Page 438
ਰਾਗੁ ਆਸਾ ਮਹਲਾ ੧ ਛੰਤ ਘਰੁ ੨
ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥
ਤੂੰ ਸਾਰੀਆਂ ਥਾਵਾਂ ਤੇ ਹੈਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!

ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
ਤੂੰ ਸਾਰਿਆਂ ਦਾ ਦਾਤਾਰ, ਕਿਸਮਤ ਬਣਾਉਣ ਵਾਲਾ ਅਤੇ ਤਕਲੀਫ ਦੂਰ ਕਰਨ ਵਾਲਾ ਹੈਂ।

ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
ਗਮ ਨੂੰ ਮੇਟਣ ਵਾਲਾ ਸਾਹਿਬ। ਸਾਰਾ ਕੁਝ ਜੋ ਹੁੰਦਾ ਹੈ, ਉਸ ਦਾ ਕੀਤਾ ਹੋਇਆ ਹੈ।

ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
ਗੁਨਾਹ ਦੇ ਕ੍ਰੋੜਾਂ ਹੀ ਕ੍ਰੋੜਾਂ, ਉਹ ਇੱਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ।

ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
ਤੂੰ ਹਰ ਦਿਲ ਦੀ ਪਰਖ ਕਰਦਾ ਹੈਂ। ਅਤੇ ਰਾਜਹੰਸ ਨੂੰ ਰਾਜਹੰਸ ਅਤੇ ਬਗਲੇ ਨੂੰ ਬਗਲਾ ਪ੍ਰਗਟ ਕਰ ਦਿੰਦਾ ਹੈ।

ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥
ਤੂੰ ਸਾਰੀਆਂ ਥਾਵਾਂ ਤੇ ਹੈਂ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!

ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥
ਜੋ ਹਰੀ ਨੂੰ ਇੱਕ ਚਿੱਤ ਨਾਲ ਸਿਮਰਦੇ ਹਨ, ਉਹ ਆਰਾਮ ਪਾਉਂਦੇ ਹਨ, ਪ੍ਰੰਤੂ ਟਾਂਵੇ ਟੱਲੇ ਹੀ ਹਨ ਊਹ ਜੱਗ ਵਿੱਚ।

ਤਿਨ ਜਮੁ ਨੇੜਿ ਨ ਆਵੈ ਗੁਰ ਸਬਦੁ ਕਮਾਵੈ ਕਬਹੁ ਨ ਆਵਹਿ ਹਾਰਿ ਜੀਉ ॥
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ ਅਤੇ ਉਹ ਕਦੇ ਵੀ ਸ਼ਿਕਸ਼ਤ ਖਾ ਕੇ ਨਹੀਂ ਆਉਂਦੇ।

ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ਹ੍ਹ ਜਮੁ ਨੇੜਿ ਨ ਆਵੈ ॥
ਜੇ ਵਾਹਿਗੁਰੂ ਸੁਆਮੀ ਦੀਆਂ ਸ੍ਰੇਸ਼ਟਤਾਈਆਂ ਦਾ ਚਿੰਤਨ ਕਰਦੇ ਹਨ, ਉਹ ਕਦੇ ਭੀ ਹਾਰ ਨਹੀਂ ਖਾਂਦੇ। ਮੌਤ ਦਾ ਫਰੇਫਤਾ ਉਹਨਾਂ ਦੇ ਨੇੜੇ ਨਹੀਂ ਜਾਂਦਾ।

ਜੰਮਣੁ ਮਰਣੁ ਤਿਨ੍ਹ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥
ਮੁੱਕ ਜਾਂਦੇ ਹਨ, ਜੰਮਣੇ ਅਤੇ ਮਰਨੇ ਉਹਨਾਂ ਦੇ ਜੋ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹਨ।

ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥
ਗੁਰਾਂ ਦੇ ਉਪਦੇਸ਼ ਦੁਆਰਾ ਊਹ ਰੱਬ ਦੇ ਅੰਮ੍ਰਿਤ ਅਤੇ ਰੱਬ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਉਂਦੇ ਹਨ।

ਜਿਨ੍ਹ੍ਹ ਇਕ ਮਨਿ ਧਿਆਇਆ ਤਿਨ੍ਹ੍ਹ ਸੁਖੁ ਪਾਇਆ ਤੇ ਵਿਰਲੇ ਸੰਸਾਰਿ ਜੀਉ ॥੨॥
ਜੋ ਸਾਈਂ ਨੂੰ ਇੱਕ ਚਿੱਤ ਨਾਲ ਯਾਦ ਕਰਦੇ ਹਨ, ਊਹ ਖੁਸ਼ੀਆਂ ਨੂੰ ਪ੍ਰਾਪਤ ਹੁੰਦੇ ਹਨ, ਪ੍ਰੰਤੂ, ਬਹੁਤ ਹੀ ਥੋੜੇ ਹਨ ਊਹ ਇਨਸਾਨ ਜਹਾਨ ਅੰਦਰ।

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥
ਜਿਸ ਨੇ ਜੀਵ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਕੰਮੀ ਕਾਜੀ ਜੋੜਿਆ ਹੈ, ਉਸ ਉਤੋਂ ਵਾਰਣੇ ਜਾਂਦਾ ਹਾਂ।

ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥
ਉਸ ਦੀ ਘਾਲ ਕਮਾ ਲਾਭ ਉਠਾ ਅਤੇ ਇਸ ਤਰ੍ਹਾਂ ਤੂੰ ਵਾਹਿਗੁਰੂ ਦੇ ਦਰਬਾਰ ਅੰਦਰ ਇੱਜ਼ਤ ਹਾਸਲ ਕਰ।

ਹਰਿ ਦਰਗਹ ਮਾਨੁ ਸੋਈ ਜਨੁ ਪਾਵੈ ਜੋ ਨਰੁ ਏਕੁ ਪਛਾਣੈ ॥
ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।

ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥
ਜੋ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਹਮੇਸ਼ਾਂ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਤੇ ਕਹਿੰਦਾ ਹੈ, ਉਹ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।

ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥
ਦਿਹੁੰ ਰੈਣ ਉਸ ਵਾਹਿਗੁਰੂ ਦਾ ਨਾਮ ਲੈ ਜੋ ਸ਼੍ਰੇਸ਼ਟ ਅਤੇ ਸਾਰਿਆਂ ਦਾ ਸ਼੍ਹੋਮਣੀ ਸੁਆਮੀ ਹੈ।

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥੩॥
ਮੈਂ ਉਸ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਸੰਸਾਰ ਨੂੰ ਸਾਜ ਕੇ, ਇਸ ਨੂੰ ਕਾਰ ਵਿਹਾਰ ਵਿੱਚ ਜੋੜਿਆ ਹੈ।

ਨਾਮੁ ਲੈਨਿ ਸਿ ਸੋਹਹਿ ਤਿਨ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥
ਜੋ ਨਾਮ ਨੂੰ ਉਚਾਰਦੇ ਹਨ, ਉਹ ਸਸ਼ੋਭਤ ਦਿਸਦੇ ਹਨ ਅਤੇ ਸੁੱਖ ਮੇਵੇ, ਨੂੰ ਪਾਉਂਦੇ ਹਨ। ਜੋ ਨਾਮ ਨੂੰ ਮੰਨਦੇ ਹਨ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ।

ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥
ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।

ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥
ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!

ਤਿਨ੍ਹ੍ਹ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥
ਉਹ ਬੁੱਢੇ ਨਹੀਂ ਹੁੰਦੇ ਮਰਦੇ ਨਹੀਂ ਅਤੇ ਦੋਜ਼ਕ ਵਿੱਚ ਨਹੀਂ ਪੈਦੇ ਜੋ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।

ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥
ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਸੁਕਦੇ ਨਹੀਂ ਅਤੇ ਹੇ ਨਾਨਕ! ਨਾਂ ਹੀ ਉਹ ਦੁੱਖ ਉਠਾਉਂਦੇ ਹਨ।

ਨਾਮੁ ਲੈਨ੍ਹ੍ਹਿ ਸਿ ਸੋਹਹਿ ਤਿਨ੍ਹ੍ਹ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥
ਜੋ ਨਾਮ ਨੂੰ ਲੈਂਦੇ ਹਨ, ਉਹ ਸੁੰਦਰ ਭਾਸਦੇ ਹਨ ਅਤੇ ਖੁਸ਼ੀ ਦੇ ਮੇਵੇ ਨੂੰ ਪਾਉਂਦੇ ਹਨ। ਜੋ ਨਾਮ ਨੂੰ ਕਬੂਲ ਕਰਦੇ ਹਨ, ਉਹ ਜੀਵਨ-ਖੇਡ ਨੂੰ ਜਿੱਤ ਲੈਂਦੇ ਹਨ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਆਸਾ ਮਹਲਾ ੧ ਛੰਤ ਘਰੁ ੩ ॥
ਆਸਾ ਪਹਿਲੀ ਪਾਤਸ਼ਾਹੀ। ਛੰਦ।

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
ਤੂੰ ਸ੍ਰਵਣ ਕਰ, ਹੇ ਕਾਲੇ ਮਿਰਗ (ਵਿਸ਼ਿਆਂ ਦੀ) ਬਗੀਚੀ ਨਾਲ ਤੂੰ ਕਿਉਂ ਮਸਤ ਹੋਇਆ ਹੋਇਆ ਹੈਂ?

ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
ਪਾਪ ਦਾ ਮੇਵਾ ਕੇਵਲ ਚਹੁੰ ਦਿਹਾੜਿਆਂ ਲਈ ਮਿੱਠਾ ਹੁੰਦਾ ਹੈ ਮੁੜ ਇਹ (ਕੌੜਾ) ਜਾਂ (ਤੱਤਾ) ਹੋ ਜਾਂਦਾ ਹੈ।

ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
ਮੁੜ ਉਹ ਮੇਵਾ, ਜਿਸ ਲਈ ਤੂੰ ਘਣੇਰਾ ਤਰਸਦਾ ਹੈਂ, ਨਾਮ ਦੇ ਬਗੈਰ ਕੌੜਾ ਨਹੀਂ ਸਗੋਂ ਬਹੁਤਾ ਕੌੜਾ ਥੀਂ ਵੰਞਦਾ ਹੈ।

copyright GurbaniShare.com all right reserved. Email