ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਵਹਿਮ ਦੂਰ ਕਰ ਦੇ, ਗੁਰਦੇਵ ਜੀ ਨੂੰ ਮਿਲ ਅਤੇ ਤੂੰ ਆਪਣੇ ਅੰਦਰਵਾਰ ਦੀ ਹਾਲਤ ਨੂੰ ਜਾਣ ਲਵੇਗਾ। ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ ਜਿਸ ਗ੍ਰਿਹ ਤੂੰ ਮਰ ਕੇ ਪੁਜਣਾ ਹੈ ਉਸ ਦੇ ਲਈ ਤੂੰ ਜੀਉਂਦੇ ਜੀ ਆਪਣੀਆਂ ਮੰਦ-ਵਾਸਨਾ ਨੂੰ ਮਲੀਆਮੇਟ ਕਰ। ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥ ਗੁਰਾਂ ਦੀ ਦਿੱਤੀ ਹੋਈ ਪਰਬੀਨ ਸਿਆਣਪ ਦੁਆਰਾ ਮਨਮੋਹਨ ਬੈਕੁੰਠੀ ਕੀਰਤਨ ਪਰਾਪਤ ਹੁੰਦਾ ਹੈ। ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥ ਗੁਰਬਾਣੀ ਦੁਆਰਾ ਉਹ ਬਿਨਾ ਅਲਾਪਿਆਂ ਰਾਗ ਪਾਇਆ ਜਾਂਦਾ ਹੈ ਤੇ ਉਸ ਨਾਲ ਹੰਕਾਰ ਨਵਿਰਤ ਹੋ ਜਾਂਦਾ ਹੈ। ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ ਮੈਂ ਉਸ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹਾਂ, ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ। ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥ ਜਿਸ ਦੇ ਮੂੰਹ ਅੰਦਰ ਰੱਬ ਦਾ ਨਾਮ ਵੱਸਦਾ ਹੈ, ਉਸ ਨੂੰ ਵਾਹਿਗੁਰੂ ਦੇ ਦਰਬਾਰ ਅੰਦਰ ਲਿਜਾ ਕੇ (ਇਜ਼ਤ ਦਾ ਪੁਸ਼ਾਕਾ) ਪਹਿਨਾਇਆ ਜਾਂਦਾ ਹੈ। ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ ਬ੍ਰਹਿਮੰਡ ਵਿੱਚ ਚੇਤੰਨਤਾ ਤੇ ਜੜ੍ਹਤਾ ਦੇ ਮਿਲਾਪ ਅੰਦਰ ਜਿਧਰ ਭੀ ਮੈਂ ਵੇਖਦਾ ਹਾਂ, ਮੈਂ ਉਥੇ ਵਾਹਿਗੁਰੂ ਨੂੰ ਵਿਆਪਕ ਪਾਉਂਦਾ ਹਾਂ। ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ ਸਰੀਰ ਤਿੰਨਾ ਸੁਭਾਵਾਂ ਦਾ ਬੰਨਿ੍ਹਆ ਹੋਇਆ ਹੈ। ਜਿਹੜਾ ਕੋਈ ਭੀ ਇਸ ਸੰਸਾਰ ਵਿੱਚ ਆਉਂਦਾ ਹੈ, ਉਹ (ਉਨ੍ਹਾਂ ਦੇ ਇਸ਼ਾਰੇ ਅਧੀਨ) ਖੇਡਦਾ ਹੈ। ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥ ਵਿਛੁੰਨੇ ਹੋਏ ਸੁਆਮੀ ਨਾਲੋ ਵੱਖਰੇ ਹੋ ਜਾਂਦੇ ਹਨ ਅਤੇ ਉਹ ਤਕਲੀਫ ਵਿੱਚ ਹਨ। ਉਨ੍ਹਾਂ ਆਪ-ਹੁਦਰਿਆਂ ਦਾ (ਉਸ ਨਾਲ) ਮਿਲਾਪ ਨਹੀਂ ਹੁੰਦਾ। ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ ਇਛਾ-ਰਹਿਤ ਹੋ ਕੇ, ਜੇਕਰ ਮਨੂਆ ਗ੍ਰਿਹ ਅੰਦਰ ਰਹੇ ਅਤੇ ਸੱਚੇ ਸੁਆਮੀ ਦੇ ਡਰ ਨਾਲ ਰੰਗਿਆ ਜਾਵੇ, ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ ਤਾਂ ਇਹ ਬ੍ਰਹਮ ਵਿਚਾਰ ਦੇ ਪਰਮ ਅੰਮ੍ਰਿਤ ਨੂੰ ਮਾਣੇਗਾ ਅਤੇ ਮੂੜ ਭੁੱਖ ਮਹਿਸੂਸ ਨਹੀਂ ਕਰੇਗਾ। ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥ ਨਾਨਕ ਇਸ ਮਨੁਏ ਨੂੰ ਕਾਬੂ ਕਰ ਅਤੇ ਮਾਲਕ ਨੂੰ ਮਿਲ। ਇੰਜ ਤੈਨੂੰ ਮੁੜ ਕੇ ਕਸ਼ਟ ਨਹੀਂ ਹੋਵੇਗਾ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ ਪਹਿਲੀ ਪਾਤਸ਼ਾਹੀ। ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥ ਇਹ ਬੇਵਕੂਫ਼ ਤੇ ਲਾਲਚੀ ਜਿੰਦੜੀ ਲਾਲਚ ਨਾਲ ਜੁੜੀ ਅਤੇ ਉਸ ਦੀ ਬਹਿਕਾਈ ਹੋਈ ਹੈ। ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ ਮਾਦਾ-ਪ੍ਰਸਤ ਅਤੇ ਮੰਦ-ਅਕਲ ਹੋਣ ਕਰਕੇ ਇਹ ਹਰੀ ਨਾਮ ਅੰਦਰ ਨਹੀਂ ਭਿਜਦੀ ਅਤੇ ਆਉਂਦੀਂ ਤੇ ਜਾਂਦੀ ਰਹਿੰਦੀ ਹੈ। ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥ ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ। ਮਨ ਰੇ ਹਉਮੈ ਛੋਡਿ ਗੁਮਾਨੁ ॥ ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ। ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥ ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ। ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ ਦਿਨ ਰੈਣ ਹਰੀ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਨਾਮ ਨੂੰ ਆਪਣੀ ਦੌਲਤ ਮਨ। ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ। ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥ ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ। ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥ ਜੋ ਝੁਠ ਦੀ ਕਿਰਤ ਕਰਦਾ ਹੈ ਉਹ ਕੁੱਤੇ ਦੀ ਮਾਨਿੰਦ ਹੈ ਅਤੇ ਗੁਰਾਂ ਦੀ ਬਦਖੋਈ ਕਰਨ ਦੀ ਅੱਗ ਵਿੱਚ ਸੜਦਾ ਹੈ। ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ। ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥ ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ। ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ ਏਥੇ ਆਦਮੀ ਕੂੜੇ ਵਿਹਾਰਾਂ ਅੰਦਰ ਗਲਤਾਨ ਹੈ (ਪਰ ਉਥੇ) ਸੱਚੇ ਅਮਲਾਂ ਦੀ ਲਿਖਤਾਕਾਰ ਕਬੂਲ ਹੁੰਦੀ ਹੈ। ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥ ਗੁਰੂ, ਆਪਣੇ ਯਾਰ, ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਗੁਰੂ ਦੇ ਅਮਲ ਪਰਮ ਉਤਕ੍ਰਿਸ਼ਟ ਹਨ। ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥ ਨਾਨਕ, ਉਹ ਹਰੀ ਨਾਮ ਨੂੰ ਨਹੀਂ ਭੁਲਦਾ ਅਤੇ ਉਸ ਉਤੇ ਸੱਚੇ ਸੁਆਮੀ ਦੀ ਰਹਿਮਤ ਦਾ ਚਿੰਨ੍ਹ ਹੈ। ਸਿਰੀਰਾਗੁ ਮਹਲਾ ੧ ॥ ਸਿਰੀ ਰਾਗ, ਪਹਿਲੀ ਪਾਤਸ਼ਾਹੀ। ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ ਇਕ ਮੁਹਤ ਲਈ ਭੀ ਪ੍ਰੀਤਮ ਨੂੰ ਭੁਲਾਉਣਾ, ਆਤਮਾ ਵਿੱਚ ਇਕ ਭਾਰੀ ਜ਼ਹਿਮਤ ਪੈਦਾ ਕਰ ਦਿੰਦਾ ਹੈ। ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥ ਰੱਬ ਦੇ ਦਰਬਾਰ ਅੰਦਰ ਕਿਸ ਤਰ੍ਰਾਂ ਇਜ਼ਤ ਪਾਈ ਜਾ ਸਕਦੀ ਹੈ, ਜੇਕਰ ਉਹ ਪ੍ਰਾਣੀ ਦੇ ਚਿੱਤ ਵਿੱਚ ਨਿਵਾਸ ਨਾਂ ਕਰੇ? ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥ ਗੁਰਾਂ ਨੂੰ ਭੇਟਣ ਦੁਆਰਾ ਠੰਢ-ਚੈਨ ਪ੍ਰਾਪਤ ਹੋ ਜਾਂਦੀ ਹੈ ਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ (ਗਾਇਨ ਕਰਨ ਨਾਲ) ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ। ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ ਹੇ ਮੇਰੀ ਜਿੰਦੇ! ਦਿਨ ਰੈਣ, ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਦਾ ਚਿੰਤਨ ਕਰ। ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥ ਜਿਹੜੇ ਹਰੀ ਦੇ ਨਾਮ ਨੂੰ ਇਕ ਲਮ੍ਹੇ ਤੇ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ ਐਸੇ ਪੁਰਸ਼ ਇਸ ਜਹਾਨ ਅੰਦਰ ਬਹੁਤ ਹੀ ਘੱਟ ਹਨ। ਠਹਿਰਾਉ। ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ਜਦ ਮਨੁਖੀ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਿਆਣਪ ਤੇ ਸੰਪੂਰਨ ਸਿਆਣਪ ਦਾ ਮਿਲਾਪ ਹੋ ਜਾਂਦਾ ਹੈ, ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ ਤਾਂ ਪ੍ਰਾਣੀ ਦੀਮਾਰ ਦੇਣ ਵਾਲੀ ਖਸਲਤ ਤੇ ਹੰਗਤਾ ਦੂਰ ਹੋ ਜਾਂਦੇ ਹਨ ਅਤੇ ਸੰਦੇਹ ਤੇ ਗਮ ਉਸ ਨੂੰ ਦੁਖੀ ਨਹੀਂ ਕਰਦੇ। ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥ ਗੁਰੂ-ਪਰਵਰਦਾ, ਜਿਸ ਦੇ ਚਿੱਤ ਅੰਦਰ ਸਾਹਿਬ ਨਿਵਾਸ ਰੱਖਦਾ ਹੈ, ਉਸ ਨੂੰ ਗੁਰੂ ਜੀ ਸਾਹਿਬ ਦੇ। ਮਿਲਾਪ ਅੰਦਰ ਮਿਲਾ ਦਿੰਦੇ ਹਨ। ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥ ਜੇਕਰ ਮੈਂ ਆਪਣੀ ਦੇਹਿ ਪਤਨੀ ਦੀ ਤਰ੍ਹਾਂ ਮਾਲਕ ਦੇ ਹਵਾਲੇ ਕਰ ਦੇਵਾਂ ਤਾਂ ਰੰਗ ਮਾਨਣ ਵਾਲਾ ਮੈਨੂੰ ਮਾਣ ਲਵੇਗਾ। ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ ਉਸ ਨਾਲ ਪਿਆਰ ਨਾਂ ਪਾ, ਜਿਹਡਾ ਕਿ ਟੁਰ-ਜਾਣ ਵਾਲਾ ਨਜ਼ਰੀ ਪੈਂਦਾ ਹੈ। ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥ ਉਹ ਸੁਆਮੀ ਕੰਤ, ਆਪਣੇ ਪਲੰਘ ਉਤੇ, ਪਵਿੱਤਰ ਤੇ ਪਾਕ-ਦਾਮਨ ਪਤਨੀਆਂ ਨੂੰ ਭੋਗਦਾ ਹੈ। copyright GurbaniShare.com all right reserved. Email:- |