Page 446
46 ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥
ਵਾਹਿਗੁਰੂ ਨੇ ਲੋਹੇ ਦਾ ਯੁਗ ਰਚਿਆ, ਜਿਸ ਵਿੱਚ ਧਰਮ ਦੀਆਂ ਤਿੰਨ ਲੱਤਾਂ ਝੜ ਗਈਆਂ, ਚੌਥੀ ਲੱਤ ਕਾਇਮ ਰਹੀ।

ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥
ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਰਨ ਦੁਆਰਾ ਬੰਦੇ ਰੱਬ ਦੇ ਨਾਮ ਦੀ ਦਵਾਈ ਨੂੰ ਪਾ ਲੈਂਦੇ ਹਨ ਅਤੇ ਰੱਬ ਦੀ ਕੀਰਤੀ ਗਾਇਨ ਕਰਨ ਨਾਲ ਉਹ ਰੱਬੀ ਠੰਢ ਚੈਨ ਹਾਂਸਲ ਕਰ ਲੈਂਦੇ ਹਨ।

ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥
ਵਾਹਿਗੁਰੂ ਦੇ ਜੱਸ ਵਾਹਿਗੁਰੂ ਦੇ ਨਾਮ ਦੀ ਉਸਤਤੀ ਅਤੇ ਦੇਹਿ ਰੂਪੀ ਪੈਲੀ ਵਿੱਚ ਵਾਹਿਗੁਰੂ ਦੇ ਸੁਆਮੀ ਦੇ ਨਾਮ ਨੂੰ ਪੈਦਾ ਕਰਨ ਦਾ ਮੌਸਮ ਆ ਗਿਆ ਹੈ।

ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥
ਕਾਲੇ ਯੁਗ ਅੰਦਰ ਜੇਕਰ ਇਨਸਾਨ ਨਾਮ ਦੇ ਬਗੈਰ ਕੋਈ ਹੋਰ ਬੀ ਬੀਜਦਾ ਹੈ ਤਾਂ ਉਹ ਆਪਣਾ ਸਾਰਾ ਨਫਾ ਅਤੇ ਮੂਲ ਪੂੰਜੀ ਗਵਾ ਲੈਂਦਾ ਹੈ।

ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥
ਨਫਰ ਨਾਨਕ ਨੂੰ ਪੂਰਨ ਗੁਰੂ ਪ੍ਰਾਪਤ ਹੋ ਗਿਆ ਹੈ। ਜਿਸ ਨੇ ਉਸ ਨੂੰ ਆਪਣੇ ਦਿਲ ਅਤੇ ਆਤਮੇ ਵਿੱਚ ਹੀ ਨਾਮ ਵਿਖਾਲ ਦਿੱਤਾ ਹੈ।

ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥
ਵਾਹਿਗੁਰੂ ਨੇ ਕਾਲਾ ਯੁਗ ਰਚਿਆ, ਧਰਮ ਦੀਆਂ ਤਿੰਨ ਲੱਤਾਂ ਝੜ ਗਈਆਂ ਅਤੇ ਚੌਥੀ ਲੱਤ ਕਾਇਮ ਰਹੀ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥
ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ, ਅਤੇ ਉਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਸਭ ਤੋਂ ਉਚੀ ਦਸ਼ਾ ਨੂੰ ਪ੍ਰਾਪਤ ਹੋ ਜਾਂਦੀ ਹੈ।

ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥
ਉਹ ਵਾਹਿਗੁਰੂ ਸੁਆਮੀ ਦੇ ਅੰਮ੍ਰਿਤ ਨੂੰ ਪਾ ਲੈਂਦੀ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਉਹ ਵਾਹਿਗੁਰੂ ਦਾ ਚਿੰਤਨ ਕਰਦੀ ਹੈ ਅਤੇ ਉਸ ਦੇ ਮੱਥੇ ਉਪਰਲੀ ਭਾਵੀ ਦੀ ਆਦੀ ਲਿਖਤ ਪੂਰੀ ਹੋ ਜਾਂਦੀ ਹੈ।

ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥
ਉਸ ਦੇ ਮੱਥੇ ਉਪਰ ਚੰਗੇ ਨਸੀਬਾਂ ਦੀ ਮੁੱਢਲੀ ਲਿਖਤਕਾਰ ਦੀ ਬਣਤਰ ਉਹ ਆਪਣੇ ਪਤੀ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਰੱਬ ਦੇ ਨਾਮ ਦੇ ਰਾਹੀਂ ਊਹ ਆਪਣੇ ਸੁਆਮੀ ਦੀ ਕੀਰਤੀ ਗਾਉਂਦੀ ਹੈ।

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥
ਉਸ ਦੇ ਮੱਥੇ ਉਤੇ ਬਹੁਤ ਪਿਆਰ ਦਾ ਜਵੇਹਰ ਚਮਕਦਾ ਹੈ। ਅਤੇ ਉਹ ਸੁਆਮੀ ਮਾਲਕ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ।

ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥
ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਉਹ ਆਪਣੇ ਸਾਈਂ ਨੂੰ ਪਾ ਲੈਂਦੀ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੀ ਆਤਮਾਂ ਸੰਤੁਸ਼ਟ ਹੋ ਜਾਂਦੀ ਹੈ।

ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥
ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ। ਅਤੇ ਜਿਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਮਹਾਨ ਮਰਤਬੇ ਨੂੰ ਪਾ ਲੈਂਦੀ ਹੈ।

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥
ਜੋ ਸੁਆਮੀ ਮਾਲਕ ਦੀ ਸਿਫ਼ਤ ਗਾਇਨ ਕਰਦੇ ਹਨ, ਉਹ ਮਹਾਨ ਮਰਤਬਾ ਪਾ ਲੈਂਦੇ ਹਨ। ਉਹ ਇਨਸਾਨਾਂ ਵਿੱਚ ਸਰੇਸ਼ਟ ਅਤੇ ਸਿਰ ਕੱਢਵੇਂ ਹਨ।

ਤਿਨ੍ਹ੍ਹ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥
ਉਹਨਾਂ ਦੇ ਪੈਰ ਮੈਂ ਪੂਜਦਾ ਹਾਂ, ਅਤੇ ਉਹਨਾਂ ਦੇ ਪੈਰ ਮੈਂ ਹਰ ਮੁਹਤ ਧੋਦਾਂ ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ।

ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥
ਜਿਸ ਨੂੰ ਵਾਹਿਗੁਰੂ, ਮਿੱਠਾ ਲੱਗਦਾ ਹੈ, ਉਹ ਮਹਾਨ ਠੰਢ ਚੈਨ ਹਾਸਲ ਕਰ ਲੈਂਦੀ ਹੈ ਅਤੇ ਸੁੰਦਰ ਹੈ ਉਸ ਦਾ ਭਾਗਾਂ ਭਰਿਆ ਚਿਹਰਾ।

ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥
ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਾਹਿਗੁਰੂ ਦੀ ਮਹਿਮਾ ਗਾਉਂਦੀ ਹੈ, ਵਾਹਿਗੁਰੂ ਨੂੰ ਫੂਲ ਮਾਲਾ ਵਜੋਂ ਆਪਣੇ ਗਲ ਦੁਆਲੇ ਪਹਿਨਦੀ ਹੈ ਅਤੇ ਵਾਹਿਗੁਰੂ ਦੇ ਨਾਮ ਆਪਣੀ ਜੀਭ ਤੇ ਜਾਣ ਗਲ ਵਿੱਚ ਰੱਖਦੀ ਹੈ।

ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥
ਹਰ ਇਕਸ ਨੂੰ ਉਹ ਇਕਸਾਰ ਅਤੇ ਇਕ ਅੱਖ ਨਾਲ ਵੇਖਦੀ ਹੈ ਅਤੇ ਸਾਰਿਆਂ ਅੰਦਰ ਵਿਆਪਕ ਰੂਹ ਨੂੰ ਸਿੰਆਣਦੀ ਹੈ।

ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥
ਜੋ ਵਾਹਿਗੁਰੂ ਸੁਆਮੀ ਦੀ ਉਸਤਤੀ ਗਾਉਂਦੇ ਹਨ ਉਹ ਮਹਾਨ ਦਰਜੇ ਨੂੰ ਪਾ ਲੈਂਦੇ ਹਨ। ਉਹ ਉਤਕ੍ਰਿਸ਼ਟ ਅਤੇ ਪਰਮ ਪ੍ਰਸਿੱਧ ਪੁਰਸ਼ ਹਨ।

