Page 447
ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥
ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਤੇ ਸਿਮਰਨ ਕਰਦਾ ਹੈ।

ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥
ਵਾਹਿਗੁਰੂ ਨੇ ਗੋਲੇ ਨਾਨਕ ਊਤੇ ਰਹਿਮਤ ਕੀਤੀ ਹੈ ਅਤੇ ਉਸ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ।

ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
ਮੇਰੇ ਵਾਹਿਗੁਰੂ ਸੁਆਮੀ, ਆਪਣੀ ਰਹਿਮਤ ਕਰ, ਮੈਂ ਪੱਥਰ ਦਾ ਪਾਰ ਉਤਾਰਾ ਕਰ ਦੇ ਅਤੇ ਆਰਾਮ ਨਾਲ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥
ਜੋ ਦਿਲੋਂ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ। ਪਵਿੱਤਰ ਪੁਰਸ਼ਾਂ ਦੇ ਚਿੱਤ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।

ਜੋ ਜਨ ਮਰਿ ਜੀਵੇ ਤਿਨ੍ਹ੍ਹ ਅੰਮ੍ਰਿਤੁ ਪੀਵੇ ਮਨਿ ਲਾਗਾ ਗੁਰਮਤਿ ਭਾਉ ਜੀਉ ॥
ਜਿਹੜੇ ਪੁਰਸ਼ ਜੀਉਂਦੇ ਜੀ ਮਰੇ ਰਹਿੰਦੇ ਹਨ, ਉਹ ਆਬਿ-ਹਿਯਾਤ (ਨਾਮ ਅੰਮ੍ਰਿਤ) ਪਾਨ ਕਰਦੇ ਹਨ। ਗੁਰਾਂ ਦੀ ਸਿੱਖਿਆ ਤਾਬੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।

ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥
ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰ ਹੈ ਊਹਨਾਂਂ ਊਤੇ ਵਾਹਿਗੁਰੂ ਮਿਹਰਬਾਨ ਹੈ। ਉਹ ਜਿੰਦਗੀ ਵਿੱਚ ਮੋਖਸ਼ ਹਨ ਅਤੇ ਇਸ ਲਈ ਆਰਾਮ ਵਿੱਚ ਹਨ।

ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥
ਰੱਬ ਦੇ ਨਾਮ ਦੇ ਰਾਹੀਂ ਉਹਨਾਂ ਦਾ ਜੰਮਣਾਂ ਅਤੇ ਮਰਨਾਂ ਕੀਰਤੀਮਾਨ ਹੋ ਜਾਂਦਾ ਹੈ ਅਤੇ ਉਹਨਾਂ ਦੇ ਚਿੱਤ ਅਤੇ ਦਿਲ ਅੰਦਰ ਉਹ ਸੁਆਮੀ ਮਾਲਕ ਹੈ।

ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥
ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਊਹ ਵਾਹਿਗੁਰੂ ਦਾ ਸੁਆਦ ਮਾਣਦੇ ਹਨ। ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਉਹ ਗੱਟ ਗੱਟ ਕਰ ਕੇ ਪੀਂਦੇ ਹਨ।

ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥
ਜੋ ਦਿਲੋਂ ਨਾਮ ਦਾ ਊਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ, ਪਵਿੱਤਰ ਪੁਰਸ਼ਾਂ ਦੇ ਦਿਲ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥
ਪ੍ਰਾਣੀ ਨੂੰ ਦੁਨੀਆਂ ਵਿੱਚ ਮੌਤ ਚੰਗੀ ਨਹੀਂ ਲੱਗਦੀ ਅਤੇ ਉਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਊਦਾ ਹੈ, ਕਿਤੇ ਮੌਤ ਦਾ ਦੂਤ ਇਸ ਨੂੰ ਫੜ ਕੇ ਲੈ ਜਾਵੇ।

ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥
ਅੰਦਰ ਅਤੇ ਬਾਹਰ ਅਦੁੱਤੀ ਵਾਹਿਗੁਰੂ ਸੁਆਮੀ ਮਾਲਕ ਹਾਜ਼ਰ ਨਾਜ਼ਰ ਹੈ। ਇਹ ਜੀਵ ਆਤਮਾਂ ਉਸ ਪਾਸੋਂ ਛੁਪਾ ਕੇ ਰੱਖੀ ਨਹੀਂ ਜਾ ਸਕਦੀ।

ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥
ਇਨਸਾਨ ਆਪਣੀ ਆਤਮਾਂ ਨੂੰ ਕਿਸ ਤਰ੍ਹਾਂ ਰੱਖ ਸਕਦਾ ਹੈ, ਜਦ ਕਿ ਵਾਹਿਗੁਰੂ ਇਸ ਚੀਜ਼ ਨੂੰ ਲੈਣਾ ਚਾਹੁੰਦਾ ਹੈ? ਜਿਸ ਦੀ ਇਹ ਚੀਜ਼ (ਜੀਅ) ਮਲਕੀਅਤ ਹੈ? ਊਹ ਇਸ ਨੂੰ ਲੈ ਜਾਵੇਗਾ।

ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥
ਆਪ-ਹੁਦਰੇ ਤਰਸ-ਯੋਗ ਵਿਰਲਾਪ ਅੰਦਰ ਭਟਕਦੇ ਹਨ ਅਤੇ ਸਮੂਹ ਦਵਾਈ ਦਰਮਲ ਕਰਦੇ ਹਨ।

ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥
ਸਾਹਿਬ ਮਾਲਿਕ ਜਿਸ ਦੀ ਮਲਕੀਅਤ ਇਹ ਜੀਅ ਹੈ, ਇਸ ਨੂੰ ਲੈ ਜਾਵੇਗਾ। ਸਾਹਿਬ ਦਾ ਗੋਲਾ ਨਾਮ ਦੀ ਕਮਾਈ ਕਰਨ ਦੁਆਰਾ ਪਾਰ ਊਤਰ ਜਾਂਦਾ ਹੈ।

ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥੨॥
ਇਨਸਾਨ ਨੂੰ ਜੱਗ ਅੰਦਰ ਮੌਤ ਨਹੀਂ ਭਾਉਂਦੀ ਅਤੇ ਊਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਉਂਦਾ ਹੈ ਕਿਤੇ ਮੌਤ ਦਾ ਦੂਤ ਉਸ ਨੂੰ ਫੜ੍ਹ ਕੇ ਲੈ ਜਾਵੇ।

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥
ਮੌਤ ਦਾ ਵੇਲਾ ਮੁੱਢ ਤੋਂ ਲਿਖਿਆ ਹੋਇਆ ਹੈ। ਗੁਰੂ ਸਮਰਪਨ ਸੁੰਦਰ ਦਿਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।

ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥
ਵਾਹਿਗੁਰੂ ਦੇ ਨਾਮ ਦੁਆਰਾ ਊਹ ਇੱਜ਼ਤ ਅਤੇ ਈਸ਼ਵਰੀ ਕੀਰਤੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਨੂੰ ਇਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।

ਹਰਿ ਦਰਗਹ ਪੈਧੇ ਹਰਿ ਨਾਮੈ ਸੀਧੇ ਹਰਿ ਨਾਮੈ ਤੇ ਸੁਖੁ ਪਾਇਆ ॥
ਵਾਹਿਗੁਰੂ ਦੇ ਦਰਬਾਰ ਅੰਦਰ ਪਹਿਨਾਏ ਹੋਏ ਅਤੇ ਨਾਮ ਨਾਲ ਮੁਕੰਮਲ ਹੋ, ਉਹ ਵਾਹਿਗੁਰੂ ਦੇ ਨਾਮ ਦੇ ਰਾਹੀਂ ਆਰਾਮ ਪਾਉਂਦੇ ਹਨ।

ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥
ਉਹਨਾਂ ਦੇ ਜੰਮਣ ਅਤੇ ਮਰਨ ਦੋਨਾਂ ਦੀ ਪੀੜ ਨਾਸ ਹੋ ਜਾਂਦੀ ਹੈ, ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।

