ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥
ਉਹ ਪਤਨੀ, ਜਿਸ ਨੂੰ ਗੁਰੂ ਜੀ ਸਤਿ ਸੰਗਤ ਨਾਲ ਜੋੜ ਦਿੰਦੇ ਹਨ, ਆਪਣੇ ਪਤੀ ਨੂੰ ਆਪਣੇ ਅੰਗ ਸੰਗ ਜਾਣਦੀ ਹੈ। ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥ ਉਸ ਦਾ ਦਿਲ ਗੁਰਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਖਾਹਿਸ਼ ਦੀ ਅੱਗ ਸੁਖੈਨ ਹੀ ਬੁਝ ਗਈ ਹੈ। ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥ ਰੱਬ ਦੇ ਨਾਮ ਨਾਲ ਅੱਗ ਬੁਝ ਗਈ, ਉਸ ਦੇ ਅੰਦਰ ਠੰਢ-ਚੈਨ ਵਰਤ ਗਈ ਹੈ ਅਤੇ ਉਸ ਨੇ ਸੁਖੈਨ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਲਿਆ। ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥ ਆਪਣੇ ਪਿਆਰੇ ਨੂੰ ਭੇਟ ਕੇ ਉਹ ਹਮੇਸ਼ਾਂ ਉਸ ਦੇ ਪਿਆਰ ਦਾ ਅਨੰਦ ਲੈਂਦੀ ਹੈ ਅਤੇ ਗੁਰਾਂ ਦੀ ਸੱਚੀ ਬਾਣੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਦੀ ਹੈ। ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥ ਲਗਾਤਾਰ ਪੜ੍ਹਨ ਦੁਆਰਾ, ਵਿਦਵਾਨ ਅਤੇ ਖਾਮੋਸ਼ ਸਾਧੂ ਹੰਭ ਗਏ ਹਨ। ਮਜ਼ਹਬੀ ਲਿਬਾਸਾਂ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ। ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥ ਨਾਨਕ ਪਿਆਰ-ਉਪਾਸ਼ਨਾ ਦੇ ਬਾਝੋਂ ਸੰਸਾਰ ਕਮਲਾ ਹੋਇਆ ਹੋਇਆ ਹੈ। ਸੱਚੀ ਗੁਰਬਾਣੀ ਰਾਹੀਂ ਇਨਸਾਨ ਸੁਆਮੀ ਨੂੰ ਮਿਲ ਪੈਂਦਾ ਹੈ। ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥ ਜਿਸ ਪਤਨੀ ਨੂੰ ਮਾਣਨੀਯ ਵਾਹਿਗੁਰੂ ਪ੍ਰੀਤਮ ਮਿਲ ਪੈਂਦਾ ਹੈ, ਉਸ ਦੇ ਚਿੱਤ ਅੰਦਰ ਖੁਸ਼ੀ ਵਰਤ ਜਾਂਦੀ ਹੈ। ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥ ਗੁਰਾਂ ਦੀ ਅਨੰਤ ਬਾਣੀ ਰਾਹੀਂ ਪਤਨੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰਮ-ਪ੍ਰਸੰਨ ਥੀ ਵੰਞਦੀ ਹੈ। ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥ ਲਾਸਾਨੀ ਗੁਰਬਾਣੀ ਰਾਹੀਂ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ ਅਤੇ ਉਹ ਉਸ ਦੀਆਂ ਨੇਕੀਆਂ ਨੂੰ ਆਪਣੇ ਚਿੱਤ ਵਿੱਚ ਹਮੇਸ਼ਾਂ ਯਾਦ ਕਰਦੀ ਅਤੇ ਟਿਕਾਉਂਦੀ ਹੈ। ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥ ਜਦ ਉਸ ਨੇ ਆਪਣੇ ਕੰਤ ਨੂੰ ਮਾਣਿਆਂ ਤਾਂ ਉਸ ਦਾ ਪਲੰਘ ਸਸ਼ੋਭਤ ਹੋ ਗਿਆ। ਆਪਣੇ ਦਿਲਬਰ ਨੂੰ ਭੇਟਣ ਉਸ ਦੀਆਂ ਬਦੀਆਂ ਦੌੜ ਗਈਆਂ। ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥ ਚੌਹਾਂ ਹੀ ਯੁੱਗਾਂ ਅੰਦਰ ਉਸ ਧਾਮ (ਹਿਰਦੇ) ਵਿੱਚ ਵਿਆਹ (ਖੁਸ਼ੀ) ਦੇ ਗੀਤ ਗਾਏ ਜਾਂਦੇ ਹਨ, ਜਿਸ ਵਿੱਚ ਵਾਹਿਗੁਰੂ ਦਾ ਨਾਮ ਹਮੇਸ਼ਾਂ ਹੀ ਸਿਮਰਿਆ ਜਾਂਦਾ ਹੈ। ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥ ਨਾਨਕ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਣੀ ਹਮੇਸ਼ਾਂ ਖੁਸ਼ੀ ਅੰਦਰ ਵੱਸਦਾ ਹੈ। ਵਾਹਿਗੁਰੂ ਨੂੰ ਮਿਲਣ ਰਾਹੀਂ ਕੰਮ ਕਾਜ ਰਾਸ ਹੋ ਜਾਂਦੇ ਹਨ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੁ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ। ਆਸਾ ਮਹਲਾ ੩ ਛੰਤ ਘਰੁ ੩ ॥ ਆਸਾ ਤੀਜੀ ਪਾਤਸ਼ਾਹੀ। ਛੰਦ। ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥ ਹੇ ਮੇਰੇ ਮਿੱਤ੍ਰ ਤੇ ਯਾਰ ਬੇਲੀਆ! ਤੂੰ ਪ੍ਰਭੂ ਪਤੀ ਦਾ ਸਿਮਰਨ ਕਰ। ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥ ਤੂੰ ਹਮੇਸ਼ਾਂ ਆਪਣੇ ਗੁਰਾਂ ਦੀ ਘਾਲ ਕਮਾ, ਅਤੇ ਨਾਮ ਦੀ ਦੌਲਤ ਪ੍ਰਾਪਤ ਕਰ। ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥ ਤੂੰ ਆਪਣੇ ਮਾਲਕ ਦੀ ਸੇਵਾ ਕਰ, ਜਿਹੜੀ ਸੇਵਾ ਪ੍ਰੀਤਮ ਕੰਤ ਨੂੰ ਚੰਗੀ ਲੱਗਦੀ ਹੈ। ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥ ਜੇਕਰ ਤੂੰ ਆਪਣੀ ਨਿੱਜੀ ਮਰਜ਼ੀ ਅਨੁਸਾਰ ਚੱਲੇਗਾਂ, ਤਦ, ਕੰਤ ਨੇ ਤੇਰੇ ਉੱਤੇ ਪ੍ਰਸੰਨ ਨਹੀਂ ਹੋਣਾ। ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥ ਇਸ ਪਿਆਰ-ਉਪਾਸਨਾ ਦਾ ਰਸਤਾ ਔਖਾ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਬੰਦਾ ਹੀ ਇਸ ਨੂੰ ਪਾਉਂਦਾ ਹੈ। ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥ ਗੁਰੂ ਜੀ ਆਖਦੇ ਹਨ, ਜਿਸ ਉਤੇ ਵਾਹਿਗੁਰੁ ਮਿਹਰ ਧਾਰਦਾ ਹੈ ਉਹ ਉਸ ਦੀ ਬੰਦਗੀ ਨਾਲ ਆਪਣੇ ਮਨ ਨੂੰ ਜੋੜਦਾ ਹੈ। ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥ ਹੇ ਮੇਰੀ ਤਿਆਗਣ ਜਿੰਦੜੀਏ! ਤੂੰ ਸੰਸਾਰ ਵਲੋਂ ਆਪਣੀ ਉਪਰਾਮਤਾ ਕਿਸ ਨੂੰ ਵਿਖਾਲਦੀ ਹੈਂ? ਹਰਿ ਸੋਹਿਲਾ ਤਿਨ੍ਹ੍ਹ ਸਦ ਸਦਾ ਜੋ ਹਰਿ ਗੁਣ ਗਾਵਹਿ ॥ ਜਿਹੜੇ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਹ ਹਮੇਸ਼ਾਂ ਤੇ ਹਮੇਸ਼ਾਂ ਹੀ ਰੱਬੀ ਖੁਸ਼ੀ ਵਿੱਚ ਵਿਚਰਦੇ ਹਨ। ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥ ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਦੰਭ ਨੂੰ ਤਿਆਗ ਦੇ। ਉਹ ਸੁਆਮੀ ਸਾਰਾ ਕੁਝ ਜਾਣਦਾ ਹੈ। ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥ ਉਹ ਇੱਕ ਸੁਆਮੀ ਹੀ ਸਮੁੰਦਰ, ਮਾਰੂਥਲ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ। ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥ ਗੁਰੂ-ਅਨੁਸਾਰੀ ਸਾਈਂ ਦੀ ਰਜਾ ਨੂੰ ਸਿਆਣਦਾ ਹੈ। ਕੇਵਲ ਓਹੀ, ਜੋ ਵਾਹਿਗੁਰੂ ਦੇ ਫੁਰਮਾਨ ਨੂੰ ਪਛਾਣਦਾ ਹੈ, ਸਾਰੇ ਆਰਾਮ ਪਾਉਂਦਾ ਹੈ। ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥ ਨਾਨਕ ਇਸ ਤਰ੍ਹਾਂ ਆਖਦਾ ਹੈ ਅਤੇ ਐਸਾ ਵਿਰੱਕਤ ਰੱਬ ਦੇ ਪਿਆਰ ਅੰਦਰ ਰੈਣ ਦਿਹੁੰ ਲੀਨ ਰਹਿੰਦਾ ਹੈ। ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥ ਜਿੱਥੇ ਕਿਤੇ ਭੀ ਤੂੰ ਭਟਕਦਾ ਫਿਰਦਾ ਹੈਂ, ਹੇ ਮੇਰੇ ਮੰਨੂਏ! ਓਥੇ ਓਥੇ ਹੀ ਸੁਆਮੀ ਤੇਰੇ ਅੰਗ ਸੰਗ ਹੈ। ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥ ਤੂੰ ਆਪਣੀ ਚਤੁਰਾਈ ਤਿਆਗ ਦੇ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰ, ਹੇ ਮੇਰੇ ਮਨੁਏ। ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥ ਉਹ ਭਰਤਾ ਹਮੇਸ਼ਾਂ ਤੇਰੇ ਅੰਗ ਸੰਗ ਹੈ, ਜੇਕਰ ਤੂੰ ਵਾਹਿਗੁਰੂ ਦੇ ਨਾਮ ਦਾ ਇੱਕ ਮੁਹਤ ਲਈ ਭੀ ਸਿਮਰਨ ਕਰ ਲਵੇਂ। ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥ ਤੇਰੇ ਅਨੇਕਾਂ ਜਨਮਾਂ ਦੇ ਗੁਨਾਹ ਧੋਤੇ ਜਾਣਗੇ ਅਤੇ ਅਖੀਰ ਨੂੰ ਤੂੰ ਮਹਾਨ ਮਰਤਬਾ ਪਾ ਲਵੇਗਾ। ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥ ਗੁਰਾਂ ਦੇ ਰਾਹੀਂ ਸਦੀਵ ਹੀ ਉਸ ਦਾ ਸਿਮਰਨ ਕਰਨ ਦੁਆਰਾ ਤੂੰ ਸੱਚੇ ਸੁਆਮੀ ਨਾਲ ਜੁੜ ਜਾਵੇਗੀਂ। ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥ ਨਾਨਕ ਇਸ ਤਰ੍ਹਾਂ ਆਖਦਾ ਹੈ: ਜਿਥੇ ਕਿਤੇ ਤੂੰ ਜਾਂਦਾ ਹੈਂ, ਹੇ ਮੇਰੇ ਮਨੁਏ, ਓਥੇ ਵਾਹਿਗੁਰੂ ਹਮੇਸ਼ਾਂ ਹੀ ਤੇਰੇ ਸਾਥ ਹੈ। ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ ਸੱਚੇ ਗੁਰਾਂ ਨੂੰ ਭੇਟ ਕੇ ਭਟਕਦਾ ਹੋਇਆ ਮਨ ਅਸਥਿਰ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਵਿੱਚ ਟਿੱਕ ਜਾਂਦਾ ਹੈ। ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ ਤਦੋਂ ਇਹ ਨਾਮ ਨੂੰ ਖਰੀਦਦਾ ਹੈ, ਨਾਮ ਨੂੰ ਉਚਾਰਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਰਹਿੰਦਾ ਹੈ। copyright GurbaniShare.com all right reserved. Email |