ਆਸਾਵਰੀ ਮਹਲਾ ੫ ਘਰੁ ੩
ਆਸਾਵਰੀ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ ॥ ਆਪਣੇ ਰਿਦੈ ਅੰਦਰ ਮੈਂ ਵਾਹਿਗੁਰੂ ਨਾਲ ਪਿਆਰ ਪਾ ਲਿਆ ਹੈ। ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ ॥ ਸਤਿਸੰਗਤ ਅੰਦਰ ਮੈਂ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਪਵਿੱਤਰ ਤੇ ਸੱਚੀ ਹੋ ਗਈ ਹੈ ਮੇਰੀ ਜੀਵਨ ਰਹੁ-ਰੀਤੀ। ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ ॥ ਸੁਆਮੀ ਦੇ ਦੀਦਾਰ ਦੀ ਮੈਨੂੰ ਡਾਢੀ ਤ੍ਰੇਹ ਹੈ ਅਤੇ ਮੈਂ ਬਹੁਤਿਆਂ ਤਰੀਕਿਆਂ ਨਾਲ ਉਸ ਨੂੰ ਯਾਦ ਕਰਦਾ ਹਾਂ। ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥ ਮਿਹਰਬਾਨ ਹੋਵੋ, ਹੇ ਮੇਰੇ ਪ੍ਰਭੂ! ਮੇਰੇ ਉਤੇ ਰਹਿਮ ਕਰੋ, ਹੇ ਹੰਕਾਰ ਦੇ ਵੈਰੀ ਵਾਹਿਗੁਰੂ! ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ ਬਹੁਤੀਆਂ ਜੂਨੀਆਂ ਅੰਦਰ ਭਟਕਦੀ ਹੋਈ ਮੇਰੀ ਪ੍ਰਦੇਸਣ ਆਤਮਾਂ ਆ ਕੇ ਸਤਿਸੰਗਤ ਨਾਲ ਜੁੜ ਗਈ ਹੈ। ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥ ਜਿਸ ਮਾਲ ਦੀ ਮੈਂ ਤਾਂਘ ਰੱਖਦਾ ਸੀ ਉਹ ਮੈਨੂੰ ਸੁਆਮੀ ਦੇ ਨਾਮ ਦੀ ਪ੍ਰੀਤ ਵਿੱਚੋਂ ਮਿਲ ਗਿਆ ਹੈ। ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥ ਜਿੰਨੀਆਂ ਭੀ ਧਨ-ਦੌਲਤ ਦੀਆਂ ਰੰਗ ਰਲੀਆਂ ਅਤੇ ਸੁਆਦ ਹਨ ਊਹ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ। ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥ ਤੈਡੇ ਸਾਧੂ ਤੈਡੇ ਨਾਮ ਨਾਲ ਰੰਗੀਜੇ ਹਨ ਅਤੇ ਸਾਰੀਆਂ ਥਾਵਾਂ ਤੇ ਸੁਖ ਮਾਣਦੇ ਹਨ। ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥ ਸਾਰਾ ਜਹਾਨ ਟੁਰਿਆ ਜਾਂਦਾ ਵੇਖੀਦਾ ਹੈ, ਸਦੀਵੀ ਸਥਿਰ ਹੈ ਵਾਹਿਗੁਰੂ ਦਾ ਨਾਮ। ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥ ਤੂੰ ਸੰਤਾਂ ਨਾਲ ਯਾਰੀ ਗੰਢ ਤਾਂ ਜੋ ਤੈਨੂੰ ਅਬਿਨਾਸੀ ਅਸਥਾਨ ਪ੍ਰਾਪਤ ਹੋ ਜਾਵੇ। ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥ ਮਿੱਤਰ, ਯਾਰ, ਪੁੱਤਰ, ਅਤੇ ਰਿਸ਼ਤੇਦਾਰ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥ ਕੇਵਲ ਸੁਆਮੀ ਦਾ ਨਾਮ ਹੀ ਪ੍ਰਾਣੀ ਦਾ ਪੱਖੀ ਹੈ। ਸਾਹਿਬ ਮਸਕੀਨਾਂ ਦਾ ਮਾਲਕ ਹੈ। ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥ ਪ੍ਰਭੂ ਦੇ ਕੰਵਲ ਪੈਰ ਜਹਾਜ਼ ਹਨ, ਉਹਨਾਂ ਦੇ ਨਾਲ ਜੁੜ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥ ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਮੇਰਾ ਠਾਕਰ ਨਾਲ ਸੱਚਾ ਪ੍ਰੇਮ ਪੈ ਗਿਆ ਹੈ। ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥ ਤੇਰੇ ਸੰਤ ਦੀ ਅਰਦਾਸ ਹੈ, ਹੇ ਪ੍ਰਭੂ ਮੈਨੂੰ ਇੱਕ ਸੁਆਸ ਤੇ ਬੁਰਕੀ ਦੇ ਸਮੇਂ ਲਈ ਭੀ ਨਾਂ ਭੁਲਾ। ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥ ਜਿਹੜਾ ਕੁਝ ਤੈਨੂੰ ਭਾਉਂਦਾ ਹੈ, ਹੇ ਵਾਹਿਗੁਰੂ! ਓਹੀ ਚੰਗਾ ਹੈ। ਤੇਰੀ ਰਜਾ ਦੁਆਰਾ ਕੰਮ ਕਾਜ ਦਰੁਸਤ ਹੁੰਦੇ ਹਨ। ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥ ਮੈਂ ਆਰਾਮ ਦੇ ਸਮੁੰਦਰ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਅਤੇ ਮੇਰੇ ਅੰਦਰ ਪਰਮ ਖੁਸ਼ੀ ਪੈਦਾ ਹੋ ਗਈ ਹੈ। ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥ ਗੁਰੂ ਜੀ ਆਖਦੇ ਹਨ ਅਨੰਤ ਪ੍ਰਸੰਨਤਾ ਦੇ ਪ੍ਰਸੂਤ ਸੁਆਮੀ ਨੂੰ ਮਿਲਣ ਦੁਆਰਾ ਮੇਰੇ ਸਾਰੇ ਰੋਗ ਨਵਿਰਤ ਹੋ ਗਏ ਹਨ। ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ ਆਸਾ ਪੰਜਵੀਂ ਪਾਤਸ਼ਾਹੀ। ਵਿਛੋੜੇ ਦੇ ਸ਼ਬਦ, ਛੰਦਾਂ ਦੀ ਸੁਰ ਉਤੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥ ਸ਼ਰੋਮਣੀ ਸਾਹਿਬ ਮਾਲਕ ਦਾ ਆਰਾਧਨ ਕਰ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਜਾ। ਹੇ ਮੇਰੇ ਪ੍ਰੀਤਮ! ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥ ਉਹ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ ਹੇ ਪ੍ਰੀਤਮ! ਜਿਸਦਾ ਚਿੰਤਨ ਕਰਨ ਦੁਆਰਾ ਗਮ ਭੁੱਲ ਜਾਂਦੇ ਹਨ। ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥ ਮੇਰੇ ਪਿਆਰਿਆ! ਇਹ ਦੇਹ ਮੈਂ ਸਾਧੂਆਂ ਕੋਲ ਫ਼ਰੋਖਤ ਕਰ ਦਿਆਂਗਾ। ਜੇਕਰ ਉਹ ਮੈਨੂੰ ਮੇਰੇ ਦਿਲਬਰ ਨਾਲ ਮਿਲਾ ਦੇਣ। ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥ ਪਾਪਾਂ ਦੀਆਂ ਖੁਸ਼ੀਆਂ ਅਤੇ ਹਾਰ ਸ਼ਿੰਗਾਰ ਫਿਕਲੇ ਹਨ। ਉਹਨਾਂ ਦੀ ਫਾਰਖਤੀ ਅਤੇ ਤਲਾਂਜਲੀ ਦੇ ਦਿੱਤੀ ਹੈ, ਹੇ ਮਾਤਾ! ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥ ਜਦ ਮੈਂ ਸੱਚੇ ਗੁਰਾਂ ਦੇ ਪੈਰਾਂ ਤੇ ਢਹਿ ਪਿਆ, ਹੇ ਪ੍ਰੀਤਮ! ਤਾਂ ਮਿਥਨ ਹੁਲਾਸ ਹਰਖ ਅਤੇ ਲਾਲਚ ਮੈਨੂੰ ਛੱਡ ਗਏ। ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥ ਜਿਹੜੇ ਪੁਰਸ਼ ਪ੍ਰਭੂ ਨਾਲ ਰੰਗੀਜੇ ਹਨ ਹੇ ਪ੍ਰੀਤਮ! ਉਹ ਹੋਰ ਕਿਧਰੇ ਨਹੀਂ ਜਾਂਦੇ। ਹਰਿ ਰਸੁ ਜਿਨ੍ਹ੍ਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥ ਜਿਹਨਾਂ ਨੇ ਵਾਹਿਗੁਰੂ ਦੇ ਜੌਹਰ ਨੂੰ ਚੱਖਿਆ ਹੈ ਉਹ ਰੱਜੇ ਤੇ ਧ੍ਰਾਪੇ ਰਹਿੰਦੇ ਹਨ, ਹੇ ਪਿਆਰਿਆ! ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥ ਜੋ ਸੰਤਾਂ ਦੇ ਪੱਲੇ ਨੂੰ ਪਕੜਦੇ ਹਨ, ਹੇ ਨਾਨਕ! ਉਹ ਭਿਆਨਕ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ। ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥੧॥ ਜਦ ਆਦਮੀ ਵਾਹਿਗੁਰੂ ਪਾਤਸ਼ਾਹ ਨੂੰ ਮਿਲ ਪੈਂਦਾ ਹੈ। ਉਸ ਦੀ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ। ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥੨॥ ਸੁਹਣਾ ਕਾਮਲ ਅਤੇ ਸਰਬੱਗ ਸੁਆਮੀ ਮੇਰੀ ਜਿੰਦ ਜਾਨ ਹੈ, ਮੈਨੂੰ ਆਪਣਾ ਦਰਸ਼ਨ ਵਿਖਾਲ ਹੇ ਮਾਲਕ! ਜੋ ਜੀਅ ਤੁਝ ਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ॥੩॥ ਜਿਹੜੇ ਜੀਵ ਤੇਰੇ ਨਾਲੋਂ ਵਿਛੜੇ ਹਨ, ਹੇ ਮੇਰੇ ਪ੍ਰੀਤਮ! ਉਹ ਕੇਵਲ ਮਰਨ ਲਈ ਹੀ ਜੰਮੇ ਹਨ। ਜਿਸੁ ਤੂੰ ਮੇਲਹਿ ਸੋ ਮਿਲੈ ਪਿਆਰੇ ਤਿਸ ਕੈ ਲਾਗਉ ਪਾਇ ॥੪॥ ਉਹ ਪਾਪਾਂ ਦੀ ਜ਼ਹਿਰ ਖਾਂਦੇ ਹਨ। ਕੇਵਲ ਓਹੀ ਤੈਨੂੰ ਮਿਲਦਾ ਹੈ, ਹੇ ਜਾਨੀ! ਜਿਸ ਨੂੰ ਤੂੰ ਮਿਲਾਉਂਦਾ ਹੈ। ਜੋ ਸੁਖੁ ਦਰਸਨੁ ਪੇਖਤੇ ਪਿਆਰੇ ਮੁਖ ਤੇ ਕਹਣੁ ਨ ਜਾਇ ॥੫॥ ਮੈਂ ਉਸ ਦੇ ਪੈਰੀਂ ਪੈਂਦਾ ਹਾਂ, ਜਿਹੜੀ ਖੁਸ਼ੀ ਦਿਲਬਰ ਦਾ ਦੀਦਾਰ ਦੇਖ ਕੇ ਬੰਦਾ ਹਾਸਲ ਕਰਦਾ ਹੈ, ਉਹ ਮੂੰਹ ਦੇ ਨਾਲ ਆਖੀ ਨਹੀਂ ਜਾ ਸਕਦੀ। ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥੬॥ ਦਿਲਬਰ ਦਾ ਸੱਚਾ ਪਿਆਰ ਟੁੱਟਦਾ ਨਹੀਂ, ਇਹ ਸਾਰਿਆਂ ਜੁਗਾਂ ਅੰਦਰ ਰਹਿੰਦਾ ਹੈ। copyright GurbaniShare.com all right reserved. Email |