਂਦੇ ਤੇ ਉਹ ਮਨਮਤੀਏ ਭੁਬਲ ਨਾਲ ਭਰੇ ਹੋਏ ਹਨ।

ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥
ਆਪਣੀਆਂ ਨੇਕੀਆਂ ਨੂੰ ਤੂੰ ਆਪੇ ਹੀ ਜਾਣਦਾ ਹੈ, ਹੇ ਸੁਆਮੀ! ਹਾਰ ਹੁਟ ਕੇ ਮੈਂ ਹੁਣ ਤੇਰੀ ਪਨਾਹ ਲਈ ਹੈ।

ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
ਜਿਸ ਤਰ੍ਹਾਂ ਭੀ ਤੂੰ ਮੁਨਾਸਬ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ, ਹੇ ਸਾਹਿਬ! ਨਫਰ ਨਾਨਕ ਸਦਾ ਹੀ ਤੇਰਾ ਗੋਲਾ ਹੈ।

ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪
ਪ੍ਰਭਾਤੀ ਬਿਭਾਸ ਪੜਤਾਲ ਚੋਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥
ਹੇ ਮੇਰੀ ਜਿੰਦੜੀਏ! ਤੂੰ ਖੁਸ਼ੀ ਦੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

ਹਰਿ ਦਰਗਹ ਪਾਵਹਿ ਮਾਨ ॥
ਇਸ ਤਰ੍ਹਾਂ ਤੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਆਬਰੂ ਪਾ ਲਵੇਂਗੀ।

ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥
ਜੋ ਵੀ ਆਪਣੇ ਵਾਹਿਗੁਰੂ ਨੂੰ ਸਿਮਰਦੇ ਹਨ ਉਹ ਪਾਰ ਉਤਰ ਜਾਂਦੇ ਹਨ। ਠਹਿਰਾਉ।

ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥
ਹੇ ਮੇਰੀ ਜਿੰਦੇ! ਬਿਰਤੀ ਜੋੜ ਕੇ, ਤੂੰ ਸਾਈਂ ਹਰੀ ਦੇ ਨਾਮ ਨੂੰ ਸ੍ਰਵਣ ਕਰ।

ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥
ਸੁਣ ਤੂੰ ਹੇ ਬੰਦੇ! ਸੁਆਮੀ ਦੀ ਸਿਫਤਸਨਾ ਦੇ ਰਾਹੀਂ ਤੂੰ ਅਠਾਹਟ ਤੀਰਥਾਂ ਤੇ ਨਾਉਣ ਦਾ ਫਲ ਪਾ ਲਵੇਗਾਂ।

ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥
ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਸੁਣ ਕੇ ਹੇ ਬੰਦੇ! ਤੂੰ ਪ੍ਰਭਤਾ ਨੂੰ ਪਰਾਪਤ ਹੋ ਜਾਵੇਗਾ।

ਜਪਿ ਮਨ ਪਰਮੇਸੁਰੁ ਪਰਧਾਨੁ ॥
ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਪਰਮ ਪ੍ਰਭੂ ਦਾ ਆਰਾਧਨ ਕਰ।

ਖਿਨ ਖੋਵੈ ਪਾਪ ਕੋਟਾਨ ॥
ਇਹ ਆਰਾਧਨ ਕ੍ਰੋੜਾ ਹੀ ਗੁਨਾਹਾਂ ਨੂੰ ਇਕ ਮੁਹਤ ਵਿੱਚ ਨਸ਼ਟ ਕਰ ਦਿੰਦਾ ਹੈ।

ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥
ਹੇ ਨਾਨਕ! ਤੂੰ ਆਪਣੇ ਕੀਰਤੀਮਾਨ ਵਾਹਿਗੁਰੂ ਨਾਲ ਅਭੇਦ ਥੀ ਵੰਞ।

ਪ੍ਰਭਾਤੀ ਮਹਲਾ ੫ ਬਿਭਾਸ
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
ਸੁਆਮੀ ਨੇ ਆਤਮਾ ਰਚੀ ਹੈ ਅਤੇ ਸਾਰੇ ਸਰੀਰ ਨੂੰ ਘੜਿਆ ਹੈ।

ਪੰਚ ਤਤ ਰਚਿ ਜੋਤਿ ਨਿਵਾਜਿਆ ॥
ਪੰਜਾਂ ਮੂਲ-ਅੰਸਾ ਤੋਂ ਪ੍ਰਾਣੀ ਨੂੰ ਬਣਾ ਕੇ ਵਾਹਿਗੁਰੂ ਨੇ ਉਸ ਨੂੰ ਆਪਣੇ ਹੀ ਨੂਰ ਨਾਲ ਨਿਵਾਜਿਆ ਹੈ।

