ਸੰਤਸੰਗਿ ਤਹ ਗੋਸਟਿ ਹੋਇ ॥
ਸਾਧ ਸੰਗਤ ਵਿੱਚ ਉਥੇ ਈਸ਼ਵਰੀ ਕਥਾ ਵਾਰਤਾ ਹੁੰਦੀ ਹੈ,ਕੋਟਿ ਜਨਮ ਕੇ ਕਿਲਵਿਖ ਖੋਇ ॥੨॥ ਅਤੇ ਕ੍ਰੋੜਾ ਜਨਮਾਂ ਦੇ ਪਾਪ ਮਿਟ ਜਾਂਦੇ ਹਨ।ਸਿਮਰਹਿ ਸਾਧ ਕਰਹਿ ਆਨੰਦੁ ॥ ਸੰਤ ਹਰੀ ਨੂੰ ਯਾਦ ਕਰਦੇ ਹਨ ਅਤੇ ਮੌਜਾਂ ਮਾਣਦੇ ਹਨ।ਮਨਿ ਤਨਿ ਰਵਿਆ ਪਰਮਾਨੰਦੁ ॥੩॥ ਉਨ੍ਹਾਂ ਦੀ ਆਤਮਾ ਅਤੇ ਦੇਹਿ ਮਹਾਨ ਪਰਸੰਨਤਾ ਅੰਦਰ ਗੱਚ ਰਹਿੰਦੇ ਹਨ।ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥ ਜਿਸ ਨੇ ਵਾਹਿਗੁਰੂ ਦੇ ਚਰਨਾਂ ਦਾ ਖਜਾਨਾ ਹਾਸਲ ਕੀਤਾ ਹੈ,ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥ ਨੌਕਰ ਨਾਨਕ ਉਸ ਉਤੋਂ ਬਲਿਹਾਰੇ ਜਾਂਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਤੂੰ ਕੇਵਲ ਉਹੀ ਕੁਝ ਕਰ, ਜਿਸ ਨਾਲ ਤੈਨੂੰ ਗੰਦਗੀ ਨਾਂ ਚਿਮੜੇ,ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ ਤੇ ਤੇਰੀ ਇਹ ਆਤਮਾ ਵਾਹਿਗੁਰੂ ਦਾ ਜੱਸ ਗਾਇਨ ਕਰਨ ਵਿੱਚ ਜਾਗਦੀ ਰਹੇ। ਠਹਿਰਾਉ।ਏਕੋ ਸਿਮਰਿ ਨ ਦੂਜਾ ਭਾਉ ॥ ਇਕ ਸਾਹਿਬ ਦਾ ਭਜਨ ਕਰ ਅਤੇ ਦਵੈਤ-ਭਾਵ ਦਾ ਖਿਆਲ ਨਾਂ ਕਰ।ਸੰਤਸੰਗਿ ਜਪਿ ਕੇਵਲ ਨਾਉ ॥੧॥ ਸਤਿਸੰਗਤ ਅੰਦਰ ਸਿਰਫ ਨਾਮ ਦਾ ਉਚਾਰਨ ਕਰ।ਕਰਮ ਧਰਮ ਨੇਮ ਬ੍ਰਤ ਪੂਜਾ ॥ ਕਰਮ ਕਾਂਡ, ਫਰਜ, ਮਜ਼ਹਬੀ-ਸੰਸਕਾਰ, ਉਪਹਾਸ ਤੇ ਉਪਾਸਨਾ,ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ਇਹ ਸਭ ਪ੍ਰਭੂ ਦੇ ਬਗੈਰ ਕਿਸੇ ਹੋਰ ਦੀ ਸਿੰਞਾਣ ਨਾਂ ਕਰਨ ਵਿੱਚ ਆ ਜਾਂਦੇ ਹਨ।ਤਾ ਕੀ ਪੂਰਨ ਹੋਈ ਘਾਲ ॥ ਉਸ ਦੀ ਮੁਸ਼ਕੱਤ ਕਬੂਲ ਪੈ ਜਾਂਦੀ ਹੈ,ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ ਜਿਸ ਦਾ ਪਿਆਰ ਆਪਦੇ ਨਿਜ ਦੇ ਮਾਲਕ ਨਾਲ ਹੈ।ਸੋ ਬੈਸਨੋ ਹੈ ਅਪਰ ਅਪਾਰੁ ॥ ਬੇਅੰਤ ਅਣਮੁੱਲਾ ਹੈ ਉਹ ਮਾਸ-ਤਿਆਗੀ,ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥ ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੇ ਪਾਪ ਛੱਡ ਦਿਤੇ ਹਨ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਜੀਵਤ ਛਾਡਿ ਜਾਹਿ ਦੇਵਾਨੇ ॥ ਤੇਰੀ ਜਿੰਦਗੀ ਵਿੱਚ ਹੀ ਸਨਬੰਧੀ ਤੈਨੂੰ ਤਿਆਗ ਜਾਂਦੇ ਹਨ, ਹੈ ਝੱਲੇ।ਮੁਇਆ ਉਨ ਤੇ ਕੋ ਵਰਸਾਂਨੇ ॥੧॥ ਮਰਨ ਮਗਰੋ ਕੀ ਕੋਈ ਜਣਾ ਉਨ੍ਹਾਂ ਤੋਂ ਲਾਭ ਉਠਾ ਸਕਦਾ ਹੈ?ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥ ਜਿਸ ਦੇ ਲਈ ਐਸਾ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਆਪਦੀ ਆਤਮਾ ਤੇ ਦੇਹਿ ਨਲਾ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰਦਾ ਹੈ।ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥ ਪ੍ਰਾਣ-ਨਾਸਕ ਪਾਪ ਕਿਸੇ ਕੰਮ ਨਹੀਂ ਆਉਂਦੇ। ਠਹਿਰਾਉ।ਬਿਖੈ ਠਗਉਰੀ ਜਿਨਿ ਜਿਨਿ ਖਾਈ ॥ ਜਿਸ ਕਿਸੇ ਨੇ ਠੱਗੀ ਫਰੇਬ ਦੀ ਜ਼ਹਿਰ ਖਾਧੀ ਹੈ,ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥ ਉਸ ਦੀ ਪਿਆਸ ਕਦਾਚਿੱਤ ਦੂਰ ਨਹੀਂ ਹੁੰਦੀ।ਦਾਰਨ ਦੁਖ ਦੁਤਰ ਸੰਸਾਰੁ ॥ ਕਠਨ ਜਗਤ ਸਮੁੰਦਰ ਭਿਆਨਕ ਦੁਖੜਿਆਂ ਨਾਲ ਭਰਿਆਂ ਹੋਇਆ ਹੈ।ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥ ਵਿਆਪਕ ਵਾਹਿਗੁਰੂ ਦੇ ਨਾਮ ਦੇ ਬਾਝੋਂ ਪ੍ਰਾਣੀ ਇਸ ਤੋਂ ਕਿਸ ਤਰ੍ਹਾਂ ਪਾਰ ਹੋਵੇਗਾ?ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ ਸਤਿ ਸੰਗਤ ਨਾਲ ਜੁੜ ਕੇ ਆਪਦੀਆਂ ਦੋਨੋ ਪੀੜ੍ਹੀਆਂ ਦਾ ਪਾਰ ਉਤਾਰਾ ਕਰ ਲੈ,ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥ ਹੇ ਨਾਨਕ! ਸੁਆਮੀ ਦੇ ਨਾਮ ਸਿਮਰਨ ਕਰਨ ਦੁਆਰਾ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਗਰੀਬਾ ਉਪਰਿ ਜਿ ਖਿੰਜੈ ਦਾੜੀ ॥ ਜੇ ਕੋਈ ਗਰੀਬੜਿਆਂ ਉਤੇ ਆਪਣੀ ਦਾੜ੍ਹੀ ਤੇ ਹੈਕੜ ਨਾਲ ਹੱਥ ਫੇਰਦਾ ਹੈ,ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ ਤਾਂ ਉਸ ਦਾੜ੍ਹੀ ਨੂੰ ਬੁਲੰਦ ਪ੍ਰਭੂ ਅੱਗ ਵਿੱਚ ਸਾੜ ਸੁੱਟਦਾ ਹੈ।ਪੂਰਾ ਨਿਆਉ ਕਰੇ ਕਰਤਾਰੁ ॥ ਸਿਰਜਣਹਾਰ ਮੁਕੰਮਲ ਇਨਸਾਫ ਕਰਦਾ ਹੈ।ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥ ਉਹ ਆਪਣੇ ਗੋਲੇ ਦੀ ਰਖਿਆ ਕਰਨ ਵਾਲਾ ਹੈ ਠਹਿਰਾਉ।ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ ਸ਼ੁਰੂ ਤੋਂ ਅਤੇ ਯੁਗਾਂ ਆਦਿਕਾਂ ਦੇ ਆਰੰਭ ਤੋਂ ਉਸ ਦਾ ਤਪ ਤੇਜ ਉਜਾਗਰ ਹੈ।ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥ ਕਲੰਕ ਲਾਉਣ ਵਾਲਾ ਭਾਰੀ ਬੁਖਾਰ ਚਾੜ੍ਹ ਕੇ ਮਰ ਜਾਂਦਾ ਹੈ।ਤਿਨਿ ਮਾਰਿਆ ਜਿ ਰਖੈ ਨ ਕੋਇ ॥ ਉਸ ਨੂੰ ਉਸ ਨੇ ਮਾਰਿਆ ਹੈ, ਜਿਸ ਦੇ ਮਾਰੇ ਹੋਏ ਨੂੰ ਕੋਈ ਬਚਾ ਨਹੀਂ ਸਕਦਾ।ਆਗੈ ਪਾਛੈ ਮੰਦੀ ਸੋਇ ॥੩॥ ਏਥੇ ਤੇ ਅੱਗੇ ਭੈੜੀ ਹੈ ਉਸ ਦੀ ਸੂਹਰਤ।ਅਪੁਨੇ ਦਾਸ ਰਾਖੈ ਕੰਠਿ ਲਾਇ ॥ ਆਪਣੇ ਨਫਰਾਂ ਨੂੰ ਪ੍ਰਭੂ ਆਪਣੇ ਗਲੇ ਨਾਲ ਲਾਈ ਰਖਦਾ ਹੈ।ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥ ਨਾਨਕ ਹਰੀ ਦੀ ਸਰਣਾਗਤ ਸੰਭਾਲਦਾ ਅਤੇ ਉਸਦੇ ਨਾਮ ਦਾ ਸਿਮਰਨ ਕਰਦਾ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਮਹਜਰੁ ਝੂਠਾ ਕੀਤੋਨੁ ਆਪਿ ॥ ਸਾਹਿਬ ਨੇ ਖੁਦ ਮੇਜਰਨਾਮੇ ਨੂੰ ਕੂੜਾ ਸਾਬਤ ਕਰ ਦਿਤਾ।ਪਾਪੀ ਕਉ ਲਾਗਾ ਸੰਤਾਪੁ ॥੧॥ ਗੁਨਹਾਗਾਰ ਨੂੰ ਆਪਦਾ ਚਿਮੜ ਗਈ।ਜਿਸਹਿ ਸਹਾਈ ਗੋਬਿਦੁ ਮੇਰਾ ॥ ਜਿਸ ਦਾ ਸਹਾਇਕ ਮੇਰਾ ਸੁਆਮੀ ਹੈ,ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥ ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਠਹਿਰਾਉ।ਸਾਚੀ ਦਰਗਹ ਬੋਲੈ ਕੂੜੁ ॥ ਅੰਨ੍ਹਾ ਮੂਰਖ ਸੱਚੇ ਦਰਬਾਰ ਅੰਦਰ ਝੂਠ ਬਕਦਾ ਹੈ,ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥ ਅਤੇ ਆਪਣੇ ਹੱਥਾਂ ਨਾਲ ਆਪਣੇ ਸਿਰ ਨੂੰ ਪਿਟਦਾ ਹੈ।ਰੋਗ ਬਿਆਪੇ ਕਰਦੇ ਪਾਪ ॥ ਬੀਮਾਰੀਆਂ ਉਨ੍ਹਾਂ ਨੂੰ ਲਗਦੀਆਂ ਹਨ, ਜੋ ਗੁਨਾਹ ਕਮਾਉਂਦੇ ਹਨ।ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥ ਸੁਆਮੀ ਖੁਦ ਹੀ ਮੁਨਿਸਫ ਹੋ ਕੇ ਬੈਠਦਾ ਹੈ।ਅਪਨ ਕਮਾਇਐ ਆਪੇ ਬਾਧੇ ॥ ਆਪਣੇ ਅਮਲਾ ਦੇ ਕਾਰਨ ਉਹ ਆਪ ਹੀ ਬਝ ਗਏ ਹਨ।ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥ ਸਾਰਾ ਧਨ ਪਦਾਰਥ ਜਿੰਦਗੀ ਦੇ ਨਾਲ ਹੀ ਚਲਿਆ ਜਾਂਦਾ ਹੈ।ਨਾਨਕ ਸਰਨਿ ਪਰੇ ਦਰਬਾਰਿ ॥ ਨਾਨਕ ਨੇ ਸਾਈਂ ਦੀ ਦਰਗਾਹ ਦੀ ਪਨਾਹ ਲਈ ਹੈ।ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥ ਮੇਰੇ ਸਿਰਜਣਹਾਰ ਨੇ ਮੇਰੀ ਇੱਜ਼ਤ ਰਖ ਲਈ ਹੈ।ਗਉੜੀ ਮਹਲਾ ੫ ॥ ਗਊੜੀ ਪਾਤਸ਼ਾਹੀ ਪੰਜਵੀ।ਜਨ ਕੀ ਧੂਰਿ ਮਨ ਮੀਠ ਖਟਾਨੀ ॥ ਸਾਧੂ ਦੇ ਪੈਰਾਂ ਦੀ ਖਾਕ ਮੇਰੇ ਚਿੱਤ ਨੂੰ ਮਿੱਠੀ ਲਗਦੀ ਹੈ।ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥ ਜੀਵ ਦੀ (ਮੇਰੀ) ਕਿਸਮਤ ਵਿੱਚ, ਆਦਿ ਪੁਰਖ ਨੇ ਮੁਢ ਤੋਂ ਐਸਾ ਲਿਖਿਆ ਹੋਇਆ ਸੀ। ਠਹਿਰਾਉ। copyright GurbaniShare.com all right reserved. Email:- |