Page 200
ਅਹੰਬੁਧਿ ਮਨ ਪੂਰਿ ਥਿਧਾਈ ॥
ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।ਸਾਧ ਧੂਰਿ ਕਰਿ ਸੁਧ ਮੰਜਾਈ ॥੧॥

ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।ਅਨਿਕ ਜਲਾ ਜੇ ਧੋਵੈ ਦੇਹੀ ॥
ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥

ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥
ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥

ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥
ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥

ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਜੀਵਨ ਪਦਵੀ ਹਰਿ ਕੇ ਦਾਸ ॥

ਵਾਹਿਗੁਰੂ ਦੇ ਗੋਲੇ ਅਮਰ-ਮਰਤਬੇ ਨੂੰ ਪਾ ਲੈਂਦੇ ਹਨ।ਜਿਨ ਮਿਲਿਆ ਆਤਮ ਪਰਗਾਸੁ ॥੧॥
ਉਨ੍ਹਾਂ ਨੂੰ ਭੇਟਣ ਦੁਆਰਾ ਆਤਮਾ ਪ੍ਰਕਾਸ਼ ਹੋ ਜਾਂਦੀ ਹੈ।ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥

ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ,ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥
ਅਤੇ ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ ਹੈ ਫਾਨੀ ਬੰਦੇ! ਠਹਿਰਾਉ।ਆਠ ਪਹਰ ਧਿਆਈਐ ਗੋਪਾਲੁ ॥

ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥
ਸਾਹਿਬ ਦਾ ਦੀਦਾਰ ਤੱਕਣ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਸਾਂਤਿ ਭਈ ਗੁਰ ਗੋਬਿਦਿ ਪਾਈ ॥
ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥

ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।ਰਾਮ ਨਾਮੁ ਨਿਤ ਰਸਨ ਬਖਾਨ ॥
ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।ਬਿਨਸੇ ਰੋਗ ਭਏ ਕਲਿਆਨ ॥੧॥

ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।ਪਾਰਬ੍ਰਹਮ ਗੁਣ ਅਗਮ ਬੀਚਾਰ ॥
ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।ਸਾਧੂ ਸੰਗਮਿ ਹੈ ਨਿਸਤਾਰ ॥੨॥

ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।ਨਿਰਮਲ ਗੁਣ ਗਾਵਹੁ ਨਿਤ ਨੀਤ ॥
ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,ਗਈ ਬਿਆਧਿ ਉਬਰੇ ਜਨ ਮੀਤ ॥੩॥

ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥
ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥

ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀ।ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥

ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥
ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।ਸੀਤਲਾ ਤੇ ਰਖਿਆ ਬਿਹਾਰੀ ॥

ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥
ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।ਨਾਨਕ ਨਾਮੁ ਜਪੈ ਸੋ ਜੀਵੈ ॥

ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥
ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪਜੰਵੀ।ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥
ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥

ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।ਨਾਮ ਬਿਨਾ ਕੈਸੇ ਸੁਖੁ ਲਹੀਐ ॥
ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।ਤਿਨ ਊਪਰਿ ਜਾਈਐ ਕੁਰਬਾਣੁ ॥
ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।ਤੂੰਹੈ ਮਸਲਤਿ ਤੂੰਹੈ ਨਾਲਿ ॥

ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।ਤੂਹੈ ਰਾਖਹਿ ਸਾਰਿ ਸਮਾਲਿ ॥੧॥
ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।ਐਸਾ ਰਾਮੁ ਦੀਨ ਦੁਨੀ ਸਹਾਈ ॥

ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥
ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥

ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।ਆਠ ਪਹਰ ਮਨੁ ਹਰਿ ਕਉ ਜਾਪੈ ॥੨॥
ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।ਪਤਿ ਪਰਵਾਣੁ ਸਚੁ ਨੀਸਾਣੁ ॥

ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,ਜਾ ਕਉ ਆਪਿ ਕਰਹਿ ਫੁਰਮਾਨੁ ॥੩॥
ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।ਆਪੇ ਦਾਤਾ ਆਪਿ ਪ੍ਰਤਿਪਾਲਿ ॥

ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥
ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।ਗਉੜੀ ਮਹਲਾ ੫ ॥

ਗਊੜੀ ਪਾਤਸ਼ਾਹੀ ਪੰਜਵੀ।ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥
ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,ਹਿਰਦੈ ਵਸਿਆ ਸਦਾ ਗੁਪਾਲੁ ॥੧॥

ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।ਰਾਮੁ ਰਵਤ ਸਦ ਹੀ ਸੁਖੁ ਪਾਇਆ ॥
ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।

copyright GurbaniShare.com all right reserved. Email:-