Page 444
ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥
ਲਾਭਦਾਇਕ ਹੋ ਵੰਞਦਾ ਹੈ ਜੀਵਨ ਅਤੇ ਸਾਰਾ ਜਿਸਮ ਜਿਸ ਵਿੱਚ ਸਾਈਂ ਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ।

ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥
ਨਾਨਕ, ਦਿਹੁੰ ਰੈਣ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪਵਿੱਤ੍ਰ ਪੁਰਸ਼ ਆਪਣੇ ਨਿੱਜ ਦੇ ਧਾਮ ਅੰਦਰ ਵੱਸਦਾ ਹੈ।

ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥
ਜਿਨ੍ਹਾਂ ਦਾ ਭਰੋਸਾ ਸਾਹਿਬ ਦੇ ਨਾਮ ਵਿੱਚ ਹੈ, ਉਹ ਹੋਰਸ ਨਾਲ ਆਪਣੇ ਮਨ ਨੂੰ ਨਹੀਂ ਜੋੜਦੇ।

ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥
ਜੇਕਰ ਸਾਰੀ ਜਮੀਨ ਸੋਨੇ ਦੀ ਬਣਾ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਵੇ (ਤਾਂ ਵੀ) ਨਾਮ ਦੇ ਬਾਝੋਂ ਉਹ ਹੋਰ ਕਿਸੇ ਸ਼ੈ ਨੂੰ ਪਿਆਰ ਨਹੀਂ ਕਰਦੇ।

ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥
ਸਾਹਿਬ ਦਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਅਤੇ ਇਸ ਦੇ ਰਾਹੀਂ ਉਹ ਮਹਾਨ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਅਖੀਰ ਨੂੰ ਤੁਰਨ ਵੇਲੇ ਇਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਜਾਂਦਾ ਹੈ।

ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
ਮੈਂ ਸਾਈਂ ਦੇ ਨਾਮ ਦੇ ਪਦਾਰਥ ਦੀ ਰਾਸ ਇਕੱਤ੍ਰ ਕੀਤੀ ਹੈ। ਇਹ ਨਾਂ ਡੁਬਦੀ ਹੈ ਅਤੇ ਨਾਂ ਹੀ ਸਾਥ ਛੱਡ ਕੇ ਜਾਂਦੀ ਹੈ।

ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
ਕੇਵਲ ਸੁਆਮੀ ਦਾ ਨਾਮ ਹੀ ਇਸ ਜੁਗ ਅੰਦਰ ਇੱਕ ਤੁਲਹੜਾ ਹੈ। ਮੌਤ ਦਾ ਦੂਤ ਇਸ ਦੇ ਲਾਗੇ ਨਹੀਂ ਲੱਗਦਾ।

ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥
ਨਾਨਕ ਗੁਰਾਂ ਦੇ ਰਾਹੀਂ ਸੁਆਮੀ ਸਿਆਣਿਆ ਜਾਂਦਾ ਹੈ। ਮਿਹਰ ਧਾਰ ਕੇ ਓਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥
ਸੱਚਾ ਸੱਚਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ।

ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥
ਪ੍ਰਭੂ ਦਾ ਗੋਲਾ ਉਹ ਹੈ, ਜੋ ਗੁਰਾਂ ਦੀ ਘਾਲ ਅੰਦਰ ਜੁੜਦਾ ਹੈ, ਆਪਣਾ ਦਿਲ ਤੇ ਦੇਹਿ ਸਮਰਪਣ ਕਰਦਾ ਹੈ ਅਤੇ ਉਨ੍ਹਾਂ ਦੀ ਉਸ ਨੂੰ ਭੇਟਾ ਚੜ੍ਹਾ ਦਿੰਦਾ ਹੈ।

ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥
ਜਿਹੜਾ ਨਫਰ ਆਪਣੀ ਆਤਮਾ ਅਤੇ ਦੇਹਿ ਭੇਟਾ ਕਰਦਾ ਹੈ ਅਤੇ ਅਨੰਤ ਭਰੋਸਾ ਰੱਖਦਾ ਹੈ। ਉਸ ਨੂੰ ਗੁਰੂ ਜੀ ਆਪਣੀ ਪ੍ਰੀਤ ਵਿੱਚ ਮਿਲਾ ਲੈਂਦੇ ਹਨ।

ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥
ਮਸਕੀਨ ਦਾ ਮਾਲਕ ਅਤੇ ਜੀਵ ਦਾ ਦਾਤਾਰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।

ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥
ਗੁਰੂ ਦਾ ਸਿਖ ਅਤੇ ਸਿਖ ਦਾ ਗੁਰੂ ਐਨ ਇਕ ਰੂਪ ਹਨ। ਦੋਵੇਂ ਗੁਰਾਂ ਦੇ ਮੱਤ ਨੂੰ ਪ੍ਰਚੱਲਤ ਕਰਦੇ ਹਨ।

ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥
ਸਾਹਿਬ ਦੇ ਨਾਮ ਦਾ ਮੰਤ੍ਰ ਗੁਰੂ ਦੀ ਸਿੱਖ ਦੇ ਮਨ ਵਿੱਚ ਟਿਕਾਉਂਦੇ ਹਨ, ਹੇ ਨਾਨਕ! ਅਤੇ ਉਹ ਸੁਖੈਨ ਹੀ ਸਾਹਿਬ ਨੂੰ ਮਿਲ ਪੈਂਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਆਸਾ ਛੰਤ ਮਹਲਾ ੪ ਘਰੁ ੨ ॥
ਆਸਾ ਚੌਥੀ ਪਾਤਸ਼ਾਹੀ।

