ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥
ਹੇ ਪਾਤਿਸ਼ਾਹ (ਭੋਲੇ ਇਨਸਾਨ)! ਤੂੰ ਕਿਉਂ ਘੂਕ ਸੁੱਤਾ ਪਿਆ ਹੈ? ਤੂੰ ਅਸਲੀਅਤ ਵਲ ਕਿਉਂ ਨਹੀਂ ਜਾਗਦਾ?ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ ਸੰਸਾਰੀ ਪਦਾਰਥਾ ਲਈ ਵਿਰਲਾਪ ਕਰਨਾ ਵਿਅਰਥ ਹੈ। ਬਹੁਤੇ ਪ੍ਰਾਣੀ ਧਨ-ਦੌਲਤ ਮਗਰ ਵਿਲਕਦੇ ਫਿਰਦੇ ਹਨ।ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ ਇਸ ਭਾਰੀ ਫਰੇਫਤਾ ਕਰਨ ਵਾਲੀ ਦੀ ਖਾਤਿਰ ਘਣੇਰਿਆਂ ਨੇ ਰੋਣਾ ਕੁਰਲਾਣਾ ਕੀਤਾ ਹੈ, ਪ੍ਰੰਤੂ ਸਾਈਂ ਦੇ ਨਾਮ ਬਾਝੋਂ ਕੋਈ ਆਰਾਮ ਨਹੀਂ।ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ ਹਜ਼ਾਰਾਂ ਹੀ ਚਤੁਰਾਈਆਂ ਤੇ ਯਤਨ ਕਿਸੇ ਕੰਮ ਨਹੀਂ ਆਉਂਦੇ। ਜਿਥੇ ਕਿਤੇ (ਜਿਵੇਂ) ਰੱਬ ਦੀ ਰਜ਼ਾ ਹੁੰਦੀ ਹੈ, ਉਥੇ ਹੀ ਪ੍ਰਾਣੀ ਜਾਂਦਾ ਹੈ।ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਸ਼ੁਰੂ, ਅਖੀਰ ਤੇ ਵਿਚਕਾਰ ਸੁਆਮੀ ਪਰੀਪੂਰਨ ਹੋ ਰਿਹਾ ਹੈ। ਸਮੂਹ ਜੀਵਾਂ ਦੇ ਸਾਰਿਆਂ ਦਿਲਾਂ ਵਿੱਚ ਉਹ ਰਮਿਆ ਹੋਇਆ ਹੈ।ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ ਨਾਨਕ ਜੋਦੜੀ ਕਰਦਾ ਹੈ ਜੋ ਸਤਿ ਸੰਗਤ ਨਾਲ ਜੁੜਦੇ ਹਨ, ਉਹ ਇੱਜ਼ਤ-ਆਬਰੂ ਸਹਿਤ ਪ੍ਰਭੂ ਦੀ ਹਜੂਰੀ ਵਿੱਚ ਜਾਂਦੇ ਹਨ।ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ ਹੇ ਮਨੁੱਖਾਂ ਦੇ ਮਾਲਕ, ਪਾਤਿਸ਼ਾਹ! ਜਾਣ ਲੈ, ਕਿ ਮਹਿਲ ਮਾੜੀਆਂ ਅਤੇ ਅਕਲਮੰਦ (ਚਤੁਰ) ਨੌਕਰ ਤੇਰੇ ਕਿਸੇ ਕੰਮ ਨਹੀਂ ਆਉਣੇ।ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ ਨਿਸਚਿੱਤ ਹੀ ਤੂੰ ਉਨ੍ਹਾਂ ਨਾਲੋਂ ਵੱਖਰਾ ਹੋਣਾ ਹੈ, ਉਸ ਦੀ ਮੁਹੱਬਤ ਤੈਨੂੰ ਅਫਸੋਸ (ਪਛਤਾਵਾ) ਲਾ ਦੇਵੇਗੀ।ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ ਗੰਧਰਬ ਨਗਰੀ ਵੇਖ ਕੇ ਤੂੰ ਕੁਰਾਹੇ ਪੈ ਗਿਆ ਹੈ। ਉਸ ਅੰਦਰ ਤੈਨੂੰ ਸਥਿਰਤਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦੀ ਹੈ?ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ ਸੁਆਮੀ ਦੇ ਨਾਮ ਦੇ ਬਾਝੋਂ ਹੋਰਨਾ ਸ਼ੈਆਂ ਵਿੱਚ ਲੀਨ ਹੋਣ ਦੁਆਰਾ ਮਨੁੱਖੀ ਜੀਵਨ ਵਿਅਰਥ ਗੁਆਚ ਜਾਂਦਾ ਹੈ।ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ ਬਹੁਤਾ ਹੰਕਾਰ ਕਰਨ ਕਰਕੇ ਤੇਰੀ ਵਧੀ ਹੋਈ ਤ੍ਰਿਸ਼ਨਾ ਨਹੀਂ ਬੁੱਝਦੀ, ਨਾਂ ਤੇਰੀਆਂ ਰੁੱਚੀਆਂ ਦੀ ਪੂਰਤੀ ਹੁੰਦੀ ਹੈ ਅਤੇ ਨਾਂ ਹੀ ਤੈਨੂੰ ਬ੍ਰਹਮ-ਬੋਧ ਪ੍ਰਾਪਤ ਹੁੰਦਾ ਹੈ।ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ ਨਾਨਕ, ਵਾਹਿਗੁਰੂ ਦੇ ਨਾਮ ਦੇ ਬਗੈਰ, ਘਣੇਰੇ ਹੀ ਅਫਸੋਸ ਕਰਦੇ ਹੋਏ ਟੁਰ ਗਏ ਹਨ।ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਅਪਣਾ ਨਿੱਜ ਦਾ ਬਣਾ ਲਿਆ ਹੈ।ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ਬਾਹ ਤੋਂ ਪਕੜ ਕੇ ਵਾਹਿਗੁਰੂ ਨੇ ਮੈਨੂੰ ਚਿੱਕੜ ਵਿਚੋਂ ਬਾਹਰ ਧੂ ਲਿਆ ਹੈ ਤੇ ਮੈਨੂੰ ਸਤਿ ਸੰਗਤ ਦੀ ਦਾਤ ਬਖਸ਼ੀ ਹੈ।ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ ਸਾਧ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੇਰੇ ਸਾਰੇ ਪਾਪ ਤੇ ਦੁਖੜੇ ਸੜ ਗਏ ਹਨ।ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ ਰੱਬ ਦੀ ਬੰਦਗੀ ਹੀ ਸਭ ਤੋਂ ਉੱਚਾ ਮਜ਼ਹਬ ਅਤੇ ਚੰਗਾ ਪੁੰਨ ਦਾ ਕਰਮ ਹੈ। ਕੇਵਲ ਓਹ ਹੀ ਤੈਡੇ ਨਾਲ ਜਾਵੇਗਾ।ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ ਮੇਰੀ ਜੀਭਾਂ ਇੱਕ ਪ੍ਰਭੂ ਦੇ ਨਾਮ ਨੂੰ ਹੀ ਉਚਾਰਦੀ ਹੈ ਅਤੇ ਮੇਰੀ ਆਤਮਾ ਤੇ ਦੇਹ ਵਾਹਿਗੁਰੂ ਦੇ ਨਾਮ ਨਾਲ ਭਿੱਜੀਆਂ ਹੋਈਆਂ ਹਨ।ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥ ਨਾਨਕ, ਜਿਸ ਕਿਸੇ ਨੂੰ ਭੀ ਪ੍ਰਭੂ ਆਪਣੇ ਨਾਲ ਮਿਲਾ ਲੈਦਾ ਹੈ, ਉਹ ਸਮੂਹ ਨੇਕੀਆਂ ਨਿਪੁੰਨ ਥੀ ਜਾਂਦਾ ਹੈ।ਬਿਹਾਗੜੇ ਕੀ ਵਾਰ ਮਹਲਾ ੪ ਬਿਹਾਗੜੇ ਦੀ ਵਾਰ ਚੋਥੀ ਪਾਤਿਸ਼ਾਹੀ।ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ।ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥ ਗੁਰਾਂ ਦੀ ਚਾਕਰੀ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ। ਕਿਸੇ ਹੋਰਸ ਥਾਂ ਉੱਤੇ ਤੂੰ ਆਰਾਮ ਨੂੰ ਨਾਂ ਖੋਜ।ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥ ਗੁਰਾਂ ਦੀ ਬਾਣੀ ਦੁਆਰਾ ਆਤਮਾ ਵਿੰਨ੍ਹੀ ਜਾਂਦੀ ਹੈ ਅਤੇ ਸੁਆਮੀ ਸਦੀਵ ਹੀ ਬੰਦੇ ਦੇ ਨਾਲ ਵਸਦਾ ਹੈ।ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥ ਨਾਨਕ, ਕੇਵਲ ਓਹੀ ਨਾਮ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਸੁਆਮੀ ਆਪਣੀ ਪ੍ਰਸੰਨ ਕਰਨ ਵਾਲੀ ਤੇ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ।ਮਃ ੩ ॥ ਤੀਜੀ ਪਾਤਿਸ਼ਾਹੀ।ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਭੰਡਾਰਾ ਇੱਕ ਦਾਤ ਹੈ। ਕੇਵਲ ਓਹੀ ਇਸ ਨੂੰ ਖਰਚਦਾ ਤੇ ਖਾਂਦਾ ਹੈ, ਜਿਸ ਨੂੰ ਉਹ ਬਖਸ਼ਦਾ ਹੈ।ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥ ਸੱਚੇ ਗੁਰਾਂ ਦੇ ਬਾਝੋਂ ਇਹ ਹੱਥ ਨਹੀਂ ਲਗਦਾ। ਸਾਰੇ ਕਰਮ ਕਾਂਡ ਕਰ ਕੇ ਹਾਰ ਹੁੱਟ ਗਏ ਹਨ।ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥ ਨਾਨਕ, ਆਪ-ਹੁਦਰੀ ਦੁਨੀਆ ਇਸ ਪਦਾਰਥ ਤੋਂ ਸੱਖਣੀ ਹੈ। ਜਦ ਭੁਖ ਲੱਗੀ ਤਾਂ ਇਹ ਪ੍ਰਲੋਕ ਵਿੱਚ ਕੀ ਖਾਉਗੀ?ਪਉੜੀ ॥ ਪਉੜੀ।ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥ ਸਾਰੇ ਤੈਡੇ ਹਨ ਅਤੇ ਤੂੰ ਸਾਰਿਆਂ ਦਾ ਹੈ, ਹੇ ਸਾਹਿਬ! ਸਭ ਤੂੰ ਹੀ ਪੈਦਾ ਕੀਤੇ ਹਨ।ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥ ਸਾਰਿਆਂ ਅੰਦਰ ਤੂੰ ਰਮਿਆ ਹੋਇਆ ਹੈਂ ਅਤੇ ਸਾਰੇ ਤੇਰਾ ਹੀ ਸਿਮਰਨ ਕਰਦੇ ਹਨ।ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥ ਤੂੰ ਉਸ ਦੀ ਪ੍ਰੇਮ-ਮਈ ਸੇਵਾ ਕਬੂਲ ਕਰ ਲੈਦਾ ਹੈ, ਜੋ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ।ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥ ਜਿਹੜਾ ਕੁੱਛ ਸੁਆਮੀ ਵਾਹਿਗੁਰੂ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ। ਜੋ ਤੂੰ ਕਰਵਾਉਂਦਾ ਹੈਂ, ਸਾਰੇ ਓਹੀ ਕਰਦੇ ਹਨ।ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥ ਤੂੰ ਪਰਮ ਉਤਕ੍ਰਿਸ਼ਟ ਪ੍ਰਭੂ ਦੀ ਪ੍ਰਸੰਸਾ ਕਰ, ਜੋ ਸਦੀਵ ਹੀ ਪਵਿੱਤ੍ਰ ਪੁਰਸ਼ਾਂ ਦੀ ਇੱਜ਼ਤ ਬਰਕਰਾਰ ਰਖਦਾ ਹੈ।ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ।ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ ਨਾਨਕ, ਬ੍ਰਹਮ ਬੇਤੇ (ਪੁਰਖ) ਨੇ ਸੰਸਾਰ ਨੂੰ ਜਿੱਤ ਲਿਆ ਹੈ, ਪ੍ਰੰਤੂ ਸੰਸਾਰ ਨੇ ਹੋਰ ਸਭਨਾ ਨੂੰ ਜਿੱਤ ਲਿਆ ਹੈ।ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥ ਨਾਮ ਦੇ ਰਾਹੀਂ ਉਸ ਦੇ ਕਾਰਜ ਰਾਸ ਹੋ ਜਾਂਦੇ ਹਨ। ਜੋ ਕੁੱਛ ਹੁੰਦਾ ਹੈ, ਉਹ ਸਾਹਿਬ ਦੀ ਰਜ਼ਾ ਦੁਆਰਾ ਹੁੰਦਾ ਹੈ।ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥ ਗੁਰਾਂ ਦੀ ਸਿੱਖਮਤ ਰਾਹੀਂ ਉਸ ਦਾ ਮਨ ਅਸਥਿਰ ਹੈ। ਕੋਈ ਭੀ ਉਸ ਨੂੰ ਹਿਲਾ ਨਹੀਂ ਸਕਦਾ।ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥ ਆਪਣੇ ਸ਼੍ਰਧਾਲੂ ਦਾ ਵਾਹਿਗੁਰੂ ਪੱਖ ਪੂਰਦਾ ਹੈ ਅਤੇ ਸ਼ੋਭਨੀਕ ਹੋ ਵੰਝਦਾ ਹੈ ਉਸ ਦਾ ਕਾਰ-ਵਿਹਾਰ। copyright GurbaniShare.com all right reserved. Email |