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥
ਜਿਸ ਦੇ ਚਿੱਤ ਨੂੰ ਸਾਧ ਸੰਗਤ ਚੰਗੀ ਲੱਗਦੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ। ਸਾਧ ਸੰਗਤ ਅੰਦਰ ਸੁਆਮੀ ਦਾ ਜੌਹਰ ਵੱਸਦਾ ਹੈ।

ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥
ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹੇ ਅਤੇ ਗੁਰਾਂ ਦੀ ਬਾਣੀ ਰਾਹੀਂ ਖਿੜਿਆ ਰਹਿੰਦਾ ਹੈ। ਰੱਬ ਦੇ ਬਗੈਰ ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਜਾਣਦਾ।

ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥
ਉਸ ਸਾਹਿਬ ਦੇ ਜੀਵਨ-ਪਾਣੀ ਬਾਝੋਂ ਹੋਰ ਕੋਈ ਅੰਮ੍ਰਿਤ ਨਹੀਂ। ਕੇਵਲ ਓਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਇਸ ਨੂੰ ਛਕਦਾ ਹੈ।

ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥
ਸਾਬਾਸ਼, ਸਾਬਾਸ਼ ਹੈ ਪੁਰਨ ਗੁਰਦੇਵ ਜੀ ਨੂੰ ਜਿਨ੍ਹਾਂ ਦੇ ਰਾਹੀਂ ਪ੍ਰਭੂ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦਾ ਨਾਮ ਸਿੰਆਣਿਆ ਜਾਂਦਾ ਹੈ।

ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥
ਨਾਮ ਨੂੰ ਮੈਂ ਪੂਜਦਾ ਹਾਂ, ਨਾਮ ਦਾ ਹੀ ਮੈਂ ਸਿਮਰਨ ਕਰਦਾ ਹਾਂ ਅਤੇ ਨਾਮ ਦੇ ਬਾਝੋਂ ਹੋਰ ਕੁੱਝ ਭੀ ਨਹੀਂ।

ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥
ਜਿਸ ਦੇ ਚਿੱਤ ਨੂੰ ਸਾਧ ਸੰਗਤ ਪਿਆਰੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਲੈਦਾ ਹੈ। ਸਾਧ ਸੰਗਤਿ ਅੰਦਰ ਸਾਈਂ ਦਾ ਨਾਮ-ਅੰਮ੍ਰਿਤ ਵਸਦਾ ਹੈ।

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥
ਮੇਰੇ ਵਾਹਿਗੁਰੂ ਸੁਆਮੀ, ਮਿਹਰ ਕਰ, ਮੈਂ ਪੱਥਰ ਪਾ ਪਾਰ ਉਤਾਰਾ ਕਰ ਦੇ, ਅਤੇ ਆਰਾਮ ਨਾਲ ਮੈਨੂੰ ਸਮੁੰਦਰ ਵਿਚੋਂ ਬਾਹਰ ਧੂ ਲੈ।

ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥
ਮੈਂ ਸੰਸਾਰੀ ਮਮਤਾ ਦੇ ਗਾਰੇ ਵਿੱਚ ਖੁਭ ਗਿਆ ਹਾਂ, ਅਤੇ ਗਰਕ ਹੁੰਦਾ ਜਾ ਰਿਹਾ ਹਾਂ, ਹੇ ਵਾਹਿਗੁਰੂ ਸੁਆਮੀ! ਮੈਨੂੰ ਆਪਣੀ ਭੂਜਾ ਫੜ੍ਹਾ ਦੇ।

ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥
ਸਾਈਂ ਨੇ ਮੈਨੂੰ ਬਾਹੋਂ ਫੜ ਲਿਆ, ਮੈਂ ਸ਼੍ਰੇਸ਼ਟ ਸਮਝ ਪਾ ਲਈ ਅਤੇ ਮੈਂ ਉਸ ਦਾ ਗੋਲਾ, ਗੁਰਾਂ ਦੇ ਪੈਰਾਂ ਨੂੰ ਚਿੰਮੜ ਗਿਆ।

copyright GurbaniShare.com all right reserved. Email