ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥
ਮੈਂ ਉਸ ਗੁਰੂ ਤੋਂ ਨਿੱਤ ਹੀ ਸਦਕੇ ਜਾਂਦਾ ਹਾਂ, ਜਿਸ ਨੇ ਵਾਹਿਗੁਰੂ ਦੀ ਘਾਲ ਵਿੱਚ ਮੈਨੂੰ ਜੋੜਿਆ ਹੈ। ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ ਉਹ ਪ੍ਰੀਤਮ ਸੱਚੇ ਗੁਰੂ ਜੀ ਮੇਰੇ ਅੰਗ ਸੰਗ ਹਨ ਅਤੇ ਜਿਥੇ ਕਿਤੇ ਭੀ ਮੈਂ ਹੋਵਾ ਮੈਨੂੰ ਬੰਦ-ਖਲਾਸ ਕਰਵਾ ਦਿੰਦੇ ਹਨ। ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ ਮੁਬਾਰਕ ਹਨ ਉਹ ਗੁਰਦੇਵ ਜੀ, ਜਿਨ੍ਹਾ ਨੇ ਮੈਨੂੰ ਹੀਸ਼ਵਰੀ ਸਮਝ ਪ੍ਰਦਾਨ ਕੀਤੀ ਹੈ। ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ ਨਾਨਕ, ਮੈਂ ਉਸ ਗੁਰੂ ਉਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਸਾਹਿਬ ਦਾ ਨਾਮ ਬਖਸ਼ਿਆ ਹੈ ਅਤੇ ਇਸ ਤਰ੍ਹਾਂ ਮੇਰੇ ਦਿਲ ਦੀ ਖਾਹਿਸ਼ ਪੂਰੀ ਕੀਤੀ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਖਾਹਿਸ਼ ਦੀ ਫੂਕੀ ਹੋਈ ਦੁਨੀਆਂ ਸੜ ਕੇ ਮਰ ਗਈ ਅਤੇ ਮਚਦੀ, ਮਚਦੀ ਹੋਈ ਵਿਰਲਾਪ ਕਰਦੀ ਹੈ। ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਜੇਕਰ ਠੰਢ ਚੈਨ ਦੇਣਹਾਰ ਸੱਚੇ ਗੁਰੂ ਮਿਲ ਪੈਣ ਤਦ ਇਹ ਮੁੜ ਕੇ, ਦੂਜੀ ਵਾਰੀ ਨਹੀਂ ਸੜਦੀ। ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ ਨਾਨਕ, ਨਾਮ ਦੇ ਬਗੈਰ ਅਤੇ ਜਦ ਤਾਂਈਂ ਬੰਦਾ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਕੋਈ ਭੀ ਨਿੱਡਰ ਨਹੀਂ ਥੀਵਦਾ। ਮਃ ੩ ॥ ਤੀਜੀ ਪਾਤਿਸ਼ਾਹੀ। ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ ਝੂਠਾ ਮਜ਼ਹਬੀ ਲਿਬਾਸ ਪਹਿਰਨ ਦੁਆਰਾ ਅੱਗ ਨਹੀਂ ਬੁੱਝਦੀ ਅਤੇ ਚਿੱਤ ਅੰਦਰ ਅੰਦੇਸ਼ਾ ਟਿਕਿਆ ਰਹਿੰਦਾ ਹੈ। ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ ਜਿਸ ਤਰ੍ਹਾਂ ਸੱਪ ਦੀ ਖੁੱਢ ਢਾਉਣ ਨਾਲ ਸੱਪ ਨਹੀਂ ਮਰਦਾ, ਏਸੇ ਤਰ੍ਹਾਂ ਗੁਰਾਂ ਦੇ ਬਗੈਰ ਅਮਲ ਕਮਾਉਣੇ ਬੇਫਾਇਦਾ ਹਨ। ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ ਦਾਤਾਰ, ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਨਾਮ ਆ ਕੇ ਇਨਸਾਨ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ ਆਤਮਾ ਤੇ ਦੇਹ ਸੁਖੀ ਅਤੇ ਠੰਢੇ ਠਾ ਹੋ ਜਾਂਦੇ ਹਨ ਅਤੇ ਵਧੀ ਹੋਈ ਖਾਹਿਸ਼ ਦੀ ਅੱਗ ਬੁੱਝ ਜਾਂਦੀ ਹੈ। ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ ਜਦ ਇਨਸਾਨ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਕੱਢ ਦਿੰਦਾ ਹੈ, ਤਾਂ ਉਹ ਹਮੇਸ਼ਾਂ ਲਈ ਸਾਰਿਆਂ ਸੁੱਖਾਂ ਦੇ ਸ਼ਰੋਮਣੀ ਸੁੱਖ ਪਾ ਲੈਂਦਾ ਹੈ। ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ ਗੁਰਾਂ ਦੀ ਦਇਆ ਦੁਆਰਾ ਕੇਵਲ ਓਹੀ ਤਿਆਗੀ ਹੁੰਦਾ ਹੈ, ਜੋ ਆਪਣੀ ਬਿਰਤ ਸੱਚੇ ਸਾਈਂ ਨਾਲ ਜੋੜਦਾ ਹੈ। ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ ਉਸ ਨੂੰ ਮੂਲੋਂ ਹੀ ਫਿਕਰ ਨਹੀਂ ਵਿਆਪਦਾ ਅਤੇ ਰੱਬ ਦੇ ਨਾਮ ਨਾਲ ਉਹ ਸੰਤੁਸ਼ਟ ਤੇ ਰੱਜਿਆ ਰਹਿੰਦਾ ਹੈ। ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ ਨਾਨਕ, ਨਾਮ ਦੇ ਬਾਝੋਂ ਬੰਦਾ ਬੰਦ-ਖਲਾਸ ਨਹੀਂ ਹੁੰਦਾ ਅਤੇ ਹਉਮੈ ਦੁਆਰਾ ਬਿਲਕੁਲ ਤਬਾਹ ਹੋ ਜਾਂਦਾ ਹੈ। ਪਉੜੀ ॥ ਪਉੜੀ। ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਜੋ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਦੇ ਹਨ ਉਹ ਸਾਰੇ ਆਰਾਮ ਪਾਉਂਦੇ ਹਨ। ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ ਫਲਦਾਇਕ ਹੈ ਉਨ੍ਹਾਂ ਦਾ ਸਾਰਾ ਜੀਵਨ ਜੋ ਆਪਣੇ ਚਿੱਤ ਅੰਦਰ ਸੁਆਮੀ ਦੇ ਨਾਮ ਦੀ ਭੁੱਖ ਮਹਿਸੂਸ ਕਰਦੇ ਹਨ। ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ ਜੋ ਗੁਰਾਂ ਦੇ ਉਪਦੇਸ਼ ਰਾਹੀਂ ਹਰੀ ਨੂੰ ਸਿਮਰਦੇ ਹਨ, ਉਹ ਆਪਣੇ ਸਾਰੇ ਦੁਖੜਿਆਂ ਨੂੰ ਭੁੱਲ ਜਾਂਦੇ ਹਨ। ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ ਸ੍ਰੇਸ਼ਟ ਹਨ ਉਹ ਗੁਰੂ ਸਿੱਖ, ਸਾਧੂ ਜਿਨਾਂ ਨੂੰ ਰੱਬ ਦੇ ਬਗੈਰ ਹੋਰ ਕਿਸੇ ਦੀ ਭੋਰਾ ਭਰ ਭੀ ਪਰਵਾਹ ਨਹੀਂ। ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥ ਮੁਬਾਰਕ! ਮੁਬਾਰਕ ਹਨ, ਉਨ੍ਹਾਂ ਦੇ ਗੁਰੂ ਮਹਾਰਾਜ ਜਿਨ੍ਹਾਂ ਦੇ ਮੁਖਾਰਬਿੰਦ ਨੂੰ ਰੱਬ ਦੇ ਨਾਮ ਦਾ ਅੰਮ੍ਰਿਤ-ਮਈ ਮੇਵਾ ਲਗਾ ਹੋਇਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥ ਕਲਯੁੱਗ ਅੰਦਰ ਮੌਤ ਦਾ ਦੁਤ ਜਿੰਦ ਦਾ ਵੈਰੀ ਹੈ। ਉਹ ਸੁਆਮੀ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ। ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥ ਜਿਨ੍ਹਾਂ ਨੂੰ ਗੁਰੂ ਬਚਾਉਂਦਾ ਹੈ, ਉਹ ਬੱਚ ਜਾਂਦੇ ਹਨ। ਆਪ-ਹੁਦਰਿਆਂ ਨੂੰ ਉਹ ਸਜ਼ਾ ਦਿੰਦਾ ਹੈ। ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ ਸੰਸਾਰ ਮੌਤ ਦੇ ਫਰੇਸ਼ਤੇ ਦੇ ਇਖਤਿਆਰ ਤੇ ਕੈਦ ਵਿੱਚ ਹੈ। ਕੋਈ ਭੀ ਉਸ ਨੂੰ ਪਕੜ ਨਹੀਂ ਸਕਦਾ। ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ ਗੁਰਾਂ ਦੀ ਸਿੱਖਿਆ ਤਾਬੇ ਤੂੰ ਉਸ ਦੀ ਘਾਲ ਕਮਾ, ਜਿਸ ਨੇ ਮੌਤ ਬਣਾਈ ਹੈ ਤੇ ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ। ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥ ਨਾਨਕ, ਮੌਤ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੀ ਟਹਿਲ ਕਰਦੀ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਸੱਚਾ ਸੁਆਮੀ ਵਸਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥ ਨਾਮ ਦੇ ਬਗੈਰ ਇਹ ਦੇਹ ਹੰਕਾਰ ਦੀ ਬੀਮਾਰੀ ਨਾਲ ਭਰੀ ਹੋਈ ਹੈ, ਤੇ ਬੀਮਾਰੀ ਦੀ ਪੀੜ ਦੂਰ ਨਹੀਂ ਹੁੰਦੀ। ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥ ਜਦ ਇਨਸਾਨ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਤਦ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਵਾਹਿਗੁਰੂ ਦਾ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥ ਨਾਨਕ, ਉਹ ਆਰਾਮ ਦੇਣ ਵਾਲੇ ਨਾਮ ਦਾ ਆਰਾਧਨ ਕਰਦਾ ਹੈ ਅਤੇ ਉਸ ਦੀ ਪੀੜ ਸੁੱਤੇ ਸਿੱਧ ਹੀ ਦੂਰ ਹੋ ਜਾਂਦੀ ਹੈ। ਪਉੜੀ ॥ ਪਉੜੀ। ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥ ਮੈਂ ਉਸ ਗੁਰਦੇਵ ਜੀ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈੌਨੂੰ ਜਗਤ ਦੀ ਜਿੰਦ-ਜਾਨ ਵਾਹਿਗੁਰੂ ਦੀ ਬੰਦਗੀ ਦੀ ਸਿਖਮਤ ਦਿੱਤੀ ਹੈ। ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥ ਮੇਰੀ ਹਰ ਬੋਟੀ ਕੁਰਬਾਨ ਹੈ, ਉਸ ਅੰਮ੍ਰਿਤ ਦੇ ਪਿਆਰੇ ਗੁਰੂ ਉਤੋਂ, ਜਿਸ ਨੇ ਮੈਨੂੰ ਵਾਹਿਗੁਰੂ ਦਾ ਨਾਮ ਸ੍ਰਵਣ ਕਰਾਇਆ ਹੈ। ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥ ਮੈਂ ਉਸ ਗੁਰੂ ਉਤੋਂ ਬਲਿਹਾਰਨੇ ਜਾਂਦਾ ਹਾਂ, ਜਿਸ ਨੇ ਹੰਕਾਰ ਦੀ ਪ੍ਰਾਣ-ਨਾਸਿਕ ਬੀਮਾਰੀ ਨੂੰ ਪੂਰੀ ਤਰ੍ਹਾਂ ਮੇਟ ਦਿੱਤਾ ਹੈ। ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥ ਵੱਡਾ ਹੈ ਮਹਾਤਮ ਉਸ ਸੱਚੇ ਗੁਰੂ ਜੀ ਦਾ ਜਿਸ ਨੇ ਬਦੀ ਨੂੰ ਮੇਟ ਕੇ ਮੈਨੂੰ ਨੇਕੀ ਦਰਸਾਈ ਹੈ। copyright GurbaniShare.com all right reserved. Email |