ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਕਰੈ ਦੁਹਕਰਮ ਦਿਖਾਵੈ ਹੋਰੁ ॥ ਬੰਦਾ ਮੰਦੇ ਅਮਲ ਕਮਾਉਂਦਾ ਹੈ ਪ੍ਰੰਤੂ ਵਿਖਾਂਦਾ ਦੂਜੀ ਤਰ੍ਹਾਂ ਹੈ।ਰਾਮ ਕੀ ਦਰਗਹ ਬਾਧਾ ਚੋਰੁ ॥੧॥ ਵਿਆਪਕ ਪ੍ਰਭਫੂਦੇ ਦਰਬਾਰ ਵਿੱਚ ਉਹ ਚੋਰ ਦੀ ਤਰ੍ਹਾਂ ਨਰੜਿਆਂ ਜਾਵੇਗਾ।ਰਾਮੁ ਰਮੈ ਸੋਈ ਰਾਮਾਣਾ ॥ ਜੋ ਸੁਆਮੀ ਨੂੰ ਸਿਮਰਦਾ ਹੈ, ਉਹ ਸੁਆਮੀ ਦਾ ਹੀ ਹੈ।ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥ ਇਕ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਰਮਿਆ ਹੋਇਆ ਹੈ। ਠਹਿਰਾਉ।ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥ ਅੰਦਰ ਉਸ ਦੇ ਜ਼ਹਿਰ ਹੈ ਤੇ ਆਪਣੇ ਮੂੰਹੋ ਉਹ ਸੁਧਾਰਸੁ ਪ੍ਰਚਾਰਦਾ ਹੈ।ਜਮ ਪੁਰਿ ਬਾਧਾ ਚੋਟਾ ਖਾਵੈ ॥੨॥ ਮੌਤ ਦੇ ਸ਼ਹਿਰ ਵਿੱਚ ਬੰਨਿ੍ਹਆ ਹੋਇਆ ਉਹ ਸੱਟਾਂ ਸਹਾਰਦਾ ਹੈ।ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥ ਘਨੇਰਿਆਂ ਪਰਦਿਆਂ ਦੇ ਵਿੱਚ (ਪਿਛੇ) ਪ੍ਰਾਣੀ ਪਾਪ ਕਰਦਾ ਹੈ।ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥ ਪ੍ਰੰਤੂ ਇਕ ਮੋਹਤ ਅੰਦਰ ਉਹ ਜਹਾਨ ਮੂਹਰੇ ਨੰਗੇ ਹੋ ਜਾਂਦੇ ਹਨ।ਅੰਤਰਿ ਸਾਚਿ ਨਾਮਿ ਰਸਿ ਰਾਤਾ ॥ ਜੋ ਅੰਦਰੋ ਸੱਚਾ ਹੈ ਅਤੇ ਨਾਮ ਅੰਮ੍ਰਿਤ ਨਾਲ ਰੰਗੀਜਿਆਂ ਹੋਇਆ ਹੈ,ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥ ਨਾਨਕ, ਉਸ ਉਤੇ ਕਿਸਮਤ ਦਾ ਲਿਖਾਰੀ ਵਾਹਿਗੁਰੂ ਦਇਆਵਾਨ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਰਾਮ ਰੰਗੁ ਕਦੇ ਉਤਰਿ ਨ ਜਾਇ ॥ ਪ੍ਰਭੂ ਦੀ ਪ੍ਰੀਤ ਕਦਾਚਿੱਤ ਬਿਨਸਦੀ ਨਹੀਂ।ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥ ਜਿਸ ਨੂੰ ਪੂਰਨ ਗੁਰੂ ਦਰਸਾਉਂਦਾ ਤੇ ਦਿੰਦਾ ਹੈ ਉਹੀ ਇਸ ਪ੍ਰੀਤ ਨੂੰ ਪਾਉਂਦਾ ਹੈ।ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥ ਜਿਹੜਾ ਪੁਰਸ਼ ਵਾਹਿਗੁਰੂ ਦੇ ਪਰੇਮ ਨਾਲ ਰੰਗੀਜਿਆਂ ਹੈ ਉਹ ਸੱਚਾ ਹੈ।ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥ ਕਿਸਮਤ ਦਾ ਲਿਖਾਰੀ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰੀਤਮ ਸਮੂਹ-ਪਿਆਰ ਹੀ ਹੈ। ਠਹਿਰਾਉ।ਸੰਤਹ ਸੰਗਿ ਬੈਸਿ ਗੁਨ ਗਾਇ ॥ ਸਾਧੂਆਂ ਨਾਲ ਬੈਠ ਕੇ ਗੁਰਮੁਖ, ਪ੍ਰਭੂਫ ਦਾ ਜੱਸ ਗਾਇਨ ਕਰਦਾ ਹੈ।