ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥
ਨਾਨਕ, ਗੁਰਾਂ ਦੀ ਟਹਿਲ ਦੇ ਬਗੈਰ ਪ੍ਰਾਣੀ, ਸਿਆਹ ਚਿਹਰੇ ਨਾਲ ਖੜੇ ਹੋ ਟੁਰ ਜਾਂਦੇ ਹਨ ਅਤੇ ਮੌਤ ਦੇ ਸ਼ਹਿਰ ਅੰਦਰ ਨਰੜ ਕੇ ਮਾਰੇ ਪਿੱਟੇ ਜਾਂਦੇ ਹਨ। ਮਹਲਾ ੧ ॥ ਪਹਿਲੀ ਪਾਤਿਸ਼ਾਹੀ। ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਐਹੋ ਜੇਹੇ ਰਸਮੀ ਰਿਵਾਜ ਨੂੰ ਸਾੜ ਸੁੱਟੋ ਜਿਸ ਦੁਆਰਾ ਮੈਨੂੰ ਮੇਰਾ ਪ੍ਰੀਤਮ ਭੁੱਲ ਜਾਂਦਾ ਹੇ। ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ ਨਾਨਕ, ਸ੍ਰੇਸ਼ਟ ਹੈ, ਉਹ ਪ੍ਰੇਮ ਜੋ ਸੁਆਮੀ ਨਾਲ ਮੇਰੀ ਇੱਜ਼ਤ ਬਣਾਉਂਦਾ ਹੈ। ਪਉੜੀ ॥ ਪਉੜੀ। ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ ਤੂੰ ਇਕ ਦਾਤਾਰ ਪ੍ਰਭੂ ਦੀ ਟਹਿਲ ਕਮਾ ਅਤੇ ਤੂੰ ਕੇਵਲ ਸੁਆਮੀ ਦਾ ਹੀ ਸਿਮਰਨ ਕਰ। ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ ਤੂੰ ਕੇਵਲ ਇਕ ਦਾਤਾਰ ਵਾਹਿਗੁਰੂ ਦੀ ਯਾਚਨਾ ਕਰ ਅਤੇ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਨੂੰ ਪ੍ਰਾਪਤ ਹੋ। ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ ਜੇਕਰ ਤੂੰ ਕਿਸੇ ਹੋਰਸ ਪਾਸੋਂ ਮੰਗਨੂੰਗਾ, ਤਦ ਤੂੰ ਬੇਸ਼ਰਮ ਹੋ ਮਰਨੂੰਗਾ। ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ ਜੋ ਸੁਆਮੀ ਦੀ ਸੇਵਾ ਕਰਦਾ ਹੈ ਉਹ ਫਲ ਪਾ ਲੈਂਦਾ ਹੈ। ਉਹ ਪੁਰਸ਼ ਦੀ ਸਾਰੀ ਸਵਾਰਥੀ ਰੁਚੀ ਦੂਰ ਹੋ ਜਾਂਦੀ ਹੈ। ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ ਜੋ ਆਪਣੇ ਮਨ ਅੰਦਰ ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਮੈਂਡਾ ਪ੍ਰੀਤਮ, ਖੁਦ ਨੇਕ ਬੰਦਿਆਂ ਤੇ ਮਿਹਰਬਾਨ ਹੈ। ਆਪਣੇ ਗੋਲਿਆਂ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ। ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਪਵਿੱਤ੍ਰ, ਪੁਰਸ਼ਾਂ ਨੂੰ ਪ੍ਰਭੂ, ਬਾਦਸ਼ਾਹੀ ਪਰਦਾਨ ਕਰਦਾ ਹੈ। ਉਨ੍ਹਾਂ ਦੇ ਸੀਸ ਲਈ ਸਾਈਂ ਸੱਚਾ ਤਾਜ ਬਣਾਉਂਦਾ ਹੈ। ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਉਹ ਹਮੇਸ਼ਾਂ ਸੁੱਖ ਤੇ ਪਵਿੱਤਰ ਹਨ, ਜੋ ਸੱਚੇ ਗੁਰਾਂ ਦੀ ਸੇਵਾ ਕਰਦੇ ਹਨ। ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਪਾਤਿਸ਼ਾਹ ਉਹ ਨਹੀਂ ਕਹੇ ਜਾਂਦੇ ਜੋ ਲੜ ਭਿੜਕੇ ਮਰ ਜਾਂਦੇ ਹਨ ਅਤੇ ਮੁੜ ਕੇ ਜੂਨੀਆਂ ਵਿੱਚ ਪੈਂਦੇ ਹਨ। ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ ਨਾਨਕ ਨਾਮ ਦੇ ਬਗੈਰ ਉਹ ਨੱਕ-ਕਟੇ ਫਿਰਦੇ ਹਨ, ਅਤੇ ਉਕੀ ਹੀ ਇੱਜ਼ਤ-ਆਬਰੂ ਨਹੀਂ ਪਾਉਂਦੇ। ਮਃ ੩ ॥ ਤੀਜੀ ਪਾਤਿਸ਼ਾਹੀ। ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਿੱਖਿਆ ਨੂੰ ਸੁਣਨ ਅਤੇ ਸਮਝਾਏ ਜਾਣ ਦੁਆਰਾ ਇਨਸਾਨ ਨੂੰ ਇਸ ਦਾ ਸੁਆਦ ਨਹੀਂ ਆਉਂਦਾ, ਜਦ ਤਾਂਈਂ ਉਹ ਗੁਰਾਂ ਦੇ ਰਾਹੀਂ ਗੁਰਬਾਣੀ ਵਿੱਚ ਜੁੜ ਨਾਂ ਜਾਵੇ। ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਨਾਮ ਮਨੁੱਖ ਦੇ ਰਿਦੇ ਵਿੱਚ ਟਿਕ ਜਾਂਦਾ ਹੈ ਅਤੇ ਸੰਦੇਹ ਤੇਡਰ ਉੇਸ ਦੇ ਅੰਦਰੋਂ ਦੌੜ ਜਾਂਦੇ ਹਨ। ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਜਿਸ ਤਰ੍ਹਾਂ ਦਾ ਪ੍ਰਾਣੀ ਸੱਚੇ ਗੁਰੂ ਨੂੰ ਜਾਣਦਾ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋ ਜਾਂਦਾ ਹੈ। ਤਦ ਉਸ ਦਾ ਸੱਚੇ ਨਾਮ ਨਾਲ ਪਿਆਰ ਪੈ ਜਾਂਦਾ ਹੈ। ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ ਨਾਨਕ ਨਾਮ ਦੇ ਰਾਹੀਂ ਉਹ ਇੱਜ਼ਤ ਆਬਰੂ ਪਾਉਂਦਾ ਅਤੇ ਅੱਗੇ ਰੱਬ ਦੇ ਦਰਬਾਰ ਅੰਦਰ ਸੁੰਦਰ ਲੱਗਦਾ ਹੈ। ਪਉੜੀ ॥ ਪਉੜੀ। ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਗੁਰੂ ਦੇ ਸਿੱਖਾਂ ਦੇ ਚਿੱਤ ਵਿੱਚ ਵਾਹਿਗੁਰੂ ਦਾ ਪਿਆਰ ਹੈ। ਉਹ ਆ ਕੇ ਗੁਰਾਂ ਦੀ ਉਪਾਸ਼ਨਾ ਕਰਦੇ ਹਨ। ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ ਪਿਆਰ ਨਾਲ ਉਹ ਸੁਆਮੀ ਦੇ ਨਾਮ ਦਾ ਵਾਪਾਰ ਕਰਦੇ ਹਨ ਤੇ ਸੁਆਮੀ ਦੇ ਨਾਮ ਦਾ ਨਫਾ ਕਮਾ ਕੇ ਜਾਂਦੇ ਹਨ। ਨਫਾ ਕਮਾ ਕੇ ਜਾਂਦੇ ਹਨ। ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ ਸੁਰਖਰੂ ਹਨ ਗੁਰੂ ਦੇ ਸਿੱਖਾਂ ਦੇ ਚਿਹਰੇ ਅਤੇ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੇ ਹਨ। ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਵਿਸ਼ਾਲ ਸੱਚੇ ਗੁਰੂ ਜੀ ਪ੍ਰਭੂ ਦੇ ਨਾਮ ਦੇ ਖਜਾਨੇ ਹਨ। ਭਾਰੇ ਨਸੀਬਾਂ ਵਾਲੇ ਗੁਰਸਿੱਖ ਇਸ ਨੇਕੀ ਦੇ ਖਜਾਨੇ ਵਿੱਚ ਉਨ੍ਹਾਂ ਦੇ ਭਾਈਵਾਲ ਬਣ ਜਾਂਦੇ ਹਨ। ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ ਮੈਂ ਉਨ੍ਹਾਂ ਗੁਰੂ ਦੇ ਸਿੱਖਾਂ ਉਤੋਂ ਘੋਲੀ ਵੰਞਦਾ ਹਾਂ, ਜੋ ਬੈਠੇ ਅਤੇ ਖੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ ਨਾਨਕ ਨਾਮ ਇਕ ਖਜਾਨਾ ਹੈ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ। ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ ਅੰਨ੍ਹੇ ਅਧਰਮੀ ਆਪਣੇ ਧਾਮ ਵਿੱਚ ਦੀ ਵਸਤੂ ਨੂੰ ਨਹੀਂ ਜਾਣਦੇ ਅਤੇ ਭਉਂਕਦੇ ਤੇ ਵਿਲਕਦੇ ਮਰ ਜਾਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ ਪਵਿੱਤ੍ਰ ਹੈ ਉਹ ਸੋਨੇ ਵਰਗੀ ਦੇਹੀ ਜੋ ਸੱਚੇ ਸਾਈਂ ਦੇ ਨਾਮ ਨਾਲ ਜੁੜੀ ਹੋਈ ਹੈ। ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ ਗੁਰਾਂ ਦੇ ਰਾਹੀਂ ਇਹ ਚਮਕੀਲੀ ਰੋਸ਼ਨੀ ਵਾਲੇ ਪਵਿੱਤ੍ਰ ਪ੍ਰਭੂ ਨੂੰ ਪਾ ਲੈਂਦੀ ਹੈ ਅਤੇ ਇਸ ਦੇ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ। ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ ਨਾਨਕ, ਗੁਰੂ-ਸਮਰਪਣ ਹਮੇਸ਼ਾਂ ਆਰਾਮ ਪਾਉਂਦੇ ਹਨ ਤੇ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ। ਪਉੜੀ ॥ ਪਉੜੀ। ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ ਸੁਲੱਖਣੇ! ਸੁਲੱਖਣੇ ਹਨ ਉਹ ਗੁਰ-ਸਿੱਖ ਜੋ ਆਪਣੇ ਕੰਨਾਂ ਨਾਲ ਗੁਰਾਂ ਦੀ ਰੱਬੀ ਸਿੱਖਿਆ ਸੁਣਦੇ ਹਨ। ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ ਵੱਡੇ ਸੱਚੇ ਗੁਰੂ ਜੀ ਉਨ੍ਹਾਂ ਦੇ ਹੰਕਾਰ ਤੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ। ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ ਰੱਬ ਦੇ ਨਾਮ ਦੇ ਬਾਝੋਂ ਹੋਰ ਕੋਈ ਸੱਜਣ ਨਹੀਂ। ਰੱਬ ਦੇ ਗੋਲਿਆਂ ਨੇ ਇਸ ਨੂੰ ਸੋਚ ਸਮਝ ਕੇ ਵੇਖ ਲਿਆ ਹੈ। copyright GurbaniShare.com all right reserved. Email |