Page 436
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥
ਜੇਕਰ ਸਾਹਿਬ ਮਾਲਕ ਖੁਦ ਉਸ ਤੇ ਮਿਹਰ ਧਾਰੇ, ਤਦ ਵਹੁਟੀ ਆਪਣੇ ਭਰਤੇ ਨੂੰ ਮਿਲ ਪੈਂਦੀ ਹੈ।

ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥
ਉਸ ਦਾ ਪਲੰਘ ਆਪਣੇ ਪਿਆਰੇ ਦੀ ਸੰਗਤ ਨਾਲ ਸੁਸ਼ੋਭਤ ਹੋ ਜਾਂਦਾ ਹੈ ਤੇ ਉਸ ਦੇ ਸੱਤੇ ਹੀ ਤਾਲਾਬ ਸੁਧਾਰਸ ਨਾਲ ਪਰੀਪੂਰਨ ਹੋ ਜਾਂਦੇ ਹਨ।

ਕਰਿ ਦਇਆ ਮਇਆ ਦਇਆਲ ਸਾਚੇ ਸਬਦਿ ਮਿਲਿ ਗੁਣ ਗਾਵਓ ॥
ਮੇਰੇ ਉਤੇ ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਸੱਚੇ ਸੁਆਮੀ! ਤਾਂ ਜੋ ਮੈਨੂੰ ਗੁਰਾਂ ਦਾ ਉਪਦੇਸ਼ ਪ੍ਰਾਪਤ ਹੋਵੇ ਅਤੇ ਮੈਂ ਤੇਰਾ ਜੱਸ ਗਾਇਨ ਕਰਾਂ।

ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥੧॥
ਨਾਨਕ ਵਾਹਿਗੁਰੂ ਆਪਣੇ ਖਸਮ ਨੂੰ ਦੇਖ ਕੇ ਵਹੁਟੀ ਪ੍ਰਸੰਨ ਹੋ ਗਈ ਹੈ, ਅਤੇ ਉਸ ਦੇ ਚਿੱਤ ਵਿੱਚ ਖੁਸ਼ੀ ਹੈ।

ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥
ਹੇ ਕੁਦਰਤੀ ਸੁੰਦਰਤਾ ਵਾਲੀ ਪਤਨੀ! ਆਪਣੇ ਸੁਆਮੀ ਅੱਗੇ ਇੱਕ ਲਾਡਲੀ ਪ੍ਰਾਰਥਨਾਂ ਕਰ।

ਮੈ ਮਨਿ ਤਨਿ ਹਰਿ ਭਾਵੈ ਪ੍ਰਭ ਸੰਗਮਿ ਰਾਤੀ ਰਾਮ ॥
ਮੇਰੀ ਜਿੰਦੜੀ ਅਤੇ ਦੇਹਿ ਨੂੰ ਵਾਹਿਗੁਰੂ ਚੰਗਾ ਲੱਗਦਾ ਹੈ ਅਤੇ ਮੈਂ ਸੁਆਮੀ ਮਾਲਕ ਦੇ ਮੇਲ ਮਿਲਾਪ ਅਤੇ ਫਰੇਫਤਾ ਹੋ ਗਈ ਹਾਂ।

ਪ੍ਰਭ ਪ੍ਰੇਮਿ ਰਾਤੀ ਹਰਿ ਬਿਨੰਤੀ ਨਾਮਿ ਹਰਿ ਕੈ ਸੁਖਿ ਵਸੈ ॥
ਸਾਹਿਬ ਦੀ ਪ੍ਰੀਤ ਨਾਲ ਮੈਂ ਰੰਗੀ ਗਈ ਹਾਂ, ਵਾਹਿਗੁਰੂ ਅੱਗੇ ਮੈਂ ਜੋਦੜੀ ਕਰਦੀ ਹਾਂ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਮੈਂ ਆਰਾਮ ਅੰਦਰ ਵੱਸਦੀ ਹਾਂ।

ਤਉ ਗੁਣ ਪਛਾਣਹਿ ਤਾ ਪ੍ਰਭੁ ਜਾਣਹਿ ਗੁਣਹ ਵਸਿ ਅਵਗਣ ਨਸੈ ॥
ਜੇਕਰ ਤੂੰ ਉਸ ਦੀਆਂ ਨੇਕੀਆਂ ਜਾਣ ਲਵੇਂ ਤਦ ਤੂੰ ਸੁਆਮੀ ਨੂੰ ਜਾਣ ਲਵੇਗਾਂ। ਇਸ ਤਰਾਂ ਭਲਿਆਈਆਂ ਤੇਰੇ ਅੰਦਰ ਟਿੱਕ ਜਾਣਗੀਆਂ ਅਤੇ ਬਦੀਆਂ ਦੌੜ ਜਾਣਗੀਆਂ।

ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਣਿ ਸੁਨਣਿ ਨ ਧੀਜਏ ॥
ਤੇਰੇ ਬਿਨਾਂ ਮੈਂ ਇੱਕ ਮੁਹਤ ਲਈ ਭੀ ਰਹਿ ਨਹੀਂ ਸਕਦੀ। ਨਿਰਾਪੁਰਾ ਆਖਣ ਤੇ ਸ੍ਰਵਣ ਕਰਨ ਦੁਆਰਾ ਮੈਨੂੰ ਰੱਜ ਨਹੀਂ ਆਉਂਦਾ।

ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥੨॥
ਨਾਨਕ ਹੇ ਪ੍ਰੀਤਮ, ਹੇ ਮੇਰੇ ਪ੍ਰੀਤਮ! ਕਰਕੇ ਕੂਕਦਾ ਹੈ, ਉਸਦੀ ਜੀਹਭਾ ਤੇ ਜਿੰਦੜੀ ਪ੍ਰਭੂ ਦੇ ਅੰਮ੍ਰਿਤ ਨਾਲ ਭਿੱਜੀਆਂ ਹੋਈਆਂ ਹਨ।

ਸਖੀਹੋ ਸਹੇਲੜੀਹੋ ਮੇਰਾ ਪਿਰੁ ਵਣਜਾਰਾ ਰਾਮ ॥
ਹੇ ਮੈਡੀਂ ਹਮਜੋਲਣੋਂ ਅਤੇ ਸੱਜਣੀਓ! ਮੈਡਾਂ ਪ੍ਰੀਤਮ ਇੱਕ ਸੁਦਾਗਰ ਹੈ।

ਹਰਿ ਨਾਮੋੁ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥
ਵਾਹਿਗੁਰੂ ਦਾ ਨਾਮ ਮੈਂ ਉਸ ਪਾਸੋਂ ਖਰੀਦਿਆ ਹੈ। ਇਸ ਦੀ ਮਿਠਾਸ ਅਤੇ ਮੁੱਲ ਬੇਇੰਤਹਾ ਹਨ।

ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥
ਅਮੋਲਕ ਹੈ ਉਸ ਦਾ ਮੁਲ ਅਤੇ ਵੱਸਦਾ ਹੈ ਉਹ ਸੱਚੇ ਮੰਦਰ ਅੰਦਰ। ਜੇਕਰ ਪਤਨੀ ਪਿਆਰੇ ਸੁਆਮੀ ਨੂੰ ਚੰਗੀ ਲੱਗਣ ਲੱਗ ਜਾਵੇ, ਤਦ ਉਹ ਕੀਰਤੀਮਾਨ ਥੀ ਵੰਞਦੀ ਹੈ।

ਇਕਿ ਸੰਗਿ ਹਰਿ ਕੈ ਕਰਹਿ ਰਲੀਆ ਹਉ ਪੁਕਾਰੀ ਦਰਿ ਖਲੀ ॥
ਕਈ ਵਾਹਿਗੁਰੂ ਨਾਲ ਨਾਜ ਨਖਰੇ ਮਾਣਦੀਆਂ ਹਨ, ਜਦ ਕਿ ਮੈਂ ਉਸ ਦੇ ਬੂਹੇ ਤੇ ਖੜੀ ਕੂਕਦੀ ਹਾਂ।

ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥
ਕੰਮਾਂ ਦੇ ਕਰਨ ਵਾਲਾ ਅਤੇ ਸਰਬ ਸ਼ਕਤੀਵਾਨ ਧਨ ਦੌਲਤ ਦਾ ਸੁਆਮੀ, ਖੁਦ ਹੀ ਕੰਮ ਕਾਜ ਰਾਸ ਕਰਦਾ ਹੈ।

ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥੩॥
ਨਾਨਕ ਮੁਬਾਰਕ ਹੈ ਉਹ ਪਤਨੀ, ਜਿਸ ਉਤੇ ਸੁਆਮੀ ਦੀ ਰਹਿਮਤ ਹੈ। ਆਪਣੇ ਦਿਲ ਅੰਦਰ ਉਹ ਨਾਮ ਨੂੰ ਇਕੱਤਰ ਕਰਦੀ ਹੈ।

ਹਮ ਘਰਿ ਸਾਚਾ ਸੋਹਿਲੜਾ ਪ੍ਰਭ ਆਇਅੜੇ ਮੀਤਾ ਰਾਮ ॥
ਮੇਰੇ ਗ੍ਰਹਿ ਵਿੱਚ ਸੱਚਾ ਖੁਸ਼ੀ ਦਾ ਗਾਉਣਾ ਹੈ। ਮੇਰੇ ਮਿਤ੍ਰ ਸੁਆਮੀ ਨੇ ਮੈਨੂੰ ਦਰਸ਼ਨ ਦਿੱਤਾ ਹੈ।

