Page 584
ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥
ਨਾਨਕ, ਜਿਹੜੀ ਪਤਨੀ ਆਪਣੇ ਚਿੱਤ ਵਿੱਚ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹੈ, ਉਹ ਉਸ ਦੀ ਮਿਲਾਈ ਹੋਈ ਉਸ ਨੂੰ ਮਿਲ ਪੈਂਦੀ ਹੈ।

ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥
ਆਪਣੇ ਪਤੀ ਨਾਲੋਂ ਵਿਛੁੜੀਆਂ ਹੋਈਆਂ ਕਈ ਪਤਨੀਆਂ ਰੋਂਦੀਆਂ ਹਨ। ਉਹ ਅੰਨ੍ਹੀਆਂ, ਨਹੀਂ ਜਾਣਦੀਆਂ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦੇ ਅੰਗ ਸੰਗ ਹਨ।

ਵਡਹੰਸੁ ਮਃ ੩ ॥
ਵਡਹੰਸ ਤੀਜੀ ਪਾਤਿਸ਼ਾਹੀ।

ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥
ਪ੍ਰੀਤਮ ਨਾਲੋਂ ਵਿਛੁੜ ਦੇ ਦੂਸਰੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਮੇਰੇ ਅੰਗ-ਸੰਗ ਹੈ।

ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥
ਜੋ ਜਾਣਦੇ ਹਨ ਕਿ ਉਨ੍ਹਾਂ ਜ਼ਰੂਰੀ ਟੁਰ ਜਾਣਾ ਹੈ, ਉਹ ਸੱਚੇ ਗੁਰਾਂ ਦੀ ਸੇਵਾ ਕਰਦੇ ਅਤੇ ਨਾਮ ਨੂੰ ਸਿਮਰਦੇ ਹਨ।

ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥
ਸੱਚੇ ਗੁਰਾਂ ਨੂੰ ਹਾਜ਼ਰ-ਨਾਜ਼ਰ ਜਾਣ, ਉਹ ਹਮੇਸ਼ਾਂ ਨਾਮ ਦਾ ਸਿਮਰਨ ਕਰਦੇ ਹਨ, ਅਤੇ ਗੁਰਾਂ ਦੀ ਘਾਲ ਕਮਾ ਕੇ ਆਰਾਮ ਹਨ।

ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥
ਨਾਮ ਦੇ ਰਾਹੀਂ ਉਹ ਮੌਤ ਨੂੰ ਮਾਰ ਮੁਕਾਉਂਦੇ ਹਨ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ। ਉਹ ਮੁੜ ਆਉਂਦੇ ਤੇ ਜਾਂਦੇ ਨਹੀਂ।

ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥
ਸੱਚਾ ਹੈ ਸੁਆਮੀ ਤੇ ਸੱਚਾ ਹੈ ਉਸ ਦਾ ਨਾਮ। ਉਸ ਦੀ ਮਿਹਰ ਦੀ ਨਿਗ੍ਹਾ ਦੁਆਰਾ ਪ੍ਰਾਣੀ ਪਰਮ ਪਰਸੰਨ ਹੋ ਜਾਂਦਾ ਹੈ।

ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥
ਆਪਣੇ ਪ੍ਰੀਤਮ ਨਾਲੋਂ ਵਿਛੁੜ ਕੇ ਬਾਕੀ ਦੀਆਂ ਰੋਂਦੀਆਂ ਹਨ, ਪ੍ਰੰਤੂ ਮੇਰਾ ਸੱਚਾ ਕੰਤ ਹਮੇਸ਼ਾਂ ਹੀ ਮੇਰੇ ਨਾਲ ਹੈ।

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥
ਮੇਰਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਕਿਸ ਤਰ੍ਹਾਂ ਆਪਣੇ ਜਾਨੀ ਦਿਲਬਰ ਨੂੰ ਮਿਲ ਸਕਦੀ ਹਾਂ?

ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥
ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਮੈਂ ਸੁਖੈਨ ਹੀ ਆਪਣੇ ਪਤੀ ਨੂੰ ਮਿਲ ਪਈ ਅਤੇ ਹੁਣ ਮੈਂ ਉਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹਾਂ।

ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥
ਮੈਂ ਹਮੇਸ਼ਾਂ ਪਿਆਰ ਸਹਿਤ ਆਪਣੇ ਜਾਨੀ ਨੂੰ ਆਪਣੇ ਦਿਲ ਵਿੱਚ ਟਿਕਾਈ ਰੱਖਦੀ ਹਾਂ। ਸੱਚੇ ਗੁਰਾਂ ਦੇ ਰਾਹੀਂ ਆਪਣੇ ਪਿਆਰੇ ਨੂੰ ਵੇਖਦੀ ਹਾਂ।

ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥
ਝੂਠਾ ਤੇ ਧਨ-ਦੌਲਤ ਦੀ ਲਗਨ ਦਾ ਚੌਗਾ ਤੇ ਉਨ੍ਹਾਂ ਨੂੰ ਪਾਉਣ ਨਾਲ ਪ੍ਰਾਣੀ ਦਾ ਪੈਰ ਤਿਲਕ ਜਾਂਦਾ ਹੈ।

ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥
ਸੱਚਾ ਹੈ ਉਹ ਚੌਗਾ ਜੋ ਜਾਨੀ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਇਸ ਨੂੰ ਪਹਿਨਣ ਦੁਆਰਾ ਮਨ ਦੀ ਤ੍ਰੇਹ ਬੁਝ ਜਾਂਦੀ ਹੈ।

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥
ਮੈਂਡਾ ਸੁਆਮੀ ਮਾਲਕ ਸਾਰਿਆਂ ਨਾਲੋਂ ਉਚਾ ਹੈ। ਮੈਂ ਆਪਣੇ ਲਾਡਲੇ ਦਿਲਬਰ ਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ?

ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥
ਮੈਂ ਆਪਣੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ। ਹੋਰ ਪਾਪਣਾਂ ਕੁਰਾਹੇ ਪਈਆਂ ਹੋਈਆਂ ਹਨ।

ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥
ਮੈਂ ਸਦੀਵ ਹੀ ਆਪਣੇ ਪ੍ਰੀਤਮ ਨੂੰ ਚੇਤੇ ਕਰਦੀ ਹਾਂ ਅਤੇ ਸੱਚੇ ਨਾਮ ਨੂੰ ਸਿਮਰਦੀ ਹਾਂ।

ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥
ਪਤਨੀ ਸੱਚੇ ਨਾਮ ਦਾ ਆਰਾਧਨ ਕਰਦੀ ਹੈ। ਆਪਣੇ ਸੁਆਮੀ ਦੇ ਸਨੇਹ ਨਾਲ ਰੰਗੀ ਹੋਈ ਹੈ ਤੇ ਸੱਚੇ ਗੁਰਾਂ ਦੀ ਭੇਟ ਆਪਣੇ ਪਿਆਰੇ ਨੂੰ ਪਾ ਲੈਂਦੀ ਹੈ।

ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥
ਉਸ ਦਾ ਦਿਲ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ। ਉਹ ਖੁਸ਼ੀ ਅੰਦਰ ਲੀਨ ਹੋਈ ਹੋਈ ਹੈ ਅਤੇ ਉਸ ਦੇ ਵੈਰੀ ਤੇ ਕਸ਼ਟ ਸਭ ਦੂਰ ਹੋ ਗਏ ਹਨ।

ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥
ਜੇਕਰ ਤੂੰ ਆਪਣੀ ਦੇਹ ਤੇ ਦਿਲ ਗੁਰਾਂ ਦੇ ਸਮਰਪਣ ਕਰ ਦੇਵੇ ਤਦ ਤੇਰੀ ਆਤਮਾ ਪ੍ਰਸੰਨ ਹੋ ਜਾਵੇਗੀ ਤੇ ਤੇਰੀ ਖਾਹਿਸ਼ਾਂ ਤੇ ਪੀੜਾਂ ਮਿੱਟ ਜਾਣਗੀਆਂ।

ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥
ਮੈਂ ਆਪਣੇ ਸੱਚੇ ਪਤੀ ਨੂੰ ਸਿੰਞਾਣ ਲਿਆ ਹੈ। ਬਾਕੀ ਦੀਆਂ ਗੁਣ-ਵਿਹੂਣਾਂ ਕੁਰਾਹੇ ਪਈਆਂ ਹੋਈਆਂ ਹਨ।

ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥
ਸੱਚੇ ਸਾਹਿਬ ਨੇ ਖੁਦ ਸਾਹਿਬ ਨੇ ਖੁਦ ਸੰਸਾਰ ਸਾਜਿਆ ਹੈ। ਗੁਰਾਂ ਦੇ ਬਗੈਰ ਘੁੱਪ ਅਨ੍ਹੇਰਾ ਹੈ।

ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥
ਸੁਆਮੀ ਖੁਦ ਹੀ ਬੰਦੇ ਨੂੰ ਮਿਲਾਉਂਦਾ ਹੈ, ਖੁਦ ਹੀ ਉਸ ਨੂੰ ਮਿਲਦਾ ਹੈ ਅਤੇ ਖੁਦ ਹੀ ਉਸ ਨੂੰ ਆਪਣੇ ਪ੍ਰੇਮ ਦੀ ਦਾਤ ਦਿੰਦਾ ਹੈ।

ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥
ਸਾਈਂ ਆਪ ਹੀ ਬੰਦੇ ਨੂੰ ਆਪਣਾ ਪ੍ਰੇਮ ਬਖਸ਼ਦਾ ਹੈ ਤੇ ਤਦ ਉਹ ਗਿਆਨ ਦਾ ਵਣਜ ਕਰਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਮਨੁੱਖੀ-ਜੀਵਨ ਦਾ ਸੁਧਾਰ ਕਰ ਲੈਂਦਾ ਹੈ।

ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥
ਮੁਬਾਰਕ ਹੇ ਉਸ ਦਾ ਆਗਮਨ ਇਸ ਜਹਾਨ ਵਿੱਚ, ਜੋ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹੈ। ਸੱਚੇ ਦਰਬਾਰ ਵਿੱਚ ਉਹ ਸੱਚਾ ਕਰਾਰ ਦਿੱਤਾ ਜਾਂਦਾ ਹੈ।

ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥
ਉਸ ਦੇ ਅੰਤਰ ਆਤਮੇ ਬ੍ਰਹਮ-ਗਿਆਨ ਦੇ ਜਵੇਹਰ ਦੀ ਰੋਸ਼ਨੀ ਚਮਕਦੀ ਹੈ ਅਤੇ ਸੁਆਮੀ ਦੇ ਨਾਮ ਨਾਲ ਉਸ ਦਾ ਪ੍ਰੇਮ ਹੈ, ਹੇ ਨਾਨਕ!

ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥
ਸੱਚੇ ਸਾਹਿਬ ਨੇ ਖੁਦ ਹੀ ਸੰਸਾਰ ਸਾਜਿਆ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਅਨ੍ਹੇਰ-ਘੁੱਪ ਹੈ।

ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਿਸ਼ਾਹੀ।

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥
ਬੋਦੀ ਹੈ ਇਹ ਦੇਹ ਬੁਢੇਪਾ ਇਸ ਉਤੇ ਧੀਰ ਧੀਰੇ ਆ ਪੁੱਜੇਗਾ।

ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥
ਜਿਨ੍ਹਾਂ ਦੀ ਗੁਰੂ ਰੱਖਿਆ ਕਰਦੇ ਹਨ, ਉਹ ਬਚ ਜਾਂਦੇ ਹਨ। ਹੋਰ ਮਰਦੇ, ਜੰਮਦੇ ਤੇ ਆਉਂਦੇ ਦੇ ਜਾਂਦੇ ਰਹਿੰਦੇ ਹਨ।

ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥
ਹੋਰ ਮਰਦੇ, ਮੁੜ ਜੰਮਦੇ ਅਤੇ ਆਉਂਦੇ ਜਾਂਦੇ ਹਨ, ਅਤੇ ਤੁਰਦੇ ਹੋਏ ਅਖੀਰ ਨੂੰ ਪਛਤਾਉਂਦੇ ਹਨ। ਨਾਮ ਦੇ ਬਾਝੋਂ, ਉਨ੍ਹਾਂ ਨੂੰ ਆਰਾਮ ਪ੍ਰਾਪਤ ਨਹੀਂ ਹੁੰਦਾ।

ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
ਜੋ ਕੁਝ ਪ੍ਰਾਣੀ ਏਥੇ ਕਰਦਾ ਹੈ, ਉਹ ਫਲ ਲੈ ਆਉਂਦਾ ਹੈ। ਆਪ-ਹੁਦਰੇ ਆਪਣੀ ਇੱਜ਼ਤ ਆਬਰੂ ਗੁਆ ਲੈਂਦੇ ਹਨ।

ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥
ਮੌਤ ਦੇ ਸ਼ਹਿਰ ਵਿੱਚ ਭਿਆਨਕ ਅਨ੍ਹੇਰਾ ਤੇ ਬਹੁਤ ਹੀ ਘਟਾ ਹੈ। ਉਥੇ ਨਾਂ ਅੰਮਾ ਜਾਈਆਂ ਹਨ ਤੇ ਨਾਂ ਹੀ ਵੀਰ।

ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥
ਬੋਦਾ ਹੈ ਇਹ ਜਿਸਮ, ਬੁਢੇਪਾ ਇਸ ਉਤੇ ਹੌਲੀ ਹੌਲੀ ਆ ਪਹੁੰਚਦਾ ਹੈ।

ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥
ਜੇਕਰ ਸੱਚੇ ਗੁਰੂ ਜੀ ਮੈਨੂੰ ਆਪਣੇ ਨਾਲ ਜੋੜ ਲੈਣ ਤਦ ਮੇਰੀ ਦੇਹ ਸੋਨਾ ਹੋ ਜਾਵੇਗੀ।

copyright GurbaniShare.com all right reserved. Email