Page 1338

ਕਿਰਤ ਸੰਜੋਗੀ ਪਾਇਆ ਭਾਲਿ ॥
ਪਹਿਲਾ ਤੋਂ ਹੀ ਲਿਖੀ ਹੋਈ ਪ੍ਰਾਲਭਧ ਦੁਆਰਾ, ਮੈਂ ਢੂੰਡ ਕੇ ਪ੍ਰਭੂ ਨੂੰ ਪਾ ਲਿਆ ਹੈ।

ਸਾਧਸੰਗਤਿ ਮਹਿ ਬਸੇ ਗੁਪਾਲ ॥
ਸਤਿ ਸੰਗਤ ਅੰਦਰ ਸ਼੍ਰਿਸ਼ਟੀ ਦਾ ਪਾਲਣ-ਹਾਰ ਵਸਦਾ ਹੈ।

ਗੁਰ ਮਿਲਿ ਆਏ ਤੁਮਰੈ ਦੁਆਰ ॥
ਗੁਰਾਂ ਨਾਲ ਮਿਲ ਕੇ ਮੈਂ ਤੇਰੇ ਬੂਹੇ ਤੇ ਆਇਆ ਹਾਂ,

ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥
ਤੂੰ ਗੋਲੇ ਨਾਨਕ ਨੂੰ ਆਪਣਾ ਦੀਦਾਰ ਬਖਸ਼, ਹੇ ਹੰਕਾਰ ਦੇ ਵੈਰੀ ਸੁਆਮੀ!

ਪ੍ਰਭਾਤੀ ਮਹਲਾ ੫ ॥
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਪ੍ਰਭ ਕੀ ਸੇਵਾ ਜਨ ਕੀ ਸੋਭਾ ॥
ਸਾਈਂ ਦੀ ਘਾਲ ਅੰਦਰ, ਉਸ ਦਾ ਗੋਲਾ ਪ੍ਰਭਤਾ ਪਾ ਲੈਂਦਾ ਹੈ।

ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥
ਉਸ ਦੀ ਕਾਮ-ਚੇਸ਼ਟਾ, ਗੁੱਸਾ ਅਤੇ ਲਾਲਚ ਨਸ਼ਟ ਹੋ ਜਾਂਦੇ ਹਨ।

ਨਾਮੁ ਤੇਰਾ ਜਨ ਕੈ ਭੰਡਾਰਿ ॥
ਤੇਰੇ ਗੋਲੇ ਲਈ, ਹੇ ਸਾਈਂ! ਤੇਰਾ ਨਾਮ ਹੀ ਖੁਸ਼ੀ ਦਾ ਖਜਾਨਾ ਹੈ।

ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥
ਤੇਰੇ ਦਰਸ਼ਨ ਦੇ ਪ੍ਰੇਮ ਅੰਦਰ ਉਹ ਤੇਰੀਆਂ ਸਿਫਤਾਂ ਗਾਇਨ ਕਰਦਾ ਹੈ।

ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥
ਆਪਣਿਆਂ ਗੋਲਿਆਂ ਨੂੰ ਹੇ ਸਾਈਂ! ਤੂੰ ਆਪ ਹੀ ਆਪਣੀ ਪ੍ਰੇਮਮਈ ਸੇਵਾ ਦੀ ਵਡਿਆਈ ਦਰਸਾਈ ਹੈ।

ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥
ਉਨ੍ਹਾਂ ਦੇ ਜੂੜ ਵਢ ਕੇ, ਤੂੰ ਹੇ ਸੁਆਮੀ! ਆਪਣਿਆ ਗੋਲਿਆਂ ਨੂੰ ਬੰਦਖਲਾਸ ਕਰ ਦਿੰਦਾ ਹੈ। ਠਹਿਰਾਉ।

ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥
ਜਿਹੜਾ ਸਾਧੂ, ਸਾਈਂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ,

ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥
ਉਹ ਸਾਈਂ ਦੀ ਸੰਗਤ ਅੰਦਰ ਆਰਾਮ ਪਾਉਂਦਾ ਹੈ।

ਜਿਸੁ ਰਸੁ ਆਇਆ ਸੋਈ ਜਾਨੈ ॥
ਜਿਸ ਨੂੰ ਸੁਆਮੀ ਦੇ ਨਾਮ ਦਾ ਸੁਆਦ ਪਰਾਪਤ ਹੋਇਆ ਹੈ ਕੇਵਲ ਉਹ ਹੀ ਇਸ ਨੂੰ ਸਮਝਦਾ ਹੈ।

ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥
ਇਸ ਨੂੰ ਵੇਖ ਅਤੇ ਤੱਕ ਕੇ, ਉਹ ਆਪਣੇ ਚਿੱਤ ਅੰਦਰ ਹੈਰਾਨ ਹੁੰਦਾ ਹੈ।

ਸੋ ਸੁਖੀਆ ਸਭ ਤੇ ਊਤਮੁ ਸੋਇ ॥
ਕੇਵਲ ਉਹ ਹੀ ਸੁਖਾਲਾ ਹੈ ਅਤੇ ਕੇਵਲ ਉਹ ਹੀ ਸਾਰਿਆਂ ਨਾਲੋ ਸ੍ਰੇਸ਼ਟ ਹੈ,

ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥
ਜਿਸ ਦੇ ਮਨ ਅੰਦਰ ਉਹ ਸੁਆਮੀ ਵਸਦਾ ਹੈ।

ਸੋਈ ਨਿਹਚਲੁ ਆਵੈ ਨ ਜਾਇ ॥
ਉਹ ਅਮਰ ਹੈ ਅਤੇ ਆਉਂਦਾ ਤੇ ਜਾਂਦਾ ਨਹੀਂ।

ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥
ਰੇਣ ਅਤੇ ਦਿਹੂੰ, ਉਹ ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।

ਤਾ ਕਉ ਕਰਹੁ ਸਗਲ ਨਮਸਕਾਰੁ ॥
ਸਾਰੇ ਜਣੇ ਉਸ ਨੂੰ ਪ੍ਰਨਾਮ ਕਰਦੇ ਹਨ,

ਜਾ ਕੈ ਮਨਿ ਪੂਰਨੁ ਨਿਰੰਕਾਰੁ ॥
ਜਿਸ ਦੇ ਚਿੱਤ ਅੰਦਰ ਵਿਆਪਕ ਸਰੂਪ-ਰਹਿਤ ਸਾਈਂ ਵਸਦਾ ਹੈ।

ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥
ਹੇ ਮੇਰੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ,

ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥
ਤਾਂ ਜੋ ਮੇਰੇ ਸੰਤਾਂ ਦੀ ਟਹਿਲ ਕਮਾਉਣ ਦੁਆਰਾ ਨਾਨਕ ਬੰਦਖਲਾਸ ਹੋ ਜਾਵੇ।

ਪ੍ਰਭਾਤੀ ਮਹਲਾ ੫ ॥
ਪਰਭਾਤੀ ਪੰਜਵੀਂ ਪਾਤਿਸ਼ਾਹੀ।

ਗੁਨ ਗਾਵਤ ਮਨਿ ਹੋਇ ਅਨੰਦ ॥
ਸਾਈਂ ਦੀਆਂ ਸਿਫਤਾਂ ਗਾਹਿਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।

ਆਠ ਪਹਰ ਸਿਮਰਉ ਭਗਵੰਤ ॥
ਅਠੇ ਪਹਿਰ, ਮੈਂ ਆਪਣੇ ਕੀਰਤੀਮਾਨ ਸੁਆਮੀ ਦਾ ਸਿਮਰਨ ਕਰਦਾ ਹਾਂ।

ਜਾ ਕੈ ਸਿਮਰਨਿ ਕਲਮਲ ਜਾਹਿ ॥
ਜਿਸ ਨੂੰ ਯਾਦ ਕਰਨ ਦੁਆਰਾ ਪਾਪ ਨਾਸ ਹੋ ਜਾਂਦੇ ਹਨ,

ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
ਓਸੇ ਗੁਰਦੇਵ ਜੀ ਦੇ ਮੈਂ ਪੈਰੀ ਪੈਦਾ ਹਾਂ।

ਸੁਮਤਿ ਦੇਵਹੁ ਸੰਤ ਪਿਆਰੇ ॥
ਹੇ ਪ੍ਰੀਤਵਾਨ ਸਾਧੂੳ! ਤੁਸੀਂ ਮੈਨੂੰ ਐਹੋ ਜੇਹੀ ਸਮਝ ਬਖਸ਼ੋ,

ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
ਕਿ ਨਾਮ ਦਾ ਆਰਾਧਨ ਕਰਨ ਦੁਆਰਾ, ਮੇਰਾ ਪਾਰ ਉਤਾਰਾ ਹੋ ਜਾਵੇ। ਠਹਿਰਾਉ।

ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
ਜਿਸ ਗੁਰੂ ਨੇ ਮੈਨੂੰ ਰੱਬ ਦਾ ਸਿੱਧਾ ਰਸਤਾ ਵਿਖਾਲਿਆ ਹੈ,

ਸਗਲ ਤਿਆਗਿ ਨਾਮਿ ਹਰਿ ਗੀਧਾ ॥
ਅਤੇ ਜਿਸ ਦੇ ਰਾਹੀਂ ਹੋਰ ਸਾਰਾ ਕੁਛ ਛੱਡ ਕੇ ਮੈਂ ਸਾਈਂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹਾਂ,

ਤਿਸੁ ਗੁਰ ਕੈ ਸਦਾ ਬਲਿ ਜਾਈਐ ॥
ਮੈਂ ਸਦੀਵ ਹੀ ਉਸ ਗੁਰੂ ਗੁਰੂ ਤੋਂ ਘੋਲੀ ਵੰਞਦਾ ਹਾਂ,

ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
ਜਿਸ ਦੇ ਰਾਹੀਂ ਮੈਨੂੰ ਸੁਆਮੀ ਦੀ ਬੰਦਗੀ ਦੀ ਦਾਤ ਮਿਲਦੀ ਹੈ।

ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
ਉਹ ਗੁਰਦੇਵ ਜੋ ਡੁਬਦੇ ਹੋਏ ਜੀਵ ਨੂੰ ਪਾਰ ਕਰ ਦਿੰਦੇ ਹਨ,

ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
ਜਿਨ੍ਹਾਂ ਦੀ ਦਇਆ ਦੁਆਰਾ ਮੋਹਨੀ ਬੰਦੇ ਨੂੰ ਬੁੱਧੂ ਨਹੀਂ ਬਣਾਉਂਦੀ,

ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
ਅਤੇ ਜੋ ਇਨਸਾਨ ਦੇ ਲੋਕ ਅਤੇ ਪ੍ਰਲੋਕ ਨੂੰ ਸ਼ਸ਼ੋਭਤ ਕਰ ਦਿੰਦੇ ਹਨ,

ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
ਉਸ ਗੁਰਦੇਵ ਜੀ ਦੇ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।

ਮਹਾ ਮੁਗਧ ਤੇ ਕੀਆ ਗਿਆਨੀ ॥
ਪਰਮ ਬੇਸਮਝ ਤੋ, ਉਨ੍ਹਾਂ ਨੇ ਮੈਨੂੰ ਬ੍ਰਹਿਮ ਬੈਤ ਬਣਾ ਦਿਤਾ ਹੈ।

ਗੁਰ ਪੂਰੇ ਕੀ ਅਕਥ ਕਹਾਨੀ ॥
ਅਕਹਿ ਹੇ ਵਾਰਤਾ ਪੂਰਨ ਗੁਰਦੇਵ ਜੀ ਦੀ।

ਪਾਰਬ੍ਰਹਮ ਨਾਨਕ ਗੁਰਦੇਵ ॥
ਗੁਰੂ ਜੀ ਖੁਦ ਹੀ ਸ਼੍ਰੋਮਣੀ ਸਾਹਿਬ ਹਨ, ਹੇ ਨਾਨਕ!

ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
ਪਰਮ ਚੰਗੇ ਨਸੀਬਾਂ ਦੁਆਰਾ ਵਾਹਿਗੁਰੂ ਦੀ ਟਹਿਲ ਸੇਵਾ ਪਰਾਪਤ ਹੁੰਦੀ ਹੈ।

ਪ੍ਰਭਾਤੀ ਮਹਲਾ ੫ ॥
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।

ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥
ਮੇਰੇ ਸਾਰੇ ਦੁਖੜੇ ਦੂਰ ਕਰ, ਹਰੀ ਨੇ ਮੈਨੂੰ ਆਰਾਮ ਬਖਸ਼ਿਆ ਹੈ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾਇਆ ਹੈ।

ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥
ਆਪਣੀ ਮਿਹਰ ਧਾਰ, ਸਾਈਂ ਨੇ ਮੈਨੂੰ ਆਪਣੀ ਟਹਿਲ ਵਿੱਚ ਜੋੜ ਲਿਆ ਹੈ ਅਤੇ ਮੇਰੇ ਸਾਰੇ ਪਾਪ ਨਵਿਰਤ ਕਰ ਦਿਤੇ ਹਨ।

ਹਮ ਬਾਰਿਕ ਸਰਨਿ ਪ੍ਰਭ ਦਇਆਲ ॥
ਮੈਂ ਕੇਵਲ ਬੱਚਾ, ਮਿਹਰਬਾਨ ਮਾਲਕ ਦੀ ਪਨਾਹ ਲੋੜਦਾ ਹਾਂ।

ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥
ਮੇਰੀਆਂ ਬਦੀਆਂ ਨੂੰ ਮੇਟ ਸੁਆਮੀ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰੇ ਗੁਰੂ ਪ੍ਰੇਮਸ਼ਰ ਨੇ ਮੇਰੀ ਰਖਿਆ ਕੀਤੀ ਹੈ। ਠਹਿਰਾਉ।

ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥
ਸੰਸਾਰ ਦਾ ਸੁਆਮੀ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਦੁਖੜੇ ਤੇ ਗੁਨਾਹ ਇਕ ਮੁਹਤ ਵਿੱਚ ਨਾਸ ਹੋ ਗਏ ਹਨ।

ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥
ਆਪਣੇ ਹਰ ਸੁਆਸ ਨਾਲ ਮੈਂ ਸ੍ਰੋਮਣੀ ਸਾਈਂ ਨੂੰ ਸਿਮਰਦਾ ਹਾਂ, ਅਤੇ ਆਪਣੇ ਸਚੇ ਗੁਰਾਂ ਤੋਂ ਮੈਂ ਸਦਾ ਸਦਕੇ ਜਾਂਦਾ ਹਾਂ।

ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਅਨੰਤ ਹੈ ਮੇਰਾ ਸਾਹਿਬ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।

ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥
ਆਪਣੇ ਸੁਆਮੀ ਦਾ ਸਿਮਰਨ ਕਰਕੇ ਅਸੀਂ ਨਫਾ ਕਮਾ ਕੇ ਧਨਾਢ ਹੋ ਜਾਂਦੇ ਹਾਂ।

copyright GurbaniShare.com all right reserved. Email