ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥
ਉਹ ਸੱਚੇ ਗੁਰੂ ਜੀ ਕੇਵਲ ਉਨ੍ਹਾਂ ਨੂੰ ਹੀ ਮਿਲਦੇ ਹਨ, ਜਿਨ੍ਹਾਂ ਦੇ ਮਥੇ ਉਤੇ ਸ਼ਰੋਮਣੀ ਸ੍ਰੇਸ਼ਟ ਕਿਸਮਤ ਲਿਖੀ ਹੋਈ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥ ਕੇਵਲ ਓਹੀ, ਜੋ ਜੀਉਂਦੇ ਜੀ ਮਰੇ ਰਹਿੰਦੇ ਹਨ, ਸਾਈਂ ਦੀਆਂ ਘਾਲਾਂ ਕਮਾਉਂਦੇ ਹਨ। ਹਮੇਸ਼ਾਂ ਗੁਰਾਂ ਦੇ ਰਾਹੀਂ ਹੀ ਸੁਆਮੀ ਦੀ ਸੇਵਾ ਕਮਾਈ ਜਾਂਦੀ ਹੈ। ਓਨਾ ਕਉ ਧੁਰਿ ਭਗਤਿ ਖਜਾਨਾ ਬਖਸਿਆ ਮੇਟਿ ਨ ਸਕੈ ਕੋਇ ॥ ਉਨ੍ਹਾਂ ਨੂੰ ਪ੍ਰਭੂ ਸ਼ਰਧਾ ਤੇ ਪ੍ਰੇਮ ਦਾ ਭੰਡਾਰਾ ਪ੍ਰਦਾਨ ਕਰ ਦਿੰਦਾ ਹੈ, ਜਿਸ ਨੂੰ ਕੋਈ ਭੀ ਨਾਸ ਨਹੀਂ ਕਰ ਸਕਦਾ। ਗੁਣ ਨਿਧਾਨੁ ਮਨਿ ਪਾਇਆ ਏਕੋ ਸਚਾ ਸੋਇ ॥ ਆਪਣੇ ਰਿਦੇ ਅੰਦਰ ਉਹ, ਉਸ ਅਦੁੱਤੀ ਸੱਚੇ ਸਾਈਂ ਨੇਕੀ ਦੇ ਖਜਾਨੇ ਨੂੰ ਪਰਾਪਤ ਕਰ ਲੈਂਦੇ ਹਨ। ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥੧॥ ਨਾਨਕ, ਗੁਰੂ-ਸਮਰਪਣ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਉਹ ਮੁੜ ਕੇ ਕਦਾਚਿਤ ਵਖਰੇ ਨਹੀਂ ਹੁੰਦੇ। ਮਃ ੩ ॥ ਤੀਜੀ ਪਾਤਿਸ਼ਾਹੀ। ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥ ਜੋ ਸੱਚੇ ਗੁਰਾਂ ਦੀ ਚਾਕਰੀ ਨਹੀਂ ਕਰਦਾ ਉਹ ਕਿਸ ਤਰ੍ਹਾਂ ਨਾਮ ਦਾ ਸਿਮਰਨ ਕਰ ਸਕਦਾ ਹੈ? ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥ ਮੂਰਖ ਗੁਨਾਹ ਅੰਦਰ ਭਟਕਦਾ ਹੈ ਅਤੇ ਗੁਰਬਾਣੀ ਦੀ ਕਦਰ ਨੂੰ ਨਹੀਂ ਪਛਾਣਦਾ। ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥ ਅੰਨ੍ਹਾ ਬੇਸਮਝ ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ ਅਤੇ ਦਵੈਤ-ਭਾਵ ਨਾਲ ਪ੍ਰੇਮ ਧਾਰਦਾ ਹੈ। ਅਣਹੋਦਾ ਆਪੁ ਗਣਾਇਦੇ ਜਮੁ ਮਾਰਿ ਕਰੇ ਤਿਨ ਖੁਆਰੁ ॥ ਜੋ ਬਿਨਾ ਵਜ੍ਹਾ (ਅਕਾਰਣ) ਆਪਣੇ ਆਪ ਉਤੇ ਹੰਕਾਰ ਕਰਦੇ ਹਨ, ਉਨ੍ਹਾਂ ਨੂੰ ਮੌਤ ਦਾ ਦੂਤ ਮਾਰਦਾ ਤੇ ਬੇਇੱਖ਼ਤ ਕਰਦਾ ਹੈ। ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥੨॥ ਨਾਨਕ, ਜੀਵ ਹੋਰ ਕਿਸ ਨੂੰ ਕਹੇ, ਜਦ ਕਿ ਮਾਲਕ ਖੁਦ ਹੀ ਕਾਫੀ ਦੇਣਹਾਰ ਹੈ। ਪਉੜੀ ॥ ਪਉੜੀ। ਤੂ ਕਰਤਾ ਸਭੁ ਕਿਛੁ ਜਾਣਦਾ ਸਭਿ ਜੀਅ ਤੁਮਾਰੇ ॥ ਤੂੰ ਹੇ ਸਿਰਜਣਹਾਰ! ਸਾਰਾ ਕੁਝ ਜਾਣਦਾ ਹੈ। ਸਾਰੇ ਪ੍ਰਾਣਧਾਰੀ ਤੈਂਡੇ ਹੀ ਹਨ। ਜਿਸੁ ਤੂ ਭਾਵੈ ਤਿਸੁ ਤੂ ਮੇਲਿ ਲੈਹਿ ਕਿਆ ਜੰਤ ਵਿਚਾਰੇ ॥ ਜਿਸ ਨੂੰ ਤੂੰ ਚਾਹੁੰਦਾ ਹੈ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਹੇ ਸਿਰਜਣਹਾਰ! ਗਰੀਬ ਜੀਵ ਜੰਤੂ ਕੀ ਕਰ ਸਕਦੇ ਹਨ? ਤੂ ਕਰਣ ਕਾਰਣ ਸਮਰਥੁ ਹੈ ਸਚੁ ਸਿਰਜਣਹਾਰੇ ॥ ਤੂੰ ਹੇ ਸੱਚੇ ਕਰਤਾਰ! ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈਂ। ਜਿਸੁ ਤੂ ਮੇਲਹਿ ਪਿਆਰਿਆ ਸੋ ਤੁਧੁ ਮਿਲੈ ਗੁਰਮੁਖਿ ਵੀਚਾਰੇ ॥ ਜੀਹਨੂੰ ਤੂੰ ਮਿਲਾਉਂਦਾ ਹੈ, ਹੇ ਪ੍ਰੀਤਮਾ! ਹੇ ਪ੍ਰੀਤਮਾਂ! ਉਹ ਗੁਰਾਂ ਦੇ ਰਾਹੀਂ ਤੇਰਾ ਆਰਾਧਨ ਕਰਕੇ ਤੈਨੂੰ ਮਿਲ ਪੈਂਦਾ ਹੈ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨਿ ਮੇਰਾ ਹਰਿ ਅਲਖੁ ਲਖਾਰੇ ॥੮॥ ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਹਾਂ, ਜਿਨ੍ਹਾ ਨੇ ਮੈਨੂੰ ਮੇਰਾ ਅਦ੍ਰਿਸ਼ਟ ਸੁਆਮੀ ਵਿਖਾਲ ਦਿੱਤਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥ ਜੋ ਨਾਮ ਦੇ ਜਵੇਹਰ ਦਾ ਪਾਰਖੂ ਹੈ, ਕੇਵਲ ਓਹੀ ਨਾਮ ਦੇ ਜਵੇਹਰ ਦਾ ਆਰਾਧਨ ਕਰਦਾ ਹੈ। ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥ ਰੂਹਾਨੀ ਤੌਰ ਤੇ ਬੇਸਮਝ ਅਤੇ ਪਰਮ ਅੰਨ੍ਹਾ ਬੰਦਾ ਨਾਮ ਦੇ ਜਵੇਹਰ ਦੀ ਕਦਰ ਨੂੰ ਨਹੀਂ ਜਾਣਦਾ। ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ ਜਵੇਹਰ ਗੁਰਾਂ ਦੀ ਬਾਣੀ ਹੈ। ਕੇਵਲ ਜਾਣਕਾਰ ਹੀ ਇਸ ਦੀ ਕਦਰ ਨੂੰ ਜਾਣਦਾ ਹੈ। ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥ ਬੇਵਕੂਫ ਆਪਣੇ ਆਪ ਤੇ ਹੰਕਾਰ ਕਰਦੇ ਹਨ, ਉਹ ਆਵਾਗਉਣ ਅੰਦਰ ਦੁੱਖੀ ਹੁੰਦੇ ਹਨ। ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥ ਨਾਨਕ ਕੇਵਲ ਉਹੀ ਨਾਮ ਦੇ ਹੀਰੇ ਨੂੰ ਪਰਾਪਤ ਕਰਦਾ ਹੈ ਜੋ ਮੁੱਖੀ ਗੁਰਾਂ ਨਾਲ ਪਿਰਹੜੀ ਪਾਉਂਦਾ ਹੈ। ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥ ਹਮੇਸ਼ਾ, ਹਮੇਸ਼ਾਂ ਉਹ ਹਰੀ ਨਾਮ ਦਾ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਦਾ ਨਾਮ ਹੀ ਉਸ ਦਾ ਰੋਜ਼ ਦਾ ਵਿਹਾਰ ਹੈ। ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ॥੧॥ ਜੇਕਰ ਵਾਹਿਗੁਰੂ ਆਪਣੀ ਰਹਿਮਤ ਧਾਰੇ, ਤਦ ਹੀ ਮੈਂ ਉਸ ਨੂੰ ਆਪਣੇ ਰਿਦੇ ਵਿੱਚ ਟਿਕਾਈ ਰੱਖ ਸਕਦਾ ਹਾਂ। ਮਃ ੩ ॥ ਤੀਜੀ ਪਾਤਿਸ਼ਾਹੀ। ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥ ਜੋ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦੇ, ਅਤੇ ਜੋ ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਗੰਢਦੇ। ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ ਉਨ੍ਹਾਂ ਨੂੰ ਤੂੰ ਜੀਉਂਦੇ ਨਾਂ ਸਮਝ। ਸਿਰਜਣਹਾਰ ਨੇ ਖੁਦ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥ ਹੰਕਾਰ ਇਕ ਭਾਰੀ ਬੀਮਾਰ ਹੈ। ਇਹ ਇਨਸਾਨ ਪਾਸੋਂ ਹੋਰਸ ਦੀ ਪ੍ਰੀਤ ਲੰਮੀ ਕੰਮ ਕਰਵਾਉਂਦੀ ਹੈ। ਨਾਨਕ ਮਨਮੁਖਿ ਜੀਵਦਿਆ ਮੁਏ ਹਰਿ ਵਿਸਰਿਆ ਦੁਖੁ ਪਾਇ ॥੨॥ ਨਾਨਕ, ਅਧਰਮੀ ਜਿੰਦਗੀ ਵਿੱਚ ਹੀ ਮਰੇ ਹੋਏ ਹਨ। ਸਾਹਿਬ ਨੂੰ ਭੁਲਾ ਕੇ ਉਹ ਕਸ਼ਟ ਪਾਉਂਦੇ ਹਨ। ਪਉੜੀ ॥ ਪਉੜੀ। ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥ ਸਾਰੇ ਉਸ ਇਨਸਾਨ ਨੂੰ ਪ੍ਰਣਾਮ ਕਰਦੇ ਹਨ, ਜਿਸ ਦਾ ਦਿਲ ਅੰਦਰੋਂ ਨਿਰਮਲ ਹੈ। ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥ ਜਿਸ ਦੇ ਹਿਰਦੇ ਅੰਦਰ ਨਾਮ ਦਾ ਖਜਾਨਾ ਹੈ, ਉਸ ਇਨਸਾਨ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ ॥ ਜੀਹਦੇ ਮਨ ਵਿੱਚ ਪ੍ਰਬੀਨ ਅਕਲ ਹੈ, ਉਹ ਹੰਕਾਰ ਦੇਵੈਰੀ ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹੈ। ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ ਉਹ ਸੱਚੇ ਗੁਰੂ ਜੀ ਸਾਰਿਆਂ ਦੇ ਸੱਜਣ ਹਨ, ਅਤੇ ਹਰ ਜਣਾ ਉਨ੍ਹਾਂ ਦਾ ਲਾਡਲਾ ਹੈ। ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ ॥੯॥ ਜਦ ਮੈਂ ਗੁਰਾਂ ਦੀ ਦਿੱਤੀ ਹੋਈ ਸਮਝ ਨਾਲ ਸੋਚ ਵੀਚਾਰ ਕੀਤੀ, ਮੈਂ ਸਰਬ ਵਿਆਪਕ ਰੂਹ ਨੂੰ ਸਾਰੇ ਸਮਾਈ ਹੋਈ ਵੇਖ ਲਿਆ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥ ਸੱਚੇ ਗੁਰਾਂ ਦੀ ਟਹਿਲ ਕਰਨ ਦੇ ਬਗੈਰ ਹੰਕਾਰ ਵਿੱਚ ਕੰਮ ਕਰਨੇ, ਆਤਮਾ ਦੀਆਂ ਜੰਜੀਰਾਂ ਦੇ ਤੁੱਲ ਹਨ। ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥ ਸੱਚੇ ਗੁਰਾਂ ਦੀ ਟਹਿਲ ਕਰਨ ਦੇ ਬਗੈਰ ਇਨਸਾਨ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ। ਉਹ ਮਰਦਾ, ਮੁੜ ਜੰਮਦਾ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ। ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥ ਸੱਚੇ ਗੁਰਾਂ ਦੀ ਟਹਿਲ ਦੇ ਬਾਝੋਂ ਫਿਕਲੀ ਹੁੰਦੀ ਹੈ। ਬੰਦੇ ਦੀ ਬੋਲ ਚਾਲ, ਤੇ ਨਾਮ ਉਸ ਦੇ ਚਿੱਤ ਅੰਦਰ ਨਹੀਂ ਟਿਕਦਾ। copyright GurbaniShare.com all right reserved. Email |