ਗੁਰ ਕਾ ਸਬਦੁ ਸਦਾ ਸਦ ਅਟਲਾ ॥ ਹਮੇਸ਼ਾਂ ਤੇ ਸਦੀਵ ਲਈ ਅਮਿੱਟ ਹੈ ਗੁਰਾਂ ਦਾ ਬਚਨ। ਗੁਰ ਕੀ ਬਾਣੀ ਜਿਸੁ ਮਨਿ ਵਸੈ ॥ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ, ਦੂਖੁ ਦਰਦੁ ਸਭੁ ਤਾ ਕਾ ਨਸੈ ॥੧॥ ਉਸ ਦੀਆਂ ਸਾਰੀਆਂ ਬੀਮਾਰੀਆਂ ਅਤੇ ਪੀੜਾ ਦੌੜ ਜਾਂਦੀਆਂ ਹਨ। ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥ ਹਰੀ ਦੇ ਪਿਆਰ ਨਾਲ ਰੰਗਿਆ ਹੋਇਆ, ਉਸ ਦਾ ਮਨੂਆ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ, ਮੁਕਤੋੁ ਸਾਧੂ ਧੂਰੀ ਨਾਵੈ ॥੧॥ ਰਹਾਉ ॥ ਅਤੇ ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਨਹਾ ਕੇ, ਉਹ ਮੁਕਤ ਹੋ ਜਾਂਦਾ ਹੈ। ਠਹਿਰਾਉ। ਗੁਰ ਪਰਸਾਦੀ ਉਤਰੇ ਪਾਰਿ ॥ ਗੁਰਾਂ ਦੀ ਮਿਹਰ ਸਦਕਾ, ਉਹ ਪਾਰ ਉਤਰ ਜਾਂਦਾ ਹੈ, ਭਉ ਭਰਮੁ ਬਿਨਸੇ ਬਿਕਾਰ ॥ ਅਤੇ ਉਸ ਦੇ ਡਰ, ਸੰਦੇਹ ਅਤੇ ਪਾਪ ਨਾਸ ਹੋ ਜਾਂਦੇ ਹਨ। ਮਨ ਤਨ ਅੰਤਰਿ ਬਸੇ ਗੁਰ ਚਰਨਾ ॥ ਉਸ ਦੇ ਚਿੱਤ ਤੇ ਸਰੀਰ ਅੰਦਰ ਗੁਰਾਂ ਦੇ ਪੈਰ ਵੱਸਦੇ ਹਨ। ਨਿਰਭੈ ਸਾਧ ਪਰੇ ਹਰਿ ਸਰਨਾ ॥੨॥ ਨਿਡਰ ਹੋ, ਸੰਤ ਪ੍ਰਭੂ ਦੀ ਪਨਾਹ ਵਿੱਚ ਪਹੁੰਚ ਜਾਂਦਾ ਹੈ। ਅਨਦ ਸਹਜ ਰਸ ਸੂਖ ਘਨੇਰੇ ॥ ਖੁਸ਼ੀ ਅਡੋਲਤਾ, ਮੌਜ ਬਹਾਰ ਅਤੇ ਆਰਾਮ ਉਸ ਦੇ ਕੋਲ ਬਹੁਤ ਹੀ ਹੈ। ਦੁਸਮਨੁ ਦੂਖੁ ਨ ਆਵੈ ਨੇਰੇ ॥ ਵੈਰੀ ਅਤੇ ਪੀੜ ਉਸ ਦੇ ਲਾਗੇ ਨਹੀਂ ਲਗਦੇ। ਗੁਰਿ ਪੂਰੈ ਅਪੁਨੇ ਕਰਿ ਰਾਖੇ ॥ ਉਸ ਨੂੰ ਆਪਣਾ ਨਿਜ ਦਾ ਜਾਣ, ਪੂਰਨ ਗੁਰੂ ਉਸ ਦੀ ਰੱਖਿਆ ਕਰਦਾ ਹੈ। ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥੩॥ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਸੰਤ ਸਾਜਨ ਸਿਖ ਭਏ ਸੁਹੇਲੇ ॥ ਕੀਰਤੀਮਾਨ ਹਨ ਗੁਰਾਂ ਦੇ ਸਾਧੂ, ਮਿੱਤਰ ਅਤੇ ਮੁਰੀਦ; ਗੁਰਿ ਪੂਰੈ ਪ੍ਰਭ ਸਿਉ ਲੈ ਮੇਲੇ ॥ ਪੂਰਨ ਗੁਰਦੇਵ ਜੀ ਉਨ੍ਹਾਂ ਨੂੰ ਮਾਲਕ ਨਾਲ ਮਿਲਾ ਦਿੰਦੇ ਹਨ। ਜਨਮ ਮਰਨ ਦੁਖ ਫਾਹਾ ਕਾਟਿਆ ॥ ਉਨ੍ਹਾਂ ਦੀ ਜੰਮਣ ਤੇ ਮਰਨ ਦੀ ਦੁਖਦਾਈ ਫਾਂਸੀ ਕੱਟੀ ਜਾਂਦੀ ਹੈ। ਕਹੁ ਨਾਨਕ ਗੁਰਿ ਪੜਦਾ ਢਾਕਿਆ ॥੪॥੮॥ ਗੁਰੂ ਜੀ ਆਖਦੇ ਹਨ, ਗੁਰਦੇਵ ਉਨ੍ਹਾਂ ਦੇ ਪਾਪਾਂ ਨੂੰ ਕਜ ਦਿੰਦਾ ਹੈ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਸਤਿਗੁਰਿ ਪੂਰੈ ਨਾਮੁ ਦੀਆ ॥ ਪੂਰਨ ਸੱਚੇ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ, ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥੧॥ ਰਹਾਉ ॥ ਅਤੇ ਮੈਂ ਖੁਸ਼ੀ ਪ੍ਰਸੰਨਤਾ, ਮੁਕਤੀ ਤੇ ਸਦੀਵੀ ਆਰਾਮ ਨੂੰ ਪਰਾਪਤ ਹੋ ਗਿਆ ਹਾਂ ਅਤੇ ਮੇਰੇ ਸਾਰੇ ਕੰਮ ਦਰੁਸਤ ਹੋ ਗਏ ਹਨ। ਠਹਿਰਾਉ। ਚਰਨ ਕਮਲ ਗੁਰ ਕੇ ਮਨਿ ਵੂਠੇ ॥ ਗੁਰਾਂ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਵਸਦੇ ਹਨ, ਦੂਖ ਦਰਦ ਭ੍ਰਮ ਬਿਨਸੇ ਝੂਠੇ ॥੧॥ ਇਸ ਲਈ ਮੈਂ ਦੁਖੜਿਆਂ ਪੀੜ ਅਤੇ ਕੂੜੇ ਵਹਿਮਾਂ ਤੋਂ ਖਲਾਸੀ ਪਾ ਗਿਆ ਹਾਂ। ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥ ਸਾਜਰੇ ਉਠ ਕੇ, ਤੂੰ ਸਦਾ ਹੀ ਗੁਰੂ ਪ੍ਰਮੇਸ਼ਰ ਦੀ ਬਾਣੀ ਗਾਇਨ ਕਰ, ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥੨॥ ਅਤੇ ਸਮੂਹ ਦਿਨ ਤੇ ਰੈਣ ਆਪਣੇ ਹਰੀ ਦਾ ਆਰਾਧਨ ਕਰ, ਹੇ ਫਾਨੀ ਬੰਦੇ! ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥ ਅੰਦਰ ਤੇ ਬਾਹਰ, ਸਾਈਂ ਸਾਰਿਆਂ ਥਾਵਾਂ ਵਿੱਚ ਹੈ। ਸੰਗਿ ਸਹਾਈ ਜਹ ਹਉ ਜਾਈ ॥੩॥ ਜਿਥੇ ਕਿਤੇ ਮੈਂ ਜਾਂਦਾ ਹਾਂ, ਹਰੀ, ਮੇਰਾ ਸਹਾਇਕ ਸਦਾ ਮੇਰੇ ਨਾਲ ਹੁੰਦਾ ਹੈ। ਦੁਇ ਕਰ ਜੋੜਿ ਕਰੀ ਅਰਦਾਸਿ ॥ ਆਪਣੇ ਦੋਨੋ ਹੱਥ ਬੰਨ੍ਹ ਕੇ ਮੈਂ ਆਪਣੇ ਵਾਹਿਗੁਰੂ ਅਗੇ ਬੇਨਤੀ ਕਰਦਾ ਹਾਂ, ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ ਕਿ ਮੈ, ਨਾਨਕ, ਸਦੀਵ ਹੀ ਉਸ ਨੇਕੀਆਂ ਦੇ ਖਜਾਨੇ ਦਾ ਸਿਮਰਨ ਕਰਦਾ ਰਹਾਂ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥ ਸਰਬ-ਸਿਆਣਾ ਅਤੇ ਸਵਰਗ ਹੈ ਮੇਰਾ ਸ਼੍ਰੋਮਣੀ ਸਾਹਿਬ ਮਾਲਕ। ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥੧॥ ਰਹਾਉ ॥ ਭਾਰੇ ਚੰਗੇ ਨਸੀਬਾਂ ਰਾਹੀਂ ਪੂਰਨ ਗੁਰਦੇਵ ਜੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਦੀਦਾਰ ਉਤੋਂ ਮੈਂ ਘੋਲੀ ਵੰਞਦਾ ਹਾਂ। ਠਹਿਰਾਉ। ਕਿਲਬਿਖ ਮੇਟੇ ਸਬਦਿ ਸੰਤੋਖੁ ॥ ਗੁਰਾਂ ਦੀ ਬਾਣੀ ਰਾਹੀਂ ਮੇਰੇ ਪਾਪ ਮਿਟ ਗਏ ਹਨ, ਨਾਮੁ ਅਰਾਧਨ ਹੋਆ ਜੋਗੁ ॥ ਅਤੇ ਨਾਮ ਦਾ ਸਿਮਰਨ ਕਰਨ ਦੇ ਲਾਇਕ ਹੋ, ਮੈਂ ਸੰਤੁਸ਼ਟ ਹੋ ਗਿਆ ਹਾਂ। ਸਾਧਸੰਗਿ ਹੋਆ ਪਰਗਾਸੁ ॥ ਸਤਿਸੰਗਤ ਦੁਆਰਾ, ਮੇਰਾ ਚਿੱਤ ਰੋਸ਼ਨ ਹੋ ਗਿਆ ਹੈ, ਚਰਨ ਕਮਲ ਮਨ ਮਾਹਿ ਨਿਵਾਸੁ ॥੧॥ ਅਤੇ ਪ੍ਰਭੂ ਦੇ ਪਵਿੱਤ੍ਰ ਚਰਨ ਮੇਰੇ ਚਿੱਤ ਅੰਦਰ ਵਸਦੇ ਹਨ। ਜਿਨਿ ਕੀਆ ਤਿਨਿ ਲੀਆ ਰਾਖਿ ॥ ਜਿਸ ਨੇ ਮੈਨੂੰ ਰਚਿਆ ਹੈ, ਉਸ ਨੇ ਮੇਰੀ ਰੱਖਿਆ ਭੀ ਕੀਤੀ ਹੈ। ਪ੍ਰਭੁ ਪੂਰਾ ਅਨਾਥ ਕਾ ਨਾਥੁ ॥ ਪੂਰਨ ਪ੍ਰਭੂ ਨਿਖਸਮਿਆਂ ਦਾ ਖਸਮ ਹੈ। ਜਿਸਹਿ ਨਿਵਾਜੇ ਕਿਰਪਾ ਧਾਰਿ ॥ ਜਿਸ ਕਿਸੇ ਨੂੰ ਮਿਹਰ ਕਰਕੇ ਸਾਈਂ ਵਡਿਆਉਂਦਾ ਹੈ, ਪੂਰਨ ਕਰਮ ਤਾ ਕੇ ਆਚਾਰ ॥੨॥ ਮੁਕੰਮਲ ਥੀ ਵੰਞਦੇ ਹਨ ਉਸ ਦੇ ਅਮਲ ਅਤੇ ਚਾਲ-ਚਲਨ। ਗੁਣ ਗਾਵੈ ਨਿਤ ਨਿਤ ਨਿਤ ਨਵੇ ॥ ਉਹ ਹਮੇਸ਼ਾਂ ਹੀ ਸੁਆਮੀ ਦੀਆਂ ਸਦੀਵੀ ਨਵੀਆਂ ਸਿਫਤਾਂ ਗਾਉਂਦਾ ਹੈ। ਲਖ ਚਉਰਾਸੀਹ ਜੋਨਿ ਨ ਭਵੇ ॥ ਫਿਰ ਉਹ ਚੁਰਾਸੀ ਲੱਖ ਜੂਨੀਆਂ ਅੰਦਰ ਨਹੀਂ ਭਟਕਦਾ। ਈਹਾਂ ਊਹਾਂ ਚਰਣ ਪੂਜਾਰੇ ॥ ਏਥੇ ਅਤੇ ਓਥੇ ਉਹ ਪ੍ਰਭੂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ। ਮੁਖੁ ਊਜਲੁ ਸਾਚੇ ਦਰਬਾਰੇ ॥੩॥ ਰੋਸ਼ਨ ਹੋ ਜਾਂਦਾ ਹੈ ਉਸ ਦਾ ਚਿਹਰਾ, ਸੱਚੀ ਦਰਗਾਹ ਅੰਦਰ। ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥ ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੱਖਦੇ ਹਨ, ਕੋਟਿ ਮਧੇ ਕੋ ਵਿਰਲਾ ਦਾਸੁ ॥ ਕ੍ਰੋੜਾਂ ਵਿਚੋਂ ਕੋਈ ਟਾਵਾਂ ਜਨਾਂ ਹੀ ਉਸ ਦਾ ਐਹੋ ਜਿਹਾ ਗੋਲਾ ਹੈ। ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥ ੇਉਹ ਸੁਆਮੀ ਨੂੰ ਸਮੁੰਦਰ, ਜਮੀਨ ਤੇ ਅਸਮਾਨ ਨੂੰ ਪਰੀਪੂਰਨ ਕਰ ਰਿਹਾ ਵੇਖਦਾ ਹੈ। ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥੪॥੧੦॥ ਗੁਰੂ ਨਾਨਕ ਦੇਵ ਅਨੁਸਾਰ ਉਸ ਗੋਲੇ ਦੇ ਪੈਰਾਂ ਦੀ ਧੂੜ ਨਾਲ ਬੰਦੇ ਦਾ ਪਾਰ ਉਤਾਰਾ ਹੋ ਗਿਆ ਹੈ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥ ਬਲਿਹਾਰ ਵੰਝਦਾ ਹਾਂ, ਮੈਂ ਆਪਣੇ ਪੂਰਨ ਗੁਰਦੇਵ ਜੀ ਤੋਂ, ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥੧॥ ਰਹਾਉ ॥ ਜਿਨ੍ਹਾਂ ਦੀ ਮਿਹਰ ਸਦਕਾ, ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ। ਠਹਿਰਾਉ। ਅੰਮ੍ਰਿਤ ਬਾਣੀ ਸੁਣਤ ਨਿਹਾਲ ॥ ਗੁਰਾਂ ਦੀ ਸੁਧਾ ਸਰੂਪ ਬਾਣੀ ਨੂੰ ਸੁਣਨ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ, ਬਿਨਸਿ ਗਏ ਬਿਖਿਆ ਜੰਜਾਲ ॥੧॥ ਅਤੇ ਜ਼ਹਿਰੀਲੇ ਪਾਪਾਂ ਦੇ ਮੇਰੇ ਸਾਰੇ ਪੁਆੜੇ ਮੁਕ ਗਏ ਹਨ। ਸਾਚ ਸਬਦ ਸਿਉ ਲਾਗੀ ਪ੍ਰੀਤਿ ॥ ਮੇਰਾ ਹੁਣ ਸੱਚੇ ਨਾਮ ਨਾਲ ਪਿਆਰ ਪੈ ਗਿਆ ਹੈ, ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥੨॥ ਅਤੇ ਮੈਂ ਆਪਣੇ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹਾਂ। ਨਾਮੁ ਜਪਤ ਹੋਆ ਪਰਗਾਸੁ ॥ ਨਾਮ ਦਾ ਆਰਾਧਨ ਕਰਨ ਦੁਆਰਾ ਮੇਰਾ ਦਿਲ ਰੌਸ਼ਨ ਹੋ ਗਿਆ ਹੈ, copyright GurbaniShare.com all right reserved. Email |