ਤਾ ਕਾ ਰੰਗੁ ਨ ਉਤਰੈ ਜਾਇ ॥੨॥ ਉਸ ਦੀ (ਪ੍ਰੇਮ ਦੀ) ਰੰਗਤ ਲਹਿੰਦੀ ਤੇ ਜਾਂਦੀ ਨਹੀਂ।ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥ ਵਾਹਿਗੁਰੂ ਦੀ ਬੰਦਗੀ ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।ਆਨ ਰੰਗ ਫੀਕੇ ਸਭ ਮਾਇਆ ॥੩॥ ਮੋਹਨੀ ਦੇ ਹੋਰ ਸਾਰੇ ਪਿਆਰ ਫਿੱਕੇ ਹਨ।ਗੁਰਿ ਰੰਗੇ ਸੇ ਭਏ ਨਿਹਾਲ ॥ ਜਿਨ੍ਹਾ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਨਾਲ ਰੰਗਦੇ ਹਨ, ਉਹ ਪ੍ਰਸੰਨ ਹੋ ਜਾਂਦੇ ਹਨ।ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥ ਗੁਰੂ ਜੀ ਫੁਰਮਾਉਂਦੇ ਹਨ, ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਸਿਮਰਤ ਸੁਆਮੀ ਕਿਲਵਿਖ ਨਾਸੇ ॥ ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,ਸੂਖ ਸਹਜ ਆਨੰਦ ਨਿਵਾਸੇ ॥੧॥ ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।ਰਾਮ ਜਨਾ ਕਉ ਰਾਮ ਭਰੋਸਾ ॥ ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥ ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।ਸਾਧਸੰਗਿ ਕਛੁ ਭਉ ਨ ਭਰਾਤੀ ॥ ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥ ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।ਕਰਿ ਕਿਰਪਾ ਪ੍ਰਭ ਬੰਧਨ ਛੋਟ ॥ ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,ਚਰਣ ਕਮਲ ਕੀ ਦੀਨੀ ਓਟ ॥੩॥ ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।ਕਹੁ ਨਾਨਕ ਮਨਿ ਭਈ ਪਰਤੀਤਿ ॥ ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥ ਅਤੇ ਉਹ ਸਦੀਵ ਹੀ, ਸੁਆਮੀ ਦੀ ਪਵਿੱਤ੍ਰ ਮਹਿਮਾ ਪਾਨ ਕਰਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਹਰਿ ਚਰਣੀ ਜਾ ਕਾ ਮਨੁ ਲਾਗਾ ॥ ਜਿਸ ਦਾ ਚਿੱਤ ਵਾਹਿਗੁਰੂ ਦੇ ਚਰਨਾ ਨਾਲ ਜੁੜਿਆ ਹੈ,ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥ ਉਸ ਦੀ ਮੁਸੀਬਤ, ਪੀੜਾ ਤੇ ਸੰਦੇਹ ਦੌੜ ਜਾਂਦੇ ਹਨ।ਹਰਿ ਧਨ ਕੋ ਵਾਪਾਰੀ ਪੂਰਾ ॥ ਪੂਰਨ ਹੈ ਉਹ ਵਣਜਾਰਾ ਜੋ ਵਾਹਿਗੁਰੂ ਦੇ ਪਦਾਰਥ ਨੂੰ ਵਿਹਾਜਦਾ ਹੈ।ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥ ਕੇਵਲ ਉਹੀ ਪੁਰਸ਼ ਸੂਰਮਾ ਹੈ ਜਿਸ ਨੂੰ ਸਾਹਿਬ ਇੱਜ਼ਤ ਬਖਸ਼ਦਾ ਹੈ। ਠਹਿਰਾਉ।ਜਾ ਕਉ ਭਏ ਕ੍ਰਿਪਾਲ ਗੁਸਾਈ ॥ ਜਿਨ੍ਹਾਂ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੁੰਦਾ ਹੈ,ਸੇ ਜਨ ਲਾਗੇ ਗੁਰ ਕੀ ਪਾਈ ॥੨॥ ਉਹ ਇਨਸਾਨ ਗੁਰਾਂ ਦੇ ਪੈਰੀ ਪੈਂਦੇ ਹਨ।ਸੂਖ ਸਹਜ ਸਾਂਤਿ ਆਨੰਦਾ ॥ ਉਨ੍ਹਾਂ ਨੂੰ ਬੈਕੁੰਠੀ ਆਰਾਮ, ਠੰਢ-ਚੈਨ, ਅਤੇ ਖੁਸ਼ੀ ਦੀ ਦਾਤ ਮਿਲਦੀ ਹੈ,ਜਪਿ ਜਪਿ ਜੀਵੇ ਪਰਮਾਨੰਦਾ ॥੩॥ ਅਤੇ ਪਰਮ ਪਰਸੰਨਤ ਦੇਣ ਵਾਲਾ ਸਿਮਰਨ ਕਰ ਕਰ ਜੀਉਂਦੇ ਹਨ।ਨਾਮ ਰਾਸਿ ਸਾਧ ਸੰਗਿ ਖਾਟੀ ॥ ਸਤਿ ਸੰਗਤ ਅੰਦਰ ਮੈਂ ਹਰੀ ਨਾਮ ਦੀ ਪੂੰਜੀ ਖੱਟੀ ਹੈ।ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥ ਗੁਰੂ ਜੀ ਆਖਦੇ ਹਨ, ਠਾਕੁਰ ਨੇ ਮੇਰੀ ਬਿਪਤਾ ਮੇਟ ਸਟੀ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਹਰਿ ਸਿਮਰਤ ਸਭਿ ਮਿਟਹਿ ਕਲੇਸ ॥ ਵਾਹਿਗੁਰੂ ਦਾ ਭਜਨ ਕਰਨ ਨਾਲ ਸਾਰੇ ਦੁਖੜੇ ਮੁਕ ਜਾਂਦੇ ਹਨ।ਚਰਣ ਕਮਲ ਮਨ ਮਹਿ ਪਰਵੇਸ ॥੧॥ ਪ੍ਰਭੂ ਦੇ ਕੰਵਲ ਰੂਪੀ ਚਰਨ ਚਿੱਤ ਅੰਦਰ ਟਿਕ ਜਾਂਦੇ ਹਨ।ਉਚਰਹੁ ਰਾਮ ਨਾਮੁ ਲਖ ਬਾਰੀ ॥ ਤੂੰ ਵਿਆਪਕ ਸੁਆਮੀ ਦੇ ਨਾਮ ਦਾ ਲੱਖਾਂ ਵਾਰੀ ਉਚਾਰਨ ਕਰ।ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥ ਹੈ ਮੇਰੀ ਲਾਡਲੀ ਜੀਭ! ਤੂੰ ਸੁਆਮੀ ਦਾ ਸੁਰਜੀਤ ਕਰਨ ਵਾਲਾ ਸੁਘਾਰਸ ਪਾਨ ਕਰ। ਠਹਿਰਾਉ।ਸੂਖ ਸਹਜ ਰਸ ਮਹਾ ਅਨੰਦਾ ॥ ਤੈਨੂੰ ਅਰਾਮ, ਅਡੋਲਤਾ ਖੁਸ਼ੀ ਅਤੇ ਮਹਾਨ ਪ੍ਰਸੰਨਤਾ ਪ੍ਰਾਪਤ ਹੋਵੇਗੀ,ਜਪਿ ਜਪਿ ਜੀਵੇ ਪਰਮਾਨੰਦਾ ॥੨॥ ਜੇਕਰ ਤੂੰ ਪਰਮ ਪਰਸੰਨਤਾ ਸਰੂਪ ਵਾਹਿਗੁਰੂ ਦਾ ਬਾਰੰਬਾਰ ਸਿਮਰਨ ਕਰਨ ਦੁਆਰਾ ਆਪਦਾ ਜੀਵਨ ਬਤੀਤ ਕਰੇਂ।ਕਾਮ ਕ੍ਰੋਧ ਲੋਭ ਮਦ ਖੋਏ ॥ ਸ਼ਹਿਵਤ ਰੋਹ, ਤਮ੍ਹਾਂ ਅਤੇ ਹੈਂਕੜ ਦੂਰ ਹੋ ਜਾਂਦੇ ਹਨ,ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥ ਅਤੇ ਸਤਿਸੰਗਤ ਅੰਦਰ ਇਨਸਾਨ ਦੇ ਸਮੂਹ ਪਾਪ ਧੋਤੇ ਜਾਂਦੇ ਹਨ।ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ ਆਪਦੀ ਰਹਿਮਤ ਧਾਰ ਹੇ ਗਰੀਬਾਂ ਦੇ ਮਿਹਰਬਾਨ ਸੁਆਮੀ!ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥ ਅਤੇ ਨਾਨਕ ਨੂੰ ਸੰਤਾਂ ਦੇ ਚਰਨਾ ਦੀ ਧੂੜ ਪ੍ਰਦਾਨ ਕਰ। copyright GurbaniShare.com all right reserved. Email:- |