ਰੂਪਵੰਤੁ ਸੋ ਚਤੁਰੁ ਸਿਆਣਾ ॥
ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥੨॥ ਜੋ ਸੁਆਮੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ।ਜਗ ਮਹਿ ਆਇਆ ਸੋ ਪਰਵਾਣੁ ॥ ਇਸ ਜਹਾਨ ਅੰਦਰ ਉਸ ਦਾ ਆਗਮਨ ਕਬੂਲ ਪੈਦਾ ਹੈ,ਘਟਿ ਘਟਿ ਅਪਣਾ ਸੁਆਮੀ ਜਾਣੁ ॥੩॥ ਜੋ ਹਰ ਦਿਲ ਅੰਦਰ ਆਪਣੇ ਪ੍ਰਭੂ ਨੂੰ ਪਛਾਣਦਾ ਹੈ।ਕਹੁ ਨਾਨਕ ਜਾ ਕੇ ਪੂਰਨ ਭਾਗ ॥ ਗੁਰੂ ਜੀ ਆਖਦੇ ਹਨ, ਜਿਸਦੇ ਮੁਕੰਮਲ ਚੰਗੇ ਕਰਮ ਹਨ,ਹਰਿ ਚਰਣੀ ਤਾ ਕਾ ਮਨੁ ਲਾਗ ॥੪॥੯੦॥੧੫੯॥ ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਆਪਦੇ ਚਿੱਤ ਨੂੰ ਜੋੜਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥ ਮਾਇਆ ਦਾ ਉਪਾਸਕ, ਵਾਹਿਗੁਰੂ ਦੇ ਸੇਵਕ ਨਾਲ ਮੇਲ ਜੋਲ ਨਹੀਂ ਰੱਖਦਾ।ਓਹੁ ਬਿਖਈ ਓਸੁ ਰਾਮ ਕੋ ਰੰਗੁ ॥੧॥ ਰਹਾਉ ॥ ਉਹ (ਪਹਿਲਾ) ਵਿਸ਼ਈ ਹੈ ਅਤੇ ਉਸ (ਦੂਜੇ) ਦਾ ਸਾਂਹੀ ਨਾਲ ਪ੍ਰੇਮ ਹੈ। ਠਹਿਰਾਉ।ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ (ਉਨ੍ਹਾਂ ਦਾ ਮਿਲਾਪ ਇੰਜ ਹੈ) ਜਿਸ ਤਰ੍ਹਾਂ ਇਕ ਖਿਆਲੀ ਸਵਾਰ ਸ਼ਿੰਗਾਰੀ ਹੋਈ ਘੋੜੀ ਦੀ ਅਸਵਾਰੀ ਕਰਦਾ ਹੈ।ਜਿਉ ਕਾਪੁਰਖੁ ਪੁਚਾਰੈ ਨਾਰੀ ॥੧॥ ਜਿਸ ਤਰ੍ਹਾਂ ਇਕ ਹੀਜੜਾ ਇਸਤਰੀ ਨੂੰ ਲਾਭ ਪਿਆਰ ਕਰਦਾ ਹੈ।ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥ ਜਿਸ ਤਰ੍ਹਾਂ ਨਿਆਣਾ ਪਾ ਕੇ, ਇਕ ਬਲਦ ਚੋਇਆ ਜਾਂਦਾ ਹੈ।ਗਊ ਚਰਿ ਸਿੰਘ ਪਾਛੈ ਪਾਵੈ ॥੨॥ ਜਿਸ ਤਰ੍ਹਾਂ ਗਾਂ ਉਤੇ ਚੜ੍ਹ ਕੇ, ਆਦਮੀ ਸ਼ੇਰ ਦਾ ਪਿੱਛਾ ਕਰਦਾ ਹੈ।ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਜਿਸ ਤਰ੍ਹਾਂ ਭੇਡ ਨੂੰ ਲੈ ਕੇ, ਬੰਦਾ ਇਸ ਦੀ ਸਵਰਗੀ ਗਾਂ ਦੀ ਮਾਨੰਦ ਪ੍ਰਸਤਸ਼ ਕਰਦਾ ਹੈ।