ਹਰਿ ਜਨ ਪ੍ਰਭੁ ਰਲਿ ਏਕੋ ਹੋਏ ਹਰਿ ਜਨ ਪ੍ਰਭੁ ਏਕ ਸਮਾਨਿ ਜੀਉ ॥
ਵਾਹਿਗੁਰੂ ਦਾ ਗੋਲਾ ਅਤੇ ਵਾਹਿਗੁਰੂ ਮਿਲ ਕੇ ਇੱਕ ਹੋ ਜਾਂਦੇ ਹਨ। ਸੁਆਮੀ ਅਤੇ ਸੁਆਮੀ ਦਾ ਗੋਲਾ ਐਨ ਇਕ ਜੈਸੇ ਹੀ ਹਨ।

ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥
ਮੌਤ ਦਾ ਵੇਲਾ ਪਹਿਲ ਪ੍ਰਿਥਮੇ ਤੋਂ ਹੀ ਨੀਅਤ ਹੋਇਆ ਹੋਇਆ ਹੈ। ਪਵਿੱਤਰ ਪੁਰਸ਼ ਸੁੰਦਰ ਭਾਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥
ਪ੍ਰਾਣੀ ਜੰਮਦਾ ਤੇ ਮਰ ਜਾਂਦਾ ਹੈ ਅਤੇ ਸਦਾ ਹੀ ਤਬਾਹ ਹੁੰਦਾ ਹੈ। ਸ਼੍ਰੋਮਣੀ ਗੁਰਾਂ ਨਾਲ ਜੁੜ ਕੇ ਉਹ ਅਹਿਲ ਹੋ ਜਾਂਦਾ ਹੈ।

ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥
ਗੁਰੂ ਜੀ ਨਾਮ ਦੇ ਜਾਦੂ ਨੂੰ ਮਨੁਸ਼ ਦੇ ਮਨ ਵਿੱਚ ਪੱਕਾ ਕਰਦੇ ਹਨ ਅਤੇ ਉਸ ਦੇ ਮੂੰਹ ਵਿੱਚ ਮਾਲਕ ਸੁਆਮੀ ਦਾ ਸੁਧਾਰਸ ਚੋਂਦੇ ਹਨ। ਸੋ ਉਹ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਮਾਣਦਾ ਹੈ।

ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥
ਵਾਹਿਗੁਰੂ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾ ਕੇ ਮਰਿਆ ਹੋਇਆ ਪ੍ਰਾਣੀ ਜੀਉ ਪੈਂਦਾ ਹੈ ਅਤੇ ਤਦ ਮੁੜ ਕੇ ਨਹੀਂ ਮਰਦਾ।

ਹਰਿ ਹਰਿ ਨਾਮੁ ਅਮਰ ਪਦੁ ਪਾਇਆ ਹਰਿ ਨਾਮਿ ਸਮਾਵੈ ਸੋਈ ॥
ਸਾਈਂ ਮਾਲਕ ਦੇ ਨਾਮ ਦੁਆਰਾ ਬੰਦਾ ਅਬਿਨਾਂਸੀ ਦਰਜਾ ਪਾ ਲੈਂਦਾ ਹੈ ਅਤੇ ਰੱਬ ਦੇ ਨਾਮ ਵਿੱਚ ਊਹ ਲੀਨ ਥੀਂ ਵੰਞਦਾ ਹੈ।

ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥
ਕੇਵਲ ਨਾਮ ਹੀ ਨਫਰ ਨਾਨਕ ਦੀ ਓਟ ਤੇ ਆਸਰਾ ਹੈ। ਬਗੈਰ ਨਾਮ ਉਸ ਦਾ ਹੋਰ ਕੋਈ ਟਿਕਾਣਾ ਨਹੀਂ।

ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
ਦੁਨੀਆਂ ਜੰਮਦੀ ਤੇ ਮਰਦੀ ਹੈ ਅਤੇ ਸਦਾ ਹੀ ਤਬਾਹ ਹੁੰਦੀ ਰਹਿੰਦੀ ਹੈ। ਮੁਖੀ ਗੁਰਾਂ ਨਾਲ ਜੁੜ ਕੇ ਇਹ ਸਦੀਵੀ ਸਥਿਰ ਹੋ ਜਾਂਦੀ ਹੈ।

copyright GurbaniShare.com all right reserved. Email