ਜਹ ਸੇਵਕ ਗੋਪਾਲ ਗੁਸਾਈ ॥ ਖੁਸ਼ੀ, ਆਰਾਮ ਅਤੇ ਮੁਕਤੀ ਉਸ ਥਾਂ ਤੇ ਵੱਸਦੇ ਹਨ, ਜਿਥੇ ਸੁਆਮੀ-ਮਾਲਕ ਦੇ ਗੋਲੇ ਰਹਿੰਦੇ ਹਨ। ਪ੍ਰਭ ਸੁਪ੍ਰਸੰਨ ਭਏ ਗੋਪਾਲ ॥ ਪ੍ਰਭੂ ਪ੍ਰਮੇਸ਼ਰ ਮੇਰੇ ਤੇ ਖੁਸ਼ ਹੋ ਗਿਆ ਹੈ, ਜਨਮ ਜਨਮ ਕੇ ਮਿਟੇ ਬਿਤਾਲ ॥੫॥ ਅਤੇ ਉਸ ਨਾਲ ਮੇਰਾ ਅਨੇਕਾਂ ਜਨਮਾਂ ਦਾ ਬੇਸੁਰਾ-ਪਣ ਮੁਕ ਗਿਆ ਹੈ। ਹੋਮ ਜਗ ਉਰਧ ਤਪ ਪੂਜਾ ॥ ਹਵਨ, ਪੁੰਨਾਰਥੀ ਸਦਾ ਵਰਤ, ਮੁਧੇ ਮੂੰਹ ਤਪੱਸਿਆ, ਉਪਾਸ਼ਨਾ, ਕੋਟਿ ਤੀਰਥ ਇਸਨਾਨੁ ਕਰੀਜਾ ॥ ਅਤੇ ਕ੍ਰੋੜਾਂ ਹੀ ਧਰਮ ਅਸਥਾਨਾਂ ਦੇ ਮਜਨ ਕਰਨੇ, ਚਰਨ ਕਮਲ ਨਿਮਖ ਰਿਦੈ ਧਾਰੇ ॥ ਇਕ ਮੁਹਤ ਭਰ ਲਈ ਪ੍ਰਭੂ ਦੇ ਕੰਵਲ ਪੈਰ ਹਿਰਦੇ ਅੰਦਰ ਟਿਕਾਉਣ ਦੇ ਬਰਾਬਰ ਨਹੀਂ ਪੁਜਦੇ। ਗੋਬਿੰਦ ਜਪਤ ਸਭਿ ਕਾਰਜ ਸਾਰੇ ॥੬॥ ਆਲਮ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ, ਸਾਰੇ ਕੰਮ ਰਾਸ ਆ ਜਾਂਦੇ ਹਨ। ਊਚੇ ਤੇ ਊਚਾ ਪ੍ਰਭ ਥਾਨੁ ॥ ਉਚਿਆਂ ਤੋਂ ਪਰਮ ਉਚਾ ਹੈ ਸੁਆਮੀ ਦਾ ਅਸਥਾਨ। ਹਰਿ ਜਨ ਲਾਵਹਿ ਸਹਜਿ ਧਿਆਨੁ ॥ ਵਾਹਿਗੁਰੂ ਦੇ ਗੋਲੇ ਆਪਣੀ ਬਿਰਤੀ ਪ੍ਰਭੂ ਨਾਲ ਜੋੜਦੇ ਹਨ। ਦਾਸ ਦਾਸਨ ਕੀ ਬਾਂਛਉ ਧੂਰਿ ॥ ਮੈਂ ਪ੍ਰਭੂ ਦੇ ਗੋਲਿਆਂ ਦੇ ਗੋਲਿਆਂ ਦੀ ਧੂੜ ਨੂੰ ਲੋਚਦਾ ਹਾਂ। ਸਰਬ ਕਲਾ ਪ੍ਰੀਤਮ ਭਰਪੂਰਿ ॥੭॥ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਮੇਰਾ ਪਿਆਰਾ, ਅਕਾਲ ਪੁਰਖ। ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥ ਮੇਰੀ ਮਾਂ ਅਤੇ ਪਿਉ, ਪਿਆਰਾ ਪ੍ਰਭੂ ਸਦਾ ਮੇਰੇ ਨੇੜੇ ਵਸਦਾ ਹੈ। ਮੀਤ ਸਾਜਨ ਭਰਵਾਸਾ ਤੇਰਾ ॥ ਹੇ ਮੇਰੇ ਮਿੱਤਰ ਅਤੇ ਯਾਰ! ਕੇਵਲ ਤੂੰ ਹੀ ਮੇਰਾ ਆਸਰਾ ਹੈ। ਕਰੁ ਗਹਿ ਲੀਨੇ ਅਪੁਨੇ ਦਾਸ ॥ ਆਪਣੇ ਗੋਲਿਆਂ ਨੂੰ ਹੱਥੋਂ ਪਕੜ ਕੇ, ਸੁਆਮੀ ਆਪਣੇ ਨਿੱਜ ਦੇ ਬਣਾਂ ਲੈਂਦਾ ਹੈ। ਜਪਿ ਜੀਵੈ ਨਾਨਕੁ ਗੁਣਤਾਸ ॥੮॥੩॥੨॥੭॥੧੨॥ ਨਾਨਕ ਨੇਕੀਆਂ ਦੇ ਖਜਾਨੇ, ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਜੀਉਂਦਾ ਹੈ। ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਬਿਭਾਸ ਪ੍ਰਭਾਤੀ। ਸ਼ਬਦ ਮਹਾਰਾਜ ਸੰਤ ਕਬੀਰ ਜੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮਰਨ ਜੀਵਨ ਕੀ ਸੰਕਾ ਨਾਸੀ ॥ ਮੇਰਾ ਜੰਮਣ ਅਤੇ ਮਰਨ ਦਾ ਡਰ ਹੁਣ ਮੁਕ ਗਿਆ ਹੈ, ਆਪਨ ਰੰਗਿ ਸਹਜ ਪਰਗਾਸੀ ॥੧॥ ਕਿਉਂਕਿ ਸੁਆਮੀ ਨੇ ਮੇਰੇ ਲਈ ਆਪਣੀ ਪ੍ਰੀਤ ਪਰਗਟ ਕਰ ਦਿੱਤੀ ਹੈ। ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਈਸ਼ਵਰੀ ਨੂਰ ਪ੍ਰਕਾਸ਼ ਥੀ ਗਿਆ ਹੈ ਅਤੇ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ, ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ ॥ ਉਸ ਦਾ ਸਿਮਰਨ ਕਰਨ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਜਵੇਹਰ ਨੂੰ ਪਰਾਪਤ ਕਰ ਲਿਆ ਹੈ। ਠਹਿਰਾਉ। ਜਹ ਅਨੰਦੁ ਦੁਖੁ ਦੂਰਿ ਪਇਆਨਾ ॥ ਜਿਥੇ ਖੁਸ਼ੀ ਹੈ ਉਥੇ ਪੀੜ ਦੁਰੇਡੇ ਦੌੜ ਜਾਂਦੀ ਹੈ। ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥ ਮੇਰੀ ਆਤਮਾ ਦਾ ਜਵੇਹਰ ਪ੍ਰਭੂ ਜੌਹਰ ਦੇ ਪਿਆਰ ਅੰਦਰ ਲੀਨ ਹੋ ਗਿਆ ਹੈ। ਜੋ ਕਿਛੁ ਹੋਆ ਸੁ ਤੇਰਾ ਭਾਣਾ ॥ ਜਿਹੜਾ ਕੁਝ ਹੁੰਦਾ ਹੈ ਉਹ ਤੈਡੀ ਰਜਾ ਅੰਦਰ ਹੈ, ਹੇ ਪ੍ਰਭੂ! ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥ ਜੇ ਕੋਈ ਭੀ ਇਸ ਤਰ੍ਹਾਂ ਸਮਝਦਾ ਹੈ, ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਕਹਤੁ ਕਬੀਰੁ ਕਿਲਬਿਖ ਗਏ ਖੀਣਾ ॥ ਕਬੀਰ ਜੀ ਆਖਦੇ ਹਨ, ਮੇਰੇ ਪਾਪ ਮਿਟ ਗਏ ਹਨ, ਮਨੁ ਭਇਆ ਜਗਜੀਵਨ ਲੀਣਾ ॥੪॥੧॥ ਅਤੇ ਮੇਰੀ ਜਿੰਦੜੀ ਜਗਤ ਦੀ ਜਿੰਦ-ਜਾਨ ਵਾਹਿਗੁਰੂ ਅੰਦਰ ਲੀਨ ਹੋ ਗਈ ਹੈ। ਪ੍ਰਭਾਤੀ ॥ ਪ੍ਰਭਾਤੀ। ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਜੇਕਰ ਖੁਦਾ ਕੇਵਲ ਮਸਜਦ ਅੰਦਰ ਹੀ ਰਹਿੰਦਾ ਹੈ, ਤਾਂ ਬਾਕੀ ਦਾ ਮੁਲਖ ਕੀਹਦੀ ਮਲਕੀਅਤ ਹੈ? ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥ ਹਿੰਦੂਆਂ ਦੇ ਅਨੁਸਾਰ ਪ੍ਰਭੂ ਦਾ ਨਾਮ ਬੁਤ ਅੰਦਰ ਵਸਦਾ ਹੈ, ਪਰ ਮੈਨੂੰ ਦੋਨਾਂ ਵਿੱਚ ਹੀ ਸੱਚ ਨਹੀਂ ਦਿਸਦਾ। ਅਲਹ ਰਾਮ ਜੀਵਉ ਤੇਰੇ ਨਾਈ ॥ ਹੇ ਮੇਰੇ ਵਾਹਿਗੁਰੂ ਸੁਆਮੀ। ਮੈਂ ਤੇਰੇ ਨਾਮ ਦੁਆਰਾ ਹੀ ਜੀਉਂਦਾ ਹਾਂ। ਤੂ ਕਰਿ ਮਿਹਰਾਮਤਿ ਸਾਈ ॥੧॥ ਰਹਾਉ ॥ ਹੇ ਮੈਡੇ ਮਾਲਕ! ਤੂੰ ਮੇਰੇ ਉਤੇ ਮਿਹਰਬਾਨੀ ਕਰ। ਠਹਿਰਾਉ। ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਹਿੰਦੂਆਂ ਦੇ ਰੱਬ ਦਾ ਨਿਵਾਸ ਜਨੂਬ ਦੇ ਮੁਲਕ ਵਿੱਚ ਹੈ ਅਤੇ ਮੁਸਲਮਾਨਾਂ ਦੇ ਰੱਬ ਦਾ ਟਿਕਾਣਾ ਮਗਰਬ ਵਿੱਚ। ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥ ਤੂੰ ਆਪਣੇ ਮਨ ਵਿੱਚ ਭਾਲ ਕਰ, ਹਾਂ ਤੂੰ ਆਪਣੇ ਮਨ ਦੇ ਦਿਲ ਵਿੱਚ ਭਾਲ ਕਰ, ਕਿਉਂਕਿ ਜੋ ਕੇਵਲ ਇਹ ਹੀ ਤੇਰੇ ਵਾਹਿਗੁਰੂ ਦੀ ਥਾਂ ਅਤੇ ਟਿਕਾਣਾ ਹੈ। ਬ੍ਰਹਮਨ ਗਿਆਸ ਕਰਹਿ ਚਉਬੀਸਾ ਕਾਜੀ ਮਹ ਰਮਜਾਨਾ ॥ ਬ੍ਰਾਹਮਣ ਚੰਦ ਦੇ ਮਹੀਨੇ ਦੀ ਸੁਦੀ ਤੇ ਵਦੀ ਦੀ ਹਰ ਇਕ ਇਕਾਦਸ਼ੀ ਨੂੰ ਸਾਲ ਚੌਵੀ ਵਰਤ ਰੱਖਦੇ ਹਨ ਅਤੇ ਕਾਜੀ ਰਮਜਾਨ ਦੇ ਮਹੀਨੇ ਵਿੱਚ ਰੋਜੇ ਰਖਦੇ ਹਨ। ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥੩॥ ਮੁਸਲਮਾਨ ਯਾਰਾਂ ਮਹੀਨਿਆਂ ਨੂੰ ਇਕਲਾਭੇ ਰਖ ਦਿੰਦੇ ਹਨ ਅਤੇ ਕੇਵਲ ਇਕ ਅੰਦਰ ਹੀ ਖਜਾਨੇ ਨੂੰ ਖਿਆਲ ਕਰਦੇ ਹਨ। ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏਂ ॥ ਹਿੰਦੂਆਂ ਨੂੰ ਜਗਨ ਨਾਥ ਉੜੀਸੇ ਵਿੱਚ ਇਸ਼ਨਾਨ ਕਰਨ ਦਾ ਕੀ ਲਾਭ ਹੈ ਅਤੇ ਮੁਸਲਮਾਨਾਂ ਨੂੰ ਮੁਸਜਿਦ ਵਿੱਚ ਆਪਣੇ ਸੀਸ ਨਿਵਾਉਣ ਦਾ ਕੀ ਲਾਭ? ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥੪॥ ਦਿਲ ਅੰਦਰ ਵਲਛਲ ਨਾਲ ਨਮਾਜਾਂ ਪੜ੍ਹ ਅਤੇ ਮੱਕੇ ਦੀ ਯਾਤ੍ਰਾ ਜਾਣ ਦਾ ਕੀ ਲਾਭ ਹੈ? ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥ ਐਨੀਆਂ ਇਸਤਰੀਆਂ ਅਤੇ ਆਦਮੀ, ਤੇ ਰਚੇ ਹਨ, ਹੇ ਪ੍ਰਭੂ! ਇਹ ਸਾਰੇ ਤੇਰਾ ਹੀ ਸਰੂਪ ਹਨ। ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥੫॥ ਕਬੀਰ ਸੁਆਮੀ ਵਾਹਿਗੁਰੂ ਦਾ ਬੱਚਾ ਹੈ ਅਤੇ ਸਾਰਿਆਂ ਗੁਰੂਆਂ ਅਤੇ ਰਸੂਲਾਂ ਨੂੰ ਆਪਣੇ ਨਿਜ ਦੇ ਕਹਿ ਕੇ ਜਾਣਦਾ ਹੈ। ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ ਕਬੀਰ ਜੀ ਆਖਦੇ ਹਨ ਤੁਸੀਂ ਸ੍ਰਵਣ ਕਰੋ, ਹੇ ਮਰਦੋ ਤੇ ਤ੍ਰੀਮਤੋ! ਤੁਸੀਂ ਇਕ ਸੁਆਮੀ ਦੀ ਪਨਾਹ ਲਓ। ਕੇਵਲ ਨਾਮੁ ਜਪਹੁ ਰੇ ਪ੍ਰਾਨੀ ਤਬ ਹੀ ਨਿਹਚੈ ਤਰਨਾ ॥੬॥੨॥ ਹੇ ਫਾਨੀ ਬੰਦਿਓ! ਤੁਸੀਂ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਕਰੋ, ਕੇਵਲ ਤਾਂ ਹੀ ਤੁਹਾਡਾ ਯਕੀਨਨ ਪਾਰ ਉਤਾਰਾ ਹੋਵੇਗਾ। ਪ੍ਰਭਾਤੀ ॥ ਪ੍ਰਭਾਤੀ। ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ। ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ? copyright GurbaniShare.com all right reserved. Email |