ਸਉਦੇ ਕਉ ਧਾਵੈ ਬਿਨੁ ਪੂੰਜੀ ॥੩॥ ਜਾਂ ਜਿਸ ਤਰ੍ਹਾਂ ਰੁਪਏ ਪੈਸੇ ਦੇ ਬਗੈਰ, ਬੰਦਾ ਸੌਦਾ ਸੂਤ ਖਰੀਦਣ ਲਈ ਜਾਂਦਾ ਹੈ।ਨਾਨਕ ਰਾਮ ਨਾਮੁ ਜਪਿ ਚੀਤ ॥ ਆਪਣੇ ਮਨ ਅੰਦਰ ਹੈ ਨਾਨਕ! ਤੂੰ ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।ਸਿਮਰਿ ਸੁਆਮੀ ਹਰਿ ਸਾ ਮੀਤ ॥੪॥੯੧॥੧੬੦॥ ਤੂੰ ਮਿਤ੍ਰ ਦੀ ਮਾਨੰਦ, ਮਾਲਕ ਵਾਹਿਗੁਰੂ ਦਾ ਆਰਾਧਨ ਕਰ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਸਾ ਮਤਿ ਨਿਰਮਲ ਕਹੀਅਤ ਧੀਰ ॥ ਉਹ ਅਕਲ ਪਵਿੱਤਰ ਤੇ ਧੀਰਜਵਾਨ ਆਖੀ ਜਾਂਦੀ ਹੈ,ਰਾਮ ਰਸਾਇਣੁ ਪੀਵਤ ਬੀਰ ॥੧॥ ਜਿਹੜੀ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ, ਹੈ ਭਰਾ!ਹਰਿ ਕੇ ਚਰਣ ਹਿਰਦੈ ਕਰਿ ਓਟ ॥ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾ ਦਾ ਆਸਰਾ ਲੈ,ਜਨਮ ਮਰਣ ਤੇ ਹੋਵਤ ਛੋਟ ॥੧॥ ਰਹਾਉ ॥ ਅਤੇ ਤੂੰ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥ ਉਹ ਸਰੀਰ ਬੇਦਾਗ ਹੈ, ਜਿਸ ਅੰਦਰ ਗੁਨਾਹ ਪੈਦਾ ਨਹੀਂ ਹੁੰਦਾ।ਰਾਮ ਰੰਗਿ ਨਿਰਮਲ ਪਰਤਾਪੁ ॥੨॥ ਪ੍ਰਭੂਫ ਦੀ ਪ੍ਰੀਤ ਰਾਹੀਂ ਪਵਿੱਤ੍ਰ ਪ੍ਰਭੁਤਾ ਪ੍ਰਾਪਤ ਹੁੰਦੀ ਹੈ।ਸਾਧਸੰਗਿ ਮਿਟਿ ਜਾਤ ਬਿਕਾਰ ॥ ਸਤਿ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦਾ ਹੈ।ਸਭ ਤੇ ਊਚ ਏਹੋ ਉਪਕਾਰ ॥੩॥ ਸਾਹਿਬ ਦਾ ਸਾਰਿਆਂ ਤੋਂ ਵੱਡਾ ਪਰਉਪਕਾਰ ਤੇਰੇ ਉਤੇ ਇਹ ਹੈ।ਪ੍ਰੇਮ ਭਗਤਿ ਰਾਤੇ ਗੋਪਾਲ ॥ ਜੋ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਭਰੀ ਪੂਜਾ ਨਾਲ ਰੰਗੇ ਹੋਏ ਹਨ,ਨਾਨਕ ਜਾਚੈ ਸਾਧ ਰਵਾਲ ॥੪॥੯੨॥੧੬੧॥ ਨਾਨਕ ਐਸੇ ਸੰਤਾ ਦੇ ਚਰਨਾ ਦੀ ਧੂੜ ਮੰਗਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥ ਇਹੋ ਜੇਹੀ ਪਿਰਹੜੀ ਮੇਰੀ ਸ਼ਿਸ਼ਟੀ ਦੇ ਸੁਆਮੀ ਨਾਲ ਪੈ ਗਈ ਹੈ,ਮੇਲਿ ਲਏ ਪੂਰਨ ਵਡਭਾਗੀ ॥੧॥ ਰਹਾਉ ॥ ਕਿ ਉਸ ਨੇ ਮੈਨੂੰ ਆਪਦੇ ਨਾਲ ਮਿਲਾ ਲਿਆ ਹੈ ਅਤੇ ਮੈਂ ਮੁਕੰਮਲ ਤੋਰ ਤੇ ਭਾਰੇ ਕਰਮਾਂ ਵਾਲਾ ਹੋ ਗਿਆ ਹਾਂ। ਠਹਿਰਾਉ।ਭਰਤਾ ਪੇਖਿ ਬਿਗਸੈ ਜਿਉ ਨਾਰੀ ॥ ਜਿਸ ਤਰ੍ਹਾਂ ਵਹੁਟੀ ਆਪਣੇ ਕੰਤ ਨੂੰ ਵੇਖ ਕੇ ਖੁਸ਼ ਹੁੰਦੀ ਹੈ,ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥੧॥ ਇਸ ਤਰ੍ਹਾਂ ਹੀ ਰੱਬ ਦਾ ਗੋਲਾ ਉਸ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ ਜੀਉਂਦਾ ਹੈ।ਪੂਤ ਪੇਖਿ ਜਿਉ ਜੀਵਤ ਮਾਤਾ ॥ ਜਿਸ ਤਰ੍ਹਾਂ ਆਪਣੇ ਪੁਤਰ ਨੂੰ ਵੇਖ ਕੇ, ਮਾਂ ਸੁਰਜੀਤ ਹੋ ਜਾਂਦੀ ਹੈ,ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥੨॥ ਏਸੇ ਤਰ੍ਹਾਂ ਹੀ ਰੱਬ ਦਾ ਨਫਰ ਉਸ ਨਾਲ ਤਾਣੇ-ਪੇਟੇ ਦੀ ਤਰ੍ਹਾਂ ਰੰਗੀਜਿਆਂ ਹੋਇਆ ਹੈ।ਲੋਭੀ ਅਨਦੁ ਕਰੈ ਪੇਖਿ ਧਨਾ ॥ ਜਿਸ ਤਰ੍ਹਾਂ ਲਾਲਚੀ ਆਦਮੀ ਦੌਲਤ ਨੂੰ ਤੱਕ ਕੇ ਖੁਸ਼ੀ ਕਰਦਾ ਹੈ,ਜਨ ਚਰਨ ਕਮਲ ਸਿਉ ਲਾਗੋ ਮਨਾ ॥੩॥ ਏਸੇ ਤਰ੍ਹਾਂ ਪ੍ਰਭੂ ਦੇ ਸੇਵਕ ਦੀ ਆਤਮਾ, ਉਸ ਦੇ ਕੇਵਲ ਰੂਪੀ ਚਰਨਾਂ ਨਾਲ ਜੁੜੀ ਹੋਈ ਹੈ।ਬਿਸਰੁ ਨਹੀ ਇਕੁ ਤਿਲੁ ਦਾਤਾਰ ॥ ਮੈਨੂੰ ਤੂੰ ਇਕ ਛਿਨ ਭਰ ਲਈ ਭੀ ਨਾਂ ਭੁੱਲੇ ਹੇ ਮੇਰੇ ਬਖਸ਼ਸ਼ ਕਰਨ ਵਾਲੇ ਸੁਆਮੀ!ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥੪॥੯੩॥੧੬੨॥ ਨਾਨਕ ਦਾ ਮਾਲਕ ਉਸ ਦੀ ਜਿੰਦ ਜਾਨ ਦਾ ਆਸਰਾ ਹੈ।ਗਉੜੀ ਮਹਲਾ ੫ ॥ ਗਉੜੀ ਪਾਤਸ਼ਾਹੀ ਪੰਜਵੀ।ਰਾਮ ਰਸਾਇਣਿ ਜੋ ਜਨ ਗੀਧੇ ॥ ਜਿਹੜੇ ਸਾਧੂ ਪ੍ਰਭੂ ਦੇ ਅੰਮ੍ਰਿਤ ਨਾਲ ਹਿਲੇ ਹੋਏ ਹਨ,ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥ ਉਹ ਉਸ ਦੇ ਚਰਨ ਕਤਵਲਾ ਦੀ ਅਨੁਰਾਗੀ ਸੇਵਾ ਨਾਲ ਵਿੰਨ੍ਹੇ ਹੋਏ ਹਨ। ਠਹਿਰਾਉ।