ਸਗਲ ਦੂਖ ਕਾ ਹੋਇਆ ਨਾਸੁ ॥੨॥
ਸਾਰੇ ਦੁਖੜੇ ਮੁਕ ਜਾਂਦੇ ਹਨ।ਆਸਾ ਮਾਣੁ ਤਾਣੁ ਧਨੁ ਏਕ ॥ ਇਕ ਸਾਈਂ ਹੀ ਮੇਰੀ ਊਮੇਦ, ਇੱਜ਼ਤ, ਜ਼ੋਰ ਅਤੇ ਦੌਲਤ ਹੈ।ਸਾਚੇ ਸਾਹ ਕੀ ਮਨ ਮਹਿ ਟੇਕ ॥੩॥ ਮੇਰੇ ਚਿੱਤ ਅੰਦਰ ਸੱਚੇ ਸਾਹੂਕਾਰ ਦਾ ਹੀ ਆਸਰਾ ਹੈ।ਮਹਾ ਗਰੀਬ ਜਨ ਸਾਧ ਅਨਾਥ ॥ ਸੁਆਮੀ ਦੇ ਸੰਤਾਂ ਵਿਚੋਂ ਮੈਂ ਇਕ ਪਰਮ ਗਰੀਬੜਾ ਤੇ ਮਿੱਤ੍ਰ-ਬਿਹੁਨ ਪੁਰਸ਼ ਹਾਂ।ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥ ਪਰ, ਸਾਹਿਬ ਨੇ ਆਪਦਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ, ਹੈ ਨਾਨਕ!ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਇਸ਼ਨਾਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ।ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥ ਭਾਰਾ ਹੈ ਇਸ ਦਾ ਸਿਲਾ, ਕ੍ਰੋੜਾ ਗ੍ਰਹਿਣਾ ਉਤੇ ਦਾਨ ਕਰਨ ਨਾਲੋ ਵੀ ਜਿਅਦਾ ਠਹਿਰਾਉ।ਹਰਿ ਕੇ ਚਰਣ ਰਿਦੇ ਮਹਿ ਬਸੇ ॥ ਵਾਹਿਗੁਰੂ ਦੇ ਚਰਨ ਅੰਤਹਕਰਨ ਅੰਦਰ ਟਿਕਾਉਣ ਦੁਆਰਾ,ਜਨਮ ਜਨਮ ਕੇ ਕਿਲਵਿਖ ਨਸੇ ॥੧॥ ਅਨੇਕਾ ਪੈਦਾਇਸ਼ਾਂ ਦੇ ਪਾਪ ਦੌੜ ਜਾਂਦੇ ਹਨ।ਸਾਧਸੰਗਿ ਕੀਰਤਨ ਫਲੁ ਪਾਇਆ ॥ ਸਤਿਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰਨ ਦਾ ਇਨਾਮ ਇਕਰਾਮ ਮੈਨੂੰ ਮਿਲ ਗਿਆ ਹੈ,ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥ ਅਤੇ ਇਸ ਲਈ ਮੌਤ ਦਾ ਰਸਤਾ ਮੇਰੀ ਨਿਗ੍ਹਾਂ ਹੀ ਨਹੀਂ ਪੈਦਾ।ਮਨ ਬਚ ਕ੍ਰਮ ਗੋਵਿੰਦ ਅਧਾਰੁ ॥ ਹੈ ਬੰਦੇ! ਆਪਦੇ ਖਿਆਲ, ਬਚਨ ਅਤੇ ਅਮਲ ਅੰਦਰ ਸ੍ਰਿਸ਼ਟੀ ਦੇ ਸੁਆਮੀ ਦਾ ਆਸਰਾ ਸੰਭਾਲਤਾ ਤੇ ਛੁਟਿਓ ਬਿਖੁ ਸੰਸਾਰੁ ॥੩॥ ਅਤੇ ਉਸ ਨਾਲ ਤੂੰ ਜਹਿਰੀਲੀ ਦੁਨੀਆਂ ਤੋਂ ਖਲਾਸੀ ਪਾ ਜਾਵੇਗਾ।ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥ ਆਪਣੀ ਦਇਆ ਦੁਆਰਾ ਸਾਹਿਬ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥ ਨਾਨਕ! ਸਿਮਰਨ-ਯੋਗ ਵਾਹਿਗੁਰੂ ਦੇ ਨਾਮ ਦਾ ਸਿਮਰਣ ਕਰਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਿਸਾਹੀ ਪੰਜਵੀ।ਪਉ ਸਰਣਾਈ ਜਿਨਿ ਹਰਿ ਜਾਤੇ ॥ ਤੂੰ ਉਹਨਾਂ ਦੀ ਪਨਾਹ ਲੈ ਜਿਨ੍ਹਾਂ ਨੇ ਪ੍ਰਭੂ ਨੂੰ ਅਨੁਭਵ ਕੀਤਾ ਹੈ।ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥ ਆਤਮਾ ਤੇ ਦੇਹਿ ਠੰਢੇ ਠਾਰ ਹੋ ਜਾਂਦੇ ਹਨ, ਜੇਕਰ ਆਦਮੀ ਵਾਹਿਗੁਰੂ ਦੇ ਚਰਨਾ ਨਾਲ ਰੰਗਿਆ ਜਾਵੇ।ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥ ਡਰ ਦੇ ਨਾਸ ਕਰਨਹਾਰ ਨੂੰ ਤੂੰ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ,ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥ ਤ੍ਰਾਹ ਅਤੇ ਭੈ ਦੇ ਵਿੱਚ ਤੇਰੇ ਅਨੇਕਾ ਜੀਵਨ ਲੰਘ ਜਾਣਗੇ। ਠਹਿਰਾਉ।ਜਾ ਕੈ ਰਿਦੈ ਬਸਿਓ ਹਰਿ ਨਾਮ ॥ ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ,ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥ ਉਸ ਦੀਆਂ ਸਾਰੀਆਂ ਖਾਹਿਸ਼ਾਂ ਤੇ ਕਾਰਜ ਸੰਪੂਰਨ ਹੋ ਜਾਂਦੇ ਹਨ।ਜਨਮੁ ਜਰਾ ਮਿਰਤੁ ਜਿਸੁ ਵਾਸਿ ॥ ਜਿਸ ਦੇ ਅਖਤਿਆਰ ਵਿੱਚ ਹੈ, ਪੈਦਾਇਸ਼ ਬੁਢੇਪਾ ਤੇ ਮੌਤ,ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥ ਉਸ ਸਰਬ-ਸ਼ਕਤੀਵਾਨ ਸੁਆਮੀ ਨੂੰ ਤੂੰ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਯਾਦ ਯਾਦ ਕਰ।