ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥
ਉਸ ਨੇ ਸਾਰੇ ਇਨਸਾਨਾਂ ਅਤੇ ਹੋਰ ਪ੍ਰਾਣ ਧਾਰੀਆਂ ਨੂੰ ਭੀ ਆਪਣੀਆਂ ਨਰਦਾਂ ਬਣਾ ਲਿਆ। ਅਤੇ ਖੁਦ ਗੋਟੀਆਂ ਸੁਟਣੀਆਂ ਆਰੰਭ ਕਰ ਦਿੱਤੀਆਂ। ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥ ਭ-ਜੋ ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਨੂੰ ਲੱਭਦੇ ਅਤੇ ਉਸ ਦੇ ਡਰ ਨੂੰ ਅਨੁਭਵ ਕਰਦੇ ਹਨ, ਉਹ ਮੇਵੇ ਨੂੰ ਪਾ ਲੈਂਦੇ ਹਨ। ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ ਆਪ ਹੁਦਰੇ ਮੂਰਖ ਭਟਕਦੇ ਫਿਰਦੇ ਹਨ ਅਤੇ ਸੁਆਮੀ ਨੂੰ ਨਹੀਂ ਸਿਮਰਦੇ। ਉਹ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਪੈਦੇ ਹਨ। ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥ ਮ-ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਅੰਮ੍ਰਿਤ ਦੇ ਪਿਆਰੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ। ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥ ਜਦ ਤਾਈਂ ਸਰੀਰ ਵਿੱਚ ਸੁਆਸ ਹੈ। ਉਹ ਹੋਰਸ ਚੀਜਾਂ ਬਾਰੇ ਪੜ੍ਹਦਾ ਹੈ ਅਤੇ ਮੰਮਾ ਦੇ ਅਖਸਰ ਮੌਤ ਤੇ ਮਧ ਸੂਦਣ ਨੂੰ ਭੁਲਾ ਛੱਡਦਾ ਹੈ। ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥ ਯ-ਜੇ ਇਨਸਾਨ ਸੱਚੇ ਸਾਹਿਬ ਨੂੰ ਸਿਆਣ ਲਵੇ, ਤਦ ਉਹ ਮੁੜ ਕੇ ਕਦਾਚਿਤ ਜਨਮ ਨਹੀਂ ਧਾਰਦਾ। ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥ ਕੇਵਲ ਇੱਕ ਵਾਹਿਗੁਰੂ ਨੂੰ ਹੀ ਗੁਰੂ ਅਨੁਸਾਰੀ ਉਚਾਰਦਾ ਹੈ। ਗੁਰੂ ਅਨੁਸਾਰੀ ਸਮਝਦਾ ਹੈ ਅਤੇ ਗੁਰੂ ਅਨੁਸਾਰੀ ਜਾਣਦਾ ਹੈ। ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥ ਰ-ਸੁਆਮੀ ਸਾਰੇ ਜੀਆਂ ਅੰਦਰ ਵਿਆਪਕ ਹੋ ਰਿਹਾ ਹੈ, ਜਿਹੜੇ ਉਸ ਨੇ ਪੈਦਾ ਕੀਤੇ ਹਨ। ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥ ਪ੍ਰਾਣਧਾਰੀਆਂ ਨੂੰ ਪੈਦਾ ਕਰਕੇ ਉਸ ਨੇ ਉਹਨਾਂ ਸਾਰਿਆਂ ਨੂੰ ਕੰਮਾਂ ਵਿੱਚ ਲਾ ਦਿੱਤਾ ਹੈ। ਜਿਹਨਾਂ ਉਤੇ ਉਸ ਦੀ ਰਹਿਮਤ ਹੈ, ਉਹ ਉਸ ਦਾ ਨਾਮ ਲੈਂਦੇ ਹਨ। ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥ ਲ-ਜਿਸ ਨੇ ਜੀਵ ਜੰਤਾਂ ਨੂੰ ਮੁਖਤਲਿਫ ਵਿਹਾਰਾਂ ਵਿੱਚ ਲਾਇਆ ਹੈ, ਉਸ ਨੇ ਉਹਨਾਂ ਨੂੰ ਧਨ ਦੌਲਤ ਦਾ ਪਿਆਰ ਮਿੱਠਾ ਲਾ ਦਿੱਤਾ ਹੈ। ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥ ਪ੍ਰਭੂ ਖਾਣ ਅਤੇ ਪੀਣ ਨੂੰ ਦਿੰਦਾ ਹੈ, ਜਿਹੜਾ ਕੁਝ ਉਸ ਦੀ ਰਜਾ ਅਤੇ ਫੁਰਮਾਨ ਤਾਬੇ ਆਦਮੀ ਨਾਲ ਵਾਪਰਦਾ ਹੈ, ਉਸ ਨੂੰ ਇਕ ਸਮਾਨ ਕਰਕੇ ਸਹਾਰਨਾ ਚਾਹੀਦਾ ਹੈ। ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥ ਵ-ਸਰਬ ਵਿਆਪਕ ਸੁਆਮੀ ਸਾਡਾ ਮਾਲਕ ਹੈ। ਜਿਸ ਨੇ ਸੰਸਾਰ ਦੇ ਭੇਸ ਨੂੰ ਦੇਖਣ ਲਈ ਰਚਿਆ ਹੈ। ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥ ਉਹ ਦੇਖਦਾ, ਚਖਦਾ ਅਤੇ ਸਾਰਾ ਕੁਝ ਜਾਣਦਾ ਹੈ। ਅੰਦਰ ਅਤੇ ਬਾਹਰ ਉਹ ਵਿਆਪਕ ਹੋ ਰਿਹਾ ਹੈ। ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥ ੜ-ਤੂੰ ਕਿਉਂ ਬਖੇੜਾ ਕਰਦਾ ਹੈ, ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜੋ ਅਭਿਲਾਸੀ ਪ੍ਰਭੂ ਹੈ। ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ ਉਸ ਦਾ ਸਿਮਰਨ ਕਰ, ਸਤਪੁਰਖ ਦੇ ਅੰਦਰ ਲੀਨ ਥੀ ਵੰਞ, ਅਤੇ ਉਸ ਉਤੋਂ ਬਲਿਹਾਰ ਹੋ ਜਾ। ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥ ਹ-ਉਸ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ, ਜੋ ਜੀਵ ਜੰਤੂਆਂ ਨੂੰ ਪੈਦਾ ਕਰਕੇ ਉਹਨਾਂ ਨੂੰ ਰੋਜੀ ਦਿੰਦਾ ਹੈ। ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥ ਰੱਬ ਦੇ ਨਾਮ ਦਾ ਸਿਮਰਨ ਕਰ। ਰੱਬ ਦੇ ਨਾਮ ਅੰਦਰ ਲੀਨ ਹੋ ਜਾ, ਅਤੇ ਰੈਣ ਦਿਹੁੰ ਤੂੰ ਰੱਬ ਦੇ ਨਾਮ ਦਾ ਨਫਾ ਉਠਾ। ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ ਅ-ਜਿਹੜਾ ਕੁਝ ਵਾਹਿਗੁਰੂ ਜਿਸ ਨੇ ਖੁਦ ਸੰਸਾਰ ਸਾਜਿਆ ਹੈ ਨੇ ਕਰਨਾ ਹੈ। ਉਸ ਨੂੰ ਉਹ ਕਰੀ ਜਾਂਦਾ ਹੈ। ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥ ਜੋ ਕੁਝ ਸਾਹਿਬ ਕਰਦਾ ਅਤੇ ਕਰਾਉਂਦਾ ਹੈ। ਉਹ ਸਾਰਾ ਕੁਝ ਜਾਣਦਾ ਹੈ, ਨਾਨਕ ਕਵੀ ਇਸ ਤਰ੍ਹਾਂ ਆਖਦਾ ਹੈ। ਰਾਗੁ ਆਸਾ ਮਹਲਾ ੩ ਪਟੀ ਰਾਗ ਆਸਾ ਤੀਜੀ ਪਾਤਸ਼ਾਹੀ ਪੈਤੀ ਅੱਖਰਾਂ ਵਾਰਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਸਦਕਾ ਉਹ ਪ੍ਰਾਪਤ ਹੁੰਦਾ ਹੈ। ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥ ਅਯੋ ਅੰਙੈ ਅਤੇ ਕਖੈ ਹੈ ਘੰਙੇ। ਸਾਰਾ ਸੰਸਾਰ ਜੋ ਜਨਮਿਆ ਹੈ ਮਰ ਵੰਞੇਗਾ। ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥ ਰੀਰੀ ਲਲੀ ਪ੍ਰਾਣੀ ਗੁਨਾਹ ਕਰਦਾ ਹੈ ਅਤੇ ਬਦੀਆਂ ਵਿੱਚ ਪੈ ਕੇ ਨੇਕੀਆਂ ਨੂੰ ਭੁਨ ਜਾਂਦਾ ਹੈ। ਮਨ ਐਸਾ ਲੇਖਾ ਤੂੰ ਕੀ ਪੜਿਆ ॥ ਹੇ ਮੇਰੀ ਜਿੰਦੜੀਏ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ, ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥ ਜਿਸ ਕਰਕੇ ਹਿਸਾਬ ਕਿਤਾਬ ਦੇਣਾ ਅਜੇ ਭੀ ਤੇਰੇ ਜਿੰਮੇ ਬਾਕੀ ਹੈ, ਠਹਿਰਾਉ। ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥ ਸਿੰਧ ਙਾਇਐ ਤੂੰ ਹੇ ਬੰਦੇ ਵਾਹਿਗੁਰੂ ਨੂੰ ਨਹੀਂ ਆਰਾਧਦਾ। ਨ-ਨਾਂ ਹੀ ਤੂੰ ਨਾਮ ਲੈਂਦਾ ਹੈ। ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥ ਛ- ਦਿਹੁੰ ਰੈਣ ਤੂੰ ਨਾਸ ਹੁੰਦਾ ਜਾ ਰਿਹਾ ਹੈ। ਹੇ ਮੂਰਖ! ਮੌਤ ਦੇ ਦੂਤ ਦਾ ਫੜਿਆ ਹੋਇਆ ਤੂੰ ਕਿਸ ਤਰ੍ਹਾਂ ਛੁਟਕਾਰਾ ਪਾਵੇਗਾਂ? ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥ ਬ -ਤੂੰ ਸਮਝਦਾ ਨਹੀਂ ਹੇ ਬੇਸਮਝ ਬੰਦੇ! ਸੰਦੇਹ ਦਾ ਕੁਰਾਹੇ ਪਾਇਆ ਹੋਇਆ ਤੂੰ ਆਪਣਾ ਜੀਵਨ ਗਵਾ ਰਿਹਾ ਹੈਂ। ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥ ਤੂੰ ਬਿਨਾਂ ਵਜਾਅ ਆਪਣੇ ਆਪ ਨੂੰ ਉਸਤਾਦ ਅਖਵਾਉਂਦਾ ਹੈ, ਅਤੇ ਹੋਰਨਾਂ ਦਾ ਬੋਝ ਆਪਣੇ ਉਤੇ ਲੈਂਦਾ ਹੈ। ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥ ਜ -ਤੇਰਾ ਈਸ਼ਵਰੀ ਨੂਰ ਲੁਟਿਆ ਪੁਟਿਆ ਗਿਆ ਹੈ, ਹੇ ਬੇਵਕੂਫ! ਅਖੀਰ ਨੂੰ ਜਾਂਦਾ ਹੋਇਆ ਤੂੰ ਪਸ਼ਚਾਤਾਪ ਕਰੇਗਾ। ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥ ਇੱਕ ਪ੍ਰਭੂ ਦਾ ਤੂੰ ਸਿਮਰਨ ਨਹੀਂ ਕਰਦਾ, ਇਸ ਲਈ ਤੂੰ ਮੁੜ ਮੁੜ ਕੇ ਗਰਭ ਵਿੱਚ ਪਵੇਗਾਂ। ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥ ਤੂੰ ਉਸ ਨੂੰ ਵਾਚ ਜਿਹੜਾ ਤੇਰੇ ਮਸਤਕ ਤੇ ਲਿਖਿਆ ਹੋਇਆ ਹੈ ਹੇ ਵਿਦਵਾਨ! ਤੂੰ ਹੋਰਨਾਂ ਨੂੰ ਕੁਕਰਮ ਨਾਂ ਪੜ੍ਹਾ। copyright GurbaniShare.com all right reserved. Email |