Page 196
ਅਉਖਧ ਮੰਤ੍ਰ ਤੰਤ ਸਭਿ ਛਾਰੁ ॥
ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!ਕਰਣੈਹਾਰੁ ਰਿਦੇ ਮਹਿ ਧਾਰੁ ॥੩॥

ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥
ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥

ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਕਰਿ ਕਿਰਪਾ ਭੇਟੇ ਗੁਰ ਸੋਈ ॥

ਉਸ ਸਾਹਿਬ ਨੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲ ਦਿੱਤਾ ਹੈ।ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥
ਉਸ ਦੀ ਤਾਕਤ ਦਾ ਸਦਕਾ ਮੈਨੂੰ ਕੋਈ ਬੀਮਾਰੀ ਨਹੀਂ ਚਿਮੜਦੀ।ਰਾਮ ਰਮਣ ਤਰਣ ਭੈ ਸਾਗਰ ॥

ਵਿਅਪਕ ਸੁਆਮੀ ਦਾ ਆਰਾਧਨ ਕਰਨ ਨਾਲ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥
ਸੂਰਮੇ ਗੁਰਾਂ ਦੀ ਸਰਪਰਸਤੀ ਰਾਹੀਂ ਮੌਤ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਠਹਿਰਾਉ।ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥

ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ।ਇਹ ਆਸਰ ਪੂਰਨ ਭਏ ਕਾਮ ॥੨॥
ਇਸ ਆਸਰੇ ਦੁਆਰਾ ਮੇਰੇ ਕਾਰਜ ਰਾਸ ਹੋ ਗਏ ਹਨ।ਜਪ ਤਪ ਸੰਜਮ ਪੂਰੀ ਵਡਿਆਈ ॥

ਮੈਨੂੰ ਸਿਮਰਨ, ਕਰੜੀ ਘਾਲ, ਸਵੈ-ਰੋਕਥਾਮ ਅਤੇ ਪੂਰਨ ਪ੍ਰਭਤਾ ਪ੍ਰਾਪਤ ਹੋ ਗਏ,ਗੁਰ ਕਿਰਪਾਲ ਹਰਿ ਭਏ ਸਹਾਈ ॥੩॥
ਜਦ, ਸਹਾਇਕ, ਗੁਰੂ-ਵਾਹਿਗੁਰੂ ਮਿਹਰਬਾਨ ਹੋ ਗਏ।ਮਾਨ ਮੋਹ ਖੋਏ ਗੁਰਿ ਭਰਮ ॥

ਮੇਰਾ ਹੰਕਾਰ, ਸੰਸਾਰੀ ਮਮਤਾ ਅਤੇ ਸੰਦੇਹ ਗੁਰਾਂ ਨਵਿਰਤ ਕਰ ਦਿਤੇ ਹਨ।ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥
ਨਾਨਕ ਪਰਮ-ਪ੍ਰਭੂ ਨੂੰ ਹਰ ਜਗ੍ਹਾ ਵਿਆਪਕ ਵੇਖਦਾ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਬਿਖੈ ਰਾਜ ਤੇ ਅੰਧੁਲਾ ਭਾਰੀ ॥
ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥

ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।ਤੇਰੇ ਦਾਸ ਕਉ ਤੁਹੀ ਵਡਿਆਈ ॥
ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥

ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।ਰੋਗ ਗਿਰਸਤ ਚਿਤਾਰੇ ਨਾਉ ॥
ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।ਬਿਖੁ ਮਾਤੇ ਕਾ ਠਉਰ ਨ ਠਾਉ ॥੨॥

ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।ਚਰਨ ਕਮਲ ਸਿਉ ਲਾਗੀ ਪ੍ਰੀਤਿ ॥
ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,ਆਨ ਸੁਖਾ ਨਹੀ ਆਵਹਿ ਚੀਤਿ ॥੩॥

ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥
ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥

ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਆਠ ਪਹਰ ਸੰਗੀ ਬਟਵਾਰੇ ॥

ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥
ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।ਐਸਾ ਹਰਿ ਰਸੁ ਰਮਹੁ ਸਭੁ ਕੋਇ ॥

ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥
ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।ਮਹਾ ਤਪਤਿ ਸਾਗਰ ਸੰਸਾਰ ॥

ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥
ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।ਅਨਿਕ ਬੰਧਨ ਤੋਰੇ ਨਹੀ ਜਾਹਿ ॥

ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥
ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥

ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥
ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਥਾਤੀ ਪਾਈ ਹਰਿ ਕੋ ਨਾਮ ॥
ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥

ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।ਵਡਭਾਗੀ ਹਰਿ ਕੀਰਤਨੁ ਗਾਈਐ ॥
ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥

ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥
ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥

ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।ਸਾਧੂ ਸੰਗੁ ਕਰਹੁ ਸਭੁ ਕੋਇ ॥
ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥

ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥
ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥

ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥

ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥
ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।ਊਠਤ ਸੋਵਤ ਹਰਿ ਸੰਗਿ ਪਹਰੂਆ ॥

ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥
ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥

ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,

copyright GurbaniShare.com all right reserved. Email:-