ਸਿਹਜਾ ਧਰਤਿ ਬਰਤਨ ਕਉ ਪਾਨੀ ॥
ਵਾਹਿਗੁਰੂ ਨੇ ਉਸ ਨੂੰ ਜਮੀਨ ਦਾ ਪਲੰਘ ਅਤੇ ਵਰਤਨ ਲਈ ਪਾਣੀ ਬਖਸ਼ੇ ਹਨ।

ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
ਹੇ ਬੰਦੇ! ਤੂੰ ਸੰਸਾਰ ਦੇ ਸੁਆਮੀ ਦੀ ਟਹਿਲ ਕਮਾ ਅਤੇ ਉਸ ਨੂੰ ਇਕ ਮੁਹਤ ਭਰ ਭੀ ਨਾਂ ਭੁਲਾ।

ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
ਹੇ ਬੰਦੇ! ਤੂੰ ਸਚੇ ਗੁਰਾਂ ਦੀ ਟਹਿਲ ਕਮਾ ਤਾਂ ਜੋ ਤੂੰ ਮਹਾਨ ਮਰਤਬੇ ਨੂੰ ਪਰਾਪਤ ਹੋ ਜਾਵੇ।

ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
ਜੇਕਰ ਤੂੰ ਖੁਸ਼ੀ ਅਤੇ ਗਮੀ ਵਿੱਚ ਨਿਰਲੇਪ ਰਹੇ ਕੇਵਲ ਤਦ ਹੀ ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਵਾਹਿਗੁਰੂ ਨੂੰ ਪਰਾਪਤ ਹੋਵੇਗਾ। ਠਹਿਰਾਉ।

ਕਾਪੜ ਭੋਗ ਰਸ ਅਨਿਕ ਭੁੰਚਾਏ ॥
ਜੋ ਤੈਨੂੰ ਅਨੇਕਾਂ ਪੁਸ਼ਾਕਾ, ਨਿਆਮਤਾ ਅਤੇ ਸੁਆਦਾ ਦੇ ਅਨੰਦ ਭੁਗਾਉਂਦਾ ਹੈ।

ਮਾਤ ਪਿਤਾ ਕੁਟੰਬ ਸਗਲ ਬਨਾਏ ॥
ਜਿਸ ਨੇ ਤੇਰੇ ਲਈ ਅੰਮੜੀ, ਬਾਬਲ ਅਤੇ ਸਾਰੇ ਰਿਸ਼ਤੇਦਾਰ ਰਚੇ ਹਨ।

ਰਿਜਕੁ ਸਮਾਹੇ ਜਲਿ ਥਲਿ ਮੀਤ ॥
ਜੋ ਪਾਣੀ ਅੰਦਰ ਅਤੇ ਜਮੀਨ ਉਤੇ ਰੋਜ਼ੀ ਪੁਚਾਉਂਦਾ ਹੈ, ਹੇ ਮਿੱਤਰ।

ਸੋ ਹਰਿ ਸੇਵਹੁ ਨੀਤਾ ਨੀਤ ॥੨॥
ਉਸ ਸੁਆਮੀ ਦੀ ਤੂੰ ਹਮੇਸ਼ਾ, ਹਮੇਸ਼ਾਂ ਹੀ ਟਹਿਲ ਕਮਾ।

ਤਹਾ ਸਖਾਈ ਜਹ ਕੋਇ ਨ ਹੋਵੈ ॥
ਉਹ ਪ੍ਰਾਣੀ ਦਾ ਉਥੇ ਸਹਾਇਕ ਹੁੰਦਾ ਹੈ, ਜਿਥੇ ਹੋਰ ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।

ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
ਕ੍ਰੋੜਾ ਹੀ ਪਾਪ ਉਹ ਇਕ ਮੁਹਤ ਵਿੱਚ ਧੋ ਸੁਟਦਾ ਹੈ।

ਦਾਤਿ ਕਰੈ ਨਹੀ ਪਛੋੁਤਾਵੈ ॥
ਉਹ ਬਖਸ਼ੀਸ਼ ਬਖਸ਼ਦਾ ਹੈ ਅਤੇ ਅਫਸੋਸ ਨਹੀਂ ਕਰਦਾ।

ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
ਉਹ ਸਦਾ ਲਈ ਇਕ ਵਾਰੀ ਦੀ ਮਾਫ ਕਰ ਦਿੰਦਾ ਹੈ ਅਤੇ ਮੁੜ ਕੇ ਹਿਸਾਬ ਨਹੀਂ ਪੁਛਦਾ।

copyright GurbaniShare.com all right reserved. Email