ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥
ਛ-ਆਤਮਕ ਅੰਨ੍ਹੇਰਾ ਸਾਰਿਆਂ ਅੰਦਰ ਪਰਵੇਸ਼ ਹੋਇਆ ਹੋਇਆ ਹੈ। ਸੰਦੇਹ ਤੇਰੀ ਹੀ ਰਚਨਾ ਹੈ। ਹੇ ਸੁਆਮੀ! ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ੍ਹ ਗੁਰੂ ਮਿਲਿਆ ॥੧੦॥ ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ। ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ ਜ-ਤੈਡਾਂ ਮੰਗਣ ਵਾਲਾ ਪੁਰਸ਼ ਜੋ ਚੁਰਾਸੀ ਲੱਖ ਜੂਨੀਆਂ ਅੰਦਰ ਮੰਗਦਾ ਫਿਰਦਾ ਸੀ। ਤੇਰੇ ਪਾਸੋਂ ਤੇਰਾ ਬ੍ਰਹਿਮ ਗਿਆਨ ਮੰਗਦਾ ਹੈ ਹੇ ਸਾਹਿਬ! ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥ ਇੱਕ ਪ੍ਰਭੂ ਹੀ ਲੈ ਜਾਂਦਾ ਹੈ, ਇੱਕ ਪ੍ਰਭੂ ਹੀ ਦਿੰਦਾ ਹੈ। ਕਿਸੇ ਹੋਰ ਦੂਸਰੇ ਬਾਰੇ ਮੇਰੇ ਕੰਨੀਂ ਬਲੇਲ ਨਹੀਂ ਪਾਈ। ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ ਝ-ਤੂੰ ਕਿਊਂ ਪਸ਼ਚਾਤਾਪ ਨਾਲ ਮਰਦਾ ਹੈਂ? ਹੇ ਜੀਵ! ਜਿਹੜਾ ਕੁਝ ਵਾਹਿਗੁਰੂ ਨੇ ਦੇਣਾ ਹੈ, ਉਸ ਨੂੰ ਦੇਈ ਜਾ ਰਿਹਾ ਹੈ। ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥ ਉਹ ਦਿੰਦਾ ਹੈ ਦੇਖਦਾ ਹੈ, ਅਤੇ ਜਿਸ ਤਰ੍ਹਾਂ ਜੀਵਾਂ ਨੇ ਰੋਜੀ ਪਾਉਣੀ ਹੈ, ਉਸ ਬਾਰੇ ਫਰਮਾਨ ਜਾਰੀ ਕਰਦਾ ਹੈ। ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ ਜਦ ਮੈਂ ਨਿਗਾਹ ਮਾਰਦਾ ਹਾਂ, ਮੈਨੂੰ ਹੋਰ ਕੋਈ ਦਿਸਦਾ ਹੀ ਨਹੀਂ, ਇੱਕ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੈ। ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥ ਇਕ ਸੁਆਮੀ ਹੀ ਹਿਰਦੇ ਅੰਦਰ ਵੱਸਦਾ ਹੈ। ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ ਟ-ਤੂੰ ਕਿਉਂ ਛਲ ਫੇਰ ਕਰਦਾ ਹੈਂ ਹੇ ਜੀਵ? ਤੂੰ ਇਕ ਪਲ ਅਤੇ ਛਿਣ ਅੰਦਰ ਉਠ ਕੇ ਤੁਰ ਪੈਣਾ ਹੈ। ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥ ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਨਾਂ ਹਾਰ, ਤੂੰ ਨੱਸ ਕੇ ਵਾਹਿਗੁਰੂ ਦੀ ਪਨਾਹ ਹੇਠ ਜਾ ਡਿੱਗ। ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ੍ਹ ਕਾ ਚਿਤੁ ਲਾਗਾ ॥ ਠ-ਆਰਾਮ ਚੈਨ ਉਹਨਾਂ ਦੇ ਦਿਲ ਅੰਦਰ ਰਮ ਜਾਂਦੀ ਹੈ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਪੈਰਾਂ ਨਾਲ ਜੁੜਿਆ ਹੈ। ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥ ਜਿਨ੍ਹਾਂ ਦਾ ਮਨ ਇਸ ਤਰ੍ਹਾਂ ਜੁੜਿਆ ਹੈ, ਉਹ ਬੰਦੇ ਪਾਰ ਉਤਰ ਜਾਂਦੇ ਹਨ, ਹੇ ਸੁਆਮੀ! ਤੇਰੀ ਦਇਆ ਉਹ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥ ਡ-ਤੂੰ ਕਿਉਂ ਅਡੰਬਰ ਰਚਦਾ ਹੈ ਹੇ ਫਾਨੀ ਬੰਦੇ? ਜਿਹੜਾ ਕੁਝ ਪੈਦਾ ਹੋਇਆ ਹੈ, ਉਹ ਸਮੂਹ ਦੂਰ ਵੰਞੇਗਾ। ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥ ਉਸ ਦੀ ਸੇਵਾ ਕਰ ਜੋ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਕੇਵਲ ਤਦ ਹੀ ਤੈਨੂੰ ਆਰਾਮ ਮਿਲੇਗਾ। ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥ ਢ-ਸੁਆਮੀ ਖੁਦ ਹੀ ਢਾਹੁੰਦਾ ਅਤੇ ਉਸਾਰਦਾ ਹੈ, ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਉਹ ਕਰਦਾ ਹੈ। ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥ ਰਚਨਾ ਨੂੰ ਰਚ ਕੇ ਉਹ ਇਸ ਨੂੰ ਦੇਖਦਾ ਹੈ। ਉਹ ਫਰਮਾਨ ਜਾਰੀ ਕਰਦਾ ਹੈ ਅਤੇ ਊਸ ਦਾ ਪਾਰ ਉਤਾਰਾ ਕਰਦਾ ਹੈ। ਜਿਸ ਉਤੇ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈ। ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ ਣ-ਜਿਸ ਦੇ ਚਿੱਤ ਵਿੱਚ ਪ੍ਰਭੂ ਰਮਿਆਂ ਹੋਇਆ ਹੈ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥ ਜਿਸ ਨੂੰ ਸਿਰਜਣਹਾਰ ਆਪਣੇ ਆਪ ਨਾਲ ਮਿਲਾ ਲੈਂਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ। ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥ ਤ-ਡੂੰਘਾ ਹੈ ਭਿਆਨਕ ਸਮੁੰਦਰ, ਉਸ ਦਾ ਓੜਕ ਲੱਭਿਆ ਨਹੀਂ ਜਾ ਸਕਦਾ। ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ ਮੇਰੇ ਕੋਲ ਨਾਂ ਕਿਸ਼ਤੀ ਹੈ, ਨਾਂ ਹੀ ਕੋਈ ਤੁਲਹਾੜਾ, ਮੈਂ ਡੁੱਬ ਰਿਹਾ ਹਾਂ, ਹੇ ਬਚਾਉਣ ਵਾਲੇ ਪਾਤਸ਼ਾਹ! ਮੈਨੂੰ ਬਚਾ ਲੈ। ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥ ਥ-ਥਾਵਾਂ ਅਤੇ ਥਾਵਾਂ ਦੇ ਅੰਤਰੀਵ ਉਹ ਸੁਆਮੀ ਹੈ। ਉਸ ਦੇ ਕਰਣ ਦੁਆਰਾ ਹਰ ਸ਼ੈ ਹੋਦਂ ਵਿੱਚ ਆਈ ਹੈ। ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥ ਸੰਦੇਹ ਕੀ ਹੈ? ਮੋਹਣੀ ਕਿਸ ਨੂੰ ਆਖਦੇ ਹਨ? ਜਿਹੜਾ ਕੁਝ ਉਸਨੂੰ ਭਾਉਂਦਾ ਹੈ ਓਹੀ ਚੰਗਾ ਹੈ। ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਡ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ। ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ। ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥ ਢ-ਜਿਸ ਦੀ ਤਾਕਤ ਨੇ ਧਰਤੀ ਨੂੰ ਟਿਕਾਇਆ ਅਤੇ ਥੰਮਿਆ ਹੋਇਆ ਹੈ, ਜਿਸ ਨੇ ਹਰ ਸ਼ੈ ਨੂੰ ਰੰਗਤ ਬਖਸ਼ੀ ਹੈ, ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥ ਅਤੇ ਜਿਸ ਦੀਆਂ ਦਾਤਾਂ ਹਰ ਜਣਾ ਲੈਂਦਾ ਹੈ; ਉਸ ਦੀ ਰਜਾ ਪ੍ਰਾਣੀਆਂ ਦੇ ਅਮਲਾਂ ਅਨੁਸਾਰ ਕੰਮ ਕਰਦੀ ਹੈ। ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥ ਨ-ਕੰਤ ਸਦਾ ਹੀ ਆਨੰਦ ਮਾਣਦਾ ਹੈ, ਉਹ ਨਾਂ ਦੇਖਿਆ ਤੇ ਨਾਂ ਹੀ ਸਮਝਿਆ ਜਾਂਦਾ ਹੈ। ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥ ਮੈਂ ਆਖਣ ਨੂੰ ਤਾਂ ਵਿਆਹੁਤੀ ਵਹੁਟੀ ਆਖੀ ਜਾਂਦੀ ਹਾਂ ਪਰ ਮੇਰਾ ਭਰਤਾ ਮੈਨੂੰ ਕਦੇ ਵੀ ਨਹੀਂ ਮਿਲਿਆ ਹੇ ਮੇਰੀ ਅੰਮਾਂ ਜਾਈਏ! ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥ ਪ-ਪਰਮ ਪ੍ਰਭੂ ਸਾਡੇ ਰਾਜੇ ਨੇ ਦੇਖਣ ਲਈ ਸੰਸਾਰ ਸਾਜਿਆ ਹੈ। ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥ ਉਹ ਵੇਖਦਾ ਹੈ ਸਮਝਦਾ ਹੈ, ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ। ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥ ਫ-ਸਾਰਾ ਜਹਾਨ ਫਾਂਸੀ ਵਿੱਚ ਫਾਥਾ ਹੋਇਆ ਹੈ ਅਤੇ ਮੌਤ ਦੇ ਜੰਜੀਰ ਨਾਲ ਜਕੜਿਆ ਹੋਇਆ ਹੈ। ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥ ਕੇਵਲ ਓਹੀ ਪੁਰਸ਼ ਪਾਰ ਉਤਰਦੇ ਹਨ, ਜੋ ਗੁਰਾਂ ਦੀ ਦਇਆ ਦੁਆਰਾ ਨੱਸ ਕੇ ਵਾਹਿਗੁਰੂ ਦੀ ਓਟ ਲੈ ਲੈਂਦੇ ਹਨ। ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥ ਬ-ਚਾਰਾਂ ਹੀ ਯੁਗਾਂ ਨੂੰ ਆਪਣਾ ਨਰਦਾਂ ਵਾਲਾ ਕੱਪੜਾ ਬਣਾ ਕੇ ਸਾਈਂ ਨੇ ਖੇਡ ਖੇਡਣੀ ਸ਼ੁਰੂ ਕਰ ਦਿੱਤੀ। copyright GurbaniShare.com all right reserved. Email |