Page 195
ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਜਿਸ ਕਾ ਦੀਆ ਪੈਨੈ ਖਾਇ ॥

ਜਿਸ ਦੀਆਂ ਦਾਤਾ ਆਦਮੀ ਪਹਿਨਦਾ ਤੇ ਖਾਂਦਾ ਹੈ,ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥
ਉਸ ਨਾਲ (ਉਹ ਦੀ ਸੇਵਾ ਵਿੱਚ) ਸੁਸਤੀ ਕਰਨੀ, ਕਿਸ ਤਰ੍ਹਾਂ ਆਦਮੀ ਲਈ ਵਾਜਬ ਹੈ, ਮੇਰੀ ਮਾਤਾ?ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥

ਜੋ ਆਪਣੇ ਕੰਤ ਨੂੰ ਭੁਲਾ ਕੇ ਹੋਰਨਾ ਕਾਰਾ ਵਿਹਾਰਾ ਨਾਲ ਜੁੜਦੀ ਹੈ,ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥
ਉਹ ਕੌਡੀ ਦੇ ਤਬਾਦਲੇ ਵਿੱਚ ਜਵੇਹਰ ਨੂੰ ਪਰੇ ਸੁਟ ਪਾਉਂਦੀ ਹੈ। ਠਹਿਰਾਉ।ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥

ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।ਦਾਸਿ ਸਲਾਮੁ ਕਰਤ ਕਤ ਸੋਭਾ ॥੨॥
ਪਰ ਮਾਲਕ ਦੀ ਬਜਾਏ ਉਸ ਦੇ ਗੋਲੇ ਨੂੰ ਬੰਦਨਾ ਕਰਨ ਦੁਆਰਾ ਕਿਸ ਨੇ ਮਾਣ ਪਾਇਆ ਹੈ।ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥

ਆਦਮੀ ਆਬਿ-ਹਿਯਾਤ ਵਰਗੇ ਸੁਆਦਲੇ ਖਾਣੇ ਤੇ ਪੀਣੇ ਭੁੰਚਦਾ ਹੈ।ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥
ਪਰ ਕੁਤਾ ਉਸ ਨੂੰ ਨਹੀਂ ਜਾਣਦਾ, ਜੋ (ਇਹ ਵਸਤੂਆਂ) ਬਖਸ਼ਸ਼ ਕਰਦਾ ਹੈ।ਕਹੁ ਨਾਨਕ ਹਮ ਲੂਣ ਹਰਾਮੀ ॥

ਨਾਨਕ ਆਖਦਾ ਹੈ, ਮੈਂ ਤੇਰਾ ਲੂਣ ਖਾ ਕੇ ਬੁਰਾ ਕਰਨ ਵਾਲਾ ਹਾਂ।ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥
ਹੈ ਅੰਦਰ ਦੀ ਜਾਨਣਹਾਰ! ਮੇਰੇ ਮਾਲਕ, ਤੂੰ ਮੇਨੂੰ ਮਾਫ ਕਰ ਦੇ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥
ਠਾਕੁਰ ਦੇ ਚਰਨਾ ਦਾ ਮੈਂ ਆਪਣੇ ਚਿੱਤ ਵਿੱਚ ਚਿੰਤਨ ਕਰਦਾ ਹਾਂ।ਸਗਲ ਤੀਰਥ ਮਜਨ ਇਸਨਾਨੁ ॥੧॥

ਮੇਰੇ ਲਈ ਇਕ ਸਮੂਹ ਯਾਤ੍ਰਾ-ਅਸਥਾਨਾ ਤੇ ਗੁਸਲ ਤੇ ਨ੍ਹਾਉਣਾ ਹੈ।ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥
ਹਰ ਰੋਜ਼ ਵਾਹਿਗੁਰੂ ਦਾ ਆਰਾਧਨ ਕਰ, ਹੈ ਮੇਰੇ ਵੀਰ।ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥

ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।ਹਰਿ ਕੀ ਕਥਾ ਰਿਦ ਮਾਹਿ ਬਸਾਈ ॥
ਵਾਹਿਗੁਰੂ ਦਾ ਧਰਮ ਉਪਦੇਸ਼ ਆਪਦੇ ਮਲ ਅੰਦਰ ਟਿਕਾਉਣ ਦੁਆਰਾ,ਮਨ ਬਾਂਛਤ ਸਗਲੇ ਫਲ ਪਾਈ ॥੨॥

