ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ।ਬਿਨੁ ਭਗਵੰਤ ਨਾਹੀ ਅਨ ਕੋਇ ॥ ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥ ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।ਗੁਰ ਕੇ ਚਰਣ ਰਿਦੈ ਉਰਿ ਧਾਰਿ ॥ ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।ਗੁਰ ਮੂਰਤਿ ਸਿਉ ਲਾਇ ਧਿਆਨੁ ॥ ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।ਈਹਾ ਊਹਾ ਪਾਵਹਿ ਮਾਨੁ ॥੩॥ ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।ਸਗਲ ਤਿਆਗਿ ਗੁਰ ਸਰਣੀ ਆਇਆ ॥ ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥ ਉਸ ਦੇ ਫ਼ਿਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਜਿਸੁ ਸਿਮਰਤ ਦੂਖੁ ਸਭੁ ਜਾਇ ॥ ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।ਨਾਮੁ ਰਤਨੁ ਵਸੈ ਮਨਿ ਆਇ ॥੧॥ ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।ਇਕਸੁ ਬਿਨੁ ਨਾਹੀ ਦੂਜਾ ਕੋਇ ॥ ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥ ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।ਸਾਜਨੁ ਮੀਤੁ ਸਖਾ ਕਰਿ ਏਕੁ ॥ ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।ਰਵਿ ਰਹਿਆ ਸਰਬਤ ਸੁਆਮੀ ॥ ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥ ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਭੈ ਮਹਿ ਰਚਿਓ ਸਭੁ ਸੰਸਾਰਾ ॥ ਡਰ ਵਿੱਚ ਸਾਰਾ ਜਹਾਨ ਖੱਚਤ ਹੋਇਆ ਹੋਇਆ ਹੈ।ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥ ਜਿਸ ਦਾ ਨਾਮ ਆਸਰਾ ਹੈ, ਉਸ ਨੂੰ ਕੋਈ ਡਰ ਨਹੀਂ।ਭਉ ਨ ਵਿਆਪੈ ਤੇਰੀ ਸਰਣਾ ॥ ਡਰ ਉਸ ਨੂੰ ਨਹੀਂ ਚਿਮੜਦਾ ਜੋ ਤੇਰੀ ਪਨਾਹ ਹੇਠਾ ਹੈ, (ਹੇ ਸੁਆਮੀ)।ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥ ਤੂੰ ਓਹੀ ਕਰਦਾ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਠਹਿਰਾਉ।ਸੋਗ ਹਰਖ ਮਹਿ ਆਵਣ ਜਾਣਾ ॥ ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥ ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ ਮੋਹਨੀ ਇਸ ਮਹਾਨ ਅੱਗ ਦੇ ਸਮੁੰਦਰ ਵਿੱਚ ਵਿਆਪਕ ਹੋ ਰਹੀ ਹੈ।ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥ ਸ਼ਾਤ ਤੇ ਠੰਡੇ ਠਾਰ ਹਨ ਉਹ ਜਿਨ੍ਹਾਂ ਨੇ ਸੱਚਾ ਗੁਰੂ ਪ੍ਰਾਪਤ ਕਰ ਲਿਆ ਹੈ।ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥ ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ।ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ ਤੇਰੀ ਦਇਆ ਦੁਆਰਾ ਹੇ ਸਾਈਂ! ਨਾਮ ਉਚਾਰਨ ਕੀਤਾ ਜਾਂਦਾ ਹੈ।ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥ ਤੇਰੀ ਦਇਆ ਦੁਆਰਾ ਤੇਰੇ ਦਰਬਾਰ ਅੰਦਰ ਥਾਂ ਮਿਲਦਾ ਹੈ।ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ ਤੇਰੇ ਬਗ਼ੈਰ ਹੇ ਸ਼ਰੋਮਣੀ ਸਾਹਿਬ! ਹੋਰ ਕੋਈ ਨਹੀਂ।ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥ ਤੇਰੀ ਦਇਆ ਦੁਆਰਾ ਸਦੀਵੀ ਆਰਾਮ ਪਰਾਪਤ ਹੋ ਜਾਂਦਾ ਹੈ। ਠਹਿਰਾਉ।ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥ ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।ਪਾਰਬ੍ਰਹਮ ਅਪਰੰਪਰ ਸੁਆਮੀ ॥ ਤੂੰ ਹੇ ਹੱਦਬੰਨਾ-ਰਹਿਤ ਉੱਚੇ ਸਾਹਿਬ!ਸਗਲ ਘਟਾ ਕੇ ਅੰਤਰਜਾਮੀ ॥੩॥ ਮਾਲਕ ਸਾਰਿਆਂ ਦਿਲਾਂ ਦੀ ਅੰਦਰ ਦੀ ਜਾਨਣਹਾਰ ਹੈ।ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ ਮੈਂ ਨਾਨਕ, ਆਪਣੇ ਸੱਚੇ ਗੁਰਾਂ ਅਗੇ ਪ੍ਰਾਰਥਨਾ ਕਰਦਾ ਹਾਂ,ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥ ਕਿ ਮੈਨੂੰ ਸੱਚੇ ਨਾਮ ਦੀ ਪੂੰਜੀ ਦੀ ਦਾਤ ਮਿਲ ਜਾਏ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀਂ!ਕਣ ਬਿਨਾ ਜੈਸੇ ਥੋਥਰ ਤੁਖਾ ॥ ਕਿਸ ਤਰ੍ਹਾਂ ਅਨਾਜ ਦੇ ਬਗ਼ੈਰ ਤੂੜੀ ਖ਼ਾਲੀ ਹੈ,ਨਾਮ ਬਿਹੂਨ ਸੂਨੇ ਸੇ ਮੁਖਾ ॥੧॥ ਏਸੇ ਤਰ੍ਹਾਂ ਖ਼ਾਲੀ ਹੈ ਉਹ ਮੂੰਹ ਜੋ ਨਾਮ ਦੇ ਬਗ਼ੈਰ ਹੈ।ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ ਹੇ ਫ਼ਾਨੀ ਬੁੰਦੇ, ਸਦੀਵ ਹੀ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰ!ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ ਹਰੀ ਦੇ ਬਗ਼ੈਰ ਲਾਨ੍ਹਤ ਮਾਰਿਆ ਹੈ ਸਰੀਰ ਜਿਹੜਾ ਕਿਸੇ ਹੋਰ (ਕਾਲ) ਦੀ ਮਲਕੀਅਤ ਹੈ। ਠਹਿਰਾਉ।ਨਾਮ ਬਿਨਾ ਨਾਹੀ ਮੁਖਿ ਭਾਗੁ ॥ ਨਾਮ ਦੇ ਬਾਝੋਂ ਚਿਹਰਾ ਕਿਸਮਤ ਨਾਲ ਰੋਸ਼ਨ ਨਹੀਂ ਹੁੰਦਾ।ਭਰਤ ਬਿਹੂਨ ਕਹਾ ਸੋਹਾਗੁ ॥੨॥ ਆਪਣੇ ਕੰਤ ਦੇ ਬਗ਼ੈਰ ਵਿਆਹੁਤਾ ਜੀਵਨ ਕਿਥੇ ਹੈ?ਨਾਮੁ ਬਿਸਾਰਿ ਲਗੈ ਅਨ ਸੁਆਇ ॥ ਜੋ ਨਾਮ ਨੂੰ ਭੁਲਾ ਕੇ ਹੋਰਨਾ ਰਸਾਂ ਨਾਲ ਜੁੜਿਆ ਹੋਇਆ ਹੈ,ਤਾ ਕੀ ਆਸ ਨ ਪੂਜੈ ਕਾਇ ॥੩॥ ਉਸ ਦੀ ਕੋਈ ਭੀ ਖ਼ਾਹਿਸ਼ ਪੂਰੀ ਨਹੀਂ ਹੁੰਦੀ।ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥ ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥ ਤਾਂ ਜੋ ਨਾਨਾਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ। copyright GurbaniShare.com all right reserved. Email:- |