ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥
ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਓਹੀ ਸਰੇਸ਼ਟ ਹੈ, ਹੇ ਪਿਆਰਿਆ! ਤੂੰ ਅਟੱਲ ਹੈਂ ਅਤੇ ਤੇਰਾ ਫੁਰਮਾਨ। ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥੮॥੨॥੪॥ ਹੇ ਨਾਨਕ! ਜੋ ਸਰਵ ਵਿਆਪਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ, ਉਹ ਸੁਭਾਵਕ ਹੀ ਮਤਵਾਲੇ ਰਹਿੰਦੇ ਹਨ। ਹੇ ਪ੍ਰੀਤਮ! ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥ ਤੂੰ ਮੇਰੀ ਸਾਰੀ ਦਸ਼ਾ ਨੂੰ ਜਾਣਦਾ ਹੈਂ, ਹੇ ਪਿਆਰਿਆ! ਮੈਂ ਕੀਹਦੇ ਕੋਲ ਇਸਨੂੰ ਆਖਾਂ ਤੇ ਬਿਆਨ ਕਰਾਂ? ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥ ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਜਿਹੜਾ ਕੁਝ ਤੂੰ ਦਿੰਦਾ ਹੈਂ, ਉਸ ਨੂੰ ਹੀ ਉਹ ਖਾਂਦੇ ਅਤੇ ਪਹਿਨਦੇ ਹਨ। ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥ ਖੁਸ਼ੀ ਤੇ ਗ਼ਮੀ ਤੇਰੀ ਰਜਾ ਅੰਦਰ ਹਨ ਹੇ ਪ੍ਰੀਤਮ! ਹੋਰ ਕੋਈ ਨਹੀਂ ਜਿਥੋਂ ਉਹ ਉਤਪੰਨ ਹੁੰਦੇ ਹਨ। ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥ ਮੈਡੇ ਦਿਲਬਰਾ! ਜਿਹੜਾ ਕੁਝ ਤੂੰ ਕਰਾਉਂਦਾ ਹੈਂ, ਕੇਵਲ ਓਹੀ ਮੈਂ ਕਰਦਾ ਹਾਂ, ਹੋਰ ਕੁਝ ਮੈਂ ਕਰ ਹੀ ਨਹੀਂ ਸਕਦਾ। ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥ ਸੁਭਾਇਮਾਨ ਹਨ ਸਾਰੇ ਦਿਹਾੜੇ ਅਤੇ ਰਾਤਰੀਆਂ ਹੇ ਮੇਰੇ ਪ੍ਰੀਤਮਾਂ! ਜਦ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ। ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥ ਪ੍ਰਾਣੀ ਓਹੀ ਕੰਮ ਕਰਦਾ ਹੈ, ਜਿਹੜੇ ਮੁਢ ਤੋਂ ਉਸ ਦੇ ਮੱਥੇ ਤੇ ਲਿਖੇ ਹੋਏ ਹਨ ਹੇ ਮੇਰੇ ਸਨੇਹੀਆ! ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥ ਇਕੋ ਸਾਈਂ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਮੇਰੇ ਪ੍ਰੀਤਮਾਂ! ਹਰ ਦਿਲ ਅੰਦਰ ਉਹ ਰਮਿਆ ਹੋਇਆ ਹੈ। ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥ ਨਾਨਕ ਨੇ ਤੇਰੀ ਸ਼ਰਣਾਗਤੀ ਸੰਭਾਲੀ ਹੈ, ਪ੍ਰੀਤਮ ਵਾਹਿਗੁਰੂ ਉਸ ਨੂੰ ਜਗਤ ਦੇ ਖੂਹ ਵਿਚੋਂ ਬਾਹਰ ਕੱਢ ਲੈ। ਰਾਗੁ ਆਸਾ ਮਹਲਾ ੧ ਪਟੀ ਲਿਖੀ ਆਸਾ ਪਹਿਲੀ ਪਾਤਸ਼ਾਹੀ। ਫੱਟੀ ਦਾ ਲਿਖਣਾ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥ ਸ-ਉਹ ਸੁਆਮੀ ਜਿਸ ਨੇ ਜਗਤ ਰਚਿਆ ਹੈ, ਸਾਰਿਆਂ ਦਾ ਕਲਮਕੱਲਾ ਹੀ ਮਾਲਕ ਹੈ। ਸੇਵਤ ਰਹੇ ਚਿਤੁ ਜਿਨ੍ਹ੍ਹ ਕਾ ਲਾਗਾ ਆਇਆ ਤਿਨ੍ਹ੍ਹ ਕਾ ਸਫਲੁ ਭਇਆ ॥੧॥ ਲਾਭਦਾਇਕ ਹੋ ਜਾਂਦਾ ਹੈ। ਉਹਨਾਂ ਦਾ ਆਗਮਨ ਇਸ ਜਗਤ ਅੰਦਰ ਜਿਨ੍ਹਾਂ ਦਾ ਮਨ ਸੁਆਮੀ ਦੀ ਸੇਵਾ ਵਿੱਚ ਜੁੜਿਆ ਰਹਿੰਦਾ ਹੈ। ਮਨ ਕਾਹੇ ਭੂਲੇ ਮੂੜ ਮਨਾ ॥ ਹੇ ਬੰਦੇ! ਹੇ ਮੂਰਖ ਬੰਦੇ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ? ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥ ਜਦ ਤੂੰ ਆਪਣਾ ਹਿਸਾਬ ਕਿਤਾਬ ਬੇਬਾਕ ਕਰ ਦੇਵੇਗਾਂ ਹੇ ਵੀਰ! ਕੇਵਲ ਤਦ ਹੀ ਤੂੰ ਵਿਦਵਾਨ ਜਾਣਿਆਂ ਜਾਵੇਗਾਂ। ਠਹਿਰਾਉ। ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥ ੲ-ਆਦਿ ਪ੍ਰਭੂ ਹੀ ਦਾਤਾਰ ਹੈ। ਕੇਵਲ ਓਹੀ ਸੱਚਾ ਹੈ। ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥ ਉਸ ਗੁਰੂ ਅਨੁਸਾਰੀ ਦੇ ਜਿੰਮੇ ਕੋਈ ਲੇਖਾ ਪੱਤਾ ਨਹੀਂ ਰਹਿੰਦਾ ਜੋ ਇਹਨਾਂ ਅਖਸ਼ਰਾਂ ਰਾਹੀਂ ਸਾਹਿਬ ਨੂੰ ਸਮਝਦਾ ਹੈ। ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥ ੳ-ਤੂੰਜ਼ ਉਸ ਦੀ ਸਿਫ਼ਤ ਗਾਇਨ ਕਰ, ਜਿਸ ਦਾ ਓੜਕ ਜਾਣਿਆਂ ਨਹੀਂ ਜਾ ਸਕਦਾ। ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥੩॥ ਜੋ ਘਾਲ ਕਮਾਉਂਦੇ ਹਨ ਅਤੇ ਸੱਚੇ ਦੀ ਸਾਧਨਾ ਕਰਦੇ ਹਨ, ਉਹ ਮੇਵੇ ਨੂੰ ਪ੍ਰਾਪਤ ਕਰਦੇ ਹਨ। ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥ ਜੇਕਰ ਕੋਈ ਜਣਾ ਬ੍ਰਹਿਮ ਗਿਆਨ ਨੂੰ ਸਮਝ ਲਵੇ ਤਾਂ ਉਹ ਵਿਦਵਾਨ ਆਲਮ ਹੋ ਜਾਂਦਾ ਹੈ। ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥ ਜੇਕਰ ਕੋਈ ਜਣਾ ਸਾਰਿਆਂ ਜੀਵਾਂ ਅੰਦਰ ਇਕ ਸਾਈਂ ਨੂੰ ਜਾਣ ਲਵੇ। ਤਦ ਉਹ ਹੰਕਾਰ ਦੀ ਗੱਲ ਹੀ ਨਹੀਂ ਕਰਦਾ। ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥ ਕ-ਜਦ ਵਾਲ ਚਿੱਟੇ ਹੋ ਜਾਂਦੇ ਹਨ, ਉਹ ਸਾਬਣ ਦੇ ਬਗੈਰ ਹੀ ਚਮਕਦੇ ਹਨ। ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥ ਮੌਤ ਪਾਤਸ਼ਾਹ ਦੇ ਸ਼ਿਕਾਰੀ ਆ ਜਾਂਦੇ ਹਨ ਅਤੇ ਉਹ ਉਸ ਨੂੰ ਮੋਹਣੀ ਦੀ ਜੰਜੀਰ ਨਾਲ ਜਕੜ ਲੈਂਦੇ ਹਨ। ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥ ਖ-ਸਿਰਜਣਹਾਰ ਸ੍ਰਿਸ਼ਟੀ ਦਾ ਪਾਤਸ਼ਾਹ ਹੈ ਜੋ ਆਪਣੇ ਗੁਲਾਮਾਂ ਨੂੰ ਰੋਜੀ ਦਿੰਦਾ ਹੈ। ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥ ਉਸ ਦੀਆਂ ਜੰਜੀਰਾਂ ਅੰਦਰ ਸਾਰਾ ਜਹਾਨ ਜਕੜਿਆ ਹੋਇਆ ਹੈ। ਹੋਰ ਕਿਸੇ ਦਾ ਫੁਰਮਾਨ ਪ੍ਰਚੱਲਿਤ ਨਹੀਂ ਹੁੰਦਾ। ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥ ਗ-ਜੋ ਸੁਆਮੀ ਦੀ ਗੁਰਬਾਣੀ ਦਾ ਗਾਇਨ ਕਰਨਾ ਤਿਆਗ ਦਿੰਦਾ ਹੈ, ਉਹ ਆਪਣੀ ਗੱਲਬਾਤ ਵਿੱਚ ਹੰਕਾਰੀ ਹੋ ਜਾਂਦਾ ਹੈ। ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥੭॥ ਸੁਆਮੀ ਜਿਸ ਦੇ ਬਰਤਨ ਬਣਾਏ ਹਨ, ਅਤੇ ਜਗਤ ਦੀ ਭੱਠੀ ਰਚੀ ਹੈ, ਉਹਨਾਂ ਨੂੰ ਉਸ ਵਿੱਚ ਪਾਉਣ ਦਾ ਸਮਾਂ ਨਿਯਤ ਕਰਦਾ ਹੈ। ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥ ਘ-ਟਹਿਲੂਆ, ਜਿਹੜਾ ਗੁਰਾਂ ਦੀ ਸੇਵਾ ਕਮਾਉਂਦਾ ਹੈ ਅਤੇ ਗੁਰਾਂ ਦੀ ਬਾਣੀ ਨਾਲ ਜੁੜਿਆ ਰਹਿੰਦਾ ਹੈ। ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥ ਅਤੇ ਜਿਹੜਾ ਮੰਦੇ ਤੇ ਚੰਗੇ ਨੂੰ ਬਰਾਬਰ ਕਰ ਕੇ ਸਮਝਦਾ ਹੈ ਉਹ ਇਸ ਤਰੀਕੇ ਨਾਲ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ ਚ-ਜਿਸ ਨੇ ਚਾਰੇ ਵੇਦ ਚਾਰੋਂ ਹੀ ਕਾਨਾਂ ਅਤੇ ਚਾਰ ਯੁਗ ਰਚੇ ਹਨ, ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥ ਸਾਰਿਆਂ ਹੀ ਯੁਗਾਂ ਅੰਦਰ ਉਹ ਖੁਦ ਹੀ ਤਿਆਗੀ ਕਾਨਾਂ ਦੇ ਅਨੰਦ ਮਾਨਣ ਵਾਲਾ ਅਤੇ ਵਿਦਵਾਨ ਆਲਮ ਹੋਇਆ ਹੈ। copyright GurbaniShare.com all right reserved. Email |