ਤੂੰ ਆਪਦੇ ਚਿੱਤ ਚਾਹੁੰਦੀਆਂ ਸਾਰੀਆਂ ਮੁਰਾਦਾ ਹਾਸਲ ਕਰ ਲਵੇਗਾ।ਜੀਵਨ ਮਰਣੁ ਜਨਮੁ ਪਰਵਾਨੁ ॥
ਸਵੀਕਾਰ ਯੋਗ ਹੈ ਉਸਦੀ ਜਿੰਦਗੀ, ਮੌਤ ਤੋਂ ਪੈਦਾਇਸ਼,ਜਾ ਕੈ ਰਿਦੈ ਵਸੈ ਭਗਵਾਨੁ ॥੩॥

ਜਿਸ ਦੇ ਚਿੱਤ ਅੰਦਰ ਮੁਬਾਰਕ ਮਾਲਕ ਨਿਵਾਸ ਰਖਦਾ ਹੈ।ਕਹੁ ਨਾਨਕ ਸੇਈ ਜਨ ਪੂਰੇ ॥
ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥

ਜਿਨ੍ਹਾਂ ਨੂੰ ਸੰਤਾ ਦੇ ਚਰਨਾ ਦੀ ਧੂੜੀ ਦੀ ਦਾਤ ਮਿਲੀ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਖਾਦਾ ਪੈਨਦਾ ਮੂਕਰਿ ਪਾਇ ॥

ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥
ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥

ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥
ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।ਸਾਕਤ ਕੀ ਐਸੀ ਹੈ ਰੀਤਿ ॥

ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥
ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥

ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ,ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥
ਆਪਦੇ ਚਿੱਤ ਅੰਦਰੋ ਇਨਸਾਨ ਉਸ ਪ੍ਰਭੂ ਨੂੰ ਭੁਲਾ ਦਿੰਦਾ ਹੈ।ਬਧੇ ਬਿਕਾਰ ਲਿਖੇ ਬਹੁ ਕਾਗਰ ॥

ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥
ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।ਪਾਰਬ੍ਰਹਮ ਤੇਰੀ ਸਰਣਾਇ ॥

ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥
ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਅਪਨੇ ਲੋਭ ਕਉ ਕੀਨੋ ਮੀਤੁ ॥
ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥

ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।ਐਸਾ ਮੀਤੁ ਕਰਹੁ ਸਭੁ ਕੋਇ ॥
ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥

ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।ਅਪੁਨੈ ਸੁਆਇ ਰਿਦੈ ਲੈ ਧਾਰਿਆ ॥
ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥

ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।ਰਸਨਾ ਗੀਧੀ ਬੋਲਤ ਰਾਮ ॥
ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,ਪੂਰਨ ਹੋਏ ਸਗਲੇ ਕਾਮ ॥੩॥

ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।ਅਨਿਕ ਬਾਰ ਨਾਨਕ ਬਲਿਹਾਰਾ ॥
ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥

ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਕੋਟਿ ਬਿਘਨ ਹਿਰੇ ਖਿਨ ਮਾਹਿ ॥

ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥

ਉਹ ਸਾਹਿਬ ਦੀ ਸੁਧਾਰਸ ਨੂੰ ਪਾਨ ਕਰਦਾ ਹੈ, ਜਿਸ ਦੀ ਸਿਫ਼ਤ ਸੁਰਜੀਤ ਕਰ ਦੇਣਹਾਰ ਹੈ।ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥
ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਦੁਆਰਾ, ਉਸ ਦੀ ਭੁਖ ਨਵਿਰਤ ਹੋ ਜਾਂਦੀ ਹੈ। ਠਹਿਰਾਉ।ਸਰਬ ਕਲਿਆਣ ਸੁਖ ਸਹਜ ਨਿਧਾਨ ॥

ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਆਰਾਮ ਤੇ ਅਡੋਲਤਾ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,ਜਾ ਕੈ ਰਿਦੈ ਵਸਹਿ ਭਗਵਾਨ ॥੨॥
ਜਿਸ ਦੇ ਹਿਰਦੇ ਅੰਦਰ ਭਾਗਾਂ ਵਾਲਾ ਪ੍ਰਭੂ ਨਿਵਾਸ ਰਖਦਾ ਹੈ।

copyright GurbaniShare.com all right reserved. Email:-