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥
ਵਾਹਿਗੁਰੂ ਸੁਆਮੀ, ਸਿਰਜਣਹਾਰ ਤਕਲੀਫ ਨਾਸ ਕਰਨ ਵਾਲਾ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨਹਾਰ ਹੈ।

ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
ਜੋ ਵਾਹਿਗੁਰੂ ਦੀ ਘਾਲ ਨੂੰ ਪਿਆਰ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ। ਸੁਆਮੀ ਮਾਲਕ ਦੀ ਚਾਕਰੀ ਹੋਰ ਹਰੇਕ ਕੰਮ ਨਾਲੋਂ ਸ਼੍ਰੇਸ਼ਟ ਹੈ।

ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥
ਹਰੇਕ ਨੁਕਤਾ ਨਿਗ੍ਹਾ ਤੋਂ ਰੱਬ ਦੇ ਨਾਮ ਦਾ ਸਿਮਰਨ ਪਰਮ ਸ਼੍ਰੇਸ਼ਟ ਕਾਰ ਵਿਹਾਰ ਹੈ। ਸਾਹਿਬ ਦੇ ਸਿਮਰਨ ਦੁਆਰਾ ਆਦਮੀ ਅਹਿੱਲ ਹੋ ਜਾਂਦਾ ਹੈ।

ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥
ਉਹ ਪੈਦਾਇਸ਼ ਅਤੇ ਮੌਤ ਦੋਨਾਂ ਦੀ ਪੀੜ ਨੂੰ ਮੇਟ ਸੁੱਟਦਾ ਹੈ ਅਤੇ ਸੁਭਾਵਕ ਹੀ ਆਰਾਮ ਵਿੱਚ ਸੌਦਾਂ ਹੈ।

ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥
ਹੇ ਵਾਹਿਗੁਰੂ ਸੁਆਮੀ ਮਾਲਕ! ਮੇਰੇ ਉਤੇ ਮਿਹਰ ਕਰ। ਆਪਣੇ ਮਨ ਵਿੱਚ ਮੈਂ ਤੈਨੂੰ ਸਿਮਰਦਾ ਹਾਂ, ਹੇ ਵਾਹਿਗੁਰੂ ਸੁਆਮੀ।

ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥
ਵਾਹਿਗੁਰੂ ਸੁਆਮੀ ਸਿਰਜਣਹਾਰ ਪੀੜ ਨੂੰ ਨਵਿਰਤ ਕਰਣਹਾਰ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥
ਸ਼੍ਰੇਸ਼ਟ ਹੈ ਵਾਹਿਗੁਰੂ ਦੇ ਨਾਮ ਦਾ ਦੌਲਤ ਕਾਲੇ ਸਮੇਂ ਅੰਦਰ। ਸੱਚੇ ਗੁਰਾਂ ਦੇ ਆਸ਼ੇ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।

ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥
ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਬਾਰੇ ਪੜ੍ਹ ਅਤੇ ਗੁਰਾਂ ਦੁਆਰੇ ਹੀ ਤੂੰ ਵਾਹਿਗੁਰੂ ਬਾਰੇ ਸੁਣ। ਵਾਹਿਗੁਰੂ ਨੂੰ ਜਪਣ ਅਤੇ ਸੁਣਨ ਦੁਆਰਾ ਪੀੜ ਦੂਰ ਹੋ ਜਾਂਦੀ ਹੈ।

ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥
ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕਸ਼ਟ ਨਵਿਰਤ ਹੋ ਜਾਂਦਾ ਹੈ। ਰੱਬ ਦੇ ਨਾਮ ਦੇ ਰਾਹੀਂ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।

ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਸਤਿਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦਿਲ ਅੰਦਰ ਪ੍ਰਕਾਸ਼ ਹੋ ਗਈ ਹੈ, ਜਿਸ ਦੇ ਨੂਰ ਨਾਲ ਰੂਹਾਨੀ ਬੇਸਮਝਦੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।

ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
ਕੇਵਲ ਓਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਆਦਿ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ।

ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥
ਕਲਯੁਗ ਅੰਦਰ ਸ਼੍ਰੇਸ਼ਟ ਹੈ ਧਨ-ਦੌਲਤ ਵਾਹਿਗੁਰੂ ਦੇ ਨਾਮ ਦੀ। ਗੁਰਾਂ ਦੇ ਮਾਰਗ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।

ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥
ਜਿਸ ਦਾ ਚਿੱਤ ਵਾਹਿਗੁਰੂ ਸੁਆਮੀ ਨੂੰ ਪਿਆਰ ਕਰਦਾ ਹੈ, ਉਹ ਮਹਾਨ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੁਕਤੀ ਦੀ ਅਵਸਥਾ ਦੇ ਰੱਬ ਦੇ ਮੁਨਾਫੇ ਨੂੰ ਖੱਟ ਲੈਂਦਾ ਹੈ।

ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
ਉਹ ਵਾਹਿਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਵਾਹਿਗੁਰੂ ਦਾ ਨਾਮ ਉਸ ਦਾ ਸਹਾਇਕ ਬਣ ਜਾਂਦਾ ਹੈ ਅਤੇ ਉਸ ਦੀ ਭਟਕਣਾ ਆਉਣਾ ਅਤੇ ਜਾਣਾ ਮੁੱਕ ਜਾਂਦਾ ਹੈ।

copyright GurbaniShare.com all right reserved. Email