ਮਨ ਮਹਿ ਕ੍ਰੋਧੁ ਮਹਾ ਅਹੰਕਾਰਾ ॥ ਇਨਸਾਨ ਦੇ ਚਿੱਤ ਅੰਦਰ ਗੁੱਸਾ ਅਤੇ ਅਤਿਅੰਤ ਸਵੈ-ਹੰਗਤਾ ਹੈ। ਪੂਜਾ ਕਰਹਿ ਬਹੁਤੁ ਬਿਸਥਾਰਾ ॥ ਉਹ ਉਪਾਸ਼ਨਾ ਵੀ ਭਾਰੇ ਅਡੰਬਰ ਸਹਿਤ ਕਰਦਾ ਹੈ। ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥ ਨਹਾ ਧੋ ਕੇ, ਉਹ ਆਪਣੀ ਦੇਹ ਉਤੇ ਧਾਰਮਕ ਚਿੰਨ ਬਣਾਉਂਦਾ ਹੈ, ਅੰਤਰ ਕੀ ਮਲੁ ਕਬ ਹੀ ਨ ਜਾਏ ॥੧॥ ਪ੍ਰੰਤੂ ਉਸ ਦੇ ਹਿਰਦੇ ਦੀ ਮਲੀਣਤਾ ਕਦਾਚਿਤ ਦੂਰ ਨਹੀਂ ਹੁੰਦੀ। ਇਤੁ ਸੰਜਮਿ ਪ੍ਰਭੁ ਕਿਨ ਹੀ ਨ ਪਾਇਆ ॥ ਇਸ ਤਰੀਕੇ ਨਾਲ ਸੁਆਮੀ ਕਦੇ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ ॥੧॥ ਰਹਾਉ ॥ ਉਹ ਆਪਣੀ ਦੇਹ ਤੇ ਵਿਸ਼ਨੂੰ ਦੇ ਚਿੰਨ੍ਹ ਲਾਉਂਦਾ ਹੈ, ਪ੍ਰੰਤੂ ਉਸ ਦੇ ਚਿੱਤ ਨੂੰ ਧਨ-ਦੌਲਤ ਨੇ ਮੋਹਿਤ ਕੀਤਾ ਹੋਇਆ ਹੈ। ਠਹਿਰਾਉ। ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਉਹ ਪੰਜਾਂ ਭੂਤਨਿਆਂ ਦੇ ਅਸਰ ਹੇਠ ਗੁਨਾਹ ਕਰਦਾ ਹੈ। ਤੀਰਥਿ ਨਾਇ ਕਹਹਿ ਸਭਿ ਉਤਰੇ ॥ ਧਰਮ ਅਸਥਾਨਾਂ ਤੇ ਇਸ਼ਨਾਨ ਕਰਕੇ ਉਹ ਆਖਦਾ ਹੈ ਕਿ ਉਸ ਦੇ ਸਾਰੇ ਪਾਪ ਧੋਤੇ ਗਏ ਹਨ। ਬਹੁਰਿ ਕਮਾਵਹਿ ਹੋਇ ਨਿਸੰਕ ॥ ਉਹ ਫਿਰ ਨਿੱਡਰ ਹੋ ਪਾਪ ਕਰਦਾ ਹੈ। ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥ ਮੌਤ ਦਾ ਯਮ ਕਲੰਕੀ ਨੂੰ ਨਰੜ ਕੇ ਆਪਣੇ ਸ਼ਹਿਰ ਨੂੰ ਲੈ ਜਾਂਦਾ ਹੈ। ਘੂਘਰ ਬਾਧਿ ਬਜਾਵਹਿ ਤਾਲਾ ॥ ਘੁੰਗਰੂ ਬੰਨ੍ਹ ਕੇ ਉਹ ਛੈਣੇ ਵਜਾਉਂਦਾ ਹੈ, ਅੰਤਰਿ ਕਪਟੁ ਫਿਰਹਿ ਬੇਤਾਲਾ ॥ ਪ੍ਰੰਤੂ ਉਸ ਦੇ ਹਿਰਦੇ ਅੰਦਰ ਵਲਛਲ ਹੈ ਅਤੇ ਉਹ ਇਕ ਭੂਤਨੇ ਵੀ ਮਾਨੰਦ ਭਟਕਦਾ ਹੈ। ਵਰਮੀ ਮਾਰੀ ਸਾਪੁ ਨ ਮੂਆ ॥ ਉਸ ਦੀ ਖੁਡ ਤਬਾਹ ਕਰਨ ਦੁਆਰਾ, ਸੱਪ ਨਹੀਂ ਮਰਦਾ। ਪ੍ਰਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ ॥੩॥ ਸਾਂਈ, ਜਿਸ ਨੇ ਮੈਨੂੰ ਰਚਿਆ ਹੈ ਸਾਰਾ ਕੁਝ ਜਾਣਦਾ ਹੈਂ। ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਤੂੰ ਅੱਗ ਵਾਲੀ ਤਪੱਸਿਆ ਕਰਦਾ ਹੈ ਅਤੇ ਗੇਰੂ ਰੰਗੇ ਕੱਪੜੇ ਪਾਉਂਦਾ ਹੈ। ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥ ਮੁਸੀਬਤ ਦਾ ਮਾਰਿਆ ਹੋਇਆ ਤੂੰ ਘਰ ਤੋਂ ਭਜ ਤੁਰਦਾ ਹੈ। ਦੇਸੁ ਛੋਡਿ ਪਰਦੇਸਹਿ ਧਾਇਆ ॥ ਆਪਣੇ ਮੁਲਕ ਨੂੰ ਛੱਡ ਤੂੰ ਪਰਾਏ ਦੇਸ਼ ਅੰਦਰ ਭਟਕਦਾ ਹੈ। ਪੰਚ ਚੰਡਾਲ ਨਾਲੇ ਲੈ ਆਇਆ ॥੪॥ ਪੰਜਾਂ ਨੀਚਾਂ ਨੂੰ ਤੂੰ ਆਪਣੇ ਨਾਲ ਲੈ ਆਇਆ ਹੈਂ। ਕਾਨ ਫਰਾਇ ਹਿਰਾਏ ਟੂਕਾ ॥ ਤੂੰ ਆਪਣੇ ਕੰਨ ਪੜਵਾ ਲਏ ਹਨ ਅਤੇ ਤੂੰ ਟੁੱਕਰ ਮੰਗਦਾ (ਚੁਰਾਉਂਦਾ) ਫਿਰਦਾ ਹੈਂ। ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥ ਤੂੰ ਬੂਹੇ ਬੂਹੇ ਤੇ ਮੰਗਦਾ ਰਿਫਦਾ ਹੈ ਅਤੇ ਰੱਜਨੋ ਰਹਿ ਗਿਆ ਹੈ। ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥ ਤੂੰ ਆਪਣੀ ਵਹੁਟੀ ਛਡ ਦਿੱਤੀ ਹੈ ਅਤੇ ਹੋਰਨਾ ਦੀ ਤ੍ਰੀਮਤ ਨੂੰ ਬੁਰੀ ਅੱਖ ਨਾਲ ਵੇਖਦਾ ਹੈ। ਵੇਸਿ ਨ ਪਾਈਐ ਮਹਾ ਦੁਖਿਆਰੀ ॥੫॥ ਧਾਰਮਕ ਬਾਣੇ ਪਹਿਨਣ ਦੁਆਰਾ, ਪ੍ਰਭੂ ਪਰਾਪਤ ਨਹੀਂ ਹੁੰਦਾ ਅਤੇ ਪ੍ਰਾਣੀ ਨਿਹਾਇਤ ਹੀ ਦੁਖੀ ਹੋ ਜਾਂਦਾ ਹੈ। ਬੋਲੈ ਨਾਹੀ ਹੋਇ ਬੈਠਾ ਮੋਨੀ ॥ ਪ੍ਰਾਣੀ ਚੁੱਪ ਕਰੀਤਾ ਹੋ ਬਹਿੰਦਾ ਹੈ ਅਤੇ ਕੂੰਦਾ ਨਹੀਂ। ਅੰਤਰਿ ਕਲਪ ਭਵਾਈਐ ਜੋਨੀ ॥ ਉਸ ਦੇ ਅੰਦਰ ਖਾਹਿਸ਼ ਹੈ ਅਤੇ ਉਸ ਨੂੰ ਜੂਨੀਆਂ ਅੰਦਰ ਭਟਕਾਇਆ ਜਾਂਦਾ ਹੈ। ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥ ਅਨਾਜ ਨੂੰ ਛਡ, ਉਸ ਦਾ ਸਰੀਰ ਤਕਲੀਫ ਸਹਾਰਦਾ ਹੈ। ਹੁਕਮੁ ਨ ਬੂਝੈ ਵਿਆਪਿਆ ਮਮਤਾ ॥੬॥ ਉਹ ਪ੍ਰਭੂ ਦੀ ਰਜਾ ਨੂੰ ਅਨੁਭਵ ਨਹੀਂ ਕਰਦਾ ਅਤੇ ਸੰਸਾਰੀ ਮੋਹ ਅੰਦਰ ਖਚਤ ਹੋਇਆ ਹੋਇਆ ਹੈ। ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥ ਸੱਚੇ ਗੁਰਾ ਦੇ ਬਗੈਰ, ਕਿਸੇ ਨੂੰ ਪਰਮ ਪਰਸੰਨਤਾ ਦੀ ਦਸ਼ਾ ਪਰਾਪਤ ਨਹੀਂ ਹੋਈ। ਪੂਛਹੁ ਸਗਲ ਬੇਦ ਸਿੰਮ੍ਰਿਤੇ ॥ ਜੇ ਤੂੰ ਚਾਹੁੰਦਾ ਹੈਂ ਤਾਂ ਤੂੰ ਸਾਰਿਆਂ ਵੇਦਾਂ ਅਤੇ ਸਿਮ੍ਰਤੀਆਂ ਨੂੰ ਪੁੱਛ ਲੈ। ਮਨਮੁਖ ਕਰਮ ਕਰੈ ਅਜਾਈ ॥ ਪ੍ਰਤੀਕੂਲ ਪੁਰਸ਼ ਵਿਅਰਥ ਕੰਮ ਕਰਦਾ ਹੈ। ਜਿਉ ਬਾਲੂ ਘਰ ਠਉਰ ਨ ਠਾਈ ॥੭॥ ਉਹ ਰੇਤੇ ਦੇ ਗ੍ਰਹਿ ਦੀ ਤਰ੍ਹਾਂ ਹਨ, ਜੋ ਖੜਾ ਨਹੀਂ ਰਹਿ ਸਕਦਾ। ਜਿਸ ਨੋ ਭਏ ਗੋੁਬਿੰਦ ਦਇਆਲਾ ॥ ਜਿਸ ਕਿਸੇ ਉਤੇ ਆਲਮ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥ ਉਹ ਗੁਰਾਂ ਦੀ ਬਾਣੀ ਨੂੰ ਉਹ ਆਪਣੇ ਪੱਲੇ ਨਾਲ ਬੰਨ੍ਹ ਲੈਂਦਾ ਹੈ। ਕੋਟਿ ਮਧੇ ਕੋਈ ਸੰਤੁ ਦਿਖਾਇਆ ॥ ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਸਾਧੂ ਦਿਸਦਾ ਹੈ। ਨਾਨਕੁ ਤਿਨ ਕੈ ਸੰਗਿ ਤਰਾਇਆ ॥੮॥ ਉਸ ਦੀ ਸੰਗਤ ਅੰਦਰ ਮਨੁਖ ਪਾਰ ਉਤਰ ਜਾਂਦਾ ਹੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ। ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥ ਜੇਕਰ ਜੀਵ ਦੀ ਚੰਗੀ ਪ੍ਰਾਲਭਧ ਹੋਵੇ, ਕੇਵਲ ਤਦ ਹੀ ਇਹੋ ਜਿਹੇ ਸੰਤ ਦਾ ਦੀਦਾਰ ਪਰਾਪਤ ਹੁੰਦਾ ਹੈ। ਆਪਿ ਤਰੈ ਸਭੁ ਕੁਟੰਬੁ ਤਰਾਈਐ ॥੧॥ ਰਹਾਉ ਦੂਜਾ ॥੨॥ ਤਦ ਪੁਰਸ਼ ਖੁਦ ਬਚ ਜਾਂਦਾ ਹੈ ਅਤੇ ਆਪਣੇ ਸਾਰੇ ਪਰਵਾਰ ਨੂੰ ਭੀ ਬਚਾ ਲੈਂਦਾ ਹੈ। ਠਹਿਰਾਉ ਦੂਜਾ। ਪ੍ਰਭਾਤੀ ਮਹਲਾ ੫ ॥ ਪ੍ਰਭਾਤੀ ਪੰਜਵੀਂ ਪਾਤਿਸ਼ਾਹੀ। ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ਨਾਮ ਦਾ ਚਿੰਤਨ ਕਰਨ ਦੁਆਰਾ, ਸਾਰੇ ਪਾਪ ਮਿਟ ਜਾਂਦੇ ਹਨ, ਧਰਮ ਰਾਇ ਕੇ ਕਾਗਰ ਫਾਟੇ ॥ ਅਤੇ ਧਰਮ ਰਾਜੇ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ॥ ਸਤਿਸੰਗਤ ਨਾਲ ਜੁੜ ਕੇ ਮੈਨੂੰ ਪ੍ਰਭੂ ਦਾ ਨਾਮ-ਅੰਮ੍ਰਿਤ ਪਰਾਪਤ ਹੋ ਗਿਆ ਹੈ, ਪਾਰਬ੍ਰਹਮੁ ਰਿਦ ਮਾਹਿ ਸਮਾਇਆ ॥੧॥ ਅਤੇ ਪਰਮ ਪ੍ਰਭੂ ਨੇ ਮੇਰੇ ਹਿਰਦੇ ਅੰਦਰ ਪ੍ਰਵੇਸ਼ ਕਰ ਲਿਆ ਹੈ। ਰਾਮ ਰਮਤ ਹਰਿ ਹਰਿ ਸੁਖੁ ਪਾਇਆ ॥ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ। ਤੇਰੇ ਦਾਸ ਚਰਨ ਸਰਨਾਇਆ ॥੧॥ ਰਹਾਉ ॥ ਹੇ ਪ੍ਰਭੂ! ਤੇਰੇ ਗੋਲੇ ਤੇਰੇ ਪੈਰਾਂ ਦੀ ਪਨਾਹ ਲੋੜਦੇ ਹਨ। ਠਹਿਰਾਉ। ਚੂਕਾ ਗਉਣੁ ਮਿਟਿਆ ਅੰਧਿਆਰੁ ॥ ਮੇਰੀ ਆਤਮਕ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਗਿਆ ਹੈ, ਗੁਰਿ ਦਿਖਲਾਇਆ ਮੁਕਤਿ ਦੁਆਰੁ ॥ ਗੁਰਾਂ ਨੇ ਮੈਨੂੰ ਮੋਖਸ਼ ਦਾ ਦਰਵਾਜਾ ਵਿਖਾਲ ਦਿੱਤਾ ਹੈ ਮੇਰੇ ਆਉਣੇ ਤੇ ਜਾਣੇ ਮੁਕ ਗਏ ਹਨ। ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਾਲ, ਮੇਰੀ ਜਿੰਦੜੀ ਅਤੇ ਦੇਹ ਸਦੀਵ ਹੀ ਰੰਗੀਆਂ ਰਹਿੰਦੀਆਂ ਹਨ। ਪ੍ਰਭੂ ਜਨਾਇਆ ਤਬ ਹੀ ਜਾਤਾ ॥੨॥ ਕੇਵਲ ਤਦ ਹੀ ਮੈਂ ਆਪਣੇ ਸੁਆਮੀ ਨੂੰ ਅਨੁਭਵ ਕਰ ਸਕਿਆ ਜਦ ਉਸਨੇ ਮੇਰੇ ਪਾਸੋਂ ਅਨੁਭਵ ਕਰਵਾਇਆ। ਘਟਿ ਘਟਿ ਅੰਤਰਿ ਰਵਿਆ ਸੋਇ ॥ ਉਹ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਤਿਸੁ ਬਿਨੁ ਬੀਜੋ ਨਾਹੀ ਕੋਇ ॥ ਉਸ ਦੇ ਬਗੈਰ ਹੋਰ ਕੋਈ ਦੂਸਰਾ ਹੈ ਹੀ ਨਹੀਂ। ਬੈਰ ਬਿਰੋਧ ਛੇਦੇ ਭੈ ਭਰਮਾਂ ॥ ਉਸ ਨੇ ਮੇਰੀ ਦੁਸ਼ਮਨੀ ਝਗੜੇ ਡਰ ਅਤੇ ਸੰਦੇਹ ਮੇਟ ਛਡੇ ਹਨ, ਪ੍ਰਭਿ ਪੁੰਨਿ ਆਤਮੈ ਕੀਨੇ ਧਰਮਾ ॥੩॥ ਅਤੇ ਨੇਕ-ਹਿਰਦੇ ਵਾਲੇ ਸੁਆਮੀ ਨੇ ਮੇਰਾ ਪਰਮ ਭਲਾ ਕੀਤਾ ਹੈ। ਮਹਾ ਤਰੰਗ ਤੇ ਕਾਂਢੈ ਲਾਗਾ ॥ ਉਸ ਨੇ ਮੈਨੂੰ ਪਰਮ ਪਰਬਲ ਲਹਿਰਾਂ ਵਿਚੋਂ ਧੂ ਕਿਨਾਰੇ ਤੇ ਲਾਂ ਦਿੱਤਾ ਹੈ। ਜਨਮ ਜਨਮ ਕਾ ਟੂਟਾ ਗਾਂਢਾ ॥ ਮੈਂ ਪ੍ਰਭੂ ਨਾਲੋਂ ਅਨੇਕਾਂ ਜਨਮਾਂ ਦਾ ਵਿਛੁੜਿਆਂ ਹੋਇਆ ਸਾਂ, ਜਪੁ ਤਪੁ ਸੰਜਮੁ ਨਾਮੁ ਸਮ੍ਹ੍ਹਾਲਿਆ ॥ ਉਸ ਨੇ ਹੁਣ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਅਪੁਨੈ ਠਾਕੁਰਿ ਨਦਰਿ ਨਿਹਾਲਿਆ ॥੪॥ ਸੁਆਮੀ ਨੇ ਮੈਨੂੰ ਆਪਣੀ ਮਿਹਰ ਨਾਲ ਨਿਵਾਜਿਆ ਹੈ ਜਿਉਂ ਮੈਂ ਆਪਣੇ ਪ੍ਰਭੂ ਦੇ ਨਾਮ ਨੂੰ ਸਿਮਰਦਾ ਹਾਂ, ਮੰਗਲ ਸੂਖ ਕਲਿਆਣ ਤਿਥਾਈਂ ॥ ਉਪਾਸ਼ਨਾ, ਤਪੱਸਿਆ ਅਤੇ ਸਵੈ-ਰਿਆਜਤ ਦੀ ਥਾਂ ਤੇ। copyright GurbaniShare.com all right reserved. Email |