ਰਾਵੇ ਰੰਗਿ ਰਾਤੜਿਆ ਮਨੁ ਲੀਅੜਾ ਦੀਤਾ ਰਾਮ ॥
ਪਿਆਰ ਨਾਲ ਰੰਗੀਜਿਆ ਹੋਇਆ ਸਾਈਂ ਮੈਨੂੰ ਮਾਣਦਾ ਹੈ। ਉਸ ਦਾ ਦਿਲ ਮੈਂ ਮੋਹਤ ਕਰ ਲਿਆ ਹੈ ਅਤੇ ਆਪਣਾ ਉਸ ਨੂੰ ਦੇ ਦਿੱਤਾ ਹੈ।

ਆਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਾਵੈ ਤਿਉ ਰਾਵਏ ॥
ਮੈਂ ਆਪਣੀ ਜਿੰਦੜੀ ਅਰਪਨ ਕਰ ਦਿੱਤੀ ਅਤੇ ਵਾਹਿਗੁਰੂ ਪਤੀ ਨੂੰ ਪਾ ਲਿਆ। ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਮੈਨੂੰ ਮਾਣਦਾ ਹੈ।

ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥
ਮੈਂ ਆਪਣੀ ਦੇਹਿ ਅਤੇ ਜਿੰਦੜੀ ਪ੍ਰੀਤਮ ਮੂਹਰੇ ਧਰ ਦਿੱਤੀ ਹੈ ਅਤੇ ਨਾਮ ਦੇ ਰਾਹੀਂ ਪਰਮ ਕਿਸਮਤ ਵਾਲਾ ਥੀ ਗਿਆ ਹਾਂ। ਆਪਣੇ ਗ੍ਰਹਿ ਅੰਦਰ ਮੈਂ ਸੁਧਸਰੂਪ ਮੇਵਾ ਪ੍ਰਾਪਤ ਕਰ ਲਿਆ ਹੈ।

ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ ॥
ਅਕਲ, ਪੂਜਾ ਪਾਠ ਅਤੇ ਬਹੁਤੀ ਚਲਾਕੀ ਰਾਹੀਂ ਸੁਆਮੀ ਪ੍ਰਾਪਤ ਨਹੀਂ ਹੁੰਦਾ। ਜਿਹੜਾ ਕੁਛ ਜਿੰਦੜੀ ਲੋੜਦੀ ਹੈ, ਉਹ ਪ੍ਰੀਤ ਦੁਆਰਾ ਹਾਸਲ ਹੁੰਦਾ ਹੈ।

ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥੪॥੧॥
ਨਾਨਕ ਪ੍ਰਭੂ ਮੇਰਾ ਮਿੱਤਰ ਹੈ। ਮੈਂ ਲੋਕਾਂ ਵਿੱਚੋਂ ਨਹੀਂ ਹਾਂ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥
ਸੰਗੀਤਕ ਸਾਜਾਂ ਦੀ ਧੁਨੀ ਦੇ ਨਾਲ ਰੱਬੀ ਕੀਰਤਨ, ਰੱਬੀ ਕੀਰਤਨ ਹੋ ਰਿਹਾ ਹੈ।

ਮੇਰਾ ਮਨੋ ਮੇਰਾ ਮਨੁ ਰਾਤਾ ਲਾਲ ਪਿਆਰੇ ਰਾਮ ॥
ਮੈਡੀਂ ਆਤਮਾਂ, ਮੈਡੀਂ ਆਤਮਾਂ ਆਪਣੇ ਪ੍ਰੀਤਮ ਮਹਿਬੂਬ ਦੇ ਪਿਆਰ ਨਾਲ ਰੰਗੀਜੀ ਹੋਈ ਹੈ।

ਅਨਦਿਨੁ ਰਾਤਾ ਮਨੁ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥
ਉਪਰਾਮ ਆਤਮਾ, ਰੈਣ ਦਿਹੁੰ ਇੱਕ ਵਾਹਿਗੁਰੂ ਅੰਦਰ ਲੀਨ ਰਹਿੰਦੀ ਹੈ ਅਤੇ ਅਫੁਰ ਸਮਾਧੀ ਦੇ ਦੇਸ ਵਿੱਚ ਵਾਸਾ ਪਾ ਲੈਂਦੀ ਹੈ।

ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥
ਸੱਚੇ ਗੁਰਾਂ ਨੇ ਮੈਨੂੰ ਹਦਬੰਨਾ-ਰਹਿਤ, ਅਦ੍ਰਿਸ਼ਟ ਅਤੇ ਲਾਡਲਾ ਆਦੀ-ਪ੍ਰਭੂ ਵਿਖਾਲ ਦਿੱਤਾ ਹੈ।

ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥
ਮੇਰੇ ਪ੍ਰਭੂ ਦਾ ਬਹਿਣ ਦਾ ਅਸਥਾਨ ਅਹਿੱਲ ਹੈ। ਉਸ ਦੇ ਸਿਮਰਨ ਅੰਦਰ ਮੇਰੀ ਆਤਮਾ ਲੀਨ ਹੋਈ ਹੋਈ ਹੈ।

ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥੧॥
ਨਾਨਕ ਇੱਛਾ ਰਹਿਤ ਪ੍ਰਾਣੀ ਨਾਮ ਨਾਲ ਰੰਗੇ ਹੋਏ ਹਨ ਅਤੇ ਸੁਰੀਲਾ ਬੈਕੁੰਠੀ ਕੀਰਤਨ ਸ੍ਰਵਨ ਕਰਦੇ ਹਨ।

ਤਿਤੁ ਅਗਮ ਤਿਤੁ ਅਗਮ ਪੁਰੇ ਕਹੁ ਕਿਤੁ ਬਿਧਿ ਜਾਈਐ ਰਾਮ ॥
ਦੱਸੋ ਮੈਂ ਸਾਹਿਬ ਦੇ ਉਸ ਅਪੁੱਜ, ਉਸ ਅਪੁੱਜ ਸ਼ਹਿਰ ਵਿੱਚ ਕਿਸ ਤਰੀਕੇ ਨਾਲ ਪੁੱਜ ਸਕਦਾ ਹਾਂ?

ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥
ਸੱਚ ਤੇ ਸਵੈ-ਰੋਕਥਾਮ ਕਮਾਉਣ, ਸਾਹਿਬ ਦੀਆਂ ਸਿਫਤਾਂ ਦਾ ਧਿਆਨ ਧਾਰਨ ਅਤੇ ਗੁਰਾਂ ਦੇ ਉਪਦੇਸ਼ ਤੇ ਅਮਲ ਕਰਨ ਦੁਆਰਾ।

ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥
ਸੱਚੇ ਨਾਮ ਦਾ ਅਭਿਆਸ ਕਰਨ ਦੁਆਰਾ, ਬੰਦਾ ਆਪਣੇ ਨਿੱਜ ਦੇ ਧਾਮ ਪੁੱਜ ਜਾਂਦਾ ਹੈ ਅਤੇ ਸ੍ਰੇਸ਼ਟਤਾਈਆਂ ਦੇ ਖਜ਼ਾਨੇ ਨੂੰ ਪਾ ਲੈਂਦਾ ਹੈ।

ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥
ਉਸ ਦੇ ਕੋਈ ਟਹਿਣੇ ਜੜਾਂ, ਪੱਤੇ ਅਤੇ ਟਹਿਣੀਆਂ ਨਹੀਂ ਅਤੇ ਉਹ ਸਾਰਿਆਂ ਦੇ ਸੀਸਾਂ ਉਤੇ ਸ਼੍ਰੋਮਣੀ ਸਾਹਿਬ ਹੈ।

ਜਪੁ ਤਪੁ ਕਰਿ ਕਰਿ ਸੰਜਮ ਥਾਕੀ ਹਠਿ ਨਿਗ੍ਰਹਿ ਨਹੀ ਪਾਈਐ ॥
ਲੋਕੀਂ ਪੂਜਾ ਪਾਠ, ਤਪੱਸਿਆ ਅਤੇ ਸਵੈ ਜਬਤ ਕਰਦੇ ਕਰਦੇ ਹਾਰ ਹੁੱਟ ਗਏ ਹਨ। ਹਠੀਲੇ ਕਰਮ ਕਾਂਡਾਂ ਰਾਹੀਂ ਭੀ ਉਹ ਉਸ ਨੂੰ ਪ੍ਰਾਪਤ ਨਹੀਂ ਹੁੰਦੇ।

ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥੨॥
ਨਾਨਕ ਬ੍ਰਹਮ ਗਿਆਨ ਦੇ ਰਾਹੀਂ ਜਗਤ ਦੀ ਜਿੰਦ ਜਾਨ ਸੁਆਮੀ ਮਿਲਦਾ ਹੈ। ਸੱਚੇ ਗੁਰੂ ਜੀ ਇਹ ਗਿਆਤ ਦਰਸਾਉਂਦੇ ਹਨ।

ਗੁਰੁ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥
ਗੁਰੂ ਜੀ ਜਵਾਹਿਰਾਤ ਦੀ ਖਾਣ ਅਤੇ ਸਮੁੰਦਰ ਹਨ, ਜਿਸ ਅੰਦਰ ਬਹੁਤੇ ਮੋਤੀ ਹਨ।

copyright GurbaniShare.com all right reserved. Email