Page 193
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਤੂੰ ਸਮਰਥੁ ਤੂੰਹੈ ਮੇਰਾ ਸੁਆਮੀ ॥

ਤੂੰ ਸਰਬ-ਸ਼ਕਤੀਵਾਨ ਹੈ, ਤੇ ਕੇਵਲ ਤੂੰ ਹੀ ਮੇਰਾ ਮਾਲਕ ਹੈ।ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥
ਸਭ ਕੁਝ ਤੇਰੇ ਪਾਸੋਂ ਜਾਰੀ ਹੁੰਦਾ ਹੈ। ਤੂੰ ਅੰਦਰ ਦੀ ਜਾਨਣ ਵਾਲਾ ਹੈ।ਪਾਰਬ੍ਰਹਮ ਪੂਰਨ ਜਨ ਓਟ ॥

ਮੁਕੰਮਲ ਉਤਕ੍ਰਿਸ਼ਟਤ ਸਾਹਿਬ ਆਪਣੇ ਨਫ਼ਰ ਦਾ ਆਸਰਾ ਹੈ।ਤੇਰੀ ਸਰਣਿ ਉਧਰਹਿ ਜਨ ਕੋਟਿ ॥੧॥ ਰਹਾਉ ॥
ਤੇਰੀ ਸ਼ਰਣਾਗਤਿ ਸੰਭਾਲ ਕੇ ਕ੍ਰੋੜਾਂ ਹੀ ਪੁਰਸ਼ ਪਾਰ ਉਤਰ ਗਏ ਹਨ, (ਹੇ ਮਾਲਕ)। ਠਹਿਰਾਉ।ਜੇਤੇ ਜੀਅ ਤੇਤੇ ਸਭਿ ਤੇਰੇ ॥

ਜਿੰਨੇ ਭੀ ਜੀਵ-ਜੰਤੂ ਹਨ, ਉਹ ਸਮੂਹ ਤੇਰੇ ਹਨ।ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ॥੨॥
ਤੇਰੀ ਮਿਹਰ ਤੋਂ ਬਹੁਤੇ ਆਰਾਮ ਪ੍ਰਾਪਤ ਪ੍ਰਾਪਤ ਹੁੰਦੇ ਹਨ।ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥

ਜਿਹੜਾ ਕੁਝ ਭੀ ਵਾਪਰਦਾ ਹੈ, ਉਹ ਸਮੂਹ ਤੇਰੀ ਰਜ਼ਾ ਅੰਦਰ ਹੈ।ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥
ਜੋ ਉਸ ਦੇ ਫ਼ੁਰਮਾਨ ਨੂੰ ਸਮਝਦਾ ਹੈ, ਉਹ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥

ਮੇਰੇ ਮਾਲਕ, ਮਿਹਰਬਾਨੀ ਕਰਕੇ ਦਾਤ ਬਖਸ਼,ਨਾਨਕ ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥
ਤਾਂ ਕਿ ਨਾਨਕ ਤੇਰੇ ਨਾਮ ਦੇ ਖ਼ਜ਼ਾਨੇ ਦਾ ਆਰਾਧਨ ਕਰੇ!ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।ਤਾ ਕਾ ਦਰਸੁ ਪਾਈਐ ਵਡਭਾਗੀ ॥
ਮਹਾਨ ਚੰਗੇ ਨਸੀਬਾਂ ਰਾਹੀਂ ਤੇਰਾ ਉਸ ਨੂੰ ਦੀਦਾਰ ਪਰਾਪਤ ਹੁੰਦਾ ਹੈ,ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥

ਜਿਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਲਗੀ ਹੋਈ ਹੈ।ਜਾ ਕੈ ਹਰਿ ਵਸਿਆ ਮਨ ਮਾਹੀ ॥
ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ,ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥

ਉਸ ਨੂੰ ਸੁਪਨੇ ਵਿੱਚ ਵੀ ਪੀੜ ਨਹੀਂ ਵਾਪਰਦੀ। ਠਹਿਰਾਉ।ਸਰਬ ਨਿਧਾਨ ਰਾਖੇ ਜਨ ਮਾਹਿ ॥
ਚੰਗਿਆਈਆਂ ਦੇ ਸਮੂਹ ਖ਼ਜ਼ਾਨੇ ਪ੍ਰਭੂ ਨੇ ਆਪਣੇ ਗੋਲੇ ਦੇ ਚਿੱਤ ਅੰਦਰ ਟਿਕਾਏ ਹਨ।ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥

ਉਸ ਦੀ ਸੰਗਤ ਅੰਦਰ ਪਾਪ ਤੇ ਸੰਤਾਪ ਦੂਰ ਹੋ ਜਾਂਦੇ ਹਨ।ਜਨ ਕੀ ਮਹਿਮਾ ਕਥੀ ਨ ਜਾਇ ॥
ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥

ਟਹਿਲੂਆਂ ਸ਼ਰੋਮਣੀ ਸਾਹਿਬ ਅੰਦਰ ਲੀਨ ਰਹਿੰਦਾ ਹੈ।ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥
ਮਿਹਰ ਧਾਰ ਹੇ ਸਾਈਂ! ਅਤੇ ਮੇਰੀ ਪ੍ਰਾਰਥਨਾ ਸੁਣ।ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥

੍ਰਨਾਨਕ ਨੂੰ ਆਪਣੇ ਗੋਲੇ ਦੇ ਚਰਨਾਂ ਦੀ ਧੂੜ ਦੀ ਦਾਤ ਦੇ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਹਰਿ ਸਿਮਰਤ ਤੇਰੀ ਜਾਇ ਬਲਾਇ ॥

ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੇਰੀ ਮੁਸੀਬਤ ਟਲ ਜਾਏਗੀ,ਸਰਬ ਕਲਿਆਣ ਵਸੈ ਮਨਿ ਆਇ ॥੧॥
ਅਤੇ ਸਾਰੀਆਂ ਖੁਸ਼ੀਆਂ ਆ ਕੇ ਤੇਰੇ ਚਿੱਤ ਵਿੱਚ ਟਿਕ ਜਾਣਗੀਆਂ।ਭਜੁ ਮਨ ਮੇਰੇ ਏਕੋ ਨਾਮ ॥

ਤੂੰ ਕੇਵਲ ਨਾਮ ਦਾ ਆਰਾਧਨ ਕਰ।ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥
ਹੇ ਮੇਰੇ ਮਨੂਏ ਇਹ ਤੇਰੀ ਜਿੰਦੜੀ ਦੇ ਕੰਮ ਆਏਗਾ। ਠਹਿਰਾਉ।ਰੈਣਿ ਦਿਨਸੁ ਗੁਣ ਗਾਉ ਅਨੰਤਾ ॥

ਰਾਤ ਅਤੇ ਦਿਨ ਅਨੰਤ ਸਾਹਿਬ ਦਾ ਜੱਸ ਗਾਇਨ ਕਰ,ਗੁਰ ਪੂਰੇ ਕਾ ਨਿਰਮਲ ਮੰਤਾ ॥੨॥
ਪੂਰਨ ਗੁਰਾਂ ਦੇ ਪਵਿਤ੍ਰ ਉਪਦੇਸ਼ ਅਨੁਸਾਰ।ਛੋਡਿ ਉਪਾਵ ਏਕ ਟੇਕ ਰਾਖੁ ॥

ਹੋਰ ਉਪਰਾਲੇ ਤਿਆਗ ਦੇ ਅਤੇ ਆਪਣੇ ਭਰੋਸਾ ਕੇਵਲ ਪ੍ਰਭੂ ਉਤੇ ਰਖ।ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥
ਇਸ ਤਰ੍ਹਾਂ ਤੂੰ ਪਰਮ ਵਡਮੁੱਲੇ ਵੱਖਰ ਅੰਮ੍ਰਿਤਮਈ ਜੋਹਰ ਨੂੰ ਚੱਖ ਲਵੇਗਾ।ਬਿਖਮ ਸਾਗਰੁ ਤੇਈ ਜਨ ਤਰੇ ॥

ਕੇਵਲ ਓਹੀ ਪੁਰਸ਼ ਕਠਨ ਸਮੁੰਦਰ ਤੋਂ ਪਾਰ ਹੁੰਦੇ ਹਨ,ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥
ਜਿਨ੍ਹਾਂ ਉਤੇ ਹੇ ਨਾਨਕ! ਸੁਆਮੀ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀਂ।ਹਿਰਦੈ ਚਰਨ ਕਮਲ ਪ੍ਰਭ ਧਾਰੇ ॥
ਆਪਣੇ ਚਿੱਤ ਅੰਦਰ ਮੈਂ ਠਾਕੁਰ ਦੇ ਕੰਵਲ ਰੂਪੀ ਚਰਨ ਟਿਕਾਏ ਹਨ,ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥

ਅਤੇ ਪੂਰਨ ਸੱਚੇ ਗੁਰਾਂ ਨੂੰ ਭੇਟ ਕੇ ਮੈਂ ਪਾਰ ਉਤਰ ਗਿਆ ਹਾਂ।ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥
ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰੋ, ਹੇ ਮੇਰੇ ਵੀਰ!ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥

ਸੰਤ ਨੂੰ ਮਿਲ ਕੇ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੋ। ਠਹਿਰਾਉ।ਦੁਲਭ ਦੇਹ ਹੋਈ ਪਰਵਾਨੁ ॥
ਉਦੋਂ ਮੁਸ਼ਕਲ ਨਾਲ ਮਿਲਣ ਵਾਲਾ ਸਰੀਰ ਕਬੂਲ ਪੈ ਜਾਂਦਾ ਹੈ,ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥

ਜਦ ਪ੍ਰਾਨੀ ਨੂੰ ਸੱਚੇ ਗੁਰਾਂ ਪਾਸੋਂ ਨਾਮ ਦਾ ਪਰਵਾਨਾ ਮਿਲ ਜਾਂਦਾ ਹੈ।ਹਰਿ ਸਿਮਰਤ ਪੂਰਨ ਪਦੁ ਪਾਇਆ ॥
ਰੱਬ ਨੂੰ ਚੇਤੇ ਕਰਨ ਨਾਲ ਮੁਕੰਮਲ ਮਰਤਬਾ ਮਿਲ ਜਾਂਦਾ ਹੈ।ਸਾਧਸੰਗਿ ਭੈ ਭਰਮ ਮਿਟਾਇਆ ॥੩॥

ਸਤਿ ਸੰਗਤ ਅੰਦਰ ਡਰ ਤੇ ਸੰਦੇਹ ਦੂਰ ਹੋ ਜਾਂਦੇ ਹਨ।ਜਤ ਕਤ ਦੇਖਉ ਤਤ ਰਹਿਆ ਸਮਾਇ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਪ੍ਰਭੂ ਰਮ ਰਿਹਾ ਹੈ।ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥

ਨੌਕਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥

ਮੈਂ ਪੂਜਯ ਗੁਰਾਂ ਦੇ ਦੀਦਾਰ ਉਤੇ ਕੁਰਬਾਨ ਜਾਂਦਾ ਹਾਂ।ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥
ਸੱਚੇ ਗੁਰਾਂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਮੈਂ ਜੀਊਂਦਾ ਹਾਂ।ਪਾਰਬ੍ਰਹਮ ਪੂਰਨ ਗੁਰਦੇਵ ॥

ਹੇ ਮੇਰੇ ਪ੍ਰਭੂ-ਸਰੂਪ, ਪੂਰੇ ਅਤੇ ਪ੍ਰਕਾਸ਼ਵਾਨ ਗੁਰੂ,ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥
ਰਹਿਮਤ ਧਾਰ ਤਾਂ ਜੋ ਮੈਂ ਤੇਰੀ ਚਾਕਰੀ ਅੰਦਰ ਜੁਟ ਜਾਵਾਂ। ਠਹਿਰਾਉ।ਚਰਨ ਕਮਲ ਹਿਰਦੈ ਉਰ ਧਾਰੀ ॥

ਗੁਰਾਂ ਦੇ ਕੇਵਲ ਰੂਪੀ ਚਰਨ ਮੈਂ ਆਪਣੇ ਮਨ ਤੇ ਦਿਲ ਨਾਲ ਲਾਈ ਰਖਦਾ ਹਾਂ।ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥
ਮੈਂ ਆਪਣੀ ਆਤਮਾ ਦੇਹਿ ਅਤੇ ਦੌਲਤ ਆਪਣੀ ਜਿੰਦ ਜਾਨ ਦੇ ਆਸਰੇ ਗੁਰਾਂ ਨੂੰ ਸਮਰਪਨ ਕਰਦਾ ਹਾਂ।ਸਫਲ ਜਨਮੁ ਹੋਵੈ ਪਰਵਾਣੁ ॥

ਮੇਰਾ ਜੀਵਨ ਲਾਭਦਾਇਕ ਅਤੇ ਮਕਬੂਲ ਹੋ ਗਿਆ ਹੈ,ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥
ਪਰਮ ਪ੍ਰਭੂ, ਗੁਰਾਂ ਨੂੰ ਆਪਣੇ ਨੇੜੇ ਕਰ ਕੇ ਸਮਝਣ ਨਾਲ।ਸੰਤ ਧੂਰਿ ਪਾਈਐ ਵਡਭਾਗੀ ॥

ਬਹੁਤ ਚੰਗੇ ਨਸੀਬਾਂ ਰਾਹੀਂ ਸਾਧੂਆਂ ਦੇ ਚਰਨਾਂ ਦੀ ਖਾਕ ਪਰਾਪਤ ਹੁੰਦੀ ਹੈ।ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥
ਨਾਨਕ ਗੁਰਾਂ ਨੂੰ ਮਿਲ ਪੈਣ ਦੁਆਰਾ, ਵਾਹਿਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ।

copyright GurbaniShare.com all right reserved. Email:-