ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥
ਭੈੜੀ-ਬੁੱਧੀ ਵਾਲੇ, ਨਿਕਰਮਣ ਅਤੇ ਹੋਛੀ ਅਕਲ ਸਹਿਤ ਹਨ ਉਹ, ਜਿਨ੍ਹਾਂ ਨੂੰ ਨਾਮ ਸੁਣ ਕੇ ਚਿੱਤ ਵਿੱਚ ਗੁੱਸਾ ਆਉਂਦਾ ਹੈ। ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥ ਕਾਂ ਤੇ ਢੋਡਰ ਕਾਂ ਨੂੰ ਅੰਮ੍ਰਿਤ ਰਸ ਪਾ ਦਿਉ, ਪ੍ਰੰਤੂ ਉਹ ਆਪਣੇ ਮੂੰਹ ਨਾਲ ਗੰਦਗੀ ਅਤੇ ਗੋਬਰ ਖਾ ਕੇ ਹੀ ਸੰਤੁਸ਼ਟ ਹੁੰਦੇ ਹਨ। ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ ਸੱਚ ਬੋਲਣ ਵਾਲੇ, ਸੱਚੇ ਗੁਰੂ ਜੀ ਆਬਿ-ਹਿਯਾਤ (ਅੰਮ੍ਰਿਤ) ਦੇ ਤਾਲਾਬ ਹਨ। ਜਿਸ ਅੰਦਰ ਨ੍ਹਾਉਣ ਦੁਆਰਾ ਕਾਂ ਰਾਜਹੰਸ ਹੋ ਜਾਂਦਾ ਹੈ। ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥ ਨਾਨਕ, ਮੁਬਾਰਕ, ਮੁਬਾਰਕ, ਵਿਸ਼ਾਲ ਅਤੇ ਪਰਮ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਦਿਲ ਦੀ ਮੈਲ ਨੂੰ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਦੇ ਨਾਮ ਨਾਲ ਧੋ ਸੁੱਟਦੇ ਹਨ। ਗੂਜਰੀ ਮਹਲਾ ੪ ॥ ਗੂਜਰੀ ਚੌਥੀ ਪਾਤਿਸ਼ਾਹੀ। ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥ ਸ੍ਰੇਸ਼ਟ ਹਨ ਰੱਬ ਦੇ ਗੋਲੇ, ਅਤੇ ਸ੍ਰੇਸ਼ਟ ਹਨ ਉਨ੍ਹਾਂ ਦੇ ਬਚਨ-ਬਿਲਾਸ। ਜੋ ਕੁਛ ਉਹ ਮੂੰਹੋਂ ਉਚਾਰਦੇ ਹਨ, ਉਹ ਹੋਰਨਾਂ ਦੇ ਭਲੇ ਲਈ ਹੁੰਦਾ ਹੈ। ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥ ਆਪਣੀ ਰਹਿਮਤ ਧਾਰ ਕੇ, ਸੁਆਮੀ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਹੜੇ ਉਨ੍ਹਾਂ ਨੂੰ ਭਰੋਸੇ ਅਤੇ ਭਾਵਨੀ ਸਹਿਤ ਸ੍ਰਵਣ ਕਰਦੇ ਹਨ। ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥ ਹੇ ਪ੍ਰਭੂ! ਮੈਨੂੰ ਵਾਹਿਗੁਰੂ ਦੇ ਲਾਡਲੇ ਸੰਤਾਂ ਨਾਲ ਮਿਲਾ ਦੇ। ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥ ਸੱਚੇ ਗੁਰੂ, ਮੁਕੰਮਲ ਗੁਰਦੇਵ ਜੀ, ਮੈਨੂੰ ਆਪਣੀ ਜਿੰਦ-ਜਾਨ ਵਰਗੇ ਪਿਆਰੇ ਹਨ। ਉਨ੍ਹਾਂ ਨੇ ਮੈਂ ਗੁਨਾਹਗਾਰ ਨੂੰ ਬਚਾ ਲਿਆ ਹੈ। ਠਹਿਰਾਉ। ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥ ਵੱਡੇ ਭਾਗਾਂ ਵਾਲੇ, ਭਾਰੇ ਭਾਵਾਂ ਵਾਲੇ ਹਨ, ਗੁਰੂ ਅਨੁਸਾਰੀ, ਜਿਨ੍ਹਾਂ ਦਾ ਆਸਰਾ ਪ੍ਰਭੂ ਪ੍ਰਮੇਸ਼ਰ ਦਾ ਨਾਮ ਹੈ। ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਵਾਹਿਗੁਰੂ ਸੁਆਮੀ ਦੇ ਆਬਿ-ਹਿਯਾਤ, ਵਾਹਿਗੁਰੂ ਦੇ ਜੌਹਰ ਅਤੇ ਸ਼ਰਧਾ ਪ੍ਰੇਮ ਦੇ ਖਜਾਨੇ ਨੂੰ ਪ੍ਰਾਪਤ ਹੁੰਦੇ ਹਨ। ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥ ਜੋ ਸੱਚੇ ਪੁਰਸ਼, ਸਤਿਗੁਰਾਂ ਦਾ ਦੀਦਾਰ ਨਹੀਂ ਕਰਦੇ, ਉਹ ਨਿਕਰਮਣ ਹਨ ਅਤੇ ਉਨ੍ਹਾਂ ਨੂੰ ਮੌਤ ਦਾ ਦੂਤ ਤਬਾਹ ਕਰ ਦਿੰਦਾ ਹੈ। ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥ ਉਹ ਕੁੱਤਿਆਂ, ਸੂਰਾਂ ਅਤੇ ਖੋਤਿਆਂ ਦੀ ਮਾਨਿੰਦ ਹਨ ਅਤੇ ਪੇਟ ਦੀਆਂ ਜੂਨੀਆਂ ਵਿੱਚ ਪਾਏ ਜਾਂਦੇ ਹਨ। ਉਨ੍ਹਾਂ ਵੱਡੇ ਕਾਤਲਾਂ ਨੂੰ ਸੁਆਮੀ ਨਸ਼ਟ ਕਰ ਦਿੰਦਾ ਹੈ। ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥ ਹੇ ਗਰੀਬਾਂ ਤੇ ਮਿਹਰਬਾਨ! ਆਪਣੇ ਗੋਲੇ ਤੇ ਤਰਸ ਕਰ ਅਤੇ ਆਪਣੀ ਮਿਹਰ ਧਾਰ ਕੇ ਉਸ ਨੂੰ ਬਚਾ ਲੈ। ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥ ਨਫਰ ਨਾਨਕ ਨੇ ਵਾਹਿਗੁਰੂ ਦੀ ਪਨਾਹ ਲਈ ਹੈ, ਜੇਕਰ ਤੈਨੂੰ ਚੰਗਾ ਲੱਗੇ, ਹੇ ਵਾਹਿਗੁਰੂ ਤੂੰ ਉਸ ਦਾ ਪਾਰ ਉਤਾਰਾ ਕਰ ਦੇਵੇਂਗਾ। ਗੂਜਰੀ ਮਹਲਾ ੪ ॥ ਗੂਜਰੀ ਚੌਥੀ ਪਾਤਿਸ਼ਾਹੀ। ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥ ਮਿਹਰਬਾਨ ਹੋ ਕੇ, ਮੇਰੇ ਚਿੱਤ ਨੂੰ ਐਸ ਤਰ੍ਹਾਂ ਢਾਲ, ਹੇ ਸੁਆਮੀ! ਕਿ ਰੈਣ ਦਿਹੁੰ ਮੈਂ ਸਦੀਵ ਹੀ ਤੇਰੇ ਨਾਮ ਦਾ ਚਿੰਤਨ ਕਰਦਾ ਰਹਾਂ। ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥ ਹਰੀ ਸਮੂਹ ਸੁਖ, ਸਮੂਹ ਨੇਕੀਆਂ ਅਤੇ ਸਮੂਹ ਦੋਲਤ ਹੈ ਉਸ ਦਾ ਆਰਾਧਨ ਕਰਨ ਦੁਆਰਾ ਹੀ ਸਾਰੀ ਮੁਸੀਬਤ ਤੇ ਖੁਦਿਆ ਦੂਰ ਹੋ ਜਾਂਦੀਆਂ ਹਨ। ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥ ਹੇ ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦਾ ਨਾਮ ਮੇਰੇ ਸਾਥੀ ਅਤੇ ਵੀਰ ਹੈ। ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਤਾਬੇ ਮੈਂ ਸਾਹਿਬ ਦੇ ਨਾਮ ਦੀ ਕੀਰਤੀ ਆਲਾਪਦਾ ਹਾਂ। ਅਖੀਰ ਦੇ ਵੇਲੇ ਇਹ ਮੇਰਾ ਮਦਦਗਾਰ ਹੋਵੇਗਾ ਅਤੇ ਰੱਬ ਦੇ ਦਰਬਾਰ ਅੰਦਰ ਮੈਨੂੰ ਛੁਡਾ ਲਊਗਾ। ਠਹਿਰਾਉ। ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥ ਹੇ ਦਿਲਾਂ ਦੀਆਂ ਜਾਨਣਹਾਰ ਸੁਆਮੀ! ਤੂੰ ਆਪ ਹੀ ਦਾਤਾਰ ਹੈਂ, ਮਿਹਰ ਧਾਰ ਕੇ ਤੈਂ ਆਪਣੇ ਲਈ, ਮੇਰੀ ਆਤਮਾ ਅੰਦਰ ਤੀਬਰ ਇੱਛਿਆ ਲਾਈ ਹੈ। ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥ ਮੇਰੀ ਆਤਮਾ ਤੇ ਦੇਹ ਦੀ ਦਿਲੀ-ਚਾਹਨਾ ਹਰੀ ਲਈ ਹੈ। ਸੁਆਮੀ ਨੇ ਮੇਰੀ ਸੱਧਰ ਪੂਰੀ ਕਰ ਦਿੱਤੀ ਹੈ, ਕਿਉਂ ਮੈਂ ਸੱਚੇ ਗੁਰਾਂ ਦੀ ਪਨਾਹ ਲਈ ਹੈ। ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥ ਮਨੁੱਖੀ ਜਨਮ ਨੇਕ ਅਮਲਾਂ ਰਾਹੀਂ ਪ੍ਰਾਪਤ ਹੁੰਦਾ ਹੈ। ਨਾਮ ਦੇ ਬਗੈਰ ਇਹ ਧ੍ਰਿਕਾਰ ਯੋਗ, ਧ੍ਰਿਕਾਰ ਯੋਗ ਹੈ ਅਤੇ ਵਿਅਰਥ ਜਾਂਦਾ ਹੈ। ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥ ਨਾਮ ਦੇ ਬਗੈਰ ਇਨਸਾਨ ਆਪਣੇ ਮਿੱਠੇ ਤੇ ਸਲੂਣੇ ਭੋਜਨ ਵਜੋਂ ਤਕਲੀਫ ਪਾਉਂਦਾ ਹੈ, ਫਿਕਲਾ ਰਹਿੰਦਾ ਹੈ ਉਸ ਦਾ ਮੂੰਹ ਅਤੇ ਉਸ ਦੇ ਚਿਹਰੇ ਤੇ ਰਾਲਾਂ ਤੇ ਥੁੱਕਾਂ ਪੈਂਦੀਆਂ ਹਨ। ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥ ਜਿਨ੍ਹਾਂ ਪੁਰਸ਼ਾਂ ਨੇ ਵਾਹਿਗੁਰੂ ਸੁਆਮੀ, ਵਾਹਿਗੁਰੂ ਸੁਆਮੀ ਦੀ ਸ਼ਰਨ ਲਈ ਹੈ, ਉਨ੍ਹਾਂ ਨੂੰ ਪ੍ਰਭੂ ਪਰਮੇਸ਼ਰ ਆਪਣੇ ਦਰਬਾਰ ਅੰਦਰ ਮਾਣ ਪ੍ਰਤਿਸ਼ਟਾ ਪ੍ਰਦਾਨ ਕਰਦਾ ਹੈ। ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥ ਮੁਬਾਰਕ, ਮੁਬਾਰਕ! ਅਤੇ ਆਫਰੀਨ ਸੁਆਮੀ ਆਖਦਾ ਹੈ ਆਪਣੇ ਗੋਲੇ ਨੂੰ। ਸੁਆਮੀ ਉਸ ਨੂੰ ਜੱਫੀ ਪਾ ਲੈਂਦਾ ਹੈ ਅਤੇ ਆਪਣੇ ਨਾਲ ਆਭੇਦ ਕਰ ਲੈਂਦਾ ਹੈ, ਹੇ ਨਫਰ (ਦਾਸ) ਨਾਨਕ! ਗੂਜਰੀ ਮਹਲਾ ੪ ॥ ਗੂਜਰੀ ਚੌਥੀ ਪਾਤਿਸ਼ਾਹੀ। ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥ ਹੇ ਗੁਰੂ ਸਮਰਪਣ, ਮੇਰੀਓ ਸੱਜਣੀਓ ਤੇ ਸਾਥਣੋਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿਓ, ਜੋ ਮੇਰੀ ਜਿੰਦ-ਜਾਨ ਦੀ ਜਾਨ ਹੈ। ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨ੍ਹ੍ਹਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥ ਮੈਂ ਗੁਰੂ ਦੇ ਸਿੱਖਾਂ ਦਾ ਗੋਲਾ ਅਤੇ ਗੁਲਾਮ ਹਾਂ, ਜੋ ਰੈਣ ਦਿਹੁੰ ਸਰਬ-ਸ਼ਕਤੀਵਾਨ ਵਾਹਿਗੁਰੂ ਸੁਆਮੀ ਦਾ ਆਰਾਧਨ ਕਰਦੇ ਹਨ। ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥ ਮੇਰੇ ਦਿਲ ਤੇ ਦੇਹ ਅੰਦਰ ਗੁਰੂ ਦੇ ਸਿੱਖਾਂ ਦੇ ਪੈਰਾਂ ਲਈ ਪਿਆਰ ਪੈ ਗਿਆ ਹੈ। ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥ ਮੇਰੇ ਵੀਰ, ਗੁਰੂ ਦੇ ਸਿੱਖ, ਤੁਸੀਂ ਮੈਂਡੀ ਜਿੰਦ-ਜਾਨ ਦੇ ਮਿੱਤ੍ਰ ਹੋ। ਮੈਨੂੰ ਸਿੱਖਮੱਤ ਦਿਓ। ਤੁਹਾਡਾ ਮਿਲਾਇਆ ਹੋਇਆ ਮੈਂ ਪ੍ਰਭੂ ਨੂੰ ਮਿਲ ਸਕਦਾ ਹਾਂ। ਠਹਿਰਾਉ। copyright GurbaniShare.com all right reserved. Email |