Page 426
ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥
ਜੋ ਆਪਣੇ ਆਪ ਨੂੰ ਸਿਆਣਦੇ ਹਨ, ਉਹ ਮਿੱਠਾ ਸੁਆਦ ਮਾਣਦੇ ਹਨ, ਹੇ ਭਰਾਵਾਂ!

ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹ੍ਹਾ ਸਾਚੋ ਭਾਈ ॥੧॥
ਜੋ ਸੱਚ ਨੂੰ ਪਿਆਰ ਕਰਦੇ ਹਨ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਮੋਖ਼ਸ਼ ਹੋ ਜਾਂਦੇ ਹਨ।

ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥
ਪੂਜਯ ਪ੍ਰਭੂ ਪਵਿੱਤਰਾਂ ਦਾ ਪਰਮ ਪਵਿੱਤ੍ਰ ਹੈ, ਅਤੇ ਪਵਿੱਤ੍ਰ ਹਿਰਦੇ ਅੰਦਰ ਵਸਦਾ ਹੈ।

ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥
ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਦੀ ਸਿਫ਼ਤ ਕਰਕੇ ਆਦਮੀ ਪ੍ਰਾਣ ਨਾਸਕ ਮਾਇਆ ਵਿੱਚ ਨਿਰਲੇਪ ਰਹਿੰਦਾ ਹੈ। ਠਹਿਰਾਉ।

ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥
ਨਾਮ ਦੇ ਬਗੈਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦਾ, ਇਸ ਦੇ ਬਿਨਾ ਸਾਰੇ ਅੰਨ੍ਹੇ ਹਨ, ਹੇ ਵੀਰ!

ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥
ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਅਖੀਰ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਹੁੰਦਾ ਹੈ।

ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥
ਗੁਰਮੁਖ ਨਿਰੋਲ ਨਾਮ ਅੰਦਰ ਵਸਦੇ ਹਨ ਅਤੇ ਕੇਵਲ ਨਾਮ ਦਾ ਹੀ ਵਿਉਹਾਰ ਕਰਦੇ ਹਨ।

ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥
ਉਨ੍ਹਾਂ ਦੇ ਦਿਲ ਵਿੱਚ ਨਾਮ ਹੈ, ਉਨ੍ਹਾਂ ਦੇ ਮੂੰਹ ਵਿੱਚ ਨਾਮ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਹੀ ਉਹ ਚਿੰਤਨ ਕਰਦੇ ਹਨ।

ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥
ਉਹ ਨਾਮ ਸ੍ਰਵਣ ਕਰਦੇ ਹਨ, ਨਾਮ ਊਤੇ ਭਰੋਸਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਪ੍ਰਭਤਾ ਪਾਉਂਦੇ ਹਨ।

ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥
ਹਮੇਸ਼ਾਂ, ਹਮੇਸ਼ਾਂ ਉਹ ਨਾਮ ਦੀ ਪ੍ਰਸੰਸਾ ਕਰਦੇ ਹਨ, ਅਤੇ ਨਾਮ ਦੇ ਜ਼ਰੀਏ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।

ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥
ਨਾਮ ਦੇ ਰਾਹੀਂ ਉਨ੍ਹਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ, ਅਤੇ ਨਾਮ ਦੁਆਰਾ ਹੀ ਉਹ ਇੱਜ਼ਤ-ਆਬਰੂ ਪਾਉਂਦੇ ਹਨ।

ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥
ਨਾਮ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ, ਇਸ ਲਈ ਮੈਂ ਨਾਮ ਦੀ ਪਨਾਹ ਲੈਦਾ ਹਾਂ।

ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥
ਨਾਮ ਦੇ ਬਗੈਰ ਕੋਈ ਭੀ ਕਬੂਲ ਨਹੀਂ ਪੈਦਾ। ਅਧਰਮੀ ਆਪਣੀ ਇੱਜ਼ਤ ਵੰਞਾ ਲੈਂਦੇ ਹਨ।

ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥
ਉਹ ਮੌਤ ਦੇ ਸ਼ਹਿਰ ਵਿੱਚ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।

ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥
ਸਾਰੇ ਇਨਸਾਨ ਜਿਨ੍ਹਾਂ ਉਤੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਨਾਜ਼ਲ ਹੋਇਆ ਹੈ, ਨਾਮ ਦੀ ਘਾਲ ਕਮਾਊਦੇ ਹਨ।

ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥
ਤੂੰ ਹੇ ਬੰਦੇ! ਕੇਵਲ ਨਾਮ ਦੀ ਹੀ ਉਪਾਸ਼ਨਾ ਕਰ, ਨਾਮ ਦੇ ਰਾਹੀਂ ਹੀ ਉੱਚਤਾ ਪ੍ਰਾਪਤ ਹੁੰਦੀ ਹੈ।

ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥
ਕੇਵਲ ਓਹੀ ਨਾਮ ਨੂੰ ਹਾਸਲ ਕਰਦਾ ਹੈ, ਜਿਸ ਨੂੰ ਗੁਰੂ ਦਿੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅਨੁਭਵ ਕੀਤਾ ਜਾਂਦਾ ਹੈ।

ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥
ਨਾਨਕ, ਹਰ ਵਸਤੂ ਨਾਮ ਦੇ ਅਖਤਿਆਰ ਵਿੱਚ ਹੈ। ਪੂਰਨ ਚੰਗੇ ਨਸੀਬਾਂ ਰਾਹੀਂ, ਕੋਈ ਵਿਰਲਾ ਹੀ ਨਾਮ ਨੂੰ ਪਾਉਂਦਾ ਹੈ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਦੋਹਾਗਣੀ ਮਹਲੁ ਨ ਪਾਇਨ੍ਹ੍ਹੀ ਨ ਜਾਣਨਿ ਪਿਰ ਕਾ ਸੁਆਉ ॥
ਛੁੱਟੜ ਪਤਨੀਆਂ ਆਪਣੇ ਖ਼ਸਮ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਉਸ ਦੇ ਸੁਆਦ ਨੂੰ ਜਾਣਦੀਆਂ ਹਨ।

ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥
ਉਹ ਕੌੜਾ ਬੋਲਦੀਆਂ ਹਨ, ਪ੍ਰਭੂ ਅੱਗੇ ਨਹੀਂ ਨਿਊਦੀਆਂ ਅਤੇ ਹੋਰਸ ਦੇ ਪਿਆਰ ਦਾ ਸੁਆਦ ਲੈਦੀਆਂ ਹਨ।

ਇਹੁ ਮਨੂਆ ਕਿਉ ਕਰਿ ਵਸਿ ਆਵੈ ॥
ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆ ਸਕਦਾ ਹੈ?

ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
ਗੁਰਾਂ ਦੀ ਰਹਿਮਤ ਦੁਆਰਾ ਇਹ ਰੋਕਿਆ ਜਾਂਦਾ ਹੈ ਅਤੇ ਬ੍ਰਹਿਮ ਬੋਧ ਦਾ ਪ੍ਰਬੋਧਿਆ ਹੋਇਆ ਇਹ ਆਪਣੇ ਗ੍ਰਹਿ ਆ ਜਾਂਦਾ ਹੈ। ਠਹਿਰਾਉ।

ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥
ਸੱਚੀਆਂ ਪਤਨੀਆਂ ਨੂੰ ਪਤੀ ਨੇ ਆਪੇ ਹੀ ਸਸ਼ੋਭਤ ਕੀਤਾ ਹੈ। ਉਹ ਉਸ ਨਾਲ ਪ੍ਰੀਤ ਤੇ ਪਿਰਹੜੀ ਕਰਦੀਆਂ ਹਨ।

ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥
ਉਹ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀਆਂ ਹਨ ਅਤੇ ਸੁਖੈਨ ਹੀ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀਆਂ ਹੋਈਆਂ ਹਨ।

ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥
ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ ਅਤੇ ਉਨ੍ਹਾਂ ਦਾ ਪਲੰਘ ਸੱਚੀ ਮੁੱਚੀ ਸਸ਼ੋਭਤ ਹੋਇਆ ਹੋਇਆ ਹੈ।

ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥
ਆਪਣੇ ਪਤੀ ਦੇ ਪਿਆਰ ਨਾਲ ਉਹ ਫ਼ਰੇਫ਼ਤਾ ਹੋਈਆਂ ਹੋਈਆਂ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਊਦੀਆਂ ਹਨ।

ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥
ਕੀਰਤੀਮਾਨ ਇਸਤਰੀ ਦਾ ਬ੍ਰਹਿਮ ਬੀਚਾਰ ਲਾਸਾਨੀ ਹਾਰ ਸ਼ਿੰਗਾਰ ਹੈ।

ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥
ਆਪਣੇ ਪਤੀ ਦੀ ਪ੍ਰੀਤ ਅਤੇ ਪ੍ਰੇਮ ਦੀ ਬਰਕਤ ਉਹ ਸੁਹਣੀ ਅਤੇ ਸਾਰਿਆਂ ਦੀ ਰਾਣੀ ਹੈ।

ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥
ਨੇਕ ਪਤਨੀਆਂ ਅੰਦਰ ਸੱਚੇ, ਅਦ੍ਰਿਸ਼ਟ ਅਤੇ ਅੰਤਰਹਿਤ ਸੁਆਮੀ ਨੇ ਆਪਣੀ ਪ੍ਰੀਤ ਭਰੀ ਹੈ।

ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥
ਦਿਲੀ ਪ੍ਰੀਤ ਅਤੇ ਪ੍ਰੇਮ ਨਾਲ ਉਹ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੀਆਂ ਹਨ।

ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥
ਸਤਿਵੰਤੀ ਵਹੁਟੀ ਨੇ ਨੇਕੀਆਂ ਦੀ ਮਾਲਾ ਆਪਣੀ ਗਰਦਨ ਦੁਆਲੇ ਪਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ।

ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥
ਉਹ ਪਿਆਰ ਦੀ ਖੁਸ਼ਬੋ ਆਪਣੀ ਦੇਹਿ ਨੂੰ ਮਲਦੀ ਹੈ ਅਤੇ ਉਸ ਦੇ ਹਿਰਦੇ ਅੰਦਰ ਬੰਦਗੀ ਦਾ ਜਵੇਹਰ ਹੈ।

ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥
ਜੋ ਅਨੁਰਾਗ ਨਾਲ ਰੰਗੀਜੀਆਂ ਹਨ, ਉਹ ਪਰਮ ਸ਼੍ਰੇਸ਼ਟ ਹਨ। ਜਾਤ ਅਤੇ ਇੱਜ਼ਤ ਨਾਮ ਤੋਂ ਉਤਪੰਨ ਹੁੰਦੀਆਂ ਹਨ।

ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥
ਨਾਮ ਦੇ ਬਾਝੋਂ ਹਰ ਕੋਈ ਅਧਮ ਵਰਨ ਦਾ ਹੈ, ਅਤੇ ਗੰਦਗੀ ਦਾ ਕਿਰਮ ਬਣਦਾ ਹੈ।

ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥
ਹਰ ਜਣਾ ਮੈਂ ਮੈਂ ਕਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਨਾਮ ਬਗੈਰ ਹੰਗਤਾ ਦੂਰ ਨਹੀਂ ਹੁੰਦੀ।

ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥
ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਅੰਦਰ ਲੀਨ ਹੋਏ ਰਹਿੰਦੇ ਹਨ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
ਜਿਹੜੇ ਸਤਿਪੁਰਖ ਨਾਲ ਰੰਗੇ ਹਨ, ਉਹ ਪਵਿੱਤਰ ਹਨ ਤੇ ਹਮੇਸ਼ਾਂ ਹੀ ਸੱਚੀ ਹੈ ਉਨ੍ਹਾਂ ਦੀ ਸ਼ੁਹਰਤ।

ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
ਏਥੇ ਉਹ ਹਰੀ-ਧਾਮ ਅੰਦਰ ਜਾਂਦੇ ਹਨ, ਅਤੇ ਅੱਗੇ ਉਹ ਸਾਰਿਆਂ ਯੁਗਾਂ ਅੰਦਰ ਪਰਸਿੱਧ ਹੁੰਦੇ ਹਨ।

copyright GurbaniShare.com all right reserved. Email