ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ
ਰਾਗ ਗਉੜੀ ਪੂਰਬੀ ਬਾਵਨ ਅੱਖਰੀ ਕਬੀਰ ਜੀ ਦੀ। ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥ ਇਨ੍ਹਾਂ ਬਵੰਜਾ ਅੱਖਰਾਂ ਰਾਹੀਂ, ਤਿੰਨ ਜਹਾਨ ਅਤੇ ਹੋਰ ਸਾਰਾ ਕੁਝ ਬਿਆਨ ਕੀਤਾ ਜਾਂਦਾ ਹੈ। ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥ ਇਹ ਅੱਖਰ ਬਿਨਸ ਜਾਣਗੇ। ਉਹ ਅਬਿਨਾਸੀ ਪ੍ਰਭੂ ਇਨ੍ਹਾਂ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਜਹਾ ਬੋਲ ਤਹ ਅਛਰ ਆਵਾ ॥ ਜਿਥੇ ਬੋਲੀ ਹੈ, ਉਥੇ ਅੱਖਰ (ਸ਼ਬਦ) ਹਨ। ਜਹ ਅਬੋਲ ਤਹ ਮਨੁ ਨ ਰਹਾਵਾ ॥ ਜਿਥੇ ਬਚਨ-ਬਿਲਾਸ ਨਹੀਂ ਉਥੇ ਮਨੂਆ ਸਥਿਰ ਨਹੀਂ ਰਹਿੰਦਾ। ਬੋਲ ਅਬੋਲ ਮਧਿ ਹੈ ਸੋਈ ॥ ਬਚਨ-ਬਿਲਾਸ ਅਤੇ ਚੁੱਪ ਦੋਹਾਂ ਅੰਦਰ ਉਹ ਸੁਆਮੀ ਵਸਦਾ ਹੈ। ਜਸ ਓਹੁ ਹੈ ਤਸ ਲਖੈ ਨ ਕੋਈ ॥੨॥ ਜਿਹੋ ਜਿਹਾ ਉਹ ਹੈ, ਉਹੋ ਜਿਹਾ ਉਸ ਨੂੰ ਕੋਈ ਜਾਣ ਨਹੀਂ ਸਕਦਾ। ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥ ਜੇ ਮੈਂ ਪੂਜਯ ਪ੍ਰਭੂ ਨੂੰ ਪਾ ਲਵਾਂ ਤਦ ਮੈਂ ਉਸ ਨੂੰ ਕੀ ਆਖਾਂਗਾ? ਉਸ ਦਾ ਜੱਸ ਉਚਾਰਨ ਕਰਨ ਦੁਆਰਾ ਮੈਂ ਹੋਰਨਾ ਦਾ ਕੀ ਭਲਾ ਕਰਦਾ ਹਾਂ? ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥ ਜਿਸ ਦਾ ਪਸਾਰਾ ਤਿੰਨਾਂ ਜਹਾਨਾਂ ਅੰਦਰ ਹੈ, ਉਹ ਥੋੜ੍ਹ ਦੇ ਬਿਰਛ ਦੇ ਬੀ ਵਿੱਚ ਵਿਆਪਕ ਹੋ ਰਿਹਾ ਹੈ। ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥ ਜੋ ਸਾਹਿਬ ਨੂੰ ਜਾਣਦਾ ਹੈ ਅਤੇ ਉਸ ਦੇ ਭੇਤ ਨੂੰ ਥੋੜ੍ਹਾ ਜਿੰਨਾ ਭੀ ਸਮਝਦਾ ਹੈ, ਉਸ ਦੇ ਲਈਂ ਵਿਛੋੜਾ ਅਲੋਪ ਹੋ ਜਾਂਦਾ ਹੈ। ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥ ਜਦ ਪ੍ਰਾਣੀ ਦੁਨੀਆਂ ਵਲੋਂ ਮੁੜ ਪੈਦਾ ਹੈ, ਉਸ ਦਾ ਹਿਰਦਾ ਸਾਹਿਬ ਦੇ ਭੇਤ ਨਾਲ ਵਿੰਨਿ੍ਹਆ ਜਾਂਦਾ ਹੈ ਅਤੇ ਉਹ ਨਾਸ-ਰਹਿਤ ਅਤੇ ਅਬੋਧ ਵਾਹਿਗੁਰੂ ਨੂੰ ਪਾ ਲੈਦਾ ਹੈ। ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ ਇਕ ਮੁਸਲਮਾਨ, ਮੁਸਲਮਾਨੀ ਜੀਵਨ ਰਹੁ-ਰੀਤੀ ਨੂੰ ਸਮਝਦਾ ਹੈ ਅਤੇ ਇਕ ਹਿੰਦੂ ਵੇਦਾਂ ਅਤੇ ਪੁਰਾਣਾ ਨੂੰ। ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥ ਆਪਣੇ ਚਿੱਤ ਨੂੰ ਸਿੱਧੇ ਰਾਹੇ ਪਾਉਣ ਦੇ ਲਈ, ਆਦਮੀ ਨੂੰ ਥੋੜ੍ਹੀ ਬਹੁਤੀ ਬ੍ਰਹਿਮ-ਵਿਦਿਆ ਘੋਖਣੀ ਉਚਿਤ ਹੈ। ਓਅੰਕਾਰ ਆਦਿ ਮੈ ਜਾਨਾ ॥ ਮੈਂ ਕੇਵਲ ਇਕ ਪ੍ਰਭੂ ਨੂੰ ਜਾਣਦਾ ਹਾਂ ਜੋ ਹਰ ਸ਼ੈ ਦਾ ਮੱਥਾ ਹੈ। ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥ ਮੈਂ ਉਸ ਉਤੇ ਭਰੋਸਾ ਨਹੀਂ ਰੱਖਦਾ ਜਿਸ ਨੂੰ ਪ੍ਰਭੂ ਲਿਖਦਾ (ਰਚਦਾ) ਅਤੇ ਲੈ ਕਰਦਾ ਹੈ। ਓਅੰਕਾਰ ਲਖੈ ਜਉ ਕੋਈ ॥ ਜੇਕਰ ਕੋਈ ਇਕ ਸਾਈਂ ਨੂੰ ਵੇਖ ਲਵੇ, ਸੋਈ ਲਖਿ ਮੇਟਣਾ ਨ ਹੋਈ ॥੬॥ ਤਾਂ ਉਸ ਨੂੰ ਵੇਖਣ ਦੁਆਰਾ ਉਹ ਨਾਸ ਨਹੀਂ ਹੁੰਦਾ। ਕਕਾ ਕਿਰਣਿ ਕਮਲ ਮਹਿ ਪਾਵਾ ॥ ਕ - ਜਦ ਬ੍ਰਹਿਮ ਗਿਆਨ ਦੀਆਂ ਕਿਰਨਾ ਦਿਲ ਕੰਵਲ ਵਿੱਚ ਆ ਜਾਂਦੀਆਂ ਹਨ, ਸਸਿ ਬਿਗਾਸ ਸੰਪਟ ਨਹੀ ਆਵਾ ॥ ਤਦ ਮਾਇਆ ਦੇ ਚੰਨ ਦੀ ਚਾਨਣੀ ਦਿਲ ਦੇ ਡੱਬੇ ਅੰਦਰ ਪ੍ਰਵੇਸ਼ ਨਹੀਂ ਕਰਦੀ। ਅਰੁ ਜੇ ਤਹਾ ਕੁਸਮ ਰਸੁ ਪਾਵਾ ॥ ਅਤੇ ਜੇਕਰ ਬੰਦਾ ਉਥੇ ਰੂਹਾਨੀ ਫੁਲ ਦੇ ਅਤਰ ਨੂੰ ਪਾ ਲਵੇ, ਅਕਹ ਕਹਾ ਕਹਿ ਕਾ ਸਮਝਾਵਾ ॥੭॥ ਉਹ ਉਸ ਦੇ ਅਕਥ ਸੁਆਦ ਨੂੰ ਕਥਨ ਨਹੀਂ ਕਰ ਸਕੇਗਾ। ਵਰਨਣ ਕਰਨ ਦੁਆਰਾ ਉਹ ਕਿਸ ਨੂੰ ਇਸ ਦੀ ਗਿਆਤ ਕਰਵਾ ਸਕਦਾ ਹੈ? ਖਖਾ ਇਹੈ ਖੋੜਿ ਮਨ ਆਵਾ ॥ ਖ-ਇਹ ਆਤਮਾ ਸੁਆਮੀ ਦੀ ਗੁਫਾ ਵਿੱਚ ਦਾਖਲ ਹੋ ਗਈ ਹੈ। ਖੋੜੇ ਛਾਡਿ ਨ ਦਹ ਦਿਸ ਧਾਵਾ ॥ ਗੁਫਾ ਨੂੰ ਤਿਆਗ ਕੇ, ਇਹ ਹੁਣ, ਦਸੀ ਪਾਸੀਂ ਨਹੀਂ ਭਟਕਦੀ। ਖਸਮਹਿ ਜਾਣਿ ਖਿਮਾ ਕਰਿ ਰਹੈ ॥ ਜਦ ਮਾਲਕ ਨੂੰ ਅਨੁਭਵ ਕਰਕੇ, ਇਨਸਾਨ ਦਇਆ ਅੰਦਰ ਵਿਚਰਦਾ ਹੈ, ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥ ਤਾਂ ਉਹ ਅਮਰ ਹੋ ਜਾਂਦਾ ਹੈ ਅਤੇ ਅਬਿਲਾਸ਼ੀ ਦਰਜਾ ਹਾਸਲ ਕਰ ਲੈਦਾ ਹੈ। ਗਗਾ ਗੁਰ ਕੇ ਬਚਨ ਪਛਾਨਾ ॥ ਗ - ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ, ਦੂਜੀ ਬਾਤ ਨ ਧਰਈ ਕਾਨਾ ॥ ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ। ਰਹੈ ਬਿਹੰਗਮ ਕਤਹਿ ਨ ਜਾਈ ॥ ਉਹ ਇਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾ, ਅਗਹ ਗਹੈ ਗਹਿ ਗਗਨ ਰਹਾਈ ॥੯॥ ਜੋ ਨਾਂ ਫੜੇ ਜਾਣ ਵਾਲੇ ਸਾਈਂ ਨੂੰ ਪਕੜਦਾ ਹੈ ਅਤੇ ਇਕੁਰ ਫੜ ਕੇ ਦਸਵੇ ਦੁਆਰਾ ਅੰਦਰ ਰਹਿੰਦਾ ਹੈ। ਘਘਾ ਘਟਿ ਘਟਿ ਨਿਮਸੈ ਸੋਈ ॥ ਘ-ਉਹ ਸੁਆਮੀ ਹਰ ਦਿਲ ਅੰਦਰ ਵਸਦਾ ਹੈ। ਘਟ ਫੂਟੇ ਘਟਿ ਕਬਹਿ ਨ ਹੋਈ ॥ ਜਦ ਦੇਹਿ ਦਾ ਘੜਾ ਟੁਟ ਜਾਂਦਾ ਹੈ, ਉਹ ਕਦਾਚਿੱਤ ਥੋੜਾ ਨਹੀਂ ਹੁੰਦਾ। ਤਾ ਘਟ ਮਾਹਿ ਘਾਟ ਜਉ ਪਾਵਾ ॥ ਜਦ ਉਸ ਦਿਲ ਅੰਦਰ ਇਨਸਾਨ ਪ੍ਰਭੂ ਦਾ ਰਸਤਾ ਪਾ ਲੈਦਾ ਹੈ, ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥ ਤਾਂ ਉਸ ਰਸਤੇ ਨੂੰ ਤਿਆਗ ਕੇ, ਉਹ ਹੋਰਸ ਬਿਖੜੇ ਮਾਰਗ ਕਿਉਂ ਪਵੇ? ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥ ਆਪਣੇ ਆਪ ਨੂੰ ਰੋਕ, ਆਪਣੇ ਪ੍ਰਭੂ ਨਾਲ ਪਿਰਹੜੀ ਪਾ ਅਤੇ ਆਪਣੇ ਸੰਸੇ ਦੂਰ ਕਰ ਦੇ। ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥ ਭਾਵੇਂ ਤੈਨੂੰ ਆਪਣੇ ਪ੍ਰਭੂ ਦਾ ਰਸਤਾ ਨਹੀਂ ਦਿਸਦਾ ਤੂੰ ਨੱਸ ਨਾਂ ਜਾ। ਇਹੀ ਮਹਾਨ ਅਕਲਮੰਦੀ ਹੈ। ਚਚਾ ਰਚਿਤ ਚਿਤ੍ਰ ਹੈ ਭਾਰੀ ॥ ਚ - ਮਾਲਕ ਨੇ ਸੰਸਾਰ ਦੀ ਵਡੀ ਤਸਵੀਰ ਚਿਤ੍ਰੀ ਹੈ। ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥ ਚਿਤ੍ਰਕਾਰੀ ਨੂੰ ਛੱਡ ਕੇ ਚਿਤ੍ਰਕਾਰ ਨੂੰ ਚੇਤੇ ਕਰ। ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ ਇਹ ਅਜੂਬਾ ਚਿਤ੍ਰਕਾਰੀ ਹੀ, ਹੁਣ ਬਖੇੜੇ ਦਾ ਮੁਲ ਹੈ। ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥ ਮੂਹਤ ਨੂੰ ਛੱਡ ਕੇ, ਚਿਤ੍ਰਕਾਰ ਤੇ ਆਪਣਾ ਮਨ ਜੋੜ। ਛਛਾ ਇਹੈ ਛਤ੍ਰਪਤਿ ਪਾਸਾ ॥ ਛ-ਛਤ੍ਰ ਦਾ ਸੁਆਮੀ ਵਾਹਿਗੁਰੂ, ਏਥੇ ਤੇਰੇ ਨਾਲ ਹੀ ਹੈ। ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥ ਤੂੰ ਕਿਉਂ ਅਤੇ ਕਾਹਦੇ ਲਈ ਖਾਹਿਸ਼ਾਂ ਤਿਆਗ ਕੇ ਪ੍ਰਸੰਨ ਨਹੀਂ ਰਹਿੰਦਾ? ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥ ਹੇ ਮਨੂਏ! ਹਰ ਮੁਹਤ ਮੈਂ ਤੈਨੂੰ ਸਿਖ-ਮਤ ਦਿੰਦਾ ਹਾਂ। ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥ ਉਸ ਨੂੰ ਤਿਆਗ ਕੇ, ਤੂੰ ਕਿਉਂ ਆਪਣੇ ਆਪ ਨੂੰ ਫਸਾਉਂਦਾ ਹੈ? ਜਜਾ ਜਉ ਤਨ ਜੀਵਤ ਜਰਾਵੈ ॥ ਜ - ਜੇਕਰ ਆਦਮੀ ਜੀਊਦੇ ਜੀ ਆਪਣੀ ਦੇਹਿ ਨੂੰ ਸਾੜ ਸੁਟੇ, ਜੋਬਨ ਜਾਰਿ ਜੁਗਤਿ ਸੋ ਪਾਵੈ ॥ ਅਤੇ ਆਪਣੀ ਜੁਆਨੀ ਨੂੰ ਫੁਕ ਦੇਵੇ, ਤਾਂ ਉਹ ਠੀਕ ਰਸਤੇ ਨੂੰ ਪਾ ਲੈਦਾ ਹੈ। ਅਸ ਜਰਿ ਪਰ ਜਰਿ ਜਰਿ ਜਬ ਰਹੈ ॥ ਜਦ ਇਨਸਾਨ ਆਪਣੀ ਦੌਲਤ ਅਤੇ ਹੋਰਨਾਂ ਦੀ ਦੌਲਤ ਨੂੰ ਤਿਆਗ ਕੇ ਵਿਚਰਦਾ ਹੈ, ਤਬ ਜਾਇ ਜੋਤਿ ਉਜਾਰਉ ਲਹੈ ॥੧੪॥ ਤਦ ਅਗੇ ਹੋ ਉਹ ਪ੍ਰਭੂ ਦੇ ਉਜਲੇ ਪ੍ਰਕਾਸ਼ ਨੂੰ ਪਾ ਲੈਦਾ ਹੈ। ਝਝਾ ਉਰਝਿ ਸੁਰਝਿ ਨਹੀ ਜਾਨਾ ॥ ਝ-ਤੂੰ ਸੰਸਾਰ ਅੰਦਰ ਫਸ ਗਿਆ ਹੈਂ ਅਤੇ ਆਪਣੇ ਆਪ ਨੂੰ ਬੰਦ-ਖਲਾਸ ਕਰਾਉਣਾ ਨਹੀਂ ਜਾਣਦਾ। copyright GurbaniShare.com all right reserved. Email |