ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥੧॥
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਉਹ ਆਪਣੇ ਨਿੱਜ ਦੇ ਧਾਮ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀਆਂ ਹਨ। ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥ ਨੇਕੀਆਂ ਦੇ ਰਾਹੀਂ ਬਦੀਆਂ ਮਾਫ ਹੋ ਜਾਂਦੀਆਂ ਅਤੇ ਜੀਵ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ। ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥੧॥ ਰਹਾਉ ॥ ਪਤਨੀ ਤਦ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰ ਲੈਂਦੀ ਹੈ ਅਤੇ ਇਹ ਮਿਲਾਪ ਗੁਰੂ ਜੀ ਕਰਾਉਂਦੇ ਹਨ। ਠਹਿਰਾਉ। ਇਕਿ ਪਿਰੁ ਹਦੂਰਿ ਨ ਜਾਣਨ੍ਹ੍ਹੀ ਦੂਜੈ ਭਰਮਿ ਭੁਲਾਇ ॥ ਕਈ ਪਤੀ ਦੀ ਹਜੂਰੀ ਨੂੰ ਨਹੀਂ ਜਾਣਦੀਆਂ, ਅਤੇ ਦਵੈਤ ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਈਆਂ ਹੋਈਆਂ ਹਨ। ਕਿਉ ਪਾਇਨ੍ਹ੍ਹਿ ਡੋਹਾਗਣੀ ਦੁਖੀ ਰੈਣਿ ਵਿਹਾਇ ॥੨॥ ਛੁਟੜਾਂ ਕਿਸ ਤਰ੍ਹਾਂ ਆਪਣੇ ਸਾਈਂ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੀ ਜੀਵਨ ਰਾਤਰੀ ਤਕਲੀਫ ਵਿੱਚ ਬੀਤ ਜਾਂਦੀ ਹੈ। ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥ ਜਿਨ੍ਹਾਂ ਦੇ ਅੰਤਰ ਆਤਮੇ ਸਤਿਪੁਰਖ ਨਿਵਾਸ ਰੱਖਦਾ ਹੈ, ਉਹ ਸੱਚੀ ਕਿਰਤ ਕਰਦੇ ਹਨ। ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥੩॥ ਰੈਣ ਦਿਹੁੰ, ਅਡੋਲਤਾ ਨਾਲ, ਉਹ ਵਾਹਿਗੁਰੂ ਦੀ ਘਾਲ ਕਮਾਉਂਦੀਆਂ ਹਨ ਤੇ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੀਆਂ ਹਨ। ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥ ਤਿਆਗੀਆਂ ਹੋਈਆਂ ਵਹਿਮ ਅੰਦਰ ਭਟਕਦੀਆਂ ਹਨ ਅਤੇ ਝੂਠ ਬਕ ਕੇ ਜਹਿਰ ਖਾਂਦੀਆਂ ਹਨ। ਪਿਰੁ ਨ ਜਾਣਨਿ ਆਪਣਾ ਸੁੰਞੀ ਸੇਜ ਦੁਖੁ ਪਾਹਿ ॥੪॥ ਉਹ ਆਪਣੇ ਕੰਤ ਨੂੰ ਨਹੀਂ ਜਾਣਦੀਆਂ ਅਤੇ ਸੁੰਨ ਮਸੁੰਨ ਪਲੰਘ ਤੇ ਤਕਲੀਫ ਉਠਾਉਂਦੀਆਂ ਹਨ। ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ ॥ ਸੱਚਾ ਸੁਆਮੀ ਕੇਵਲ ਇਕ ਹੈ ਮਤੇ ਤੂੰ ਵਹਿਮ ਅੰਦਰ ਗੁਮਰਾਹ ਹੋ ਜਾਵੇਂ, ਹੇ ਮੇਰੀ ਜਿੰਦੇ! ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥੫॥ ਗੁਰਾਂ ਦਾ ਮਸ਼ਵਰਾ ਲੈ, ਆਪਣੇ ਸੁਆਮੀ ਦੀ ਘਾਲ ਕਮਾ ਅਤੇ ਪਵਿੱਤਰ ਸੱਚੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ। ਸੋਹਾਗਣੀ ਸਦਾ ਪਿਰੁ ਪਾਇਆ ਹਉਮੈ ਆਪੁ ਗਵਾਇ ॥ ਸਤਿਵੰਤੀ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਪ੍ਰਾਪਤ ਹੁੰਦੀ ਹੈ ਅਤੇ ਆਪਣੇ ਹੰਕਾਰ ਤੇ ਸਵੈ ਹੰਗਤਾ ਨੂੰ ਦੂਰ ਕਰ ਦਿੰਦੀ ਹੈ। ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥੬॥ ਆਪਣੇ ਪ੍ਰੀਤਮ ਨਾਲ ਉਹ ਰੈਣ ਦਿਹੁੰ ਜੁੜੀ ਰਹਿੰਦੀ ਹੈ ਅਤੇ ਸੱਚੇ ਪਲੰਘ ਉਤੇ ਆਰਾਮ ਪਾਉਂਦੀ ਹੈ। ਮੇਰੀ ਮੇਰੀ ਕਰਿ ਗਏ ਪਲੈ ਕਿਛੁ ਨ ਪਾਇ ॥ ਜੋ ਇਹ ਮੈਡੀ ਹੈ, ਇਹ ਮੈਡੀ ਹੈ ਆਖਦੇ ਹਨ, ਬਿਨਾਂ ਕੁਝ ਪ੍ਰਾਪਤ ਕੀਤੇ ਟੁਰ ਗਏ ਹਨ। ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥੭॥ ਵਿਛੁੜੀ ਹੋਈ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ ਅਤੇ ਅਖੀਰ ਨੂੰ ਅਫਸੋਸ ਕਰਦੀ ਹੋਈ ਤੁਰ ਜਾਂਦੀ ਹੈ। ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥ ਮੈਡਾ ਉਹ ਪ੍ਰੀਤਮ ਸਿਰਫ ਇਕ ਹੈ ਅਤੇ ਮੈਂ ਕੇਵਲ ਇਕ ਨਾਲ ਹੀ ਪਿਆਰ ਕਰਦਾ ਹਾਂ। ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥ ਨਾਨਕ ਜੇਕਰ ਮੁਟਿਆਰ ਆਰਾਮ ਚੈਨ ਚਾਹੁੰਦੀ ਹੈ, ਤਦ ਉਸ ਨੂੰ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੀਦਾ ਹੈ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਅੰਮ੍ਰਿਤੁ ਜਿਨ੍ਹ੍ਹਾ ਚਖਾਇਓਨੁ ਰਸੁ ਆਇਆ ਸਹਜਿ ਸੁਭਾਇ ॥ ਜਿਨ੍ਹਾਂ ਨੂੰ ਸੁਆਮੀ ਨੇ ਨਾਮ ਸੁਧਾ ਰਸ ਪਾਨ ਕਰਾਇਆ ਹੈ, ਉਹ ਕੁਦਰਤਨ ਹੀ ਉਸ ਦੇ ਸੁਆਦ ਨੂੰ ਮਾਣਦੇ ਹਨ। ਸਚਾ ਵੇਪਰਵਾਹੁ ਹੈ ਤਿਸ ਨੋ ਤਿਲੁ ਨ ਤਮਾਇ ॥੧॥ ਸੱਚਾ ਸੁਆਮੀ ਮੁਛੰਦਗੀ ਰਹਿਤ ਹੈ, ਉਸ ਨੂੰ ਰਤਾ ਭਰ ਭੀ ਤਮ੍ਹਾ ਨਹੀਂ। ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ ਸੱਚਾ ਸੁਧਾਰਸ ਵਰ੍ਹਦਾ ਹੈ ਅਤੇ ਗੁਰੂ ਸਮਰਪਣਾ ਦੇ ਮੂੰਹ ਅੰਦਰ ਟਪਕਦਾ ਹੈ। ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥ ਹਮੇਸ਼ਾਂ ਹੀ ਸਰਸਬਜ਼ ਹੈ ਉਨ੍ਹਾਂ (ਗੁਰਮੁਖਾਂ) ਦੀ ਆਤਮਾਂ ਅਤੇ ਸਿਧ ਹੀ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ। ਠਹਿਰਾਉ। ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥ ਮਨਮੁਖ (ਗੁਰੂ ਪ੍ਰਤੀਕੂਲ)) ਹਮੇਸ਼ਾਂ ਹੀ ਵਿਛੁੜੀਆਂ ਰਹਿੰਦੀਆਂ ਹਨ, ਅਤੇ ਬੂਹੇ ਤੇ ਖਲੋਤੀਆਂ ਊਹ ਵਿਰਲਾਪ ਕਰਦੀਆਂ ਹਨ। ਜਿਨ੍ਹ੍ਹਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥ ਜਿਹੜੀਆਂ ਆਪਣੇ ਪਿਆਰੇ ਪਤੀ ਦੇ ਰਸ ਨੂੰ ਨਹੀਂ ਮਾਣਦੀਆਂ ਉਹ ਉਹੀ ਕੁਛ ਕਰਦੀਆਂ ਹਨ, ਜਿਹੜਾ ਉਨ੍ਹਾਂ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਹੈ। ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥ ਗੁਰੂ ਅਨਸਾਰੀ ਸੱਚੇ ਨਾਮ ਨੂੰ ਬੀਜਦਾ ਹੈ ਅਤੇ ਇਹ ਪੁੰਗਰ ਆਉਂਦਾ ਹੈ। ਉਹ ਕੇਵਲ ਸੱਚੇ ਨਾਮ ਦਾ ਹੀ ਵਣਜ ਕਰਦਾ ਹੈ। ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥੩॥ ਜਿਨ੍ਹਾਂ ਨੂੰ ਸੁਆਮੀ ਇਸ ਨਫੇਵੰਦ ਵਿਉਹਾਰ ਨਾਲ ਜੋੜਦਾ ਹੈ, ਉਨ੍ਹਾਂ ਨੂੰ ਉਹ ਆਪਣੀ ਪ੍ਰੇਮ ਮਈ ਸੇਵਾ ਦਾ ਖਜ਼ਾਨਾਂ ਬਖਸ਼ ਦਿੰਦਾ ਹੈ। ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥ ਗੁਰੂ ਸਮਰਪਣ ਸਦੀਵ ਹੀ ਸੱਚੀ ਪਤਨੀ ਹੈ। ਆਪਣੇ ਸੁਆਮੀ ਦੇ ਡਰ ਤੇ ਸਿਮਰਨ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ। ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥੪॥ ਰੈਣ ਦਿਹੁੰ ਉਹ ਆਪਣੇ ਭਰਤੇ ਨੂੰ ਮਾਣਦੀ ਹੈ ਅਤੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ। ਜਿਨ੍ਹ੍ਹਾ ਪਿਰੁ ਰਾਵਿਆ ਆਪਣਾ ਤਿਨ੍ਹ੍ਹਾ ਵਿਟਹੁ ਬਲਿ ਜਾਉ ॥ ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ। ਸਦਾ ਪਿਰ ਕੈ ਸੰਗਿ ਰਹਹਿ ਵਿਚਹੁ ਆਪੁ ਗਵਾਇ ॥੫॥ ਆਪਣੇ ਅੰਦਰੋਂ ਸਵੈ ਹੰਗਤਾ ਨੂੰ ਨਾਸ ਕਰਕੇ, ਉਹ ਹਮੇਸ਼ਾਂ ਆਪਣੇ ਕੰਤ ਨਾਲ ਵਸਦੀਆਂ ਹਨ। ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥ ਪ੍ਰੀਤਮ ਦੀ ਪਿਰਹੜੀ ਅਤੇ ਪ੍ਰੀਤ ਦੇ ਰਾਹੀਂ ਉਨ੍ਹਾਂ ਦੀ ਦੇਹਿ ਤੇ ਆਤਮਾ ਠੰਢੇ ਹੋ ਜਾਂਦੇ ਹਨ, ਅਤੇ ਉਨ੍ਹਾਂ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ। ਸੇਜ ਸੁਖਾਲੀ ਪਿਰੁ ਰਵੈ ਹਉਮੈ ਤ੍ਰਿਸਨਾ ਮਾਰਿ ॥੬॥ ਆਪਣੇ ਹੰਕਾਰ ਤੇ ਲਾਲਚ ਨੂੰ ਦੂਰ ਕਰਕੇ ਪਤਨੀ ਸੁਖਦਾਈ ਪਲੰਘ ਉਤੇ ਆਪਣੇ ਪਤੀ ਨੂੰ ਮਾਣਦੀ ਹੈ। ਕਰਿ ਕਿਰਪਾ ਘਰਿ ਆਇਆ ਗੁਰ ਕੈ ਹੇਤਿ ਅਪਾਰਿ ॥ ਗੁਰਾਂ ਦੇ ਵਾਸਤੇ ਅਨੰਤ ਪਿਆਰ ਦੁਆਰਾ ਸੁਆਮੀ ਮਿਹਰ ਧਾਰ ਕੇ ਪਤਨੀ ਦੇ ਧਾਮ ਵਿੱਚ ਆ ਜਾਂਦਾ ਹੈ। ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥੭॥ ਖੁਸ਼ਬਾਸ਼ ਪਤਨੀ ਨੂੰ ਹੰਕਾਰ ਦਾ ਵੈਰੀ, ਇੱਕ ਵਾਹਿਗੁਰੂ, ਆਪਦੇ ਲਾੜ੍ਹੇ ਵਜੋਂ ਪ੍ਰਾਪਤ ਹੋ ਜਾਂਦਾ ਹੈ। ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥ ਗੁਰੂ ਜੀ ਉਸ ਦੇ ਸਾਰੇ ਗੁਨਾਹ ਮੁਆਫ ਕਰਵਾ ਦਿੰਦੇ ਹਨ ਅਤੇ ਮਿਲਾਉਣ ਵਾਲਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਨਾਨਕ ਆਖਣੁ ਆਖੀਐ ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥ ਨਾਨਮ ਤੂੰ ਐਹੋ ਜੇਹੇ ਬਚਨ ਉਚਾਰਨ ਕਰ, ਜਿਨ੍ਹਾਂ ਨੂੰ ਸਰਵਣ ਕਰਕੇ ਤੇਰਾ ਮਾਲਕ ਤੈਨੂੰ ਮੁਹੱਬਤ ਕਰਨ ਲੱਗ ਜਾਵੇ। ਆਸਾ ਮਹਲਾ ੩ ॥ ਆਸਾ ਤੀਜੀ ਪਾਤਸ਼ਾਹੀ। ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥ ਜਦ ਉਹ ਸੁਆਮੀ ਸਾਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਅਸੀਂ ਉਨ੍ਹਾਂ ਪਾਸੋਂ ਨੇਕੀਆਂ ਪ੍ਰਾਪਤ ਕਰਦੇ ਹਾਂ। copyright GurbaniShare.com all right reserved. Email |