ਮੀਤੁ ਸਾਜਨੁ ਸਖਾ ਪ੍ਰਭੁ ਏਕ ॥ ਇਕ ਸੁਆਮੀ ਹੀ ਮੇਰਾ ਯਾਰ, ਦੌਸਤ ਅਤੇ ਸਾਥੀ ਹੈ।ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥ ਮਾਲਕ ਦਾ ਨਾਮ ਹੀ ਨਾਨਕ ਦਾ ਆਸਰਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਬਾਹਰਿ ਰਾਖਿਓ ਰਿਦੈ ਸਮਾਲਿ ॥ ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।ਘਰਿ ਆਏ ਗੋਵਿੰਦੁ ਲੈ ਨਾਲਿ ॥੧॥ ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥ ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥ ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।ਗੁਰ ਪਰਸਾਦੀ ਸਾਗਰੁ ਤਰਿਆ ॥ ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥ ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।ਸੋਭਾ ਸੁਰਤਿ ਨਾਮਿ ਭਗਵੰਤੁ ॥ ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।ਪੂਰੇ ਗੁਰ ਕਾ ਨਿਰਮਲ ਮੰਤੁ ॥੩॥ ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।ਚਰਣ ਕਮਲ ਹਿਰਦੇ ਮਹਿ ਜਾਪੁ ॥ ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥ ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥ ਮੁਬਾਰਕ ਹੈ ਇਹ ਜਗ੍ਹਾ ਜਿਥੇ ਉਹ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰਦੇ ਹਨ।ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥ ਸੁਆਮੀ ਖੁਦ ਉਨ੍ਹਾਂ ਨੂੰ ਸੁਖ ਤੇ ਅਨੰਦ ਅੰਦਰ ਵਰਸਾਉਂਦਾ ਹੈ। ਠਹਿਰਾਉ।ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥ ਮੁਸੀਬਤ ਉਥੇ ਹੇ ਜਿਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ।ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥ ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।ਹਰਿ ਬਿਸਰਿਐ ਦੁਖ ਰੋਗ ਘਨੇਰੇ ॥ ਰੱਬ ਨੂੰ ਭੁਲਾਉਣ ਦੁਆਰਾ ਆਦਮੀ ਨੂੰ ਬਹੁਤੀਆਂ ਤਕਲੀਫਾਂ ਤੇ ਬੀਮਾਰੀਆਂ ਆ ਚਿਮੜਦੀਆਂ ਹਨ।ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥ ਸੁਆਮੀ ਦੀ ਚਾਕਰੀ ਦੀ ਬਰਕਤ ਨਾਲ ਮੌਤ ਦਾ ਦੂਤ ਪ੍ਰਾਣੀ ਦੇ ਨੇੜੇ ਨਹੀਂ ਢੁਕਦਾ।ਸੋ ਵਡਭਾਗੀ ਨਿਹਚਲ ਥਾਨੁ ॥ ਭਾਰੇ ਨਸੀਬਾਂ ਵਾਲੀ ਅਤੇ ਅਸਥਿਰ ਹੈ ਉਹ ਜਗ੍ਹਾ,ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥ ਜਿਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ।ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥ ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥ ਨਾਨਕ ਨੂੰ ਦਿਲਾਂ ਦਾ ਜਾਨਣਹਾਰ ਮਿਲ ਪਿਆ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਜੋ ਪ੍ਰਾਣੀ ਗੋਵਿੰਦੁ ਧਿਆਵੈ ॥ ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥ ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।ਸਾਧੂ ਸੰਗਿ ਸਿਮਰਿ ਗੋਪਾਲ ॥ ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥ ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ। copyright GurbaniShare.com all right reserved. Email:- |