Page 442
ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।

ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
ਤੂੰ ਪਰਮ ਪ੍ਰਭੂ ਤੇ ਅਨੰਤ ਮਾਲਕ ਹੈਂ। ਤੇਰੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ।

ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
ਸੱਚੀ ਹੈ ਤੈਡੀ ਬਜ਼ੁਰਗੀ। ਜਿਸ ਦੇ ਹਿਰਦੇ ਅੰਦਰ ਤੂੰ ਇਸ ਨੂੰ ਟਿਕਾਉਂਦਾ ਹੈਂ, ਉਹ ਹਮੇਸ਼ਾਂ ਤੈਡੀ ਕੀਰਤੀ ਗਾਇਨ ਕਰਦਾ ਹੈ!

ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
ਜਦ ਪ੍ਰਾਣੀ ਤੈਨੂੰ ਚੰਗਾ ਲੱਗਦਾ ਹੈ, ਉਹ ਤੇਰੀ ਮਹਿਮਾ ਗਾਉਂਦਾ ਹੈ ਅਤੇ ਤੇਰੇ ਨਾਲ ਆਪਣੀ ਬਿਰਤੀ ਜੋੜਦਾ ਹੈ, ਹੇ ਸੱਚੇ ਸੁਆਮੀ।

ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈਂ, ਉਹ ਗੁਰਾਂ ਦੀ ਦਇਆ ਦੁਆਰਾ, ਤੇਰੇ ਵਿੱਚ ਲੀਨ ਹੋਇਆ ਰਹਿੰਦਾ ਹੈ।

ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥
ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਹੇ ਮੈਡੇ ਸਾਈਂ! ਸੱਚੀ ਹੈ ਤੈਡੀਂ ਮਹਾਨਤਾ।

ਰਾਗੁ ਆਸਾ ਛੰਤ ਮਹਲਾ ੪ ਘਰੁ ੧
ਰਾਗ ਆਸਾ ਚੌਥੀ ਪਾਤਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
ਮੁਖੀ ਗੁਰਾਂ ਦੀ ਪ੍ਰੀਤ ਰਾਹੀਂ ਮੈਨੂੰ ਜਿੰਦਗੀ, ਅਸਲ ਜਿੰਦਗੀ ਪ੍ਰਾਪਤ ਹੋ ਗਈ ਹੈ।

ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
ਰੱਬ ਦਾ ਨਾਮ, ਰੱਬ ਦਾ ਨਾਮ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਇਸ ਨੂੰ ਮੇਰੇ ਮਨ ਅੰਦਰ ਟਿਕਾਇਆ ਹੈ।

ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
ਵਾਹਿਗੁਰੂ ਸੁਆਮੀ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਅਸਥਾਪਨ ਕਰ ਦਿੱਤਾ ਹੈ ਅਤੇ ਮੇਰਾ ਸਾਰਾ ਸੰਦੇਹ ਤੇ ਦੁੱਖੜਾ ਦੂਰ ਹੋ ਗਿਆ ਹੈ।

ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
ਗੁਰਾਂ ਦੀ ਬਾਣੀ ਦੁਆਰਾ ਮੈਂ ਅਡਿੱਠ ਅਤੇ ਸੋਚ ਸਮਝ ਤੋਂ ਉਚੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਅਤੇ ਪਾਵਨ, ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।

ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
ਸੱਚੇ ਗੁਰਾਂ ਦੀ ਬਾਣੀ ਦਾ ਕੀਰਤਨ ਕਰਨ ਨਾਲ ਹਮੇਸ਼ਾਂ ਹੀ ਸੰਗੀਤਕ ਸਾਜ ਵੱਜਦੇ ਹਨ ਅਤੇ ਆਪਣੇ ਆਪ ਹੋਣ ਵਾਲਾ ਰਾਗ ਗੂੰਜਦਾ ਹੈ।

ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥
ਦਾਤਾਰ ਸੁਆਮੀ ਨੇ ਮੈਨੂੰ ਇਕ ਬਖਸ਼ੀਸ਼ ਬਖਸ਼ੀ ਹੈ-ਮੇਰਾ ਪ੍ਰਾਕਸ਼ ਉਸ ਦੇ ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।

ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
ਆਪ-ਹੁਦਰੇ, ਧੰਨ-ਦੌਲਤ ਨੂੰ ਆਪਣੀ ਪੁਕਾਰਦੇ ਹੋਏ ਮਨਮੁਖਤਾ ਅੰਦਰ ਹੀ ਮਰ ਜਾਂਦੇ ਹਨ।

ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
ਉਹ ਆਪਣੇ ਮਨ ਨੂੰ ਬਦਬੂ ਦੇਣ ਵਾਲੇ ਢੇਰ ਨਾਲ ਜੋੜਦੇ ਹਨ, ਜੋ ਇਕ ਮੁਹਤ ਭਰ ਲਈ ਆਉਂਦਾ ਹੈ ਅਤੇ ਇਕ ਮੁਹਤ ਵਿੱਚ ਚਲਿਆ ਜਾਂਦਾ ਹੈ।

ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
ਉਹ ਆਪਣੇ ਮਨ ਨੂੰ ਗੰਦੇ ਮੁਸ਼ਕ ਦੀ ਢੇਰੀ ਨਾਲ ਜੋੜਦੇ ਤੇ ਚਮੇੜਦੇ ਹਨ, ਜੋ ਕਸੁੰਭੇ ਦੇ ਫੁੱਲ ਦੀ ਰੰਗਤ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਦਿਸਦਾ ਹੈ।

ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹ੍ਹਿਆਰਿ ਭਵਾਇਆ ॥
ਇੱਕ ਮੁਹਤ ਵਿੱਚ ਉਹ ਚੜ੍ਹਦੇ ਨੂੰ ਜਾਂਦੇ ਹਨ ਅਤੇ ਇੱਕ ਮੁਹਤ ਵਿੱਚ ਛਿਪਦੇ ਨੂੰ। ਉਹ ਘੁਮਿਆਰ ਦੇ ਪਹੀਏ ਦੀ ਤਰ੍ਹਾਂ ਘੁੰਮਦੇ ਰਹਿੰਦੇ ਹਨ।

ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
ਤਕਲੀਫ ਵਿੱਚ ਉਹ ਖਾਂਦੇ ਹਨ, ਤਕਲੀਫ ਵਿੱਚ ਉਹ ਇਕੱਤਰ ਕਰਦੇ ਤੇ ਖਰਚਦੇ ਹਨ। ਆਪਣੀ ਤਕਲੀਫ ਦੇ ਭੰਡਾਰੇ ਨੂੰ ਉਹ ਵਧੇਰਾ ਕਰੀ ਜਾਂਦੇ ਹਨ।

ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
ਨਾਨਕ, ਜਦ ਇਨਸਾਨ ਗੁਰਾਂ ਦੀ ਛਤ੍ਰ ਛਾਇਆ ਹੇਠ ਆ ਜਾਂਦਾ ਹੈ ਤਾਂ ਉਹ ਕਠਨ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।

ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
ਸੁਆਮੀ! ਮੇਰਾ ਸ਼੍ਰੇਸ਼ਟ, ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।

ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
ਵਾਹਿਗੁਰੂ ਦੀ ਰਾਸ, ਵਾਹਿਗੁਰੂ ਦੀ ਰਾਸ ਮੈਂ ਆਪਣੇ ਸੱਚੇ ਗੁਰੂ ਸ਼ਾਹੂਕਾਰ ਪਾਸੋਂ ਲੋੜਦਾ ਹਾਂ।

ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥
ਨਾਮ ਖਰੀਦਣ ਲਈ ਮੈਂ ਰੱਬ ਦੇ ਪਦਾਰਥ ਨੂੰ ਤਰਸਦਾ ਹਾਂ। ਮੈਂ ਰੱਬ ਦਾ ਜੱਸ ਗਾਉਂਦਾ ਹਾਂ ਤੇ ਰੱਬ ਦੇ ਜੱਸ ਨੂੰ ਹੀ ਮੈਂ ਪਿਆਰ ਕਰਦਾ ਹਾਂ।

ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
ਨਿੰਦ੍ਰਾ ਤੇ ਖੁਧਿਆ ਮੈਂ ਸਮੂਹ ਛੱਡ ਛੱਡੀਆਂ ਹਨ। ਪਰ ਇਕਾਗ੍ਰਤਾ ਦੇ ਰਾਹੀਂ ਮੈਂ ਨਿਰਗੁਣ ਸਾਈਂ ਅੰਦਰ ਲੀਨ ਹੋ ਗਿਆ ਹਾਂ।

ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
ਇੱਕੋ ਕਿਸਮ ਦੇ ਸੁਦਾਗਰ ਆਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਲੈ ਜਾਂਦੇ ਹਨ।

ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
ਨਾਨਕ ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਮੂਹਰੇ ਸਮਰਪਣ ਕਰ ਦੇ। ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ, ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ।

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
ਜਵਾਹਿਰਾਤ ਉਤੇ ਜਵਾਹਿਰਾਤ ਦੀ ਦੌਲਤ ਨਾਲ ਵੱਡਾ ਸਮੁੰਦਰ ਪਰੀਪੂਰਨ ਹੈ।

ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥
ਜੋ ਰੱਬੀ ਕਲਾਮ-ਗੁਰਾਂ ਦੀ ਬਾਣੀ-ਨਾਲ ਜੁੜੇ ਹਨ, ਉਹ ਇਸ ਨੂੰ ਪ੍ਰਾਪਤ ਕਰਦੇ ਹਨ।

ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
ਜੋ ਗੁਰੂ ਕੀ ਬਾਣੀ ਨਾਲ ਜੁੜੇ ਹਨ, ਉਹ ਅਮੋਲਕ ਤੇ ਲਾਸਾਨੀ ਜਵੇਹਰ (ਨਾਮ) ਨੂੰ ਪਾ ਲੈਂਦੇ ਹਨ।

ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
ਜੋ, ਹੇ ਵਾਹਿਗੁਰੂ ਸੁਆਮੀ! ਤੇਰੇ ਅਮਾਪ ਨਾਮ ਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਦੇ ਖ਼ਜ਼ਾਨੇ ਤੇਰੀ ਪ੍ਰੇਮਮਈ ਸੇਵਾ ਨਾਲ ਪਰੀਪੂਰਨ ਰਹਿੰਦੇ ਹਨ।

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
ਮੈਂ ਦੇਹਿ ਸਮੁਖ਼ੰਦਰ ਨੂੰ ਰਿੜਕਿਆ ਹੈ ਅਤੇ ਮੈਂ ਇੱਕ ਮਨੋਹਰ ਚੀਜ਼ ਨਜਰੀਂ ਪੈਂਦੀ ਤੱਕੀ ਹੈ।

ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
ਗੁਰੂ ਵਾਹਿਗੁਰੂ ਹੈ ਅਤੇ ਵਾਹਿਗੁਰੂ ਗੁਰੂ ਹੈ, ਹੇ ਨਾਨਕ! ਦੋਨਾਂ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥
ਹੌਲੀ ਹੌਲੀ ਇਕਰਸ ਅਤੇ ਹੌਲੀ ਇਕਰਸ ਆਬਿ ਹਿਯਾਤ ਦੀ ਧਾਰ ਟਪਕਦੀ ਹੈ।

copyright GurbaniShare.com all right reserved. Email