Page 435
ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥
ਅਵਲ ਤਾਂ ਮੁਰਸ਼ਿਦ ਫਾਹਿਆ ਜਾਂਦਾ ਹੈ। ਅਤੇ ਮਗਰੋਂ ਫਾਹੀ ਸ਼ਗਿਰਦਾਂ ਦੀ ਗਰਦਨ ਦੁਆਲੇ ਪਾਈ ਜਾਂਦੀ ਹੈ।

ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥
ਸ -ਤੂੰ ਆਪਣਾ ਸਵੈ ਜਗਤ ਗੁਆ ਲਿਆ ਹੈ ਹੇ ਬੇਵਕੂਫ ਬੰਦੇ! ਤੈਂ ਇੱਕ ਨਾਮੁਨਾਸਿਬ ਖੈਰਾਤ ਲਈ ਹੈ।

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥
ਜਿਹੋ ਜਿਹੀ ਉਹ ਧੀ ਹੈ ਦਾਨ ਦੇਣ ਵਾਲੇ ਦੀ ਓਹੋ ਜਿਹੀ ਹੀ ਉਹ ਤੇਰੀ ਹੈ। ਇਸ ਲਾਗ ਨੂੰ ਲੈਣ ਦੁਆਰਾ ਤੂੰ ਆਪਣੇ ਜੀਵਨ ਦਾ ਸੱਤਿਆਨਾਸ ਕਰ ਲਿਆ ਹੈ।

ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥
ਮ-ਤੇਰੀ ਅਕਲ ਮਾਰੀ ਗਈ ਹੈ ਹੇ ਮੂਰਖ! ਤੈਨੂੰ ਸਵੈ ਹੰਗਤਾ ਦੀ ਭਾਰੀ ਬਿਮਾਰੀ ਚਿੰਬੜ ਗਈ ਹੈ।

ਅੰਤਰ ਆਤਮੈ ਬ੍ਰਹਮੁ ਨ ਚੀਨ੍ਹ੍ਹਿਆ ਮਾਇਆ ਕਾ ਮੁਹਤਾਜੁ ਭਇਆ ॥੭॥
ਆਪਣੇ ਹਿਰਦੇ ਅੰਦਰ ਤੂੰ ਪ੍ਰਭੂ ਨੂੰ ਨਹੀਂ ਵੇਖਦਾ ਅਤੇ ਧਨ ਦੌਲਤ ਦੀ ਖਾਤਰ ਆਪਣੇ ਆਪ ਨੂੰ ਬੇਇਜਤ ਕਰਦਾ ਹੈ।

ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥
ਕ -ਮਿਥਨ ਹੁਲਾਸ ਅਤੇ ਗੁਸੇ ਅੰਦਰ ਤੂੰ ਭਟਕਦਾ ਫਿਰਦਾ ਹੈਂ ਹੇ ਮੂਰਖ! ਸੰਸਾਰੀ ਮੋਹ ਨਾਲ ਜੁੜ ਕੇ ਤੂੰ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ।

ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥
ਤੂੰ ਵਾਚਦਾ ਵੀਚਾਰਦਾ ਅਤੇ ਘਣੇਰਾ ਕੂਕਦਾ ਹੈਂ, ਪ੍ਰੰਤੂ ਗਿਆਤ ਦੇ ਬਾਝੋਂ ਤੂੰ ਡੁੱਬ ਕੇ ਮਰ ਗਿਆ ਹੈ।

ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥
ਤ-ਰੋਹ ਨੇ ਤੈਨੂੰ ਸਾੜ ਫੂਕ ਛੱਡਿਆ ਹੈ, ਹੇ ਬੇਵਕੂਫ ਬੰਦੇ! ਥ-ਜਿਸ ਜਗ੍ਹਾ ਤੇ ਤੂੰ ਰਹਿੰਦਾ ਹੈਂ, ਉਹ ਭੀ ਲਾਣ੍ਹਤ ਮਾਰੀ ਹੋ ਗਈ ਹੈ।

ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥
ਘ-ਤੂੰ ਬੂਹੇ ਤੇ ਮੰਗਦਾ ਫਿਰਦਾ ਹੈਂ, ਹੇ ਮੂਰਖ! ਦ-ਤੂੰ ਨਾਮ ਦੀ ਦਾਤ ਨੂੰ ਪ੍ਰਾਪਤ ਨਹੀਂ ਕਰਦਾ।

ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥
ਪ-ਤੇਰਾ ਪਾਰ ਉਤਾਰਾ ਨਹੀਂ ਹੋਣਾ ਹੇ ਮੂਰਖ! ਕਿਉਂ ਜੋ ਤੂੰ ਸੰਸਾਰ ਅੰਦਰ ਖੱਚਤ ਹੋ ਰਿਹਾ ਹੈ।

ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥
ਸੱਚੇ ਸੁਆਮੀ ਨੇ ਖੁਦ ਤੈਨੂੰ ਗੁਮਰਾਹ ਕੀਤਾ ਹੈ, ਹੇ ਮੂਰਖ! ਤੇਰੇ ਮੱਥੇ ਉਤੇ ਏਹੋ ਹੀ ਲਿਖਿਆ ਹੋਇਆ ਸੀ।

ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥
ਭ-ਹੇ ਮੂਰਖ ਤੂੰ ਭਿਆਨਕ ਸੰਸਾਰ ਸਮੁੰਦਰ ਅੰਦਰ ਡੁੱਬ ਗਿਆ ਹੈ। ਅਤੇ ਸੰਸਾਰੀ ਪਦਾਰਥਾਂ ਵਿੱਚ ਖੱਚਤ ਹੋ ਰਿਹਾ ਹੈ।

ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥
ਜੋ ਗੁਰਾਂ ਦੀ ਦਇਆ ਦੁਆਰਾ ਇੱਕ ਸਾਈਂ ਨੂੰ ਸਮਝਦਾ ਹੈ, ਉਹ ਇੱਕ ਮੁਹਤ ਅੰਦਰ ਜਗਤ ਸਮੁੰਦਰ ਤੋਂ ਤਰ ਜਾਂਦਾ ਹੈ।

ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥
ਵ-ਤੇਰੀ ਵਾਰੀ ਆ ਗਈ ਹੈ, ਹੇ ਬੇਵਕੂਫ ਬੰਦੇ! ਤੂੰ ਪ੍ਰਕਾਸ਼ਵਾਨ ਪ੍ਰਭੂ ਨੂੰ ਭੁਲਾਇਆ ਹੋਇਆ ਹੈ।

ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥
ਮੌਕਾ ਤੈਨੂੰ ਮੁੜ ਕੇ ਨਹੀਂ ਮਿਲਣਾ। ਤੂੰ ਮੌਤ ਦੇ ਫਰਿਸ਼ਤਿਆਂ ਦੇ ਕਾਬੂ ਵਿੱਚ ਆ ਜਾਵੇਗਾਂ, ਹੇ ਮੂਰਖ!

ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ਝ-ਤੂੰ ਕਦਾਚਿਤ ਪਸਚਾਤਾਪ ਨਹੀਂ ਕਰੇਗਾਂ, ਹੇ ਮੂਰਖ! ਜੇਕਰ ਤੂੰ ਸੱਚੇ ਗੁਰਾਂ ਦੀ ਸਿਖਮਤ ਭੋਰਾ ਭਰ ਭੀ ਸੁਣ ਲਵੇ।

ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥
ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਗੁਰੂ ਨਹੀਂ। ਅਤੇ ਗੁਰੂ-ਬਿਹੂਨ (ਨਿਗੁਰੇ) ਦਾ ਨਾਮ ਹੀ ਮੰਦਾ ਹੈ।

ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥
ਧ-ਆਪਣੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖ, ਹੇ ਬੇਸਮਝ ਬੰਦੇ! ਤੇਰੇ ਅੰਦਰ ਨਾਮ ਦਾ ਖਜਾਨਾ ਹੈ।

ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥
ਜੇਕਰ ਇਨਸਾਨ ਗੁਰੂ ਅਨਸਾਰੀ ਥੀ ਵੰਞੇ, ਤਦ ਹੀ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪੀਂਦਾ ਹੈ ਅਤੇ ਸਾਰਿਆਂ ਯੁਗਾਂ ਅੰਦਰ ਹੀ ਉਹ ਇਸ ਨੂੰ ਪਾਨ ਕਰਦਾ ਰਹਿੰਦਾ ਹੈ।

ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥
ਗ-ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਕਰ, ਹੇ ਮੂਰਖ! ਨਿਰੀਆਂ ਗੱਲਾਂ ਬਾਤਾਂ ਦੁਆਰਾ ਕਦੇ ਭੀ ਕਿਸੇ ਨੇ ਉਸ ਨੂੰ ਪ੍ਰਾਪਤ ਨਹੀਂ ਕੀਤਾ।

ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥
ਗੁਰਾਂ ਦੇ ਪੈਰ ਤੂੰ ਆਪਣੇ ਅੰਤਸ਼ਕਰਨ ਵਿੱਚ ਟਿਕਾ ਬੇਸਮਝ ਬੰਦੇ! ਤੇਰੇ ਪੂਰਬਲੇ ਪਾਪ ਉਹ ਸਾਰੇ ਮਾਫ ਕਰ ਦੇਵੇਗਾ।

ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥
ਹ-ਵਾਹਿਗੁਰੂ ਦੀ ਕਥਾ-ਵਾਰਤਾ ਨੂੰ ਸਮਝ ਤੂੰ ਹੇ ਮੂਰਖ! ਤਾਂ ਹੀ ਤੈਨੂੰ ਸਦੀਵੀ ਆਰਾਮ ਪ੍ਰਾਪਤ ਹੋਵੇਗਾ।

ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥
ਜਿੰਨਾ ਬਹੁਤਾ ਮਨ ਮੱਤੀਏ ਪੜ੍ਹਦੇ ਹਨ, ਉਨ੍ਹਾਂ ਬਹੁਤਾ ਉਹਨਾਂ ਨੂੰ ਕਸ਼ਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।

ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨ੍ਹ੍ਹ ਕੈ ਰਵਿ ਰਹਿਆ ॥
ਰ-ਹੇ ਬੇਸਮਝ ਬੰਦੇ! ਤੂੰ ਉਨ੍ਹਾਂ ਦੇ ਰਾਹੀਂ ਸੁਆਮੀ ਨੂੰ ਚੇਤੇ ਕਰ, ਜਿਨ੍ਹਾਂ ਦੇ ਦਿਲ ਅੰਦਰ ਉਹ ਵੱਸਦਾ ਹੈ।

ਗੁਰ ਪਰਸਾਦੀ ਜਿਨ੍ਹ੍ਹੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਹ੍ਹੀ ਬੂਝਿ ਲਹਿਆ ॥੧੭॥
ਗੁਰਾਂ ਦੀ ਦਇਆ ਦੁਆਰਾ ਜੋ ਸੁਆਮੀ ਨੂੰ ਸਿੰਆਣਦੇ ਹਨ, ਉਹ ਸੁਤੰਤਰ ਵਾਹਿਗੁਰੂ ਨੂੰ ਸਮਝ ਲੈਂਦੇ ਹਨ।

ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਮੇਰੇ ਮਾਲਕ ਤੇਰਾ ਓੜਕ ਜਾਇਆ ਨਹੀਂ ਜਾ ਸਕਦਾ। ਨਾਂ ਬਿਆਨ ਹੋਣ ਵਾਲਾ ਵਾਹਿਗੁਰੂ ਬਿਆਨ ਨਹੀਂ ਕੀਤਾ ਜਾ ਸਕਦਾ।

ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ੍ਹ ਕਾ ਲੇਖਾ ਨਿਬੜਿਆ ॥੧੮॥੧॥੨॥
ਨਾਨਕ, ਜਿੰਨਾਂ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਬੇਬਾਕ ਹੋ ਜਾਂਦਾ ਹੈ।

ਰਾਗੁ ਆਸਾ ਮਹਲਾ ੧ ਛੰਤ ਘਰੁ ੧
ਰਾਗ ਆਸਾ ਪਹਿਲੀ ਪਾਤਸ਼ਾਹੀ। ਛੰਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥
ਹੇ ਬਾਲਕੀ ਵਰਗੀ ਜੁਆਨੀ ਵਾਲੀਏ ਪਤਨੀਏ, ਮੇਰਾ ਪ੍ਰੀਤਮ ਬੜਾ ਹੀ ਖਿਲੰਦੜਾ ਹੈ।

ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥
ਜਦ ਪਤਨੀ ਆਪਣੇ ਪਤੀ ਨੂੰ ਬਹੁਤਾ ਪਿਆਰ ਕਰਦੀ ਹੈ ਤਾਂ ਮਿਹਰਬਾਨ ਮਾਲਕ ਖੁਸ਼ ਹੋ ਜਾਂਦਾ ਹੈ। ਅਤੇ ਉਸ ਨੂੰ ਮੁਹੱਬਤ ਕਰਨ ਲੱਗ ਜਾਂਦਾ ਹੈ।

copyright GurbaniShare.com all right reserved. Email