ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥
ਗੁਰਾਂ ਦੇ ਰਾਹੀਂ ਗੁਰੂ ਸਮਰਪਣ, ਪ੍ਰੀਤਮ ਸਰਬ ਵਿਆਪਕ ਸੁਆਮੀ ਮਾਲਕ ਨੂੰ ਵੇਖ ਲੈਂਦਾ ਹੈ। ਰਾਮ ਨਾਮੁ ਪਿਆਰਾ ਜਗਤ ਨਿਸਤਾਰਾ ਰਾਮ ਨਾਮਿ ਵਡਿਆਈ ॥ ਸੰਸਾਰ ਨੂੰ ਪਾਰ ਉਤਾਰਨ ਵਾਲਾ, ਰੱਬ ਦਾ ਨਾਮ ਉਸ ਨੂੰ ਮਿੱਠੜਾ ਲੱਗਦਾ ਹੈ। ਕੇਵਲ ਰੱਬ ਦੇ ਨਾਮ ਵਿੱਚ ਹੀ ਬਜ਼ੁਰਗੀ ਹੈ। ਕਲਿਜੁਗਿ ਰਾਮ ਨਾਮੁ ਬੋਹਿਥਾ ਗੁਰਮੁਖਿ ਪਾਰਿ ਲਘਾਈ ॥ ਕਾਲੇ ਸਮੇਂ ਅੰਦਰ ਸਾਹਿਬ ਦਾ ਨਾਮ ਇੱਕ ਜਹਾਜ਼ ਹੈ ਅਤੇ ਗੁਰਾਂ ਦੇ ਰਾਹੀਂ ਆਦਮੀ ਪਾਰ ਉਤਰ ਜਾਂਦਾ ਹੈ। ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥ ਇਹ ਲੋਕ ਅਤੇ ਪਰਲੋਕ, ਪ੍ਰਭੂ ਦੇ ਨਾਮ ਨਾਲ ਸੁਭਾਇਮਾਨ ਥੀ ਵੰਞਦੇ ਹਨ। ਗੁਰੂ ਸਮਰਪਣ ਦੀ ਜੀਵਨ ਰਹੁ-ਰੀਤੀ ਸ਼੍ਰੇਸ਼ਟ ਹੁੰਦੀ ਹੈ। ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥੧॥ ਨਾਨਕ, ਆਪਣੀ ਰਹਿਮਤ ਧਾਰ ਕੇ ਮੁਕਤ ਕਰਨ ਵਾਲਾ ਵਾਹਿਗੁਰੂ ਆਪਣੇ ਨਾਮ ਦਾ ਦਾਨ ਦਿੰਦਾ ਹੈ। ਰਾਮੋ ਰਾਮ ਨਾਮੁ ਜਪਿਆ ਦੁਖ ਕਿਲਵਿਖ ਨਾਸ ਗਵਾਇਆ ਰਾਮ ॥ ਸੁਆਮੀ ਮਾਲਕ ਦੇ ਨਾਮ ਦਾ ਮੈਂ ਜਾਪ ਕੀਤਾ ਹੈ ਅਤੇ ਇਸ ਨੇ ਮੇਰਾ ਗ਼ਮ ਅਤੇ ਪਾਪ ਮਾਰ ਕੱਢੇ ਹਨ। ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥ ਗੁਰੂ ਦੇ ਮੇਲ ਮਿਲਾਪ, ਗੁਰੂ ਦੇ ਮੇਲ ਮਿਲਾਪ ਦੁਆਰਾ ਮੈਂ ਸੁਆਮੀ ਮਾਲਕ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਪਣੇ ਮਨ ਵਿੱਚ ਟਿਕਾਇਆ ਹੈ। ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥ ਜਦ ਮੈਂ ਗੁਰਾਂ ਦੀ ਪਨਾਹ ਲੈ ਲਈ, ਸਾਈਂ ਦਾ ਨਾਮ ਮੇਰੇ ਚਿੱਤ ਅੰਦਰ ਅਸਥਾਪਨ ਹੋ ਗਿਆ ਅਤੇ ਮੈਨੂੰ ਮਹਾਨ ਮਰਤਬਾ ਪ੍ਰਾਪਤ ਹੋ ਗਿਆ। ਲੋਭ ਵਿਕਾਰ ਨਾਵ ਡੁਬਦੀ ਨਿਕਲੀ ਜਾ ਸਤਿਗੁਰਿ ਨਾਮੁ ਦਿੜਾਏ ॥ ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਤਾਂ ਲਾਲਚ ਅਤੇ ਪਾਪ ਨਾਲ ਲੱਦੀ ਹੋਈ ਮੇਰੀ ਡੁਬਦੀ ਹੋਈ ਬੇੜੀ ਬਚ ਨਿਕਲੀ। ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥ ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਆਪਣੀ ਬਿਰਤੀ ਸੁਆਮੀ ਦੇ ਨਾਮ ਨਾਲ ਜੋੜ ਲਈ ਹੈ। ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਾਨਕ ਗੁਰ ਸਰਣਾਏ ॥੨॥ ਹੇ ਨਾਨਕ! ਮਿਹਰਬਾਨ ਮਾਲਕ ਖੁਦ ਮਿਹਰਬਾਨੀ ਕਰ ਕੇ ਨਾਮ ਉਸ ਨੂੰ ਦਿੰਦਾ ਹੈ, ਜੋ ਗੁਰਾਂ ਦੀ ਪਨਾਹ ਲੈਂਦਾ ਹੈ। ਬਾਣੀ ਰਾਮ ਨਾਮ ਸੁਣੀ ਸਿਧਿ ਕਾਰਜ ਸਭਿ ਸੁਹਾਏ ਰਾਮ ॥ ਪ੍ਰਭੂ ਦੇ ਨਾਮ ਦਾ ਕਲਾਮ ਸੁਣਨ ਦੁਆਰਾ ਮੇਰੇ ਸਾਰੇ ਕੰਮ ਕਾਜ ਦਰੁਸਤ ਅਤੇ ਸੁਹਣੇ ਹੋ ਗਏ। ਰੋਮੇ ਰੋਮਿ ਰੋਮਿ ਰੋਮੇ ਮੈ ਗੁਰਮੁਖਿ ਰਾਮੁ ਧਿਆਏ ਰਾਮ ॥ ਆਪਣੇ ਹਰ ਵਾਲ, ਹਰ ਵਾਲ ਦੁਆਰਾ ਮੈਂ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦਾ ਹਾਂ। ਰਾਮ ਨਾਮੁ ਧਿਆਏ ਪਵਿਤੁ ਹੋਇ ਆਏ ਤਿਸੁ ਰੂਪੁ ਨ ਰੇਖਿਆ ਕਾਈ ॥ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ। ਉਸ ਦਾ ਕੋਈ ਸਰੂਪ ਅਤੇ ਮੁਹਾਂਦਰਾਂ ਨਹੀਂ। ਰਾਮੋ ਰਾਮੁ ਰਵਿਆ ਘਟ ਅੰਤਰਿ ਸਭ ਤ੍ਰਿਸਨਾ ਭੂਖ ਗਵਾਈ ॥ ਸੁਆਮੀ ਦਾ ਨਾਮ ਮੇਰੇ ਦਿਲ ਅੰਦਰ ਰਮਿਆ ਹੋਇਆ ਹੈ ਅਤੇ ਮੇਰੀ ਖਾਹਿਸ਼ ਤੇ ਭੁੱਖ ਸਮੁਹ ਦੂਰ ਹੋ ਗਈਆਂ ਹਨ। ਮਨੁ ਤਨੁ ਸੀਤਲੁ ਸੀਗਾਰੁ ਸਭੁ ਹੋਆ ਗੁਰਮਤਿ ਰਾਮੁ ਪ੍ਰਗਾਸਾ ॥ ਗੁਰਾਂ ਦੀ ਸਿਖਮੱਤ ਦੁਆਰਾ ਪ੍ਰਭੂ ਮੇਰੇ ਉਤੇ ਨਾਜਲ ਹੋ ਗਿਆ ਹੈ (ਮਨ ਵਿੱਚ ਵੱਸ ਗਿਆ ਹੈ) ਅਤੇ ਮੇਰੀ ਆਤਮਾ ਤੇ ਦੇਹਿ ਠੰਢ ਚੈਨ ਦੇ ਸਮੂਹ ਨਾਲ ਸਸ਼ੋਭਤ ਹੋ ਗਏ ਹਨ। ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥੩॥ ਪ੍ਰਭੂ ਨੇ ਖੁਦ ਨਾਨਕ ਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲਿਆ ਹੈ। ਜਿਨੀ ਰਾਮੋ ਰਾਮ ਨਾਮੁ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ ॥ ਆਪ ਹੁਦਰੇ ਮੂਰਖ ਅਤੇ ਨਿਕਰਮਨ ਹਨ ਉਹ ਜਿਨ੍ਹਾਂ ਨੇ ਪ੍ਰਭੂ ਮਾਲਕ ਦੇ ਨਾਮ ਨੂੰ ਭੁਲਾ ਦਿੱਤਾ ਹੈ। ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥ ਉਨ੍ਹਾਂ ਦਾ ਦਿਲ ਸੰਸਾਰੀ ਮਮਤਾ ਅੰਦਰ ਖੱਚਤ ਹੋਇਆ ਹੈ ਅਤੇ ਹਰ ਮੁਹਤ ਉਨ੍ਹਾਂ ਨੂੰ ਮੋਹਣੀ ਚਿੰਮੜੀ ਰਹਿੰਦੀ ਹੈ। ਮਾਇਆ ਮਲੁ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮੁ ਨਹ ਭਾਇਆ ॥ ਸੰਸਾਰੀ ਪਦਾਰਥਾਂ ਦੀ ਮਲੀਣਤਾ ਉਨ੍ਹਾਂ ਨੂੰ ਚਿੰਮੜ ਜਾਂਦੀ ਹੈ ਜੋ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦੇ, ਊਹ ਬਦਕਿਸਮਤ ਬੇਵਕੂਫ ਬਣ ਜਾਂਦੇ ਹਨ। ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥ ਹੰਕਾਰੀ ਬੰਦੇ ਘਣੇਰੇ ਕਰਮ ਕਾਂਡ ਕਰਦੇ ਹਨ ਪਰ ਉਹ ਵਾਹਿਗਰੂ ਸੁਆਮੀ ਦੇ ਨਾਮ ਤੋਂ ਝਿਜਕ ਕਰਦੇ ਜਾਂ ਚੁਰਾਊਦੇ ਹਨ। ਮਹਾ ਬਿਖਮੁ ਜਮ ਪੰਥੁ ਦੁਹੇਲਾ ਕਾਲੂਖਤ ਮੋਹ ਅੰਧਿਆਰਾ ॥ ਸੰਸਾਰੀ ਮਮਤਾ ਦੇ ਅੰਨ੍ਹੇਰੇ ਨਾਲ ਕਾਲਾ ਹੋਇਆ ਹੋਇਆ ਮੌਤ ਦਾ ਰਸਤਾ ਬੜਾ ਹੀ ਕਠਨ ਤੇ ਦੁਖਦਾਈ ਹੈ। ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥੪॥ ਨਾਨਕ, ਜੇਕਰ ਬੰਦਾ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ। ਰਾਮੋ ਰਾਮ ਨਾਮੁ ਗੁਰੂ ਰਾਮੁ ਗੁਰਮੁਖੇ ਜਾਣੈ ਰਾਮ ॥ ਸੁਆਮੀ ਮਾਲਕ ਦਾ ਨਾਮ ਅਤੇ ਵੱਡਾ ਵਿਆਪਕ ਵਾਹਿਗੁਰੂ ਗੁਰਾਂ ਦੇ ਰਾਹੀਂ ਜਾਣੇ ਜਾਂਦੇ ਹਨ। ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥ ਇੱਕ ਮੁਹਤ ਵਿੱਚ ਇਹ ਮਨ ਆਕਾਸ਼ ਵਿੱਚ ਹੁੰਦਾ ਹੈ ਅਤੇ ਇੱਕ ਮੁਹਤ ਵਿੱਚ ਪਾਤਾਲ ਵਿੱਚ। ਗੁਰੂ ਜੀ ਭਟਕਦੇ ਹੋਏ ਮਨੂਏ ਨੂੰ ਇਕ ਗ੍ਰਹਿ ਅੰਦਰ ਮੋੜ ਲਿਆਉਂਦੇ ਹਨ। ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥ ਜਦ ਮਨੂਆਂ ਇੱਕ ਧਾਮ ਅੰਦਰ ਮੁੜ ਆਉਂਦਾ ਹੈ, ਆਦਮੀ ਮੁਕਤੀ ਦੀ ਕਦਰ ਨੂੰ ਪੂਰੀ ਤਰ੍ਹਾਂ ਅਨੁਭਵ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦੇ ਰਸ ਨੂੰ ਮਾਣਦਾ ਹੈ। ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਿ ਤਰਾਏ ॥ ਪ੍ਰਭੂ ਦਾ ਨਾਮ ਉਸ ਦੇ ਨਫਰ ਦੀ ਇੱਜ਼ਤ ਰੱਖਦਾ ਹੈ, ਜਿਸ ਤਰ੍ਹਾਂ ਉਸ ਨੇ ਪ੍ਰਹਿਲਾਦ ਨੂੰ ਮੁਕਤ ਕੀਤਾ ਅਤੇ ਤਾਰਿਆ ਸੀ। ਰਾਮੋ ਰਾਮੁ ਰਮੋ ਰਮੁ ਊਚਾ ਗੁਣ ਕਹਤਿਆ ਅੰਤੁ ਨ ਪਾਇਆ ॥ ਤੂੰ ਉਚੇ ਸੁਆਮੀ ਦੇ ਨਾਮ ਦਾ ਇਕਰਸ ਉਚਾਰਨ ਕਰ (ਪ੍ਰੰਤੂ ਯਾਦ ਰੱਖ ਕਿ) ਉਸ ਦੀਆਂ ਸਿਫਤਾਂ ਬਿਆਨ ਕਰਨ ਦੁਆਰਾ ਉਨ੍ਹਾਂ ਦਾ ਓੜਕ ਲੱਭਿਆ ਨਹੀਂ ਜਾ ਸਕਦਾ। ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥੫॥ ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ, ਨਾਨਕ ਖੁਸ਼ੀ ਅੰਦਰ ਭਿੱਜ ਗਿਆ ਹੈ ਅਤੇ ਉਹ ਸੁਆਮੀ ਦੇ ਨਾਮ ਵਿੱਚ ਲੀਨ ਹੋ ਗਿਆ ਹੈ। ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥ ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਨਿਵਾਸ ਰੱਖਦਾ ਹੈ, ਉਨ੍ਹਾਂ ਦੇ ਸਾਰੇ ਫਿਕਰ ਦੂਰ ਹੋ ਜਾਂਦੇ ਹਨ। ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥ ਉਨ੍ਹਾਂ ਨੂੰ ਸਾਰੀ ਦੌਲਤ ਅਤੇ ਸਮੂਹ ਪਵਿੱਤ੍ਰਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਉਸ ਮੇਵੇ ਨੂੰ ਹਾਸਲ ਕਰ ਲੈਂਦੇ ਹਨ ਜਿਸ ਨੂੰ ਉਨ੍ਹਾਂ ਦਾ ਚਿੱਤ ਚਾਹੁੰਦਾ ਹੈ। ਮਨ ਚਿੰਦਿਆ ਫਲੁ ਪਾਇਆ ਰਾਮ ਨਾਮੁ ਧਿਆਇਆ ਰਾਮ ਨਾਮ ਗੁਣ ਗਾਏ ॥ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਨਾਮ ਦੀ ਕੀਰਤੀ ਗਾਉਣ ਦੁਆਰਾ, ਇਨਸਾਨ ਆਪਣੇ ਦਿਲ ਚਾਹੁੰਦੀ ਮੁਰਾਦ ਪਾ ਲੈਂਦਾ ਹੈ। ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥ ਉਸ ਦੀ ਮੰਦੀ ਰੁਚੀ ਅਤੇ ਖੋਟੀ ਅਕਲ ਦੂਰ ਹੋ ਜਾਂਦੀਆਂ ਹਨ, ਉਸ ਨੂੰ ਸਾਰੀ ਸਮਝ ਪੈ ਜਾਂਦੀ ਹੈ ਅਤੇ ਉਹ ਆਪਣੇ ਚਿੱਤ ਨੂੰ ਸਾਈਂ ਦੇ ਨਾਮ ਨਾਲ ਜੋੜ ਲੈਂਦਾ ਹੈ। copyright GurbaniShare.com all right reserved. Email |