ਆਨ ਰਸਾ ਦੀਸਹਿ ਸਭਿ ਛਾਰੁ ॥ ਹੋਰ ਸਾਰੇ ਭੋਗ ਬਿਲਾਸ ਸੁਆਹ ਦੀ ਮਾਨੰਦ ਮਾਲੂਮ ਹੁੰਦੇ ਹਨ।ਨਾਮ ਬਿਨਾ ਨਿਹਫਲ ਸੰਸਾਰ ॥੧॥ ਹਰੀ ਨਾਮ ਦੇ ਬਾਝੋਂ ਇਸ ਜਹਾਨ ਅੰਦਰ ਆਉਣਾ ਨਿਸਫਲ ਹੈ।ਅੰਧ ਕੂਪ ਤੇ ਕਾਢੇ ਆਪਿ ॥ ਸੁਆਮੀ ਖੁਦ ਹੀ ਅੰਨ੍ਹੇ ਖੂਹ ਵਿਚੋਂ ਬਾਹਰ ਕਢਦਾ ਹੈ।ਗੁਣ ਗੋਵਿੰਦ ਅਚਰਜ ਪਰਤਾਪ ॥੨॥ ਅਦਭੁਤ ਹਨ ਸ੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਅਤੇ ਤਪ ਤੇਜ।ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥ ਜੰਗਲਾਂ ਬਨਾਸਪਤੀ ਅਤੇ ਤਿੰਨਾ ਜਹਾਨਾ ਅੰਦਰ ਆਲਮ ਦਾ ਪਾਲਣਹਾਰ ਪੂਰੀ ਤਰ੍ਹਾਂ ਵਿਆਪਕ ਹੈ।ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥ ਰਚਨਾ ਦਾ ਮਿਹਰਬਾਨ ਮਾਲਕ, ਪ੍ਰਾਣੀ ਦੇ ਨਾਲ ਹੈ।ਕਹੁ ਨਾਨਕ ਸਾ ਕਥਨੀ ਸਾਰੁ ॥ ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹੀ ਬੋਲ-ਬਾਣੀ ਸ਼੍ਰੇਸ਼ਟ ਹੈ,ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥ ਜਿਸ ਨੂੰ ਕਰਤਾਰ ਪਰਵਾਨ ਕਰ ਲੈਂਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ ॥ ਹਰ ਰੋਜ ਪ੍ਰਭੂ ਦੇ ਸਰੋਵਰ ਅੰਦਰ ਇਸ਼ਨਾਨ ਕਰ।ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ ॥੧॥ ਰਹਾਉ ॥ ਇਸ ਨੂੰ ਹਿਲਾ ਕੇ, ਪਰਮ ਸੁਆਦਲੇ ਵਾਹਿਗੁਰੂ ਦੇ ਆਬਿ-ਹਯਾਤ ਨੂੰ ਛੱਕ। ਠਹਿਰਾਉ।ਨਿਰਮਲ ਉਦਕੁ ਗੋਵਿੰਦ ਕਾ ਨਾਮ ॥ ਪਵਿੱਤ੍ਰ ਹੈ ਪਾਣੀ ਪ੍ਰਭੂ ਦੇ ਨਾਮ ਦਾ।ਮਜਨੁ ਕਰਤ ਪੂਰਨ ਸਭਿ ਕਾਮ ॥੧॥ ਉਸ ਵਿੱਚ ਇਸ਼ਨਾਨ ਕਰਨ ਦੁਆਰਾ, ਸਾਰੇ ਕਾਰਜ ਸਿਧ ਹੋ ਜਾਂਦੇ ਹਨ। copyright GurbaniShare.com all right reserved. Email:- |