ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ਹ੍ਹ ਵਚਨ ਗੁਰੂ ਸਤਿਗੁਰ ਮਨਿ ਭਾਇਆ ॥
ਜਦ ਸੁਆਮੀ ਮਾਲਕ ਨੂੰ ਚੰਗਾ ਲੱਗਦਾ ਹੈ, ਉਹ ਤਦ ਇਨਸਾਨ ਨੂੰ ਗੁਰਮੁਖਾਂ ਨਾਲ ਮਿਲਾ ਦਿੰਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਵਿਸ਼ਾਲ ਸਤਿਗੁਰਾਂ ਦੀ ਬਾਣੀ ਮਿੱਠੀ ਲੱਗਦੀ ਹੈ। ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥ ਭਾਵਨੂੰਂ ਨਸੀਬਾਂ ਵਾਲੇ ਹਨ, ਗੁਰਾਂ ਦੇ ਲਾਡਲੇ ਸਿੱਖ, ਜੋ ਪਵਿੱਤਰ ਪ੍ਰਭੂ ਦੇ ਰਾਹੀਂ ਮੌਖਸ਼ ਦੇ ਮਰਤਬੇ ਨੂੰ ਪਰਾਪਤ ਹੁੰਦੇ ਹਨ। ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥ ਗੁਰਾਂ ਦੀ ਸੱਚੀ ਸੰਗਤ, ਵਾਹਿਗੁਰੂ ਦੀ ਲਾਡਲੀ ਹੈ, ਕਿਉਂਕਿ ਗੁਰਾਂ ਚਿੱਤ ਨੂੰ ਵਾਹਿਗੁਰੂ ਸੁਆਮੀ ਦਾ ਨਾਮ ਮਿੱਠੜਾ ਤੇ ਚੰਗਾ ਲੱਗਦਾ ਹੈ। ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥ ਜਿਸ ਨੂੰ ਸੱਚੇ ਗੁਰਾਂ ਦਾ ਸਮਾਗਮ ਤੇ ਮੇਲ ਮਿਲਾਪ ਪ੍ਰਾਪਤ ਨਹੀਂ ਹੋਇਆ ਉਸ ਨਿਕਰਮਣ ਗੁਨਹਿਗਾਰ ਨੂੰ ਮੌਤ ਦਾ ਦੂਤ ਖਾ ਜਾਂਦਾ ਹੈ। ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥ ਜੇਕਰ ਮਿਹਰਬਾਨ ਮਾਲਕ ਆਪ ਦਇਆ ਕਰੇ, ਤਾਂ ਮੁੱਖੀ ਗੁਰਾਂ ਦਾ ਮਿਲਾਇਆ ਹੋਇਆ, ਵਾਹਿਗੁਰੂ ਖੁਦ ਪ੍ਰਾਣੀ ਨੂੰ ਮਿਲ ਪੈਂਦਾ ਹੈ। ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥ ਸੇਵਕ ਨਾਨਕ, ਗੁਣਾਂ-ਭਰਪੂਰ ਬਾਣੀ ਉਚਾਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਬੰਦਾ ਰੱਬ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਗੂਜਰੀ ਮਹਲਾ ੪ ॥ ਗੂਜਰੀ ਚੌਥੀ ਪਾਤਿਸ਼ਾਹੀ। ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥ ਜਿਸ ਜਿਸ ਨੇ ਹਰੀ ਰੂਪੀ ਸੱਚੇ ਗੁਰਾਂ ਦੇ ਰਾਹੀਂ ਵਾਹਿਗੁਰੂ ਸੁਆਮੀ ਨੂੰ ਪਾ ਲਿਆ ਹੈ, ਉਸ ਨੇ ਆਪਣੀ ਸਿੱਖਿਆ ਦੁਆਰਾ ਵਾਹਿਗੁਰੂ ਮੈਨੂੰ ਮਿੱਠੜਾ ਲਾ ਦਿੱਤਾ ਹੈ। ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥ ਮੇਰੀ ਆਤਮਾ ਅਤੇ ਦੇਹ ਸਮੂਹ ਠੰਢੇ ਅਤੇ ਹਰਿਆਵਲੇ ਹੋ ਗਏ ਹਨ ਅਤੇ ਪਰਮ ਚੰਗੇ ਨਸੀਬਾਂ ਦੁਆਰਾ ਮੈਂ ਰਾਮ ਦੇ ਨਾਮ ਨੂੰ ਸਿਮਰਨ ਕਰਦਾ ਹਾਂ। ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥ ਹੇ ਮੇਰੇ ਵੀਰ! ਕੋਈ ਜਣਾ, ਜੋ ਮੇਰੇ ਅੰਦਰ ਆਤਮੇ ਵਾਹਿਗੁਰੂ ਦਾ ਨਾਮ ਪੱਕਾ ਕਰ ਦੇਵੇ, ਆ ਕੇ ਮੈਨੂੰ ਮਿਲੇ। ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥ ਆਪਣੀ ਜਿੰਦ, ਆਤਮਾ ਦੇਹ ਮੈਂ ਆਪਣੇ ਉਸ ਪਿਆਰੇ ਨੂੰ ਦਿੰਦਾ ਹਾਂ ਜੋ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਈਸ਼ਵਰੀ ਗਿਆਨ-ਗੋਸ਼ਟ ਸ੍ਰਵਣ ਕਰਾਉਂਦਾ ਹੈ। ਠਹਿਰਾਉ। ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥ ਗੁਰਾਂ ਦੇ ਉਪਦੇਸ਼ ਤੋਂ ਮੈਨੂੰ ਸਹਿਨ-ਸ਼ਕਤੀ, ਸ਼ਰਧਾ-ਪ੍ਰੇਮ ਅਤੇ ਵਾਹਿਗੁਰੂ ਪਰਾਪਤ ਹੋਏ ਹਨ। ਗੁਰੂ ਜੀ, ਹਮੇਸ਼ਾਂ ਮੇਰੇ ਮਨ ਨੂੰ ਵਾਹਿਗੁਰੂ ਦੇ ਨਾਮ ਤੇ ਵਾਹਿਗੁਰੂ ਨਾਲ ਜੋੜੀ ਰੱਖਦੇ ਹਨ। ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥ ਅੰਮ੍ਰਿਤ ਰੂਪੀ ਚਰਨ ਹਨ, ਸੱਚੇ ਗੁਰਾਂ ਦੇ ਸ਼ਬਦ। ਆਬਿ-ਹਿਯਾਤ ਉਸ ਦੇ ਮੂੰਹ ਵਿੱਚ ਟਪਕਦਾ ਹੈ, ਜੋ ਉਨ੍ਹਾਂ ਨੂੰ ਉਚਾਰਨ ਕਰਦਾ ਹੈ। ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥ ਪਵਿੱਤਰ ਹੈ ਰੱਬ ਦਾ ਨਾਮ, ਜਿਸ ਨੂੰ ਮਲੀਣਤਾ ਨਹੀਂ ਚਿਮੜਦੀ। ਗੁਰਾਂ ਦੇ ਉਪਦੇਸ਼ ਰਾਹੀਂ ਇਸ ਦਾ ਪਿਆਰ ਨਾਲ ਉਚਾਰਨ ਕਰ। ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥ ਜਿਸ ਇਨਸਾਨ ਨੂੰ ਵਾਹਿਗੁਰੂ ਦੇ ਨਾਮ ਦੀ ਦੌਲਤ ਪਰਾਪਤ ਨਹੀਂ ਹੋਈ, ਉਹ ਬਦ-ਕਿਸਮਤ ਹੈ ਅਤੇ ਮੁੜ ਮੁੜ ਕੇ ਮਰਦਾ ਰਹਿੰਦਾ ਹੈ। ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥ ਵਾਹਿਗੁਰੂ, ਦਾਤਾਰ, ਖੁਸ਼ੀ ਦਾ ਨਿਕਾਸ ਅਤੇ ਜਗਤ ਦੀ ਜਿੰਦ-ਜਾਨ ਹੈ। ਉਹ ਸਾਰੇ ਇਨਸਾਨ ਨੂੰ ਜੋ ਉਸ ਦਾ ਸਿਮਰਨ ਕਰਦੇ ਹਨ, ਪਰਸੰਨ ਕਰ ਦਿੰਦਾ ਹੈ। ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥ ਤੂੰ ਦੇਣ ਵਾਲਾ ਹੈ, ਸਮੂਹ ਪ੍ਰਾਣਧਾਰੀ ਤੈਂਡੇ ਹਨ। ਗੋਲਾ ਨਾਨਕ ਆਖਦਾ ਹਾਂ, ਤੂੰ ਪਵਿੱਤਰ ਪੁਰਸ਼ਾਂ ਨੂੰ ਮਾਫੀ ਦੇ ਕੇ ਆਪਣੇ ਨਾਲ ਅਭੇਦ ਕਰ ਲੈਂਦਾ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ। ਗੂਜਰੀ ਮਹਲਾ ੪ ਘਰੁ ੩ ॥ ਗੂਜਰੀ ਚੌਥੀ ਪਾਤਿਸ਼ਾਹੀ। ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥ ਮਾਤਾ, ਪਿਤਾ ਅਤੇ ਪ੍ਰੱਤ੍ਰ ਸਾਰੇ ਵਾਹਿਗੁਰੂ ਨੇ ਬਣਾਏ ਹਨ, ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥ ਅਤੇ ਸਾਰਿਆਂ ਦੇ ਰਿਸ਼ਤੇ ਵਾਹਿਗੁਰੂ ਨੇ ਕਾਇਮ ਕੀਤੇ ਹਨ। ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥ ਮੇਰੀ ਸਾਰੀ ਤਾਕਤ ਕੁਝ ਭੀ ਨਹੀਂ ਹੇ ਮੇਰੇ ਭਰਾਵਾ! ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥ ਦੇਹ ਤੇ ਆਤਮਾ ਵਾਹਿਗੁਰੂ ਦੇ ਹਨ। ਸਮੂਹ ਮਨੁੱਖੀ ਢਾਂਚਾ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ। ਠਹਿਰਾਉ। ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥ ਸਾਧ ਰੂਪ ਪੁਰਸ਼ ਅੰਦਰ, ਵਾਹਿਗੁਰੂ ਖੁਦ ਆਪਣਾ ਅਨੁਰਾਗ (ਪ੍ਰੇਮ) ਪਾਉਂਦਾ ਹੈ। ਵਿਚੇ ਗ੍ਰਿਸਤ ਉਦਾਸ ਰਹਾਈ ॥੨॥ ਘਰ ਬਾਰੀ ਜੀਵਨ ਅੰਦਰ, ਉਹ ਉਪਰਾਮ ਰਹਿੰਦੇ ਹਨ। ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥ ਜਦ ਵਾਹਿਗੁਰੂ ਨਾਲ ਦਿਲੀ ਪ੍ਰੇਮ ਪੈ ਜਾਂਦਾ ਹੈ, ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥ ਤਦ ਜਿਹੜਾ ਕੁਝ ਭੀ ਬੰਦਾ ਕਰਦਾ ਹੈ, ਉਹ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ। ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥ ਮੈਂ ਉਹ ਕਾਰਜ ਤੇ ਵਿਹਾਰ ਕਰਦਾ ਹਾਂ ਜਿਸ ਨਾਲ ਹਰੀ ਨੇ ਮੈਨੂੰ ਜੋੜਿਆ ਹੈ, ਸੋ ਹਮ ਕਰਹ ਜੁ ਆਪਿ ਕਰਾਏ ॥੪॥ ਅਤੇ ਜਿਸ ਨੂੰ ਉਹ ਆਪ ਮੇਰੇ ਕੋਲੋਂ ਦਰਾਉਂਦਾ ਹੈ। ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥ ਜਿਨ੍ਹਾਂ ਦੀ ਪ੍ਰੇਮ-ਮਈ ਸੇਵਾ, ਮੈਂਡੇ ਸੁਆਮੀ ਨੂੰ ਚੰਗੀ ਲੱਗਦੀ ਹੈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥ ਉਹ ਪੁਰਸ਼ ਆਪਣੀ ਬਿਰਤੀ ਸੁਆਮੀ ਦੇ ਨਾਲ ਜੋੜਦੇ ਹਨ, ਹੇ ਨਾਨਕ! copyright GurbaniShare.com all right reserved. Email |